ਕਰਨ ਵੜਿੰਗ ਤੇ ਸੁਖਦੀਪ ਰਾਮਨਗਰ ਨੇ ਕੀਤਾ ਧੰਨਵਾਦ
ਕਿਹਾ ਯਾਤਰਾ ਦੇਸ਼ ਦੀ ਜਨਤਾ ’ਚ ਅਮਨ ਅਤੇ ਸਦਭਾਵਨਾ ਨੂੰ ਮਜਬੂਤ ਕਰੇਗੀ
ਭੋਲਾ ਸਿੰਘ ਮਾਨ
ਮੌੜ ਮੰਡੀ, 17 ਜਨਵਰੀ – ਵਿਧਾਨ ਸਭਾ ਹਲਕਾ ਮੌੜ ਦੇ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਚੱਲ ਰਹੀ ‘ ਭਾਰਤ ਜੋੜੋ ਯਾਤਰਾ ’ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਲਈ ਯਾਤਰਾ ਕੋਆਰਡੀਨੇਟਰ ਕਰਨ ਵੜਿੰਗ ਅਤੇ ਬਲਾਕ ਪ੍ਰਧਾਨ ਸੁਖਦੀਪ ਸਿੰਘ ਰਾਮਨਗਰ ਨੇ ਵਰਕਰਾਂ ਦਾ ਧੰਨਵਾਦ ਕੀਤਾ। ਕਰਨ ਵੜਿੰਗ ਅਤੇ ਸੁਖਦੀਪ ਰਾਮਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ ਭਾਰਤ ਜੋੜੋ ਯਾਤਰਾ ’ ਨੂੰ ਲੈ ਕਿ ਹਲਕੇ ਦੇ ਵੱਖ ਵੱਖ ਪਿੰਡਾਂ ਅੰਦਰ ਮੀਟਿੰਗ ਦੌਰਾਨ ਵਰਕਰਾਂ ਦੇ ਜੋਸ਼ ਨੇ ਦਰਸਾ ਦਿੱਤਾ ਸੀ ਕਿ ਹਲਕਾ ਮੌੜ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਵਰਕਰ ‘ ਭਾਰਤ ਜੋੜੋ ਯਾਤਰਾ ’ਚ ਸ਼ਮੂਲੀਅਤ ਕਰਨਗੇ। ਉਹਨਾਂ ਅੱਗੇ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ‘ ਭਾਰਤ ਜੋੜੋ ਯਾਤਰਾ’ ਦਾ ਮੁੱਖ ਮਕਸਦ ਭਾਰਤ ਦੀ ਜਨਤਾ ਵਿਚ ਅਮਨ ਅਤੇ ਸਦਭਾਵਨਾ ਨੂੰ ਮਜਬੂਤ ਕਰਨਾ ਹੈ, ਕਿਉਂਕਿ ਪਿਛਲੇ ਸਾਢੇ ਸੱਤ ਸਾਲਾਂ ਦੇ ਕਰੀਬ ਭਾਰਤ ਵਿਚ ਭਾਰਤੀ ਜਨਤਾ ਪਾਰਟੀ ਨੇ ਫ਼ਿਰਕੂ ਧਰੁਵੀਕਰਨ ਰਾਹੀਂ ਘੱਟ ਗਿਣਤੀਆਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਭਾਰਤੀਆਂ ਨੂੰ ਜਾਤਾਂ-ਪਾਤਾਂ ਅਤੇ ਫ਼ਿਰਕਿਆਂ ਦੇ ਨਾਮ ’ਤੇ ਲੜਾਇਆ ਜਾ ਰਿਹਾ ਹੈ। ਇਹ ਯਾਤਰਾ ਲੋਕਾਂ ਨੂੰ ਸੁਚੇਤ ਕਰਕੇ ਆਪਸੀ ਸਦਭਾਵਨਾ ਬਣਾਏਗੀ। ਇਸ ਮੌਕੇ ਤੇਜਾ ਸਿੰਘ ਦੰਦੀਵਾਲ ਸਾਬਕਾ ਚੇਅਰਮੈਨ, ਕਰਨੈਲ ਸਿੰਘ ਸਾਬਕਾ ਪ੍ਰਧਾਨ, ਹਰਪ੍ਰੀਤ ਸਿੰਘ ਮਾਈਸਰਖਾਨਾ, ਸੁਰਜੀਤ ਸਿੰਘ ਖੋਖਰ, ਲਾਭ ਸਿੰਘ ਜੋਧਪੁਰ, ਟੋਨੀ ਕੁੱਬੇ, ਨਾਜ਼ੀ ਐਮ.ਸੀ., ਸੁਖਵਿੰਦਰ ਸਿੰਘ ਸਰਪੰਚ, ਪੱਪਾ ਸਿੰਘ ਮੈਂਬਰ ਘੁੰਮਣ, ਅੰਗਰੇਜ ਸਿੰਘ ਸਰਪੰਚ, ਮੱਖਣ ਸਿੰਘ ਕੋਟਲੀ, ਅਵਤਾਰ ਸਿੰਘ ਸਰਪੰਚ ਕੋਟੜਾ, ਹੈਪੀ ਸਰਪੰਚ, ਸਤਨਾਮ ਸਿੰਘ ਸਰਪੰਚ, ਗੁਰਜੰਟ ਸਿੰਘ ਗਿੱਲ ਕਲਾਂ, ਮਿੱਠੂ ਸਿੰਘ ਜੇਠੂਕੇ,ਹਰਬੰਸ ਸਿੰਘ ਢੱਡੇ, ਕਪੂਰ ਸਿੰਘ ਸੂਚ, ਗੁਰਦੀਪ ਸਿੰਘ ਸਰਪੰਚ,ਬਲਦੇਵ ਸਿੰਘ ਬਦਿਆਲਾ, ਮਲਕੀਤ ਸਿੰਘ, ਸੁਖਦੀਪ ਸਿੰਘ ਬੱਲੋ, ਟੋਫੀ ਪ੍ਰਧਾਨ ਬੱਲੋ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ।
Share the post "‘ ਭਾਰਤ ਜੋੜੋ ਯਾਤਰਾ ’ ’ਚ ਹਲਕਾ ਮੌੜ ਦੇ ਕਾਂਗਰਸੀ ਵਰਕਰਾਂ ਨੇ ਕੀਤੀ ਸ਼ਮੂਲੀਅਤ"