WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਜਿਸ ‘ਟਸਲਬਾਜ਼ੀ’ ਦੇ ਚੱਲਦੇ ਮਨਪ੍ਰੀਤ ਨੇ ਕਾਂਗਰਸ ਛੱਡੀ, ਭਾਜਪਾ ’ਚ ਉਹੀਂ ਟਸਲਬਾਜ਼ੀ ‘ਅੱਗੇ’ ਖੜੀ!

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਵਿਜੀਲੈਂਸ ਕੋਲ ਮਨਪ੍ਰੀਤ ਵਿਰੁਧ ਦਿੱਤੀ ਸਿਕਾਇਤ ਵਾਪਸ ਨਾ ਲੈਣ ਦਾ ਕੀਤਾ ਐਲਾਨ
ਮਨਪ੍ਰੀਤ ਬਾਦਲ ਦੇ ਕਰਕੇ ਹੀ ਸਰੂਪ ਸਿੰਗਲਾ ਨੇ ਛੱਡਿਆ ਸੀ ਅਕਾਲੀ ਦਲ, ਦੋਨਾਂ ਵਿਚਕਾਰ ਹੈ ਲੰਮੀ ਸਿਆਸੀ ਦੁਸ਼ਮਣੀ
ਗੁਰਪ੍ਰੀਤ ਕਾਂਗੜ੍ਹ ਨਾਲ ਵੀ ਸਾਬਕਾ ਵਿਤ ਮੰਤਰੀ ਦੀ ਚੱਲਦੀ ਰਹੀ ਹੈ ਤਕਰਾਰਬਾਜ਼ੀ
ਸੁਖਜਿੰਦਰ ਮਾਨ
ਬਠਿੰਡਾ, 18 ਜਨਵਰੀ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰਨਾਂ ਆਗੂਆਂ ਨਾਲ ਜਿਸ ‘ਟਸਲਬਾਜ਼ੀ’ ਨੂੰ ਲੈ ਕੇ ਮਨਪ੍ਰੀਤ ਸਿੰਘ ਬਾਦਲ ਵਲੋਂ ਕਾਂਗਰਸ ਨੂੰ ਛੱਡਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹੀ ‘ਟਸਲਬਾਜੀ’ ਮੁੜ ਭਾਜਪਾ ਵਿਚ ਉਨ੍ਹਾਂ ਦੇ ਸਵਾਗਤ ਲਈ ਅੱਗੇ ਖੜੀ ਹੈ। ਸਾਬਕਾ ਵਿਤ ਮੰਤਰੀ ਦੇ ਕਾਰਨ ਹੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰਨ ਵਾਲੇ ਭਾਜਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨਾਲ ਸ: ਬਾਦਲ ਦਾ ਛੱਤੀ ਦਾ ਅੰਕੜਾ ਹੈ। ਮਨਪ੍ਰੀਤ ਦੇ ਪਾਰਟੀ ’ਚ ਆਉਂਦੇ ਹੀ ਜਿੱਥੇ ਸ਼੍ਰੀ ਸਿੰਗਲਾ ਨੇ ਉਨ੍ਹਾਂ ਵਿਰੁਧ ਵਿਜੀਲੈਂਸ ਕੋਲ ਭ੍ਰਿਸਟਾਚਾਰ ਦੀ ਦਿੱਤੀ ਸਿਕਾਇਤ ਵਾਪਸ ਨਾ ਲੈ ਕੇ ਅੰਜਾਮ ਤੱਕ ਪਹੁੰਚਾਉਣ ਦਾ ਐਲਾਨ ਕੀਤਾ ਹੈ, ਉਥੇ ਭਾਜਪਾ ਵਿਚ ਸਮੂਲੀਅਤ ਤੋਂ ਬਾਅਦ ਮਨਪ੍ਰੀਤ ਦੇ ਰਿਸ਼ਤੇਦਾਰ ਨੇ ਮੁੜ ਇੱਕ ਇੰਟਰਵਿਊ ਵਿਚ ਸ਼੍ਰੀ ਸਿੰਗਲਾ ’ਤੇ ਤੰਜ ਕਸਿਆ ਹੈ, ਕਿ ਉਹ ਹੁਣ ਜਗਰੂਪ ਸਿੰਘ ਗਿੱਲ ਦੇ ਵਿਰੁੱਧ ਲਾਈਵ ਕਿਉਂ ਨਹੀਂ ਹੁੰਦੇ? ਗੌਰਤਲਬ ਹੈ ਕਿ ਮਨਪ੍ਰੀਤ ਬਾਦਲ ਤੇ ਸਰੂਪ ਸਿੰਗਲਾ ਬਠਿੰਡਾ ਸ਼ਹਿਰੀ ਹਲਕੇ ਤੋਂ ਦੋ ਵਾਰ ਆਹਮੋ-ਸਾਹਮਣੇ ਚੋਣ ਲੜ ਚੁੱਕੇ ਹਨ। ਸ਼੍ਰੀ ਸਿੰਗਲਾ ਅਕਾਲੀ ਦਲ ਵਲੋਂ ਚੋਣ ਲੜਦੇ ਰਹੇ ਹਨ ਤੇ ਮਨਪ੍ਰੀਤ ਬਾਦਲ ਕਾਂਗਰਸ ਪਾਰਟੀ ਵਲੋਂ। ਦੋਨਾਂ ਆਗੂਆਂ ਵਿਚਕਾਰ ਸਿਆਸੀ ਦੁਸ਼ਮਣੀ ਇਸ ਹੱਦ ਤੱਕ ਵਧੀ ਹੋਈ ਸੀ ਕਿ ਕਾਂਗਰਸ ਦੀ ਸਰਕਾਰ ਦੌਰਾਨ ਉਕਤ ਸਾਬਕਾ ਅਕਾਲੀ ਵਿਧਾਇਕ ਦੇ ਨਿੱਜੀ ਮੈਰਿਜ ਪੈਲੇਸ ਨੂੰ ਵੀ ਨਗਰ ਨਿਗਮ ਵਲੋਂ ਸੀਲ ਕਰ ਦਿੱਤਾ ਗਿਆ ਸੀ। ਇਸਤੋਂ ਇਲਾਵਾ ਕਾਂਗਰਸ ਸਰਕਾਰ ਦੌਰਾਨ ਹੀ ਸਿੰਗਲਾ ਨੇ ਦਰਜ਼ਨਾਂ ਵਾਰ ਸੋਸਲ ਮੀਡੀਆ ’ਤੇ ਲਾਈਵ ਹੋ ਕੇ ਤਤਕਾਲੀ ਵਿਤ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵਿਰੁਧ ਸੰਗੀਨ ਦੋਸ਼ ਲਗਾਏ ਸਨ, ਜਿੰਨ੍ਹਾਂ ਦੀਆਂ ਵੀਡੀਓ ਹੁਣ ਮੁੜ ਸੋਸ਼ਲ ਮੀਡੀਆ ‘ਤੇ  ਘੁਮਦੀਆਂ ਨਜ਼ਰ ਆ ਰਹੀਆਂ ਹਨ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਬਾਅਦ ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਬਾਦਲ ਪ੍ਰਵਾਰ ਉਪਰ ਇਹ ਗੰਭੀਰ ਦੋਸ਼ ਲਗਾ ਕੇ ਅਕਾਲੀ ਦਲ ਛੱਡ ਦਿੱਤਾ ਸੀ ਕਿ ਇੰਨ੍ਹਾਂ ਚੋਣਾਂ ਵਿਚ ਬਾਦਲ ਪ੍ਰਵਾਰ ਨੇ ਪਾਰਟੀ ਦੀ ਬਜਾਏ ਪ੍ਰਵਾਰ ਨੂੰ ਤਰਜੀਹ ਦਿੰਦਿਆਂ ਬਠਿੰਡਾ ਸ਼ਹਿਰੀ ਹਲਕੇ ਵਿਚ ਮਨਪ੍ਰੀਤ ਬਾਦਲ ਦੀ ਮੱਦਦ ਕੀਤੀ ਸੀ। ਜਦੋਂਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਖੁੱਲੇ ਤੌਰ ’ਤੇ ਇੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਉਪਰ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਇਮਦਾਦ ਦੇ ਦੋਸ਼ ਲਗਾਏ ਸਨ। ਇਸ ਤਰ੍ਹਾਂ ਸ਼੍ਰੀ ਸਿੰਗਲਾ ਨੇ ਅਕਾਲੀ ਦਲ ਛੱਡਣ ਦੀ ਵਜ੍ਹਾਂ ਵੀ ਮਨਪ੍ਰੀਤ ਨੂੰ ਹੀ ਦਸਿਆ ਸੀ ਪ੍ਰੰਤੂ ਹੁਣ ਦੋਨੋਂ ਮੁੜ ਭਾਜਪਾ ਵਿਚ ਇਕੱਠੇ ਹੋ ਗਏ ਹਨ, ਜਿਸਦਾ ਸਿਆਸੀ ਪੰਡਿਤ ਇਹ ਟੇਵਾ ਲਗਾ ਰਹੇ ਹਨ ਕਿ ਜਿਸ ਤਰ੍ਹਾਂ ਦੋ ਇੱਕ ਮਿਆਨ ਵਿਚ ਦੋ ਤਲਵਾਰਾਂ ਜਿਆਦਾ ਲੰਮਾਂ ਸਮਾਂ ਇਕੱਠੀਆਂ ਨਹੀਂ ਰਹਿ ਸਕਦੀਆਂ ਹਨ, ਉਥੇ ਤਰ੍ਹਾਂ ਇੰਨ੍ਹਾਂ ਦੋਨਾਂ ਆਗੂਆਂ ਵਿਚਕਾਰ ਪੈਦਾ ਹੋਈ ਤਲਖ਼ੀ ਮੁੜ ਨਵਾਂ ਰੂਪ ਦਿਖ਼ਾ ਸਕਦੀ ਹੈ। ਗਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਬਲਕਿ ਜੇਕਰ ਇਕੱਲੇ ਬਠਿੰਡਾ ਸ਼ਹਿਰ ਦੀ ਹੀ ਗਲ ਕੀਤੀ ਜਾਵੇ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵਲੋਂ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਲੜਣ ਵਾਲੇ ਸਾਬਕਾ ਕਾਂਗਰਸੀ ਆਗੂ ਰਾਜ ਨੰਬਰਦਾਰ ਦੀ ਵੀ ਮਨਪ੍ਰੀਤ ਸਿੰਘ ਬਾਦਲ ਨਾਲ ਨਹੀਂ ਬਣਦੀ ਹੈ। ਉਨ੍ਹਾਂ ਵੀ ਮਨਪ੍ਰੀਤ ਦੇ ਕਾਰਨ ਹੀ ਕਾਂਗਰਸ ਪਾਰਟੀ ਨੂੰ ਛੱਡਣ ਦਾ ਐਲਾਨ ਕੀਤਾ ਸੀ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਜੇਕਰ ਇੱਕ ਹੋਰ ਸਾਬਕਾ ਕਾਂਗਰਸੀ ਮੰਤਰੀ ਤੇ ਮੌਜੂਦਾ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਂਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨਾਲ ਵੀ ਵਿਤ ਮੰਤਰੀ ਰਹਿੰਦੇ ਮਨਪ੍ਰੀਤ ਬਾਦਲ ਦਾ ‘ਚੰਗਾ’ ਪਿਆਰ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ: ਕਾਂਗੜ੍ਹ ਨੇ ਮਨਪ੍ਰੀਤ ਉਪਰ ਗੰਭੀਰ ਦੋਸ਼ ਲਗਾਏ ਸਨ ਤੇ ਕਾਂਗਰਸ ਸਰਕਾਰ ਦੌਰਾਨ ਵੀ ਖ਼ਜਾਨਾ ਮੰਤਰੀ ਦੀ ਕਾਂਗੜ੍ਹ ਦੀ ਬਜਾਏ ਉਨ੍ਹਾਂ ਦੇ ਸਿਆਸੀ ਵਿਰੋਧੀ ਮਲੂਕਾ ਨਾਲ ‘ਅਟੀ-ਸਟੀ’ ਦੇ ਚਰਚੇ ਚੱਲਦੇ ਰਹੇ ਸਨ। ਜਿਸਦੇ ਚੱਲਦੇ ਹੁਣ ਦੇਖਣਾ ਹੋਵੇਗਾ ਕਿ ਖ਼ੁਦ ਨੂੰ ਕਾਂਗਰਸ ਵਿਚ ਹਾਸੀਏ ਵਿਚ ਰੱਖਣ ਦਾ ਦਾਅਵਾ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਕਿਸ ਤਰ੍ਹਾਂ ਭਾਜਪਾ ਵਿਚ ਅਪਣੇ ਪੁਰਾਣੇ ਸਿਆਸੀ ਵਿਰੋਧੀਆਂ ਨੂੰ ਕਲਾਵੇ ਵਿਚ ਲੈਂਦੇ ਹਨ ਜਾਂ ਇਸੇ ਤਰ੍ਹਾਂ ਉਹ ਪਾਰਟੀ ਦੇ ਬਾਹਰ ਅਤੇ ਅੰਦਰ ਸਿਆਸੀ ਲੜਾਈ ਲੜਦੇ ਰਹਿਣਗੇ।

Related posts

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹੱਕ ’ਚ ਪ੍ਰਭਾਵਸ਼ਾਲੀ ਰੋਡ ਸ਼ੋਅ

punjabusernewssite

ਆਰ.ਐਮ.ਪੀ.ਆਈ. ਨੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਅਕਤੂਬਰ ਕ੍ਰਾਂਤੀ ਦਿਹਾੜਾ

punjabusernewssite

ਖੇਤ ਮਜਦੂਰਾਂ ਤੇ ਕਿਸਾਨਾਂ ਨੇ ਘੇਰੀ ਪੁਲਿਸ ਚੌਕੀ

punjabusernewssite