ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਭਾਰਤੀ ਰਿਜਰਵ ਬੈਂਕ, ਚੰਡੀਗੜ ਵੱਲੋਂ 24 ਮਾਰਚ 2022 ਅਤੇ 25 ਮਾਰਚ 2022 ਨੂੰ ਬਠਿੰਡਾ ਵਿਖੇ ਇੱਕ ਦੋ-ਰੋਜਾ ਐਨ.ਏ.ਐਮ.ਸੀ.ਏ.ਬੀ.ਐੱਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਰਿਜਰਵ ਬੈਂਕ ਆਫ ਇੰਡੀਆ ਚੰਡੀਗੜ ਦੇ ਡਿਪਟੀ ਜਨਰਲ ਮੈਨੇਜਰ ਸ੍ਰੀ ਪ੍ਰਨੋਬੇਸ ਬਰੂਆ ਅਤੇ ਡਿਪਟੀ ਜਨਰਲ ਮੈਨੇਜਰ, ਸਟੇਟ ਬੈਂਕ ਆਫ ਇੰਡੀਆ, ਬਠਿੰਡਾ ਸ੍ਰੀ ਰਜਨੀਸ ਕੁਮਾਰ ਨੇ ਕੀਤਾ।
ਇਸ ਮੌਕੇ ਉਨਾਂ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ ਐਮ.ਐਸ.ਐਮ.ਈ ਸੈਕਟਰ ਨੂੰ ਵਿੱਤ ਪ੍ਰਦਾਨ ਕਰਨਾ ਅਤੇ ਐਮ.ਐਸ.ਐਮ.ਈ ਉਧਾਰ ਦੇਣ ਲਈ ਹੁਨਰ ਵਿਕਸਿਤ ਕਰਨਾ ਹੈ। ਇਸ ਵਰਕਸਾਪ ਵਿੱਚ ਪੰਜਾਬ ਰਾਜ ਦੇ 4 ਜ਼ਿਲਿਆਂ ਬਠਿੰਡਾ, ਮਾਨਸਾ, ਮੁਕਤਸਰ ਅਤੇ ਫਰੀਦਕੋਟ ਦੇ 17 ਬੈਂਕਾਂ ਦੇ 46 ਅਧਿਕਾਰੀਆਂ ਨੇ ਭਾਗ ਲਿਆ। ਇਸ ਮੌਕੇ ਸਹਾਇਕ ਜਨਰਲ ਮੈਨੇਜਰ, ਰਿਜਰਵ ਬੈਂਕ ਆਫ ਇੰਡੀਆ, ਚੰਡੀਗੜ ਸ੍ਰੀ ਯੋਗੇਸ ਅਗਰਵਾਲ ਵੀ ਮੌਜੂਦ ਸਨ।ਵਰਕਸਾਪ ਦੌਰਾਨ ਐਮ.ਐਸ.ਐਮ.ਈ ਵਿੱਤ ਦੇ ਵੱਖ-ਵੱਖ ਪਹਿਲੂ ਜਿਵੇਂ ਕਿ ਸਰਕਾਰ, ਭਾਰਤੀ ਰਿਜਰਵ ਬੈਂਕ ਅਤੇ ਐਮ.ਐਸ.ਐਮ.ਈਜ਼ ਨਾਲ ਸਬੰਧਤ ਹੋਰ ਸੰਸਥਾਵਾਂ ਦੁਆਰਾ ਚੁੱਕੇ ਗਏ ਪਹਿਲਕਦਮੀਆਂ/ਯੋਜਨਾਵਾਂ, ਮਿਆਦੀ ਕਰਜੇ ਅਤੇ ਕਾਰਜਸੀਲ ਪੂੰਜੀ ਦੀਆਂ ਜਰੂਰਤਾਂ ਦਾ ਅਨੁਮਾਨ ਲਗਾਉਣ ਵਿੱਚ ਚੁਣੌਤੀਆਂ, ਕ੍ਰੈਡਿਟ ਪ੍ਰਬੰਧਨ ਅਤੇ ਨਿਗਰਾਨੀ, ਐਨ.ਪੀ.ਏ ਦਾ ਪ੍ਰਬੰਧਨ ਅਤੇ ਲੈਕਚਰ। ਐਮਐਸਐਮਈ ਕਰਜਜ਼ਿਆਂ ਦੀ ਰਿਕਵਰੀ, ਐਮਐਸਐਮਈ ਵਿੱਤ ਵਿੱਚ ਫਿਨਟੇਕ ਦੀ ਮਹੱਤਤਾ, ਐਮਐਸਐਮਈ ਲਈ ਕ੍ਰੈਡਿਟ ਗਾਰੰਟੀ ਦਾ ਢਾਂਚਾ, ਮੁੱਦਿਆਂ ਅਤੇ ਚੁਣੌਤੀਆਂ ਆਦਿ ਵਰਗੇ ਵਿਸ਼ਿਆਂ ‘ਤੇ ਮਾਹਰਾਂ ਦੁਆਰਾ ਜਾਣਕਾਰੀ ਦਿੱਤੀ ਗਈ ।
ਭਾਰਤੀ ਰਿਜਰਵ ਬੈਂਕ,ਵੱਲੋਂ ਦੋ ਰੋਜਾ ਵਰਕਸ਼ਾਪ ਆਯੋਜਿਤ
9 Views