ਮੇਰੀ ਭੈਣ ਨੇ ਵਿਦੇਸ਼ ਜਾ ਕੇ ਵਸਣ ਦੀ ਬਜਾਏ ਪੰਜਾਬ ਵਿੱਚ ਰਹਿਣ ਨੂੰ ਤਰਜੀਹ ਦਿੱਤੀ: ਹਰਵਿੰਦਰ ਸਿੰਘ
ਮੁੱਖ ਮੰਤਰੀ ਨੇ ਪਰਵਿੰਦਰ ਨੂੰ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਹਰਵਿੰਦਰ ਨੂੰ ਸੌਂਪਿਆ ਨਿਯੁਕਤੀ ਪੱਤਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਅਪ੍ਰੈਲ:ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਮੁਹਿੰਮ ਪਰਵਿੰਦਰ ਕੌਰ ਦੇ ਪਰਿਵਾਰ ਲਈ ਵੱਡੀ ਖੁਸ਼ੀ ਲੈ ਕੇ ਆਈ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪਰਵਿੰਦਰ ਕੌਰ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਇਹ ਪਰਿਵਾਰ ਲਈ ਦੋਹਰੀ ਖੁਸ਼ੀ ਦੀ ਗੱਲ ਹੈ ਕਿਉਂ ਕਿ ਪਰਵਿੰਦਰ ਕੌਰ ਦੇ ਨਾਲ ਹੀ ਉਸ ਦੇ ਭਰਾ ਹਰਵਿੰਦਰ ਸਿੰਘ ਦੀ ਵੀ ਤਕਨੀਕੀ ਸਿੱਖਿਆ ਵਿਭਾਗ ਵਿੱਚ ਕਲਰਕ ਵਜੋਂ ਚੋਣ ਹੋਈ ਹੈ।ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਦੇ ਰਹਿਣ ਵਾਲੇ, ਦੋਵੇਂ ਭੈਣ-ਭਰਾਵਾਂ ਸੂਬੇ ਭਰ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਹਰਵਿੰਦਰ ਸਿੰਘ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ.ਵੱਲੋਂ ਨਿਯੁਕਤੀ ਪੱਤਰ ਸੌਂਪਿਆ ਗਿਆ।ਹਰਵਿੰਦਰ ਨੇ ਖੁਸ਼ ਹੁੰਦਿਆਂ ਕਿਹਾ ਕਿ ਪੰਜਾਬ ਵਿੱਚ ਰਹਿਣ ਅਤੇ ਸੇਵਾ ਕਰਨ ਦੀਆਂ ਸਾਡੀਆਂ ਇੱਛਾਵਾਂ ਪੂਰੀਆਂ ਹੋਈਆਂ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖਾਲੀ ਅਸਾਮੀਆਂ ਨੂੰ ਭਰਨ ਲਈ ਆਪਣੀ ਕੋਸ਼ਿਸ਼ ਜਾਰੀ ਰੱਖੀ ਹੋਈ ਹੈ ਜਿਸ ਦੇ ਨਤੀਜੇ ਵਜੋਂ ਸਾਡੇ ਦੋਵਾਂ ਨੂੰ ਨੌਕਰੀਆਂ ਮਿਲ ਮਿਲੀਆ ਹਨ।ਹਰਵਿੰਦਰ ਨੇ ਕਿਹਾ ਕਿ ਹੁਣ ਉਸਦੀ ਭੈਣ ਵਿਦੇਸ਼ ਨਹੀਂ ਜਾਵੇਗੀ ਕਿਉਂ ਕਿ ਉਸਦੇ ਆਈਲੈਟਸ ਵਿੱਚੋਂ ਛੇ ਬੈਂਡ ਆਏ ਹੋਏ ਹਨ ਅਤੇ ਉਹ ਸੂਬੇ ਵਿੱਚ ਬੇਰੁਜ਼ਗਾਰੀ ਨੂੰ ਵੇਖਦਿਆਂ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੀ ਸੀ। ਉਸਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਭਰੀਆਂ ਗਈਆਂ ਇਹ ਅਸਾਮੀਆਂ ਨਾਲ ਜਿੱਥੇ ਇੱਕ ਪਾਸੇ ਨੌਜਵਾਨ ਤੇ ਉਨ੍ਹਾਂ ਦੇ ਪਰਿਵਾਰ ਇੱਥੇ ਹੀ ਰਹਿਣਗੇ ਉੱਥੇ ਹੀ ਇਸ ਨਾਲ ਹੁਨਰ ਦੀ ਹਿਜਰਤ ਦੀ ਸਮੱਸਿਆ ਵੀ ਦੂਰ ਹੋਵੇਗੀ।ਉਸਨੇ ਅੱਗੇ ਕਿ ਹਿ ਇਸ ਤੋਂ ਪਹਿਲਾਂ ਉਹ ਦੋਵੇਂ ਪਟਵਾਰੀ ਦੀ ਭਰਤੀ ਦੀਆਂ ਲਿਖਤੀ ਪ੍ਰੀਖਿਆਵਾਂ ਵਿੱਚ 1.5 ਅੰਕ ਘੱਟ ਹੋਣ ਕਾਰਨ ਪਟਵਾਰੀ ਵਜੋਂ ਨਿਯੁਕਤੀ ਦੀ ਸੂਚੀ ਵਿੱਚ ਆਪਣੀ ਜਗ੍ਹਾ ਤੋਂ ਖੁੰਝ ਗਏ ਸਨ। ਇਸ ਤੋਂ ਬਾਅਦ ਦੋਵਾਂ ਨੇ ਆਈ.ਟੀ. ਕਲਰਕਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਪੂਰੀ ਕੋਸ਼ਿਸ਼ ਕੀਤੀ ਅਤੇ ਇਸ ਵਿੱਚ ਸਫਲ ਰਹੇ। ਹੁਣ ਉਨ੍ਹਾਂ ਦੀ ਨਿਯੁਕਤੀ ਤਕਨੀਕੀ ਸਿੱਖਿਆ ਵਿਭਾਗ ਵਿੱਚ ਕਲਰਕ ਵਜੋਂ ਹੋਈ ਹੈ।ਹਰਵਿੰਦਰ ਨੇ ਦੱਸਿਆ ਕਿ ਉਹ ਦੋ ਭਰਾ ਅਤੇ ਇੱਕ ਭੈਣ ਸਮੇਤ ਤਿੰਨ ਭੈਣ-ਭਰਾ ਸਨ। ਉਸਦਾ ਛੋਟੇ ਭਰਾ ਆਪਣੀ ਸੀਨੀਅਰ ਸੈਕੰਡਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤੀ ਹਵਾਈ ਸੈਨਾ ਵਿੱਚ ਏਅਰਮੈਨ ਵਜੋਂ ਭਰਤੀ ਹੋਇਆ ਜੋ ਹੁਣ ਪਦਉੱਨਤ ਹੋ ਕੇ ਕਾਰਪੋਰਲ ਦੇ ਰੈਂਕ ‘ਤੇ ਸੇਵਾਵਾਂ ਨਿਭਾ ਰਿਹਾ ਹੈ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ 13 ਮਹੀਨਿਆਂ ਦੇ ਕਾਰਜਕਾਲ ਦੌਰਾਨ 29,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ ਹਨ।
ਭੈਣ-ਭਰਾ ਨੂੰ ਸਰਕਾਰੀ ਨੌਕਰੀ ਮਿਲਣ ਨਾਲ ਪਰਿਵਾਰ ਵਿੱਚ ਆਈ ਦੋਹਰੀ ਖੁਸ਼ੀ
9 Views