ਵਾਤਾਵਰਣ ਦੀ ਸ਼ੁੱਧਤਾ ਲਈ ਸਰਸਵਤੀ ਕਾਨਵੈਂਟ ਸਕੂਲ ਮੌੜ ਕਰ ਰਿਹਾ ਅਹਿਮ ਉਪਰਾਲੇ
ਭੋਲਾ ਸਿੰਘ ਮਾਨ
ਮੌੜ ਮੰਡੀ, 9 ਸਤੰਬਰ- ਸਰਸਵਤੀ ਕਾਨਵੈਂਟ ਸਕੂਲ ਮੌੜ ਮੰਡੀ ਵੱਲੋਂ ‘ ਮਿਸ਼ਨ ਹਰਿਆਲੀ 2022 ’ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਫਾਊਡੇਸ਼ਨ ਵੱਲੋਂ 12 ਸਤੰਬਰ 2022 ਨੂੰ ਲੱਖਾਂ ਪੌਦੇ ਲਗਾਏ ਜਾਣਗੇ। ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਹਰਿਆਲੀ ਮਿਸ਼ਨ 2022 ਮੁਹਿੰਮ ਦਾ ਸਾਥ ਫੈਂਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸ਼ੀਏਸ਼ਨਜ਼ ਆਫ਼ ਪੰਜਾਬ ਸਮੇਂਤ ਹੋਰ ਸੰਸਥਾਵਾਂ ਸਹਿਯੋਗ ਦੇ ਰਹੀਆਂ ਹਨ। ਇਹ ਪ੍ਰਗਟਾਵਾ ਸਰਸਵਤੀ ਕਾਨਵੈਂਟ ਸਕੂਲ ਮੌੜ ਦੇ ਚੇਅਰਮੈਨ ਸ਼ਿਵ ਕੁਮਾਰ ਜਿੰਦਲ ਨੇ ਕੀਤਾ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਰਸਵਤੀ ਕਾਨਵੈਂਟ ਸਕੂਲ ਮੌੜ ਦੇ ਵਿਦਿਆਰਥੀ, ਸਟਾਫ਼ ਅਤੇ ਮੈਨੇਜ਼ਮੈਂਟ ਦੁਆਰਾ ਸਕੂਲ ਸਮੇਂਤ ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਪੌਦੇ ਲਗਾਏ ਜਾਣਗੇ। ਇਸ ਮਿਸ਼ਨ ’ਚ ਯੋਗਦਾਨ ਪਾਉਣ ਵਾਲਿਆਂ ਨੂੰ ਪ੍ਰਸੰਸਾਂ ਪੱਤਰ ਸਨਮਾਨ ਵਜੋਂ ਦਿੱਤੇ ਜਾਣਗੇ, ਜੋ ਵਿਦਿਆਰਥੀਆਂ ਦੇ ਰਿਜਲਟ ਵਿਚ ਸਹਾਈ ਹੋਵੇਗਾ। ਉਨਾਂ ਅੱਗੇ ਕਿਹਾ ਕਿ ਸਕੂਲ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਸਬੰਧੀ ਲੋਕਾਂ ਨੂੰ ਜਾਗੂਰਕ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵਾਤਾਵਰਣ ਦੀ ਸ਼ੁੱਧਤਾ ਲਈ ਅਜ਼ਾਦੀ ਦਿਵਸ ਮੌਕੇ ਫਲਦਾਰ ਅਤੇ ਛਾਂਦਾਰ ਪੌਦਿਆਂ ਦਾ ਲੰਗਰ ਵੀ ਲਗਾਇਆ ਗਿਆ। ਦੱਸਣਾਂ ਬਣਦਾ ਹੈ ਕਿ ਇਲਾਕੇ ਅੰਦਰ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਪਾਏ ਗਏ ਯੋਗਦਾਨ ਬਦਲੇ ਨਗਰ ਕੌਂਸਲ ਮੌੜ ਵੱਲੋਂ ਸਵੱਛ ਮੌੜ ਤੇ ਸਵਾਸਥ ਮੌੜ ਮੁਹਿੰਮ ਅਧੀਨ ਸਕੂਲ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਦੀਆਂ ਗਤੀਵਿਧੀਆਂ ਤੇ ਸਫਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਫੈਂਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸ਼ੀਏਸ਼ਨ ਵੱਲੋਂ ਸਕੂਲ ਨੂੰ ਸਨਮਾਨਿਤ ਕੀਤਾ ਗਿਆ।
Share the post "‘ ਮਿਸ਼ਨ ਹਰਿਆਲੀ 2022 ’ ਤਹਿਤ 12 ਸਤੰਬਰ ਨੂੰ ਪੌਦੇ ਲਗਾਏ ਜਾਣਗੇ : ਸ਼ਿਵ ਕੁਮਾਰ ਜਿੰਦਲ"