ਸ੍ਰੀ ਮੁਕਤਸਰ ਸਾਹਿਬ, 19 ਸਤੰਬਰ: ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮਾਰਗ ’ਤੇ ਦੀਪ ਕੰਪਨੀ ਦੀ ਇੱਕ ਬੱਸ ਮੰਗਲਵਾਰ ਦੁਪਿਹਰ ਨਹਿਰ ਵਿਚ ਡਿੱਗ ਗਈ, ਜਿਸ ਕਾਰਨ ਬੱਸ ਵਿਚ ਸਫ਼ਰ ਕਰ ਰਹੀਆਂ ਸਵਾਰੀਆਂ ਵਿਚੋਂ ਅੱਠ ਜਣਿਆਂ ਦੀ ਮੌਤ ਹੋ ਗਈ ਤੇ 11 ਗੰਭੀਰ ਜਖਮੀ ਹੋ ਗਏ। ਮ੍ਰਿਤਕਾਂ ਵਿਚੋਂ 5 ਔਰਤਾਂ ਹਨ।
ਕੈਨੇਡਾ ਦੇ ਦੋਸ਼ਾਂ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਦੇ ਹੁਕਮ
ਇਹ ਘਟਨਾ ਅਚਾਨਕ ਬੱਸ ਦੇ ਅੱਗੇ ਜਾ ਰਹੀ ਕਾਰ ਦੇ ਚਾਲਕ ਵਲੋਂ ਬਰੇਕਾਂ ਲਗਾ ਦੇਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ, ਜਿਸਤੋਂ ਬਾਅਦ ਬਾਰਸ਼ ਕਾਰਨ ਤੰਗ ਪੁਲ ਵਿਚੋਂ ਬੱਸ ਲੰਘਾ ਰਿਹਾ ਡਰਾਈਵਰ ਉਸ ਉਪਰ ਨਿਯੰਤਰਣ ਨਾ ਰੱਖ ਸਕਿਆ ਤੇ ਬੱਸ ਨਹਿਰ ਵਿਚ ਡਿੱਗ ਪਈ। ਘਟਨਾ ਤੋਂ ਬਾਅਦ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ’ਤੇ ਰਾਹਤ ਕਾਰਜ ਵਿੱਢੇ ਗਏ ਤੇ ਇਸਤੋਂ ਇਲਾਵਾ ਆਮ ਲੋਕਾਂ ਵੀ ਸਵਾਰੀਆਂ ਨੂੰ ਬਚਾਉਣ ਵਿਚ ਸਹਿਯੋਗ ਕੀਤਾ ਗਿਆ।
ਹਰਿਆਣਾ ਸਰਕਾਰ ਦੇ ਮੁਲਾਜਮਾਂ ਨੂੰ ਮਿਲਣਗੀਆਂ ਇਹ ਚਾਰ ਕੈਸ਼ਲੈਸ ਸਿਹਤ ਸਹੂਲਤਾਂ
ਦੇਰ ਸ਼ਾਮ ਤੱਕ ਮ੍ਰਿਤਕ ਪਾਏ ਗਏ ਅੱਠਾਂ ਜਣਿਆਂ ਦੀ ਪਹਿਚਾਣ ਹੋ ਚੁੱਕੀ ਸੀ। ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 8 ਮੌਤਾਂ ਦੀ ਦੁੱਖਦਾਈ ਖ਼ਬਰ ਹੈ ਜਦ ਕਿ 11 ਲੋਕ ਜਖਮੀ ਹੋਏ ਹਨ। ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ। 24 ਘੰਟੇ ਚੱਲਣ ਵਾਲੇ ਇਸ ਕੰਟਰੋਲ ਰੂਮ ਦਾ ਨੰਬਰ 01633—262175 ਹੈ। ਜਖਮੀਆਂ ਦਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਚ ਇਲਾਜ ਕੀਤਾ ਜਾ ਰਿਹਾ ਹੈ।
ਭਾਜਪਾ ਦੇ ਅਹੁੱਦੇਦਾਰਾਂ ਦੀ ਜਾਰੀ ਲਿਸਟ ਤੋਂ ਬਾਅਦ ਵੀ ਘਮਾਸਾਨ ਜਾਰੀ, ਗਰੇਵਾਲ ਨੇ 24 ਨੂੰ ਸੱਦੀ ਮੀਟਿੰਗ
ਮ੍ਰਿਤਕਾ ਦੀ ਸੂਚੀ
1. ਪਰਵਿੰਦਰ ਕੌਰ ਪਤਨੀ ਮੰਦਰ ਸਿੰਘ ਵਾਸੀ ਬਠਿੰਡਾ
2 ਪ੍ਰੀਤੋ ਕੌਰ ਪਤਨੀ ਹਰਜੀਤ ਸਿੰਘ ਪਿੰਡ ਕੱਟਿਆਂ ਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
3. ਮੱਖਣ ਸਿੰਘ ਪੁੱਤਰ ਵੀਰ ਸਿੰਘ ਚੱਕ ਜਾਨੀਸਰ ਜਿਲ੍ਹਾ ਫਾਜਿਲਕਾ
4. ਬਲਵਿੰਦਰ ਸਿੰਘ ਪੁੱਤਰ ਬਾਗ ਸਿੰਘ ਪਿੰਡ ਪੱਕਾ ਫਰੀਦਕੋਟ
5. ਅਮਨਦੀਪ ਕੌਰ ਪੁੱਤਰੀ ਜਗਰੂਪ ਸਿੰਘ ਨਵਾਂ ਕਿਲਾ ਫਰੀਦਕੋਟ
6. ਰਾਜਵੀਰ ਕੌਰ ਪਤਨੀ ਸਰੂਪ ਸਿੰਘ ਪਿੰਡ ਦਲਮੀਰ ਖੇੜਾ ਅਬੋਹਰ ਜਿਲ੍ਹਾ ਫਾਜਿਲਕਾ
7.ਮਨਜੀਤ ਕੌਰ ਪਤਨੀ ਭੁਪਿੰਦਰ ਸਿੰਘ ਪਿੰਡ 56 ਐਫ ਕਰਨਪੁਰ ਜਿਲ੍ਹਾ ਸ੍ਰੀ ਗੰਗਾਨਗਰ 8 ਰਮਿੰਦਰ ਸਿੰਘ ਪੁੱਤਰ ਸਤਨਾਮ ਸਿੰਘ 24 ਐੱਫ ਕਰਨਪੁਰ
ਸੱਤ ਕਾਨੂੰਗੋ ਬਣੇ ਨਾਇਬ ਤਹਿਸੀਲਦਾਰ, ਪੜੋ ਤਰੱਕੀ ਦੀ ਲਿਸਟ
ਜਖਮੀਆਂ ਦੀ ਸੂਚੀ
1. ਸੁਖਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਬਠਿੰਡਾ
2. ਤਾਰਾ ਸਿੰਘ ਪੁੱਤਰ ਪਿਆਰ ਸਿੰਘ ਪਿੰਡ ਕੱਟਿਆਂ ਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
3. ਹਰਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਦੋਦਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
4. ਮਨਪ੍ਰੀਤ ਕੌਰ ਪੁੱਤਰੀ ਕੇਵਲ ਸਿੰਘ ਦੋਦਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
5. ਤੀਰਥ ਸਿੰਘ ਪੁੱਤਰ ਬਲਬੀਰ ਸਿੰਘ ਸ੍ਰੀ ਮੁਕਤਸਰ ਸਾਹਿਬ
6. ਵਕੀਲ ਸਿੰਘ ਪੁੱੱਤਰ ਗੁਰਪ੍ਰੀਤ ਸਿੰਘ ਪਿੰਡ ਲੰਡੇ ਰੋਡੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
7. ਕੁਲਵੰਤ ਸਿੰਘ ਪੁੱਤਰ ਸੁਜਾਨ ਸਿੰਘ ਆਨੰਦਪੁਰ ਸਾਹਿਬ
8. ਜ਼ਸਵੰਤ ਸਿੰਘ ਪੁੱਤਰ ਠਾਣਾ ਸਿੰਘ ਪਿੰਡ ਹਰਾਜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
9. ਬੀਰੋ ਪਤਨੀ ਪਾਲਾ ਸਿੰਘ ਪਿੰਡ ਗਿੱਦੜਾਂਵਾਲੀ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ)
10. ਪਾਲਾ ਸਿੰਘ ਪੁੱਤਰ ਪੂਰਨ ਰਾਮ ਗਿੱਦੜਾਂਵਾਲੀ ਅਬੋਹਰ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ)
11. ਗਗਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਟਿੱਬੀ ਸਾਹਿਬ ਰੋਡ ਸ੍ਰੀ ਮੁਕਤਸਰ ਸਾਹਿਬ।
ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਡੂੰਘਾ ਸਦਮਾ, ਪਿਤਾ ਦਾ ਹੋਇਆ ਦਿਹਾਂਤ, CM ਮਾਨ ਨੇ ਜਤਾਇਆ ਦੁੱਖ
ਬੱਸ ਕੰਪਨੀ ਦੇ ਮਾਲਕ ਨੇ ਭਾਵੁਕ ਹੋ ਕੇ ਮੰਗੀ ਮੁਆਫ਼ੀ
ਸ਼੍ਰੀ ਮੁਕਤਸਰ ਸਾਹਿਬ: ਉਧਰ ਨਿਊ ਦੀਪ ਬੱਸ ਕੰਪਨੀ ਦੇ ਮਾਲਕ ਹਰਦੀਪ ਸਿੰਘ ਢਿੱਲੋਂ ਨੇ ਇਸ ਘਟਨਾ ’ਤੇ ਡੂੰਘਾ ਦੁੱਖ ਜਾਹਰ ਕਰਦਿਆਂ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਇਹ ਬੱਸ ਉਨ੍ਹਾਂ ਦੀ ਕੰਪਨੀ ਦੀ ਸੀ ਤੇ ਉਹ ਇਸ ਘਟਨਾ ਦੀ ਪੂਰੀ ਜਿੰਮੇਵਾਰੀ ਲੈਂਦੇ ਹੋਏ ਜਨਤਾ ਤੋਂ ਮੁਆਫ਼ੀ ਮੰਗਦੇ ਹਨ ਕਿ ਪਹਿਲੀ ਵਾਰ ਅਜਿਹੀ ਦੁਖਦਾਈਕ ਘਟਨਾ ਵਾਪਰੀ ਹੈ। ਇਸ ਦੌਰਾਨ ਹਰਦੀਪ ਸਿੰਘ ਢਿੱਲੋਂ ਕਾਫ਼ੀ ਭਾਵੁਕ ਨਜ਼ਰ ਆਏ।