Bahinda News: ਬਠਿੰਡਾ ਨਿਗਮ ’ਚ ਉਪ ਚੋਣ ਤੇ ਕੌਂਸਲ ਚੋਣਾਂ ਨੂੰ ਲੈ ਕੇ ਮੁੜ ਭਖੇਗਾ ਸਿਆਸੀ ਮਾਹੌਲ

0
9
192 Views

Bahinda News: 22 ਨਵੰਬਰ: ਸੂਬੇ ’ਚ ਸੰਭਾਵੀਂ ਤੌਰ ‘ਤੇ ਅਗਲੇ ਮਹੀਨੇ ਹੋਣ ਜਾ ਰਹੀਆਂ ਨਗਰ ਨਿਗਮ ਤੇ ਨਗਰ ਕੋਂਸਲ ਚੌਣਾਂ ਦੌਰਾਨ ਬਠਿੰਡਾ ਦਾ ਸਿਆਸੀ ਮਾਹੌਲ ਮੁੜ ਭਖਦਾ ਨਜ਼ਰ ਆਵੇਗਾ। ਪੰਜਾਬ ਸਰਕਾਰ ਵੱਲੋਂ ਬੀਤੇ ਕੱਲ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਿੱਤੇ ਹਲਫ਼ਨਾਮੇ ਮੁਤਾਬਕ ਇੰਨ੍ਹਾਂ ਚੋਣਾਂ ਲਈ 25 ਨਵੰਬਰ ਤੋਂ ਪਹਿਲਾਂ ਸਰਕਾਰ ਨੋਟੀਫ਼ਿਕੇਸ਼ਨ ਜਾਰੀ ਕਰਨ ਜਾ ਰਹੀ ਹੈ। ਜਿਸਦੇ ਚੱਲਦੇ ਪੰਜਾਬ ਦੇ ਨਾਲ-ਨਾਲ ਬਠਿੰਡਾ ਵਿਚ ਵੀ ਸਿਆਸੀ ਹਲਚਲ ਤੇਜ ਹੋ ਜਾਵੇਗੀ। ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 48 ਤੋਂ ਇਲਾਵਾ ਜ਼ਿਲ੍ਹੇ ਵਿਚ ਰਾਮਪੁਰਾ ਤੇ ਤਲਵੰਡੀ ਸਾਬੋ ਨਗਰ ਕੌਸਲਾਂ ਸਹਿਤ ਮੋੜ, ਗੋਨਿਆਣਾ, ਨਥਾਣਾ, ਲਹਿਰਾ ਮੁਹੱਬਤ, ਕੋਠਾ ਗੁਰੂ, ਮਹਿਰਾਜ ਤੇ ਭਾਈ ਰੂਪਾ ਆਦਿ ਵਿਚ ਇਹ ਉਪ ਚੋਣਾਂ ਹੋਣੀਆਂ ਹਨ।

ਇਹ ਵੀ ਪੜ੍ਹੋ Jalandhar Encounter News: ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਚੱਲੀਆਂ ਤਾੜ-ਤਾੜ ਗੋ+ਲੀਆਂ, 2 ਪੁਲਿਸ ਮੁਲਾਜਮਾਂ ਸਹਿਤ ਚਾਰ ਜਖ਼ਮੀ

ਬਠਿੰਡਾ ਨਗਰ ਦੇ ਵਾਰਡ ਨੰਬਰ 48 ਵਿਚੋਂ ਹੀ ਫ਼ਰਵਰੀ 2021 ’ਚ ਕੌਸਲਰ ਵਜੋਂ ਜਿੱਤੇ ਜਗਰੂਪ ਸਿੰਘ ਗਿੱਲ ਨੇ ਹੀ ਤਤਕਾਲੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ 64 ਹਜ਼ਾਰ ਵੋਟਾਂ ਦੇ ਅੰਤਰ ਨਾਲ ਹਰਾਇਆ ਸੀ। ਸ: ਗਿੱਲ ਦੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਇਸ ਵਾਰਡ ਵਿਚ ਹਾਲੇ ਤੱਕ ਉਪ ਚੋਣ ਨਹੀਂ ਹੋ ਸਕੀ ਹੈ। ਇੱਥੇ ਆਪਣੇ ਘਰੇਲੂ ਹਲਕੇ ਵਾਲਾ ਪੁਰਾਣਾ ਵਾਰਡ ਹੋਣ ਕਾਰਨ ਵਿਧਾਇਕ ਜਗਰੂਪ ਸਿੰਘ ਗਿੱਲ ਇਸਨੂੰ ਮੁੜ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣ ਦਾ ਯਤਨ ਕਰਨਗੇ। ਜਦੋਂਕਿ ਬਠਿੰਡਾ ਨਗਰ ਨਿਗਮ ਵਿਚ ਬਹੁਮਤ ਵਾਲੀ ਕਾਂਗਰਸ ਪਾਰਟੀ ਇਸ ਵਾਰਡ ’ਤੇ ਆਪਣੀ ਜਿੱਤ ਦਾ ਝੰਡਾ ਲਹਿਰਾ ਕੇ ਸਾਲ 2027 ਦੀ ਚੋਣ ਲਈ ਰਾਹ ਪੱਧਰਾ ਕਰੇਗੀ।

ਇਹ ਵੀ ਪੜ੍ਹੋ ਭਾਜਪਾ ਦੇ ਯੁਵਾ ਮੋਰਚੇ ਦੇ ਪ੍ਰਧਾਨ ਦਾ ਬੇਰਹਿਮੀ ਨਾਲ ਕ+ਤਲ

ਇਸਤੋਂ ਇਲਾਵਾ 2024 ਦੀਆਂ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਬਠਿੰਡਾ ਸ਼ਹਿਰ ਤੋਂ ਅੱਗੇ ਰਹਿਣ ਵਾਲੀ ਭਾਰਤੀ ਜਨਤਾ ਪਾਰਟੀ ਲਈ ਇਹ ਉਪ ਚੋਣ ਕਿਸੇ ਵੀ ‘ਟੈਸਟ’ ਤੋਂ ਘੱਟ ਨਹੀਂ ਹੋਵੇਗੀ। ਇਸੇ ਤਰ੍ਹਾਂ ਅਕਾਲੀ ਦਲ ਦਾ ਵੀ ਲਾਈਨੋਪਾਰ ਇਲਾਕੇ ਵਿਚ ਚੰਗਾ ਪ੍ਰਭਾਵ ਹੈ ਤੇ ਉਹ ਵੀ ਇੱਥੇ ਆਪਣਾ ਦਬਦਬਾ ਬਣਾਉਣ ਲਈ ਪੂਰੀ ਜਦੋਜਹਿਦ ਕਰੇਗਾ। ਉਧਰ, ਜੇਕਰ ਗੱਲ ਨਗਰ ਕੌਸਲਾਂ ਦੀ ਕੀਤੀ ਜਾਵੇ ਤਾਂ ਬਠਿੰਡਾ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਨਗਰ ਕੋਂਸਲ ਰਾਮਪੁਰਾ ਤੋਂ ਇਲਾਵਾ ਤਲਵੰਡੀ ਸਾਬੋ ਵਿਚ ਚੋਣ ਹੋਣੀ ਹੈ। ਰਾਮਪੁਰਾ ਦੇ 21 ਅਤੇ ਤਲਵੰਡੀ ਸਾਬੋ ਦੇ 15 ਵਾਰਡ ਹਨ। ਤਲਵੰਡੀ ਸਾਬੋ ਤੋਂ ਵਿਧਾਇਕ ਤੇ ਕੈਬਨਿਟ ਰੈਂਕ ਪ੍ਰਾਪਤ ਬੀਬਾ ਬਲਜਿੰਦਰ ਕੌਰ ਅਤੇ ਫ਼ੂਲ ਦੇ ਵਿਧਾਇਕ ਬਲਕਾਰ ਸਿੱਧੂ ਲਈ ਇਹ ਪਹਿਲਾਂ ਵੱਡਾ ਸਿਆਸੀ ਇਮਤਿਹਾਨ ਹੋਵੇਗਾ।

ਇਹ ਵੀ ਪੜ੍ਹੋ ਵਿਵਾਦ ਉੱਠਣ ਤੋਂ ਬਾਅਦ ਕੈਨੇਡਾ ਨੇ ਏਅਰਪੋਰਟ ’ਤੇ ਭਾਰਤੀਆਂ ਦੇ ਪਹਿਲਾਂ ਪੁੱਜਣ ਦੇ ਆਦੇਸ਼ ਵਾਪਸ ਲਏ

ਹਾਲਾਂਕਿ ਇਸਤਂੋ ਪਹਿਲਾਂ ਪੰਚਾਇਤ ਚੋਣਾਂ ਵੀ ਹੋ ਚੁੱਕੀਆਂ ਹਨ ਪ੍ਰੰਤੂ ਉਹ ਕਿਸੇ ਵੀ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ‘ਤੇ ਨਹੀਂ ਲੜੀਆਂ ਗਈਆਂ ਸਨ ਜਦਕਿ ਇਹਨਾਂ ਚੋਣਾਂ ਵਿਚ ਨਿਰੋਲ ਸਿਆਸੀ ਜੋਰ-ਅਜ਼ਮਾਇਸ਼ ਹੋਵੇਗੀ। ਇਸੇ ਤਰ੍ਹਾਂ ਲਹਿਰਾ ਮੁਹੱਬਤ ਦੇ ਚਾਰ ਵਾਰਡਾਂ (3,5,8 ਅਤੇ 10) ਵਿਚ ਵੀ ਚੋਣਾਂ ਬਕਾਇਆ ਹੈ। ਗੋਨਿਆਣਾ ਦੇ ਵਾਰਡ ਨੰਬਰ 9 ਅਤੇ ਨਥਾਣਾ ਦੇ ਵਾਰਡ ਨੰਬਰ 6 ਵਿਚ ਹੋਣ ਵਾਲੀ ਉਪ ਚੋਣ ਵੀ ਇੱਥੋਂ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਲਈ ਕਿਸੇ ਅਗਨੀ ਪ੍ਰੀਖ੍ਰਿਆ ਤੋਂ ਘੱਟ ਨਹੀਂ ਹੋਵੇਗੀ। ਮੋੜ ਦੇ ਵਰਡ ਨੰਬਰ 1 ਵਿਚ ਵੀ ਉਪ ਚੋਣ ਹੋਣੀ ਹੈ। ਇਸੇ ਤਰ੍ਹਾਂ ਫ਼ੂਲ ਹਲਕੇ ਦੇ ਵਿਚ ਹੀ ਨਗਰ ਪੰਚਾਇਤ ਕੋਠਾ ਗੁਰੂ ਦੇ ਵਾਰਡ ਨੰਬਰ 2, ਮਹਿਰਾਜ ਦੇ ਵਾਰਡ ਨੰਬਰ 8 ਅਤੇ ਭਾਈ ਰੂਪਾ ਦੇ ਵਾਰਡ ਨੰਬਰ 6 ਵਿਚ ਵੀ ਇਹ ਉਪ ਚੋਣਾਂ ਹੋਣੀਆਂ ਹਨ।

 

LEAVE A REPLY

Please enter your comment!
Please enter your name here