WhatsApp Image 2024-06-20 at 13.58.11
WhatsApp Image 2024-06-23 at 07.34.50
web
WhatsApp Image 2024-04-14 at 21.42.31
WhatsApp Image 2024-02-26 at 14.41.51
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਭਾਰਤੀ ਸਹਿਕਾਰ ਸੰਸਥਾਨ ਵੱਲੋਂ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੇ ਸਵਾਗਤ ਲਈ ਰਾਸ਼ਟਰੀ ਸਹਿਕਾਰੀ ਕਾਨਫਰੰਸ ਦਾ ਆਯੋਜਨ

ਇਫਕੋ, ਭਾਰਤੀ ਰਾਸ਼ਟਰੀ ਸਹਿਕਾਰ ਸੰਘ, ਅਮੂਲ, ਸਹਿਕਾਰ ਭਾਰਤੀ, ਨਾਫੇਡ ਅਤੇ ਕ੍ਰਿਭਕੋ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵੱਲੋ ਵਿਸੇ਼ਸ ਸਿ਼ਰਕਤ

ਸੁਖਜਿੰਦਰ ਮਾਨ

ਚੰਡੀਗੜ 25 ਸਤੰਬਰ  : ਭਾਰਤੀ ਸਹਿਕਾਰ ਸੰਸਥਾਨ ਵੱਲੋ ਇਫਕੋ ਸੰਸਥਾ ਦੇ ਸਹਿਯੋਗ ਨਾਲ ਇੰਦਰਾ ਗਾਧੀ ਇਨਡੋਰ ਸਟੇਡੀਅਮ ਨਵੀ ਦਿੱਲੀ ਵਿਖੇ ਦੇਸ਼ ਦੇ ਪਹਿਲੇ ਸਹਿਕਾਰਤਾ ਮੰਤਰੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਸਵਾਗਤ ਲਈ ਰਾ਼ਸਟਰੀ ਸਹਿਕਾਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੋਰਾਨ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸਹਿਕਾਰਤਾ ਨੂੰ ਪ੍ਰਫੁੱਲਿਤ ਕਰਨ ਲਈ ਨਵੇ ਗਠਿਤ ਕੀਤੇ ਗਏ ਸਹਿਕਾਰਤਾ ਮੰਤਰਾਲੇ ਦਾ ਪਹਿਲਾ ਸਹਿਕਾਰਤਾ ਮੰਤਰੀ ਚੁਣੇ ਜਾਣ ਤੇ ਸ਼੍ਰੀ ਅਮਿਤ ਸ਼ਾਹ ਦਾ ਦੇਸ਼ ਦੀਆਂ ਪ੍ਰਮੁੱਖ ਸਹਿਕਾਰੀਆਂ ਦੇ ਨੁਮਾਇੰਦਿਆ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੋਕੇ ਸ਼੍ਰੀ ਬੀ∙ਐਲ∙ਵਰਮਾ ਸਹਿਕਾਰਤਾ ਸਹਿ ਉੱਤਰੀ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ, ਭਾਰਤ ਸਰਕਾਰ ਅਤੇ ਸ਼੍ਰੀ ਏਰੀਅਲ ਗਵਾਰਕੋ, ਚੇਅਰਮੈਨ ਅੰਤਰਰਾਸ਼ਟਰੀ ਸਹਿਕਾਰ ਸੰਘ ਵੱਲੋਂ ਵਿਸ਼ੇਸ਼ ਸਿ਼ਰਕਤ ਕੀਤੀ ਗਈ।

ਸਮਾਰੋਹ ਦੀ ਸ਼ੁਰੂਆਤ ਮਾਨਯੋਗ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਵੱਲੋਂ ਜੋਤੀ ਪ੍ਰਜਵੱਲਿਤ ਕਰਕੇ ਕੀਤੀ ਗਈ।ਇਸ ਮੋਕੇ ਡਿਜੀਟਲ ਮਾਧਿਅਮ ਰਾਹੀ ਮਾਨਯੋਗ ਸਹਿਕਾਰਿਤਾ ਮੰਤਰੀ ਦਾ ਸਵਾਗਤ ਕਰਦਿਆ ਉਨ੍ਰਾ ਦੇ ਨਿੱਜੀ ਜੀਵਨ ਅਤੇ ਹੁਣ ਤੱਕ ਦੇ ਸਿਆਸੀ ਸਫਰ ਤੇ ਚਾਨਣਾ ਪਾਇਆ ਗਿਆ।
ਸਮਾਰੋਹ ਮੋਕੇ ਦੇਸ਼ ਦੀ ਸਭ੍ਹ ਤੋ ਵੱਡੀ ਸਹਕਿਾਰੀ ਸੰਸਥਾ ਇਫਕੋ ਦੇ ਚੇਅਰਮੈਨ ਸ: ਬਲਵਿੰਦਰ ਸਿੰਘ ਨਕੱਈ ਵੱਲੋਂ ਆਪਣੇ ਸੰਬੋਧਨ ਦੋਰਾਨ ਮੰਤਰੀ ਦਾ ਸਵਾਗਤ ਕਰਦਿਆ ਉਨ੍ਹਾ ਨੂੰ ਸਹਿਕਾਰਤਾ ਮੰਤਰੀ ਬਨਣ ਤੇ ਵਧਾਈ ਦਿੰਦਿਆ ਦੇਸ਼ ਵਿੱਚ ਸਹਿਕਾਰਤਾ ਲਹਿਰ ਨੂੰ ਹੋਰ ਪ੍ਰਫੁੱਲਿੱਤ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਵਾਉਦਿਆ ਇਹ ਵਿਸ਼ਵਾਸ ਜਤਾੲfਆ ਕਿ ਇਹ ਵਿਭਾਗ ਸਹਿਕਾਰਤਾ ਨੂੰ ਹੋਰ ਮਜਬੂਤੀ ਪਦਾਨ ਕਰਨ ਵਿੱਚ ਸਹਾਈ ਹੋਵੇਗਾ ਅਤੇ ਮੰਤਰੀ ਦੀ ਸਫਲਤਾ ਲਈ ਕਾਮਨਾ ਕੀਤੀ।
ਇਸ ਉਪਰੰਤ ਇਫਕੋ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਉਦਯ ਸ਼ੰਕਰ ਅਵਸਥੀ ਅਤੇ ਐਨ∙ਸੀ∙ਯੂ∙ਆਈ ਦੇ ਚੇਅਰਮੈਨ ਦਿਲੀਪ ਸੰਘਾਣੀ ਵੱਲੋਂ ਸ਼੍ਰੀ ਅਮਿਤ ਸ਼ਾਹ ਜੀ ਦੀਆ ਉਪਲਬੱਧੀਆਂ ਦਾ ਜਿਕਰ ਕਰਦਿਆ ਨਵੇ ਸਹਿਕਾਰਤਾ ਮੰਤਰਾਲੇ ਨੂੰ ਦੇਸ਼ ਦੀਆ ਪ੍ਰਮੁੱਖ ਸਹਿਕਾਰੀ ਸੰਸਥਾਵਾਂ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੰਦਿਆ ਮਾਨਯੋਗ ਮੰਤਰੀ ਦੀ ਕਮਾਨ ਹੇਠ ਦੇਸ਼ ਦੀ ਸਹਿਕਾਰ ਲਹਿਰ ਨੂੰ ਹੋਰ ਬੁਲੰਦੀਆਂ ਤੇ ਲੈ ਜਾਣ ਪ੍ਰਤੀ ਆਪਣਾ ਵਿਸ਼ਵਾਸ ਜਤਾਇਆ। ਅਵਸਥੀ ਜੀ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸਹਿਕਾਰਤਾ ਲਈ ਵੱਖਰੇ ਮੰਤਰਾਲੇ ਦਾ ਗਠਨ ਕਰਨ ਤੇ ਉਨ੍ਹਾ ਦਾ ਧੰਨਵਾਦ ਕੀਤਾ। ਉਨ੍ਹਾ ਕੋਰੋਨਾ ਕਾਲ ਦੋਰਾਨ ਵੀ ਕਿਸਾਨਾਂ ਦੀ ਸਹਾੲਤਿਾ ਲਈ ਇਫਕੋ ਵੱਲੋ ਕੀਤੇ ਗਏ ਵਿਸ਼ੇਸ਼ ਕਾਰਜਾਂ ਦਾ ਜਿਕਰ ਕਰਦfਆ ਇਫਕੋ ਵੱਲੋ ਬਣਾਈ ਗਈ ਵਿਸ਼ਵ ਦੀ ਪਹਿਲੀ ਨੈਨੋ ਯੂਰੀਆ ਖਾਦ ਬਾਰੇ ਵੀ ਜਾਣਕਾਰੀ ਦਿੱਤੀ। ਸ਼੍ਰੀ ਸੰਘਾਣੀ ਵੱਲੋਂ ਮਾਨਯੋਗ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਵੱਲੋ ਸਹਿਕਾਰਤਾ ਦੇ ਹਿੱਤਾ ਨੂੰ ਧਿਆਨ ਵਿੱਚ ਰੱਖਦਿਆ ਕੀਤੇ ਗਏ ਮਹੱਤਵਪੂਰਣ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆ ਉਨ੍ਹਾ ਦੀ ਅਗਵਾਈ ਵਿੱਚ ਇਸ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਵਿਸ਼ੇਸ਼ ਕਾਰਜਾਂ ਪ੍ਰਤੀ ਉਨ੍ਹਾ ਨੂੰ ਹਰ ਸੰਭਵ ਸਹਾੲਤਿਾ ਦੇਣ ਦਾ ਵਿਸ਼ਵਾਸ ਦਵਾਇਆ।
ਇਸ ਮੋਕੇ ਦਵਿੰਦਰ ਕੁਮਾਰ ਸਿੰਘ ਸਕੱਤਰ ਸਹਿਕਾਰਤਾ ਮੰਤਰਾਲਾ ਭਾਰਤ ਸਰਕਾਰ ਵੱਲੋਂ ਸਹਿਕਾਰਤਾ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਵਿਸ਼ੇਸ਼ ਕਾਰਜਾਂ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਸੰਬੰਧੀ ਜਾਣਕਾਰੀ ਦਿੱਤੀ ਗਈ।
ਸਮਾਰੋਹ ਦੋਰਾਨ ਵੱਖ ਵੱਖ ਬੁਲਾਰਿਆਂ ਸ਼ਾਮਲ ਭਾਈ ਪਟੇਲ ਚੇਅਰਮੈਨ ਅਮੂਲ, ਦਾਨ ਸਿੰਘ ਰਾਵਤ ਚੇਅਰਮੈਨ ਐਸ∙ਸੀ∙ਬੀ, ਚੰਦਰਪਾਲ ਸਿੰਘ ਯਾਦਵ ਚੇਅਰਮੈਨ ਕ੍ਰਿਭਕੋ,ਜਯੋਤਇੰਦਰ ਮਹਿਤਾ ਚੇਅਰਮੈਨ ਨੈਫਕਬ, ਪ੍ਰੀਤੀ ਪਟੇਲ ਵਾਇਸ ਚੇਅਰਮੈਨ ਗੁਜਰਾਤ ਮਹਿਲਾ ਕੋਆਪ੍ਰੇਟਿਵ ਸੁਸਾਇਟੀ, ਅਜੈ ਪਟੇਲ, ਚੇਅਰਮੈਨ ਐਸ∙ਸੀ∙ਬੀ, ਏਰੀਅਲ ਗਵਾਰਕੋ, ਚੇਅਰਮੈਨ ਅੰਤਰਰਾਸ਼ਟਰੀ ਸਹਿਕਾਰ ਸੰਘ (ਅਰਜਨਟੀਨਾ), ਬੀ∙ਐਲ∙ਵਰਮਾ ਸਹਿਕਾਰਤਾ ਸਹਿ ਉੱਤਰੀ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ, ਭਾਰਤ ਸਰਕਾਰ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ।
ਸਮਾਰੋਹ ਦੇ ਅੰਤ ਵਿੱਚ ਮੁੱਖ ਮਹਿਮਾਨ ਸਹਿਕਾਰਤਾ ਮੰਤਰੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਵੱਲੋਂ ਹਾਜਰੀਨਾਂ ਨੂੰ ਸੰਬੋਧਿਤ ਕੀਤਾ ਗਿਆ। ਸ਼੍ਰੀ ਅਮਿਤ ਸ਼ਾਹ ਵੱਲੋ ਵੱਖਰੇ ਸਹਿਕਾਰਤਾ ਮੰਤਰਾਲੇ ਦੇ ਗਠਨ ਨੂੰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਦੱਸਦਿਆ ੲਸਿ ਮੰਤਰਾਲੇ ਦਾ ਪਹਿਲਾ ਮੰਤਰੀ ਉਨ੍ਰਾ ਨੂੰ ਚੁਣੇ ਜਾਣ ਲਈ ਪ੍ਰਧਾਨਮੰਤਰੀ ਦਾ ਵਿਸੇ਼ਸ ਧੰਨਵਾਦ ਕੀਤਾ ਗਿਆ। ਉਨ੍ਰਾ ਸਹਿਕਾਰਤਾ ਕਾਨਫਰੰਸ ਦੇ ਆਯੋਜਨ ਲਈ ਇਫਕੋ ਸੰਸਥਾ ਦਾ ਧੰਨਵਾਦ ਕਰਦਿਆ ਇਫਕੋ ਵੱਲੋਂ ਵਿਸ਼ਵ ਦੀ ਪਹਿਲੀ ਨੈਨੋ ਖਾਦ ਦੇ ਰੂਪ ਵਿੱਚ ਨੈਨੋ ਯੂਰੀਆਂ ਕਿਸਾਨਾਂ ਤੱਕ ਪਹੁਚੰਾਉਣ ਲਈ ਇਫਕੋ ਦੇ ਚੇਅਰਮੈਨ ਸ: ਬਲਵਿੰਦਰ ਸਿੰਘ ਨਕੱਈ ਅਤੇ ਮੈਨੇਜਿੰਗ ਡਾੲਰਿੈਕਟਰ ਉਦਯ ਸ਼ੰਕਰ ਅਵਸਥੀ ਅਤੇ ਸੰਸਥਾ ਦੇ ਅਧਿਾਕਰੀਆਂ ਕਰਮਚਾਰੀਆਂ ਦੀ ਸਰਾਹਨਾ ਕੀਤੀ।
ਮਾਨਯੋਗ ਮੰਤਰੀ ਵੱਲੋ ਦੇਸ਼ ਦੀ ਆਰਥਿਕਤਾ ਨੂੰ ਹੋਰ ਮਜਬੂਤ ਬਨਾਉਣ ਅਤੇ ਇਸਨੂੰ 5 ਟ੍ਰਿਲੀਅਨ ਡਾਲਰ ਦੇ ਟੀਚੇ ਤੱਕ ਪਹੁੰਚਾਉਣ ਵਿੱਚ ਸਹਿਕਾਰਤਾ ਮੰਤਰਾਲੇ ਦੀ ਭੂਮਿਕਾ ਅਤੇ ਸਹਿਕਾਰ ਲਹਿਰ ਦੇ ਸਹਿਯੋਗ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾ ਆਜਾਦੀ ਦੇ 75ਵੇ ਵਰੇ ਦੋਰਾਨ ਸ਼ੁਰੂ ਕੀਤੇ ਗਏ ਆਜਾਦੀ ਅਮ੍ਰਿਤ ਮਹੋਤਸਵ ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਵੱਲੋ ਦੇਸ਼ ਦੇ ਵਿਕਾਸ ਲਈ ਸ਼ੁਰੂ ਕੀਤੇ ਗਏ ਵੱਖੋ ਵੱਖ ਕਾਰਜਾਂ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ।
ਸ਼੍ਰੀ ਅਮਿਤ ਸ਼ਾਹ ਵੱਲੋਂ ਸਹਿਕਾਰ ਜਗਤ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਕਦਮ ਚੁੱਕਣ ਦਾ ਵਿਸ਼ਵਾਸ ਦਵਾਉਦਿਆ ਹਾਜਰੀਨਾਂ ਨੂੰ ਬੇਨਤੀ ਕੀਤੀ ਕਿ ਉਹ ਸਹਿਕਾਰਤਾ ਖੇਤਰ ਵਿੱਚ ਆ ਰਹੀਆ ਰੁਕਾਵਟਾ ਬਾਰੇ ਉਨ੍ਰਾ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਉਣ ਤਾ ਜੋ ਸਮਾ ਰਹਿੰਦਿਆ ਇਹਨਾ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ ਅਤੇ ਸਹਿਕਾਰਤਾ ਜਗਤ ਸੰਬੰਧੀ ਪ੍ਰਧਾਨਮੰਤਰੀ ਵੱਲੋਂ ਕੀਤੀਆ ਜਾ ਰਹੀਆਂ ਕੋਸਿ਼ਸ਼ਾਂ ਨੂੰ ਪੂਰਾ ਕਰਦਿਆ ਉਨ੍ਹਾ ਦੀ ਸੌਚ ਨੂੰ ਪੂਰਾ ਕੀਤਾ ਜਾ ਸਕੇ।
ਸਮਾਰੋਹ ਦੋਰਾਨ ਵਿਸ਼ੇਸ਼ ਕਵੀ ਸੰਮੇਲਨ ਦਾ ਵੀ ਆਯੋਜਨ ਕੀਤਾ ਗਿਆ। ਇਸ ਮੋਕੇ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਦੌ ਹਜਾਰ ਤੋ ਵੱਧ ਸਹਿਕਾਰੀ ਭੈਣ ਭਰਾਵਾਂ ਵੱਲੋਂ ਇੰਦਰਾ ਗਾਧੀ ਇੰਡੋਰ ਸਟੇਡੀਅਮ ਵਿੱਚ ਸਿ਼ਰਕਤ ਕੀਤੀ ਗਈ ਅਤੇ ਸਹਿਕਾਰੀ ਸੰਮਤੀਆਂ ਨਾਲ ਜੁੜੇ 5 ਕਰੋੜ ਤੋ ਵੱਧ ਵਿਅਕਤੀਆਂ ਵੱਲੋਂ ਆਨਲਾਇਨ ਮਾਧਿਅਮ ਰਾਹੀ ਇਸ ਸਮਾਰੋਹ ਵਿੱਚ ਭਾਗ ਲਿਆ ਗਿਆ।
ਇਸ ਮੋਕੇ ਇਫਕੋ, ਭਾਰਤੀ ਰਾਸ਼ਟਰੀ ਸਹਿਕਾਰ ਸੰਘ, ਅਮੂਲ, ਸਹਿਕਾਰ ਭਾਰਤੀ, ਨਾਫੇਡ ਅਤੇ ਕ੍ਰਿਭਕੋ ਤੋ ਇਲਾਵਾ ਹੋਰਨਾਂ ਸਹਿਕਾਰੀ ਸੰਸਥਾਵਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

Related posts

ਅਰਵਿੰਦ ਕੇਜ਼ਰੀਵਾਲ ਦੀਆਂ ਮੁਸ਼ਕਿਲਾਂ ਵਧੀਆਂ, ਅਦਾਲਤ ਨੇ ਸੁਣਾਇਆ ਮਹੱਤਵਪੂਰਨ ਹੁਕਮ

punjabusernewssite

ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ‘ਟਰੰਪ’ ਦੋਸ਼ੀ ਕਰਾਰ

punjabusernewssite

ਸਰਦ ਰੁੱਤ ਦੇ ਸ਼ੈਸ਼ਨ ਦੌਰਾਨ ਪਹਿਲੇ ਦਿਨ ਹੀ ਪਾਰਲੀਮੈਂਟ ਵਿੱਚ ਪਈ ਮਾਂ ਬੋਲੀ ਪੰਜਾਬੀ ਦੀ ਗੂੰਜ

punjabusernewssite