ਸੁਖਜਿੰਦਰ ਮਾਨ
ਬਠਿੰਡਾ, 1 ਅਗਸਤ: ਆਮ ਆਦਮੀ ਪਾਰਟੀ ਵਲੋਂ ਅਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਬੀਤੇ ਕੱਲ ਐਲਾਨੇ ਬਠਿੰਡਾ ਦਿਹਾਤੀ ਅਤੇ ਸ਼ਹਿਰੀ ਦੇ ਨਵਨਿਯੁਕਤ ਪ੍ਰਧਾਨ ਕ੍ਰਮਵਾਰ ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਸੁਰਿੰਦਰ ਬਿੱਟੂ ਅੱਜ ਅਪਣੇ ਸਮਰਥਕਾਂ ਤੇ ਪਾਰਟੀ ਆਗੂਆਂ ਦੇ ਨਾਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ।
ਟਰਾਂਸਪੋਰਟਰਾਂ ਨੇ ਖੋਲਿਆ ਆਰਟੀਏ ਵਿਰੁੱਧ ਮੋਰਚਾ, ਵਫ਼ਦ ਮਿਲਿਆ ਡੀਸੀ ਨੂੰ
ਇਸ ਮੌਕੇ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਤੇ ਚੀਫ਼ ਵਿੱਪ ਬਲਜਿੰਦਰ ਕੌਰ, ਹਲਕਾ ਭੁੱਚੋ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ, ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ, ਨਵਦੀਪ ਸਿੰਘ ਜੀਦਾ ਚੇਅਰਮੈਨ ਸ਼ੂਗਰਫੈੱਡ ਪੰਜਾਬ, ਰਾਕੇਸ਼ ਪੁਰੀ ਚੇਅਰਮੈਨ ਵਣ ਵਿਭਾਗ ਪੰਜਾਬ, ਨੀਲ ਗਰਗ ਚੇਅਰਮੈਨ ਮੀਡੀਅਮ ਇੰਡਸਟਰੀ ਪੰਜਾਬ, ਅੰਮ੍ਰਿਤ ਲਾਲ ਅਗਰਵਾਲ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਬਠਿੰਡਾ, ਗੁਰਜੰਟ ਸਿੰਘ ਸਿਵੀਆਂ ਆਦਿ ਵੀ ਹਾਜ਼ਰ ਰਹੇ।
ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਰੱਚੀ ਜਾ ਰਹੀ ਵੱਡੀ ਸਾਜਿਸ਼, CM ਮਾਨ ਨੂੰ ਮਿਲੀ ਧਮਕੀ
ਆਪਣੀ ਨਿਯੁਕਤੀ ਤੋ ਬਾਅਦ ਭੱਲਾ ਅਤੇ ਬਿੱਟੂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੱਚਮੁੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਜਿਹੜੀ ਪਾਰਟੀ ਵਿੱਚ ਕੰਮ ਕਰਨ ਵਾਲੇ ਵਰਕਰਾਂ ਦੀ ਮਿਹਨਤ ਨੂੰ ਧਿਆਨ ਵਿੱਚ ਰਖਦਿਆਂ ਓਨ੍ਹਾਂ ਦਾ ਬਣਦਾ ਸਤਿਕਾਰ ਓਨ੍ਹਾਂ ਨੂੰ ਦਿੰਦੀ ਹੈ। ਓਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਇਸ ਵੱਡੀ ਜਿੰਮੇਵਾਰੀ ਲਈ ਪਾਰਟੀ ਵੱਲੋਂ ਓਨ੍ਹਾਂ ਤੇ ਵਿਸ਼ਵਾਸ ਕਰਨ ਲਈ ਓਹ ਦਿਲੋਂ ਰਿਣੀ ਰਹਿਣਗੇ ।
ਦਿਵਿਆਂਗ ਬੱਚੇ ਹਾਰਦਿਕ ਗਾਰਗੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੂਬਹੂ ਤਸਵੀਰ ਕੀਤੀ ਭੇਂਟ
ਇਸ ਮੌਕੇ ਬਲਜਿੰਦਰ ਕੌਰ ਪੰਜਾਬ ਪ੍ਰਧਾਨ ਮਹਿਲਾ ਵਿੰਗ, ਬਲਵਿੰਦਰ ਸਿੰਘ ਬੱਲੋ ਜਿਲ੍ਹਾ ਜਨਰਲ ਸਕੱਤਰ, ਸਤਵੀਰ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਮਨਦੀਪ ਕੌਰ ਜਿਲ੍ਹਾ ਪ੍ਰਧਾਨ ਬੀ ਸੀ ਵਿੰਗ, ਬਲਜਿੰਦਰ ਬਰਾੜ ਦਫ਼ਤਰ ਇੰਚਾਰਜ, ਬਲਕਾਰ ਸਿੰਘ ਭੋਖੜਾ ਜ਼ਿਲ੍ਹਾ ਮੀਡੀਆ ਇੰਚਾਰਜ, ਵਿਕਰਮ ਲਵਲੀ ਈਵੈਂਟ ਇੰਚਾਰਜ, ਨਛੱਤਰ ਸਿੰਘ ਮਾਨਸ਼ਾਹੀਆ, ਬਲਾਕ ਪ੍ਰਧਾਨ ਯਾਦਵਿੰਦਰ ਸ਼ਰਮਾ, ਨਿਰਮਲ ਸਿੰਘ, ਬੂਟਾ ਸਿੰਘ, ਅਮਰਪਾਲ ਕੌਰ, ਬਲਜੀਤ ਬੱਲੀ, ਗੋਬਿੰਦਰ ਸਿੰਘ, ਜਸਵੀਰ ਸਿੰਘ ਭਾਈਰੂਪਾ, ਸੁੱਖੀ ਮਹਿਰਾਜ ਅਤੇ ਸੈਂਕੜੇ ਸਮਰਥਕ ਹਾਜਿਰ ਸਨ।
Share the post "ਭੱਲਾ ਅਤੇ ਬਿੱਟੂ ਸੈਂਕੜੇ ਸਮਰਥਕਾਂ ਸਮੇਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਹੋਏ ਨਤਮਸਤਕ"