ਸੁਖਜਿੰਦਰ ਮਾਨ
ਬਠਿੰਡਾ, 1 ਜੂਨ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮਾਜ ਸੇਵਿਕਾ ਵੀਨੂੰ ਗੋਇਲ ਦੀ ਅਗੁਵਾਈ ਵਿੱਚ ਡਾਇਮੰਡ ਵੇਲਫੇਅਰ ਸੁਸਾਇਟੀ ਵੱਲੋਂ 19ਵਾਂ ਮੁਫ਼ਤ ਸਵੈ ਰੋਜ਼ਗਾਰ ਸਿਖਲਾਈ ਕੈਂਪ ਦਾ ਆਯੋਜਨ ਸਰਕਾਰੀ ਆਦਰਸ਼ ਸੀਨੀਅਰ ਸੈਕੇਂਡਰੀ ਸਕੂਲ ਬਠਿੰਡਾ ਵਿੱਚ ਕੀਤਾ ਜਾ ਰਿਹਾ ਹੈ। ਡਾਇਰੇਕਟਰ ਐਮਕੇ ਮੰਨਾ ਨੇ ਦੱਸਿਆ ਕਿ 1 ਜੂਨ ਤੋਂ 5 ਜੂਨ ਤੱਕ ਰਜਿਸਟਰੇਸ਼ਨ ਹੋਵੇਗੀ ਅਤੇ 6 ਜੂਨ ਤੋਂ ਸਿਖਲਾਈ ਕੋਰਸਾਂ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ। ਉਨ੍ਹਾਂ ਨੇ ਦੱਸਿਆ ਕਿ ਉਕਤ ਸਿਖਲਾਈ ਕੈਂਪ ਵਿੱਚ ਸਿਲਾਈ, ਕਢਾਈ, ਪੇਂਟਿੰਗ, ਗਿਫਟ ਆਇਟਮ, ਮਹਿੰਦੀ, ਬਿਊਟੀ ਕੋਰਸ, ਬੇਸਿਕ ਇੰਗਲਿਸ਼ ਸਪੀਕਿੰਗ ਆਦਿ ਕਈ ਕੋਰਸ ਮੁਫ਼ਤ ਸਿਖਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ 21 ਦਿਨਾਂ ਦੇ ਇਸ ਕੋਰਸ ਤੋਂ ਬਾਅਦ ਅੰਤ ਵਿੱਚ ਸਰਟਿਫਿਕੇਟ ਵੀ ਵੰਡੇ ਜਾਣਗੇ। ਇਸ ਦੌਰਾਨ ਆਈਟੀ ਦੇ ਨਿਤੀਨ ਨੇ ਦੱਸਿਆ ਕਿ ਸਵਾਬਲੰਬੀ ਭਾਰਤ ਅਭਿਆਨ ਦਾ ਸੁਫ਼ਨਾ ਪੂਰਾ ਕਰਦੇ ਹੋਏ ਇਹ ਸੰਸਥਾ ਪਿਛਲੇ 19 ਸਾਲਾਂ ਤੋਂ ਲਗਾਤਾਰ ਸਵੈ ਰੋਜ਼ਗਾਰ ਸਿਖਲਾਈ ਕੈਂਪ ਦਾ ਆਯੋਜਨ ਕਰ ਰਹੀ ਹੈ। ਮੈਡਮ ਪਰਮਿੰਦਰ ਕੌਰ ਨੇ ਸਾਰੇ ਵਰਗ ਅਤੇ ਉਮਰ ਦੀਆਂ ਔਰਤਾਂ ਨੂੰ ਇਸ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਕਵਿਤਾ ਗੁਪਤਾ ਅਤੇ ਸੰਤੋਸ਼ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ 92177-77707 ਅਤੇ 95922-19599 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੌਰਾਨ ਸਮਾਜ ਸੇਵਿਕਾ ਵੀਨੂੰ ਗੋਇਲ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਤਮਨਿਰਭਰ ਸਵਾਵਲੰਬੀ ਭਾਰਤ ਦੇ ਸੁਫਨੇ ਨੂੰ ਸਾਕਾਰ ਰੂਪ ਦੇਣ ਲਈ ਡਾਇਮੰਡ ਵੇਲਫੇਅਰ ਸੁਸਾਇਟੀ ਹਮੇਸ਼ਾ ਕਾਰਜ਼ਸ਼ੀਲ ਰਹੇਗੀ।
ਮੁਫ਼ਤ ਸਵੈ ਰੋਜ਼ਗਾਰ ਸਿਖਲਾਈ ਕੈਂਪ ਜੂਨ ਮਹੀਨੇ ਤੋਂ ਸ਼ੁਰੂ : ਵੀਨੂੰ ਗੋਇਲ
12 Views