ਰਾਜ ਪੱਧਰੀ ਨਾਟ-ਉਤਸਵ ਦੇ ਪਹਿਲੇ ਦਿਨ ਖੇਡੇ ਗਏ ਨਾਟਕ ਲੋਕ ਮਨਾਂ ਦਾ ਰਾਜਾ ਨੂੰ ਮਿਲਿਆ ਭਰਵਾਂ ਹੁੰਗਾਰਾ

Date:

spot_img

ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਭਾਸਾ ਵਿਭਾਗ ਪੰਜਾਬ ਵੱਲੋਂ ਸਹੀਦ-ਏ-ਆਜਮ ਭਗਤ ਸਿੰਘ ਅਤੇ ਵਿਸਵ ਰੰਗਮੰਚ ਦਿਵਸ ਨੂੰ ਸਮਰਪਿਤ ਤਿੰਨ ਰੋਜਾ ਨਾਟ-ਉਤਸਵ ਤਹਿਤ ਪਹਿਲੇ ਦਿਨ ਨਾਟਕ ਲੋਕ ਮਨਾਂ ਦਾ ਰਾਜਾ ਸਰਕਾਰੀ ਰਜਿੰਦਰਾ ਕਾਲਜ ਵਿਖੇ ਖੇਡਿਆ ਗਿਆ । ਇਸ ਨਾਟਕ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਸਾਸਨ ਬਾਰੇ ਦਰਸਾਇਆ ਗਿਆ । ਇਹ ਪੇਸਕਾਰੀ ਸਵਾਲ ਛੱਡਦੀ ਨਜਰ ਆਈ ਕਿ ਜੇ ਮਹਾਰਾਜਾ ਰਣਜੀਤ ਸਿੰਘ ਅੰਗਰੇਜਾਂ ਦੇ ਸਮੇਂ ਦੌਰਾਨ ਆਪਣੇ ਸੁਚੱਜੇ ਸਾਸਨ ਨਾਲ ਲੋਕ ਮਨਾਂ ‘ਤੇ ਰਾਜ ਕਰ ਸਕਦਾ ਹੈ ਤਾਂ ਕੀ ਅਜੋਕੇ ਸਮੇਂ ਵਿੱਚ ਕੋਈ ਅਜਿਹਾ ਸਾਸਕ ਹੋ ਸਕਦਾ ਹੈ । ਡਾ ਸਤੀਸ ਵਰਮਾ ਵੱਲੋਂ ਰਚਿਤ ਨਾਟਕ ਦਾ ਨਿਰਦੇਸਨ ਕੀਰਤੀ ਕਿਰਪਾਲ ਨੇ ਕੀਤਾ ।
ਸਮਾਗਮ ਦੀ ਪ੍ਰਧਾਨਗੀ ਸ੍ਰੀ ਰਾਜੀਵ ਅਰੋੜਾ, ਮੁਖੀ ਆਕਾਸਵਾਣੀ ਕੇਂਦਰ ਬਠਿੰਡਾ ਨੇ ਕੀਤੀ । ਵਿਸੇਸ ਮਹਿਮਾਨ ਦੇ ਤੌਰ ‘ਤੇ ਪਿ੍ਰੰਸੀਪਲ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਸ੍ਰੀ ਸੁਰਜੀਤ ਸਿੰਘ ਅਤੇ ਕਾਰਜਕਾਰੀ ਮੈਂਬਰ ਪੰਜਾਬ ਸਾਹਿਤ ਅਕਾਦਮੀ ਚੰਡੀਗੜ ਸ੍ਰੀ ਜਸਪਾਲ ਮਾਨਖੇੜਾ ਹਾਜਰ ਰਹੇ । ਜ਼ਿਲਾ ਭਾਸਾ ਅਫਸਰ ਕੀਰਤੀ ਕਿਰਪਾਲ ਨੇ ਆਏ ਹੋਏ ਮਹਿਮਾਨਾ ਦਾ ਸੁਆਗਤ ਕੀਤਾ ।
ਭਾਸਾ ਵਿਭਾਗ ਪੰਜਾਬ ਵੱਲੋਂ ਸ੍ਰੀ ਤਜਿੰਦਰ ਸਿੰਘ ਗਿੱਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਸਾ ਵਿਭਾਗ ਪੰਜਾਬ, ਪੰਜਾਬੀ ਭਾਸਾ ਦੇ ਪ੍ਰਚਾਰ ਪ੍ਰਸਾਰ ਲਈ ਹਰ ਸੰਭਵ ਹੀਲਾ ਕਰਨ ਲਈ ਯਤਨਸੀਲ ਹੈ। ਮੰਚ ਸੰਚਾਲਨ ਖੋਜ ਅਫਸਰ ਨਵਪ੍ਰੀਤ ਸਿੰਘ ਨੇ ਕੀਤਾ ।
ਇਸ ਨਾਟ-ਉਤਸਵ ਵਿੱਚ ਮੁੱਖ ਦਫਤਰ ਭਾਸਾ ਵਿਭਾਗ ਪਟਿਆਲਾ ਵੱਲੋਂ ਸ੍ਰੀ ਸਹਾਇਕ ਡਾਇਰੈਕਟਰ ਸ੍ਰੀ ਸਤਨਾਮ ਸਿੰਘ, ਸਹਾਇਕ ਡਾਇਰੈਕਟਰ ਸ੍ਰੀ ਸੰਤੋਖ ਸੁੱਖੀ, ਸਹਾਇਕ ਡਾਇਰੈਕਟਰ ਸ੍ਰੀ ਗੁਰਜੀਤ ਸਿੰਘ ਤੋਂ ਇਲਾਵਾ ਉੱਪ ਜ਼ਿਲਾ ਸਿੱਖਿਆ ਅਫਸਰ ਇਕਬਾਲ ਸਿੰਘ ਬੁੱਟਰ ਉੱਘੇ ਕਹਾਣੀਕਾਰ ਡਾ ਅਤਰਜੀਤ ਨੇ ਸ਼ਿਰਕਤ ਕੀਤੀ ।

spot_img
spot_img

Share post:

Popular

More like this
Related

20 IPS ਅਧਿਕਾਰੀਆਂ ਦੇ ਤਬਾਦਲੇ, ਕਈ ਜ਼ਿਲ੍ਹਿਆਂ ਦੇ ਬਦਲੇ SP

ਨਿਊਜ਼ ਡੈਸਕ: ਪੁਲਿਸ ਵਿਭਾਗ ਵਿੱਚ ਇੱਕ ਵਾਰ ਫਿਰ ਵੱਡਾ...

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Seasonal Daily Wagers Policy-2026 ਲਾਗੂ, 223 ਦਿਹਾੜੀਦਾਰ ਕਰਮਚਾਰੀਆਂ ਨੂੰ ਮਿਲਿਆ ਲਾਭ

👉ਸੀਜ਼ਨਲ ਦਿਹਾੜੀਦਾਰਾਂ ਨੂੰ ਪੂਰੇ ਮਹੀਨੇ ਦੀ ਤਨਖਾਹ, 10 ਛੁੱਟੀਆਂ,...