ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਿਰਮਾਣ ਕੀਤੀ ਜਾ ਰਹੀ ਹੈ ਇਹ ਲਾਇਬਰੇਰੀ :ਹਰਵਿੰਦਰ ਸਿੰਘ ਖਾਲਸਾ
ਸੁਖਜਿੰਦਰ ਮਾਨ
ਬਠਿੰਡਾ 24 ਮਈ:-ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਦੀ ਯਾਦ ਵਿੱਚ “ਮਾਲਵਾ ਵਿਰਾਸਤੀ ਲਾਇਬਰੇਰੀ” ਦੀ ਉਸਾਰੀ ਕੀਤੀ ਜਾ ਰਹੀ ਹੈ । ਇਸ ਇਤਿਹਾਸਕ ਲਾਇਬਰੇਰੀ ਦੀ ਉਸਾਰੀ ਅਧੀਨ ਇਮਾਰਤ ਦਾ ਅੱਜ ਪਹਿਲਾ ਲੈਂਟਰ ਪਾਇਆ ਗਿਆ ਹੈ। ਅੱਜ ਸਾਹਿਤਕ ਪ੍ਰੇਮੀਆਂ ਵਿੱਚ ਇਸ ਲਾਇਬਰੇਰੀ ਦੀ ਉਸਾਰੀ ਨੂੰ ਲੈ ਕੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਵਰਨਣਯੋਗ ਹੈ ਕਿ ਮਾਲਵਾ ਵਿਰਾਸਤੀ ਲਾਇਬਰੇਰੀ ਦੀ ਆਰੰਭਤਾ 18 ਨਵੰਬਰ 2021 ਨੂੰ ਟੱਕ ਲਗਾ ਕੇ ਕੀਤੀ ਗਈ ਸੀ। ਟੱਕ ਲਗਾਉਣ ਦੀ ਰਸਮ ਸਤਿਕਾਰਯੋਗ ਡਾ ਸੁਰਜੀਤ ਪਾਤਰ, ਡਾ ਲਖਵਿੰਦਰ ਜੌਹਲ , ਸ੍ਰੀ ਪ੍ਰੀਤਮ ਰੁਪਾਲ ਅਤੇ ਸੁਰਿੰਦਰ ਸਿੰਘ ਸੁੰਨੜ ਵੱਲੋਂ ਕੀਤੀ ਗਈ ਸੀ। ਇਸ ਲਾਇਬਰੇਰੀ ਦੀ ਇਮਾਰਤ ਬਨਾਉਣ ਵਿੱਚ ਪੰਜਾਬ ਕਲਾ ਪ੍ਰੀਸ਼ਦ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਵਿਸ਼ੇਸ਼ ਯੋਗਦਾਨ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਲਾਇਬਰੇਰੀ ਦੀ ਇਮਾਰਤੀ ਕਮੇਟੀ ਬਣਾ ਕੇ 27 ਨਵੰਬਰ 2021 ਨੂੰ ਸਾਰੇ ਮੈਂਬਰ ਸਹਿਬਾਨਾਂ ਵੱਲੋਂ ਇਕ-ਇਕ ਇੱਟ ਰੱਖ ਕੇ ਇਮਾਰਤ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਲਾਇਬਰੇਰੀ ਵਿਚ ਪੰਜਾਬ ਦੇ ਇਤਿਹਾਸ ਤੋਂ ਇਲਾਵਾ ਕੁਲਦੀਪ ਮਾਣਕ ਸੰਗੀਤਕ ਕੇਂਦਰ, ਬਾਬੂ ਰਜਬਲੀ ਕਵੀਸ਼ਰੀ ਕੇਂਦਰ, ਕਵੀਸ਼ਰੀ ਵਿਚ ਵਿਸ਼ੇਸ਼ ਤੌਰ ਤੇ ਸ ਮਾਘੀ ਸਿੰਘ ਗਿੱਲ , ਸ ਚੰਦ ਸਿੰਘ ਮਰਾਝ, ਸ ਲਾਲ ਸਿੰਘ ਕਵੀਸ਼ਰ, ਸ ਧੰਨਾ ਸਿੰਘ ਗੁਲਸ਼ਨ, ਸ ਬਸੰਤ ਸਿੰਘ ਭਾਈਰੂਪਾ, ਸ੍ਰੀ ਅਕਬਰ ਜੀਦਾ, ਸ ਦਰਬਾਰਾ ਸਿੰਘ ਉੱਭਾ ਆਦਿ ਦੀਆਂ ਰਚਨਾਵਾਂ ਵੀ ਹੋਣਗੀਆਂ । ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਹਿਤਕਾਰਾਂ ,ਢਾਡੀ, ਕਵੀਸ਼ਰਾਂ, ਗਾਇਕਾਂ ਦੀਆਂ ਫੋਟੋਆਂ ਅਤੇ ਉਨ੍ਹਾਂ ਦੀ ਕੋਈ ਯਾਦਗਾਰ ਨਿਸ਼ਾਨੀ ਵੀ ਰੱਖੀ ਜਾਵੇਗੀ । ਅੱਜ ਨਿਰਮਾਣ ਅਧੀਨ ਇਮਾਰਤ ਦੇ ਲੈਂਟਰ ਪਾਉਣ ਮੌਕੇ ਗੁਰਦੁਆਰਾ ਸਾਹਿਬ ਹਾਜੀ ਰਤਨ ਬਠਿੰਡਾ ਦੇ ਮੈਨੇਜਰ ਭਾਈ ਸੁਮੇਰ ਸਿੰਘ ਸਮੇਤ ਸਿੰਘ ਸਹਿਬਾਨਾਂ ਵੱਲੋਂ ਅਰਦਾਸ ਕੀਤੀ ਗਈ ਅਤੇ ਗੁਰੂ ਦੀ ਦੇਗ ਵਰਤਾ ਕੇ ਗੁਰੂ ਦਾ ਸ਼ੁਕਰਾਨਾ ਕੀਤਾ ਗਿਆ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਸੀਨੀਅਰ ਅਹੁਦੇਦਾਰ ਚਮਕੌਰ ਸਿੰਘ ਮਾਨ, ਡੀਸੀ ਸ਼ਰਮਾ , ਇੰਦਰਜੀਤ ਸਿੰਘ, ਸੁਖਦੇਵ ਸਿੰਘ ਗਰੇਵਾਲ ,ਕੌਰ ਸਿੰਘ ਕੋਠਾ ਗੁਰੂ, ਬਲਦੇਵ ਸਿੰਘ ਚਹਿਲ , ਗੁਰ ਅਵਤਾਰ ਸਿੰਘ ਗੋਗੀ, ਗੁਰਤੇਜ ਸਿੰਘ ਸਿੱਧੂ, ਜਗਤਾਰ ਸਿੰਘ ਭੰਗੂ, ਸੁਖਦਰਸ਼ਨ ਸ਼ਰਮਾ, ਗੁਰਮੀਤ ਸਿੰਘ ਸਿੱਧੂ, ਮੇਜਰ ਬਾਵਰਾ ,ਗੁਰਪ੍ਰੀਤ ਸਿੰਘ ਸਕਿੰਟੂ, ਬਲਦੇਵ ਸਿੰਘ ਜ਼ੈਲਦਾਰ, ਮਿੱਠੂ ਬਰਾੜ, ਜਸਵਿੰਦਰ ਸਿੰਘ ਜੱਸੀ,ਮਾਸਟਰ ਹਰਮੰਦਰ ਸਿੰਘ ਮਤੀ ਦਾਸ ਨਗਰ , ਰਾਣਾ ਠੇਕੇਦਾਰ , ਬੀਬੀ ਰਜਿੰਦਰ ਕੌਰ ਸੰਧੂ, ਬੀਬੀ ਗੁਰਦੀਪ ਕੌਰ, ਬੀਬੀ ਗੁਰਬਖਸ਼ ਕੌਰ,ਸੁਰਿੰਦਰ ਬਾਂਸਲ ,ਰੂਪ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਸਥਾ ਦੇ ਅਹੁਦੇਦਾਰ ਮੈਂਬਰ ਹਾਜ਼ਰ ਸਨ । ਪ੍ਰੈੱਸ ਨੂੰ ਇਹ ਜਾਣਕਾਰੀ ਸੰਸਥਾ ਦੇ ਮੁੱਖ ਬੁਲਾਰੇ ਚਮਕੌਰ ਸਿੰਘ ਮਾਨ ਵੱਲੋਂ ਦਿੱਤੀ ਗਈ ।
Share the post "ਮਾਲਵਾ ਵਿਰਾਸਤੀ ਲਾਇਬਰੇਰੀ ਦੀ ਉਸਾਰੀ ਅਧੀਨ ਇਮਾਰਤ ਦਾ ਪਿਆ ਪਹਿਲਾ ਲੈਂਟਰ, ਸਾਹਿਤਕ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ"