ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 10 ਜਨਵਰੀ:ਕੋਕਾ ਕੋਲਾ, ਏਵਨ ਸਾਈਕਲ ਅਤੇ ਵੱਲੋਂ ਸਪਾਂਸਰ ਮਾਲਵੇ ਦੀਆਂ ਬਹੁ ਚਰਚਿਤ 35ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 27-28-29 ਜਨਵਰੀ 2023 ਨੂੰ ਹੋ ਰਹੀਆ ਹਨ। ਜਰਖੜ ਖੇਡਾਂ ਦਾ ਸਟਿੱਕਰ ਪੰਜਾਬ ਸਰਕਾਰ ਵਲੋਂ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਸਕੱਤਰ ਜਨਰਲ ਹਰਚੰਦ ਸਿੰਘ ਬਰਸਟ , ਵਿਧਾਇਕ ਕੁਲਵੰਤ ਸਿੰਘ ਸਿੱਧੂ , ਜਗਰੂਪ ਸਿੰਘ ਜਰਖੜ ਹੋਰ ਪ੍ਰਬੰਧਕਾਂ ਨੇ ਸਟਿੱਕਰ ਜਾਰੀ ਕੀਤਾ। ਇਸ ਮੌਕੇ ਹਰਚੰਦ ਸਿੰਘ ਬਰਸਟ ਨੇ ਆਖਿਆ ਜਰਖੜ ਖੇਡਾਂ ਸਾਡੀ ਨੌਜਵਾਨ ਪੀੜੀ ਲਈ ਇੱਕ ਮਾਰਗ ਦਰਸ਼ਕ ਹਨ। ਪੰਜਾਬ ਸਰਕਾਰ ਇੰਨਾ ਖੇਡਾਂ ਦੀ ਹਰ ਸੰਭਵ ਮਦਦ ਕਰੇਗੀ ।ਜਰਖੜ ਖੇਡਾਂ ਵਿੱਚ ਕਬੱਡੀ ਆਲ ਓਪਨ, ਕਬੱਡੀ ਨਿਰੋਲ ਇੱਕ ਪਿੰਡ ਓਪਨ ,ਹਾਕੀ 6- ਏ ਸਾਈਡ ਲੜਕੇ ,ਹਾਕੀ ਲੜਕੀਆਂ 7- ਏ ਸਾਈਡ , ਹਾਕੀ ਅੰਡਰ 14 ਸਾਲ ਮੁੰਡੇ, ਵਾਲੀਬਾਲ ਸ਼ੂਟਿੰਗ, ਕੁਸ਼ਤੀਆਂ ਆਦਿ ਖੇਡਾਂ ਦੇ ਮੁਕਾਬਲੇ ਹੋਣਗੇ। ਜਿਨ੍ਹਾਂ ਵਿੱਚ ਆਲ ਓਪਨ ਕਬੱਡੀ ਕੱਪ ਨਾਇਬ ਸਿੰਘ ਗਰੇਵਾਲ ਜੋਧਾਂ ਦੀ ਯਾਦ ਵਿੱਚ 29 ਜਨਵਰੀ ਨੂੰ ਹੋਵੇਗਾ । ਜਿਸ ਵਿੱਚ ਨਾਮੀ 8 ਕਲੱਬਾਂ ਹਿੱਸਾ ਲੈਣਗੀਆਂ । ਧਰਮ ਸਿੰਘ ਜਰਖੜ ਪਿਓੁਰ ਇੱਕ ਪਿੰਡ ਓਪਨ ਦੇ ਮੁਕਾਬਲੇ 28 ਜਨਵਰੀ ਨੂੰ ਹੋਣਗੇ। ਇਸ ਤੋਂ ਇਲਾਵਾ ਲੜਕੇ ਅਤੇ ਲੜਕੀਆਂ ਦਾ ਹਾਕੀ ਕੱਪ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਦੀ ਯਾਦ ਵਿੱਚ ਕਰਵਾਇਆ ਜਾਵੇਗਾ। ਜੇਤੂ ਖਿਡਾਰੀਆਂ ਲਈ 5 ਦੇ ਕਰੀਬ ਮੋਟਰਸਾਈਕਲ, 50 ਸਾਈਕਲ ਅਤੇ ਕਬੱਡੀ ਆਲ ਓਪਨ ਦੀ ਜੇਤੂ ਟੀਮ ਨੂੰ 1 ਲੱਖ ਰੂਪਏ ਦੀ ਇਨਾਮੀ ਰਾਸ਼ੀ,ਉਪ ਜੇਤੂ ਨੂੰ 75 ਹਜ਼ਾਰ ਰੁਪਏ ,ਕਬੱਡੀ ਨਿਰੋਲ ਇੱਕ ਪਿੰਡ ਓਪਨ, ਹਾਕੀ ਦੀਆਂ ਮੁੰਡੇ ਕੁੜੀਆਂ ਦੀਆਂ ਜੇਤੂ ਟੀਮਾਂ ਨੂੰ 35-35 ਹਜ਼ਾਰ, ਉਪ ਜੇਤੂ ਨੂੰ 25-25 ਹਜ਼ਾਰ ਦਾ ਇਨਾਮ ਮਿਲੇਗਾ ।ਸਾਹਿਬਜੀਤ ਸਿੰਘ ਜਰਖੜ, ਪਰਮਦੀਪ ਸਿੰਘ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
Share the post "ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਦਾ ਸਟਿੱਕਰ ਹਰਚੰਦ ਸਿੰਘ ਬਰਸਟ ਨੇ ਕੀਤਾ ਜਾਰੀ"