WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਆਇਰਨ ਵੁੱਡ ਇੰਸਟੀਚਿਉਟ ਆਸਟ੍ਰੇਲਿਆ ਵਿਚਕਾਰ ਅਹਿਦਨਾਮਾ ਸਹੀ

ਆਇਰਨਵੁੱਡ ਆਸਟ੍ਰੇਲਿਆ ਉੱਚੇਰੀ ਸਿੱਖਿਆ ਲਈ ਜੀ.ਕੇ.ਯੂ ਦੇ ਵਿਦਿਆਰਥੀਆਂ ਨੂੰ ਦੇਵੇਗਾ 50% ਵਜੀਫਾ
ਬਠਿੰਡਾ, 09 ਨਵੰਬਰ: ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਬਾਗਬਾਨੀ ਦੇ ਖੇਤਰ ਵਿੱਚ ਆਗੂ ਆਇਰਨਵੁੱਡ ਇੰਸਟੀਚਿਉਟ ਆਸਟ੍ਰੇਲਿਆ ਨਾਲ ਅਕਾਦਮਿਕ ਸਹਿਯੋਗ, ਵਿਦਿਆਰਥੀਆਂ ਦੀ ਉੱਚੇਰੀ ਸਿੱਖਿਆ, ਵਿਦੇਸ਼ਾਂ ਵਿੱਚ ਉਦਯੋਗ ਸਥਾਪਿਤ ਕਰਨ ਅਤੇ ਉੱਤਮ ਰੁਜ਼ਗਾਰ ਹਾਸਿਲ ਕਰਨ ਲਈ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ, ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੇ ਮਾਰਗ ਦਰਸ਼ਨ ਹੇਠ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਅਤੇ ਡਾ. ਮਨਪ੍ਰੀਤ ਸਿੰਘ ਗਿੱਲ ਵੱਲੋਂ ਡਾ. ਪੁਸ਼ਪਿੰਦਰ ਸਿੰਘ ਔਲਖ, ਡੀਨ ਫੈਕਲਟੀ ਆਫ਼ ਐਗਰੀਕਲਚਰ ਅਤੇ ਫੈਕਲਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਅਹਿਦਨਾਮਾ ਸਹੀਬੱਧ ਕੀਤਾ ਗਿਆ।ਇਸ ਮੌਕੇ ਡਾ. ਬਾਵਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਣ ਅਤੇ ਪ੍ਰਤਿਭਾ ਨੂੰ ਚੈਨਲਾਇਜ਼ ਕਰਨ ਲਈ ‘ਵਰਸਿਟੀ ਵੱਲੋਂ ਆਸਟ੍ਰੇਲਿਆ ਦੀ ਅਦਾਰੇ ਨਾਲ ਦੁਵੱਲਾ ਇਕਰਾਰਨਾਮਾ ਕੀਤਾ ਗਿਆ ਹੈ।

ਸੂਬਾ ਪੱਧਰੀ ਸਕੂਲੀ ਹੈਂਡਬਾਲ ਖੇਡਾਂ ਵਿੱਚ ਲੁਧਿਆਣਾ ਦੀਆਂ ਕੁੜੀਆਂ ਨੇ ਗੱਡੇ ਝੰਡੇ

ਉਨ੍ਹਾਂ ਦੱਸਿਆ ਕਿ ਇਸ ਅਹਿਦਨਾਮੇ ਨਾਲ ‘ਵਰਸਿਟੀ ਦੇ ਖੇਤੀ ਅਤੇ ਕਾਮਰਸ ਐਂਡ ਮੈਨੇਜ਼ਮੈਂਟ ਨਾਲ ਸਬੰਧਿਤ ਵਿਦਿਆਰਥੀ ਉੱਚੇਰੀ ਸਿੱਖਿਆ, ਖੋਜ ਦੇ ਖੇਤਰ ਵਿੱਚ ਮਹਾਰਤ ਅਤੇ ਆਸਟ੍ਰੇਲਿਆ ਵਿੱਚ ਰੁਜ਼ਗਾਰ ਹਾਸਿਲ ਕਰਨ ਵਾਸਤੇ ਆਇਰਨਵੁੱਡ ਅਦਾਰਾ ਵਿਦਿਆਰਥੀਆਂ ਦਾ ਮਾਰਗਦਰਸ਼ਨ ਅਤੇ ਸਹਿਯੋਗ ਕਰੇਗਾ।ਡਾ. ਧੀਮਾਨ ਨੇ ਅਹਿਦਨਾਮੇ ‘ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਸ ਇਕਰਾਰਨਾਮੇ ਤਹਿਤ ਵਰਸਿਟੀ ਦੇ ਯੋਗ ਵਿਦਿਆਰਥੀਆਂ ਨੂੰ ਆਇਰਨਵੁੱਡ ਵੱਲੋਂ 50% ਫੀਸ ਵਜੀਫੇ ਵਜੋਂ ਦਿੱਤੀ ਜਾਵੇਗੀ।

ਮਾਨਸਾ ’ਚ ਸਟੇਟ ਪੱਧਰੀ ਮੁਕੇਬਾਜ਼ੀ ਦੇ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਖਤਮ

ਜੋ ਵਿਦਿਆਰਥੀਆਂ ਨੂੰ ਉੱਚੇਰੀ ਅਤੇ ਮਿਆਰੀ ਸਿੱਖਿਆ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਸਮਝੋਤੇ ਨਾਲ ਵਿਦਿਆਰਥੀ ਦੇ ਉਜੱਵਲ ਭਵਿੱਖ ਅਤੇ ਬਿਹਤਰ ਪੇਸ਼ੇ ਲਈ ਆਇਰਨਵੁੱਡ ਉਨ੍ਹਾਂ ਨੂੰ ਰਹਿਣ ਸਹਿਣ ਦੀ ਟ੍ਰੇਨਿੰਗ ਅਤੇ ਸਹਿਯੋਗੀ ਅਦਾਰਿਆਂ ਸੰਬੰਧੀ ਜਾਣਕਾਰੀ ਉਪਲਬਧ ਕਰਵਾਏਗਾ। ਨਵਤੇਜ ਸਿੰਘ ਬੱਲ, ਡਿਪਟੀ ਡਾਇਰੈਕਟਰ ਆਇਰਨਵੁੱਡ ਨੇ ਆਪਣੇ ਵਧਾਈ ਸੰਦੇਸ਼ ਵਿੱਚ ਸਿੱਖਿਆ, ਖੋਜ, ਤਕਨਾਲੋਜੀ, ਬੌਧਿਕ ਸੰਪਦਾ ਅਤੇ ਤਕਨੀਕੀ ਸੁਵਿਧਾਵਾਂ ਦਾ ਆਦਾਨ-ਪ੍ਰਦਾਨ ਕਰਨ ਦਾ ਵਾਅਦਾ ਕੀਤਾ।

Related posts

ਸਿਲਵਰ ਓਕਸ ਸਕੂਲਾ ਵਿਖੇ ਧੂਮ-ਧਾਮ ਨਾਲ ਮਨਾਈ ਗਈ ਇਨਵੇਸਟੀਚਰ ਸੈਰੇਮਨੀ’

punjabusernewssite

ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 275 ਨਵੇਂ ਕਮਰਿਆਂ ਦੀ ਉਸਾਰੀ ਲਈ 8.25 ਕਰੋੜ ਰੁਪਏ ਜਾਰੀ

punjabusernewssite

ਬਾਬਾ ਫ਼ਰੀਦ ਕਾਲਜ਼ ਵਲੋਂ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ

punjabusernewssite