WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਦਿੱਲੀ ਦੀ ਸਿਆਸਤ ’ਚ ਧਮਾਕਾ: ਅਵਤਾਰ ਸਿੰਘ ਕਾਲਕਾ ਅਕਾਲੀ ਦਲ ਵਿਚ ਹੋਏ ਸ਼ਾਮਲ

ਨਵੀਂ ਦਿੱਲੀ, 18 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਵਿੱਚ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਅਵਤਾਰ ਸਿੰਘ ਕਾਲਕਾ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਵਿੱਚ ਸ਼ਾਮਲ ਹੋ ਗਏ। ਉਹਨਾਂ ਨੂੰ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਆਖਿਆ।

ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਇਨ੍ਹਾਂ ਫਸਲਾਂ ਦੇ MSP ਰੇਟਾ ਵਿਚ ਕੀਤਾ ਵਾਧਾ

ਸ: ਕਾਲਕਾ ਲੰਮੇ ਸਮੇਂ ਤੋਂ ਪੰਥਕ ਸੇਵਾ ਦਲ ਦੇ ਨਾਲ ਦਿੱਲੀ ਦੀ ਸਿੱਖ ਸਿਆਸਤ ਅੰਦਰ ਸਰਗਰਮ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਪੰਥ ਦੀ ਚੜਦੀ ਕਲਾ ਲਈ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ । ਇਸ ਲਈ ਉਹਨਾਂ ਨੇ ਪੰਥ ਦੇ ਵਡੇਰੇ ਹਿੱਤਾਂ ਲਈ ਅੱਜ ਅਕਾਲੀ ਦਲ ਦਾ ਪੱਲਾ ਫੜਿਆ ਹੈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਸਿੱਖ ਕੌਮ ਵਾਸਤੇ ਬਹੁਤ ਹੀ ਔਖਾ ਸਮਾਂ ਹੈ ਤੇ ਇਸ ਵੇਲੇ ਅਕਾਲੀ ਦਲ ਹੀ ਇਹਨਾਂ ਚੁਣੌਤੀਆਂ ਨੂੰ ਨਜਿੱਠਣ ਵਾਲੀ ਨੁਮਾਇੰਦਾ ਸਿਆਸੀ ਧਿਰ ਹੈ ।

ਲੁੱਟ ਦੀਆਂ ਵਾਰਦਾਤਾਂ ਅਤੇ ਨਸ਼ਿਆਂ ਦੇ ਮੁੱਦੇ ’ਤੇ ਅਕਾਲੀ ਦਲ ਨੇ ਘੇਰੀ ਆਪ ਸਰਕਾਰ

ਉਹਨਾਂ ਅਵਤਾਰ ਸਿੰਘ ਕਾਲਕਾ ਦਾ ਸਵਾਗਤ ਕੀਤਾ ਤੇ ਕਿਹਾ ਕਿ ਉਹਨਾਂ ਨੂੰ ਪਾਰਟੀ ਅੰਦਰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਅੰਦਰ ਹੁਣ ਅਕਾਲੀ ਦਲ ਦਿਨੋਂ ਦਿਨ ਤਕੜਾ ਹੋ ਰਿਹਾ ਹੈ ਅਤੇ ਦਿੱਲੀ ਦੀ ਸੰਗਤ ਇਹ ਸਮਝ ਰਹੀ ਹੈ ਕਿ ਅਕਾਲੀ ਦਲ ਬਿਨਾ ਸਿੱਖ ਮਸਲੇ ਹੋਰ ਕੋਈ ਹੱਲ ਨਹੀ ਕਰਵਾ ਸਕਦਾ। ਉਹਨਾਂ ਕਿਹਾ ਕਿ ਅਵਤਾਰ ਸਿੰਘ ਕਾਲਕਾ ਦੇ ਆਉਣ ਨਾਲ ਪਾਰਟੀ ਨੂੰ ਦਿੱਲੀ ਵਿੱਚ ਬੇਹੱਦ ਮਜ਼ਬੂਤੀ ਮਿਲੀ ਹੈ।

ਆਮ ਆਦਮੀ ਪਾਰਟੀ ਵੱਲੋਂ ਨਵੇਂ ਹਲਕਾ ਇੰਚਾਰਜਾਂ ਦਾ ਐਲਾਨ

ਇਸ ਮੌਕੇ ਅਵਤਾਰ ਸਿੰਘ ਕਾਲਕਾ ਨਾਲ ਉਹਨਾਂ ਦੇ ਸਾਥੀਆਂ ਸੰਗਤ ਸਿੰਘ, ਪੁੰਨਪ੍ਰੀਤ ਸਿੰਘ, ਸੰਤ ਸਿੰਘ, ਮਨਪ੍ਰੀਤ ਸਿੰਘ, ਬੀਬੀ ਐਸ਼ਪ੍ਰੀਤ ਕੌਰ ਤੇ ਜਗਜੀਤ ਸਿੰਘ ਤੇ ਹੋਰਨਾਂ ਨੇ ਵੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਜਤਿੰਦਰ ਸਿੰਘ ਸਾਹਨੀ, ਅਨੂਪ ਸਿੰਘ ਘੁੰਮਣ, ਬੀਬੀ ਰਣਜੀਤ ਕੌਰ,ਸੁਰਿੰਦਰ ਸਿੰਘ ਦਾਰਾ , ਸਤਨਾਮ ਸਿੰਘ ਜੱਗਾ , ਜਤਿੰਦਰ ਸਿੰਘ ਸੋਨੂੰ , ਸੁਖਦੇਵ ਸਿੰਘ ਰਿਆਤ , ਮਨਕਨਦੀਪ ਸਿੰਘ , ਮਨਮੋਹਣ ਸਿੰਘ ਨਰੂਲਾ, ਰਮਨਦੀਪ ਸਿੰਘ ਸੋਨੂੰ ਤੇ ਜਸਮੀਤ ਸਿੰਘ ਪੀਤਮਪੁਰਾ ਆਦਿ ਹਾਜ਼ਰ ਸਨ ।

Related posts

ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਲੋੜੀਦੇ ਗੋਲਡੀ ਬਰਾੜ ਨੂੰ ਕੇਂਦਰ ਨੇ ਅੱਤਵਾਦੀ ਐਲਾਨਿਆ

punjabusernewssite

ਕੇਜਰੀਵਾਲ ਵੱਲੋਂ ED ਖਿਲਾਫ਼ ਪਾਈ ਪਟੀਸ਼ਨ ‘ਤੇ ਕੋਰਟ ਨੇ ED ਨੂੰ ਜਵਾਬ ਦਾਖਲ ਕਰਨ ਦਾ ਦਿੱਤਾ ਸਮਾਂ

punjabusernewssite

ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ

punjabusernewssite