ਸੁਖਜਿੰਦਰ ਮਾਨ
ਬਠਿੰਡਾ, 28 ਨਵੰਬਰ: ਮਲਟੀਪਰਪਜ਼ ਹੈਲਥ ਇੰਮਪਲਾਈਜ ਯੂਨੀਅਨ ਪੰਜਾਬ ਦਾ ਅੱਠਵਾਂ ਸੂਬਾਈ ਇਜਲਾਸ ਸਥਾਨਕ ਸਿਵਲ ਹਸਪਤਾਲ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਹਾਲ ਵਿੱਚ ਹੋਇਆ ਜਿਸ ਵਿੱਚ ਸੂਬੇ ਭਰ ਦੇ ਸਾਰੇ ਜਿਲ੍ਹਿਆਂ ਤੋਂ ਡੇਲੀਗੇਟਾਂ ਨੇ ਭਾਗ ਲਿਆ । ਇਸ ਮੌਕੇ ਮੁਲਾਜ਼ਮ ਆਗੂ ਅਮਰਜੀਤ ਸਿੰਘ ਬਠਿੰਡਾ ਨੇ ਮੁਲਾਜ਼ਮਾਂ ਦੇ ਹਰ ਸੰਘਰਸ਼ ਅਤੇ ਲੋਕ ਘੋਲਾਂ ਦੇ ਵਿੱਚ ਜਿਲ੍ਹਾ ਬਠਿੰਡਾ ਦੇ ਅਹਿਮ ਰੋਲ ਬਾਰੇ ਚਾਨਣਾ ਪਾਇਆ। ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵੀਰ ਸਿੰਘ ਮੋਗਾ ਨੇ ਜਥੇਬੰਦੀ ਵੱਲੋਂ ਪਿਛਲੇ ਸਮੇਂ ਲੜੇ ਮੁਲਾਜ਼ਮ ਸੰਘਰਸ਼ਾ ਦੀ ਗੱਲ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਹੋਰ ਤਕੜੇ ਹੋ ਕਿ ਲੜਨ ਦੀ ਗੱਲ ਕਹੀ । ਉਹਨਾਂ ਕਿਹਾ ਕਿ ਮੁਲਾਜ਼ਮ ਏਕਤਾ ਅਤੇ ਸੰਘਰਸ਼ ਦੇ ਨਾਲ ਆਪਣੇ ਹੱਕ ਹਰ ਹੀਲੇ ਲੈ ਸਕਦੇ ਹਨ। ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਗਗਨਦੀਪ ਸਿੰਘ ਬਠਿੰਡਾ ਵੱਲੋਂ ਜਥੇਬੰਦੀ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਹਾਲਾਤਾਂ ਬਾਰੇ ਗੱਲ ਕੀਤੀ ਗਈ। ਉਹਨਾਂ ਜਥੇਬੰਦੀ ਵੱਲੋਂ ਪਿਛਲੇ ਕਰੀਬ ਚਾਰ ਸਾਲਾਂ ਦੇ ਵਿੱਚ ਜਥੇਬੰਦੀ ਵੱਲੋਂ ਮੁਲਾਜ਼ਮਾਂ ਦੇ ਹੱਕਾਂ ਲਈ ਸਰਕਾਰ ਅਤੇ ਅਫ਼ਸਰਸਾਹੀ ਖਿਲਾਫ਼ ਕੀਤੀ ਗਏ ਸੰਘਰਸ਼ ਬਾਰੇ ਚਾਨਣਾ ਪਾਇਆ । ਉਹਨਾਂ ਕਰੋਨਾ ਕਾਲ ਦੇ ਵਿੱਚ ਮਲਟੀਪਰਪਜ਼ ਕੇਡਰ ਵੱਲੋਂ ਕੀਤੀ ਲਾਮਿਸ਼ਾਲ ਸੇਵਾ ਦੀ ਗੱਲ ਕਰਦਿਆਂ ਕਿਹਾ ਕਿ ਮਲਟੀਪਰਪਜ਼ ਕੇਡਰ ਅਤੇ ਪੈਰਾਮੈਡੀਕਲ ਕੇਡਰ ਨੇ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਡਟ ਕਿ ਲੋਕ ਸੇਵਾ ਕੀਤੀ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਡਟਵਾਂ ਵਿਰੋਧ ਕੀਤਾ ਸੀ ਅਤੇ ਕਰਦੀ ਰਹੇਗੀ ਕਿਉਂਕਿ ਜਥੇਬੰਦੀ ਆਮ ਲੋਕਾਂ ਦੇ ਨਾਲ ਹੈ ਤੇ ਸਰਕਾਰੀ ਸਿਹਤ ਸਹੂਲਤਾਂ ਸਭ ਨਾਲੋਂ ਵੱਧ ਆਮ ਲੋਕਾਂ ਦੇ ਲਈ ਜਰੂਰੀ ਹਨ। ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਪਹੁੰਚੇ ਆਲ ਇੰਡੀਆ ਇੰਮਪਲਾਈਜ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਬਾਸ਼ ਲਾਂਬਾ ਨੇ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਲਈ ਸਿਰਫ਼ ਤਾੜੀਆਂ ਤਾਂ ਬਜਵਾਈਆ ਪਰ ਮੁਲਾਜ਼ਮਾਂ ਨੂੰ ਧੇਲਾ ਨਹੀਂ ਦਿੱਤਾ ਜਦਕਿ ਕੋਵਿਡ ਮੌਕੇ ਲਗਾਤਾਰ ਸਾਲ ਭਰ ਬਿਨਾਂ ਛੁੱਟੀ, ਬਿਨਾਂ ਅਰਾਮ ਕੰਮ ਲਿਆ, ਉਹਨਾਂ ਕਿਹਾ ਕਿ ਸਰਕਾਰ ਨਿੱਜੀ ਅਦਾਰਿਆਂ ਨੂੰ ਬੜਾਵਾ ਦੇ ਰਹੀ ਹੈ ਅਤੇ ਪਬਲਿਕ ਅਦਾਰਿਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ । ਉਹਨਾਂ ਕਿਹਾ ਸਰਕਾਰ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਅਤੇ ਸਰਕਾਰੀ ਢਾਂਚੇ ਨੂੰ ਮਜਬੂਤ ਕਰੇ ਉਹਨਾਂ ਅੱਗੇ ਕਿਹਾ ਕਿ ਦੇਸ਼ ਵਿੱਚ ਲੱਖਾਂ ਪੋਸਟਾਂ ਖਾਲੀ ਹਨ ਪਰ ਸਰਕਾਰ ਭਰ ਨਹੀਂ ਰਹੀ, ਸਰਕਾਰ ਮੰਦਹਾਲੀ ਦੇ ਵਿੱਚ ਹੈ ਇਹ ਮੰਦਹਾਲੀ ਕੇਂਦਰ ਸਰਕਾਰ ਨੇ ਸਾਢੇ ਗਿਆਰਾਂ ਹਜ਼ਾਰ ਕਰੋੜ ਰੁਪਏ ਮਾਫ਼ ਕੀਤੇ, ਕਾਰਪੋਰੇਟ ਘਰਾਣਿਆਂ ਦਾ ਟੈਕਸ ਮਾਫ਼ ਕੀਤਾ,ਪੂੰਜੀਪਤੀ ਅਰਬਾਂ ਰੁਪਏ ਲੈ ਕਿ ਫਰਾਰ ਹੋ ਗਏ ਸਰਕਾਰ ਨੇ ਉਹਨਾਂ ਦਾ ਕੁੱਝ ਨਹੀਂ ਕੀਤਾ ਕਿਉਂਕਿ ਸਰਕਾਰ ਉਹਨਾਂ ਨਾਲ ਰਲੀ ਹੋਈ ਹੈ ਪਰ ਹੁਣ ਸਾਨੂੰ ਨੌਕਰੀਆਂ ਪਾਉਣ ਦੇ ਲਈ, ਤੇ ਨੌਕਰੀਆਂ ਬਚਾਉਣ ਦੇ ਲਈ ਸੰਘਰਸ਼ ਕਰਨਾ ਪੈਣਾ ਹੈ ਤੇ ਸੰਘਰਸ਼ ਲਈ ਏਕਤਾ ਜਰੂਰੀ ਹੈ। ਮੁਲਾਜ਼ਮ ਆਗੂ ਨਾਇਬ ਸਿੰਘ ਮੋਗਾ, ਪੈਨਸ਼ਨਰ ਮਹਾਂ ਸਿੰਘ ਰੋੜੀ, ਸਾਬਕਾ ਕੰਨਵੀਨਰ ਭਜਨ ਸਿੰਘ ਰੋਪੜ,ਰਵਿੰਦਰ ਲੂਥਰਾ, ਮੁਲਾਜਮ ਆਗੂ ਸੁਬਾਸ਼ ਸ਼ਰਮਾ, ਦਾ ਬਠਿੰਡਾ ਜਿਲ੍ਹੇ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਭਰਾਤਰੀ ਜਥੇਬੰਦੀਆਂ ਵੱਲੋਂ ਜੀ. ਟੀ. ਯੂ ਦੇ ਆਗੂ ਨਵਪ੍ਰੀਤ ਸਿੰਘ ਬੱਲੀ, ਚੰਡੀਗੜ੍ਹ ਯੂ. ਟੀ ਫੈਡਰੇਸ਼ਨ ਦੇ ਆਗੂ ਗੋਪਾਲ ਦਾਸ, ਫੀਲਡ ਐਂਡ ਵਰਕਸ਼ਾਪ ਯੂਨੀਅਨ ਦੇ ਆਗੂ ਬਿੱਕਰ ਸਿੰਘ ਮਾਨਸਾ, ਵੱਲੋਂ ਆਪਣੇ ਵਿਚਾਰ ਰੱਖੇ ਗਏ ਤੇ ਜਿਲ੍ਹਾ ਡੈਲੀਗੇਟ ਰਾਜੇਸ਼ ਰਿਖੀ ਪੰਜਗਰਾਈਆਂ, ਜਗਮੀਤ ਸਿੰਘ ਦੋਦਾ, ਲਖਵਿੰਦਰ ਸਿੰਘ ਫਤੇਗੜ੍ਹਸਾਹਿਬ, ਸੁਖਦੇਵ ਸਿੰਘ ਮੂਣਕ, ਪ੍ਰਵੀਂਨ ਰਾਣੀ ਫਾਜਿਲਕਾ , ਜਗਦੀਸ਼ ਸਿੰਘ ਬਠਿੰਡਾ, ਜਗਜੀਤ ਸਿੰਘ ਬਠਿੰਡਾ, ਹਰਜਿੰਦਰ ਸਿੰਘ ਜਲੰਧਰ,ਮਨਿੰਦਰ ਸਿੰਘ ਨਵਾਂਸ਼ਹਿਰ ਸ਼ਹਿਰ, ਪ੍ਰਦੀਪ ਸਿੰਘ ਅੰਮ੍ਰਿਤਸਰ,ਬਲਵਿੰਦਰ ਸਿੰਘ ਫਰੀਦਕੋਟ, ਸਤਪਾਲ ਸਿੰਘ ਫਿਰੋਜ਼ਪੁਰ, ਕਰਮਜੀਤ ਸਿੰਘ ਹੁਸ਼ਿਆਰਪੁਰ,ਨਰਿੰਦਰ ਸਿੰਘ ਰੋਪੜ,ਦਵਿੰਦਰ ਸਿੰਘ ਮੋਗਾ,ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਤੇ ਆਪਣੇ ਵਿਚਾਰ ਰੱਖੇ ਗਏ।
ਮਲਟੀਪਰਪਜ਼ ਹੈਲਥ ਇੰਮਪਲਾਈਜ ਯੂਨੀਅਨ ਪੰਜਾਬ ਦਾ ਅੱਠਵਾਂ ਸੂਬਾਈ ਇਜਲਾਸ ਹੋਇਆ
16 Views