76ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਮੁੱਖ ਮੰਤਰੀ ਨੇ ਗਿਣਾਈਆਂ ਸਰਕਾਰ ਦੀਆਂ ਉਪਲਬਧੀਆਂ
ਹਰਿਆਣਾ ਵਾਸੀਆਂ ਨੇ ਆਪਣੇ 60 ਲੱਖ ਘਰਾਂ ‘ਤੇ ਕੌਮੀ ਝੰਡਾ ਫਹਿਰਾ ਕੇ ਭਾਰਤ ਮਾਤਾ ਦੀ ਸ਼ਾਨ ਨੁੰ ਵਧਾਇਆ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਅਗਸਤ: ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦੇਸ਼ ਅਤੇ ਸੂਬਾਵਾਸੀਆਂ ਨੂੰ 76ਵੇਂ ਸੁਤੰਤਰਤਾ ਦਿਵਸ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਹਰ ਭਾਰਤਵਾਸੀ ਦੇ ਲਈ ਖੁਸ਼ੀ ਦਾ ਦਿਲ ਹੈ। ਹਰ ਘਰ ‘ਤੇ ਲਹਿਰਾ ਰਿਹਾ ਤਿਰੰਗਾ ਪੂਰੇ ਦੇਸ਼ ਨੂੰ ਦੇਸ਼ਭਗਤੀ ਦੇ ਰੰਗ ਵਿਚ ਰੰਗ ਰਿਹਾ ਹੈ। ਹਰਿਆਣਾਵਾਸੀਆਂ ਨੇ ਵੀ ਆਪਣੇ 60 ਲੱਖ ਘਰਾਂ ‘ਤੇ ਕੌਮੀ ਝੰਡਾ ਫਹਿਰਾ ਕੇ ਭਾਰਤ ਮਾਤਾ ਦੀ ਸ਼ਾਨ ਨੂੰ ਉੱਦਾਂ ਹੀ ਵਧਾਇਆ ਹੈ, ਜਿਵੇਂ ਸਰਹੱਦਾਂ ‘ਤੇ ਵੱਧ ਤੋਂ ਵੱਧ ਜਵਾਨਾਂ ਨੂੰ ਭੇਜ ਕੇ ਦੇਸ਼ਭਗਤੀ ਦਾ ਪਰਿਚੈ ਦਿੰਦੇ ਆਏ ਹਨ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੁਤੰਤਰਤਾ ਦਿਵਸ ਦਾ ਇਹ ਪਵਿੱਤਰ ਪੁਰਬ ਆਪਣੀ ਉਪਲਬਧੀਆਂ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਆਤਮ ਵਿਸ਼ਲੇਸ਼ਣ ਕਰਨ ਦਾ ਵੀ ਦਿਨ ਹੈ। ਇੲ ਦਿਲ ਸਾਨੂੰ ਇਹ ਸੋਚਣ ਦਾ ਮੌਕਾ ਪ੍ਰਦਾਨ ਕਰਦਾ ਹੈ ਕਿ 75 ਸਾਲ ਦੇ ਇਸ ਸਮੇਂ ਵਿਚ ਅਸੀਂ ਕੀ ਹਾਸਲ ਕੀਤਾ ਹੈ। ਬੇਸ਼ੱਕ ਆਜਾਦੀ ਦੇ ਬਾਅਦ ਰਾਸ਼ਟਰ ਨੇ ਵਰਨਣ੍ਹਯੋਗ ਪ੍ਰਗਤੀ ਕੀਤੀ ਹੈ। ਅੱਜ ਕਈ ਖੇਤਰਾਂ ਵਿਚ ਪੂਰਾ ਵਿਸ਼ਵ ਸਾਡਾ ਲੋਹਾ ਮੰਨਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮਦੀ ਨੇ ਜੋ ਅੱਜ ਪੰਜ ਪ੍ਰਣ (ਵਿਕਸਿਤ ਭਾਰਤ, ਗੁਲਾਮੀ ਦੀ ਮਾਨਸਿਕਤਾ ਤੋਂ ਸੌ ਫੀਸਦੀ ਮੁਕਤੀ, ਆਪਣੀ ਵਿਰਾਸਤ ‘ਤੇ ਮਾਣ, ਏਕਤਾ ਤੇ ਇਕਜੁਟਤਾ ਅਤੇ ਨਾਗਰਿਕ ਜਿਮੇਵਾਰੀਆਂ ਦਾ ਪਾਲਣ) ਲਏ ਹਨ, ਅਸੀਂ ਉਨ੍ਹਾਂ ਨੂੰ ਅੱਜ ਤੋਂ ਹੀ ਆਤਮਸਾਤ ਕਰਾਂਗੇ। ਮੁੱਖ ਮੰਤਰੀ ਨੇ ਸੂਬਾਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸਾਰੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪ੍ਰਤਿਪਾਦਤ ਅਮ੍ਰਤ ਕਾਲ ਦੇ ਪੰਜ ਪ੍ਰਣ ਦੀ ਅਪੀਲ ਨੂੰ ਪੂਰਾ ਕਰਨ ਦਾ ਸੰਕਲਪ ਲੈਣ ਤੇ ਭਾਰਤ ਨੂੰ ਵਿਸ਼ਵ ‘ਤੇ ਸੱਭ ਤੋਂ ਮਜਬੂਤ ਰਾਸ਼ਟਰ ਬਨਾਉਣ ਵਿਚ ਆਪਣਾ ਯੋਗਦਾਨ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਮਹਾਨ ਸਭਿਆਚਾਰ ਪਰੰਪਰਾ ਅਤੇ ਉੱਚ ਨੇਤਿਕ ਮੁੱਲਾਂ ‘ਤੇ ਚਲਦੇ ਹੋਏ ਦੇਸ਼ ਅਤੇ ਸੂਬੇ ਨੂੰ ਸਵੱਛ, ਸਿਹਤਮੰਦ ਅਤੇ ਖੁਸ਼ਹਾਲ ਬਨਾਉਣ ਲਈ ਇਕਜੁਟ ਹੋ ਕੇ ਕੰਮ ਕਰਨਾ ਹੈ। ਮੁੱਖ ਮੰਤਰੀ 76ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਵੀਰਭੂਮੀ ਸਮਾਲਖਾ (ਪਾਣੀਪਤ) ਵਿਚ ਝੰਡਾ ਫਹਿਰਾਉਣ ਬਾਅਦ ਆਪਣੇ ਸੰਬੋਧਨ ਵਿਚ ਬੋਲ ਰਹੇ ਸਨ।
ਦੇਸ਼ ਦੀ ਸੇਨਾ ਵਿਚ ਹਰ ਦਸਵਾਂ ਫੌਜੀ ਹਰਿਆਣਾ ਤੋਂ
ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਾਮਣ ਹੈ ਕਿ 10 ਮਈ 1857 ਨੂੰ ਸੁਤੰਤਰਤਾ ਅੰਦੋਲਨ ਦੀ ਪਹਿਲੀ ਚਿੰਗਾਰੀ ਅੰਬਾਲਾ ਤੋਂ ਫੁੱਟੀ ਸੀ। ਸਾਡੇ ਵੀਰ ਜਵਾਨਾਂ ਨੇ ਆਜਾਦੀ ਦੇ ਬਾਅਦ ਵੀ ਦੇਸ਼ ਦੀ ਸੀਮਾਵਾਂ ਦੀ ਸੁਰੱਖਿਆ ਵਿਚ ਮਹਤੱਵਪੂਰਣ ਭੂਮਿਕਾ ਨਿਭਾਈ ਹੈ। ਅੱਜ ਦੇਸ਼ ਦੀ ਸੇਨਾ ਵਿਚ ਹਰ ਦੱਸਵਾਂ ਫੌਜੀ ਹਰਿਆਣਾ ਤੋਂ ਹੈ। ਸਾਡੇ ਜਵਾਨਾਂ ਨੇ 1962, 1965 ਤੇ 1971 ਦੇ ਵਿਦੇਸ਼ੀ ਆਕ੍ਰਮਣਾਂ ਅਤੇ ਆਪ੍ਰੇਸ਼ਨ ਕਾਰਗਿਲ ਯੁੱਧ ਦੌਰਾਨ ਵੀਰਤਾ ਦੀ ਨਵੀਂ ਮਿਸਾਲ ਪੇਸ਼ ਕੀਤੀ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਸੀਂ ਆਜਾਦੀ ਦੀ ਪਹਿਲੀ ਲੜਾਈ ਦੇ ਸ਼ਹੀਦਾਂ ਦੀ ਸਮਿ੍ਰਤੀਆਂ ਨੂੰ ਸਹੇਜਨ ਲਈ ਅੰਬਾਲਾ ਕੈਂਟ ਵਿਚ ਸ਼ਹੀਦੀ ਸਮਾਰਕ ਦਾ ਨਿਰਮਾਣ ਕਰ ਰਹੀ ਹੈ। ਸੁਤੰਤਰਤਾ ਸੈਨਾਨੀ ਰਾਓ ਤੁਲਾਰਾਮ ਦੀ ਯਾਦ ਵਿਚ ਜਿਲ੍ਹਾ ਮਹੇਂਦਰਗੜ੍ਹ ਦੇ ਪਿੰਡ ਨਸੀਬਪੁਰ ਵਿਚ ਜਲਦੀ ਹੀ ਸ਼ਹੀਦ ਸਮਾਰਕ ਦਾ ਨਿਰਮਾਣ ਕੀਤਾ ਜਾਵੇਗਾ। ਜਿਲ੍ਹਾ ਭਿਵਾਨੀ ਦੇ ਸ਼ਹੀਦ ਪਿੰਡ ਰੋਹਨਾਤ ਵਿਚ ਵੀ ਸ਼ਹੀਦ ਸਮਾਰਕ ਬਣਾਈ ਜਾਵੇਗੀ। ਇਸ ਪਿੰਡ ਵਿਚ ਰੋਹਨਾਤ ਫ੍ਰੀਡਮ ਟਰਸਟ ਦੀ ਸਥਾਪਲਾ ਕੀਤੀ ਗਈ ਹੈ।
ਫੌਜੀ ਤੇ ਨੀਤ ਫੌਜੀ ਭਲਾਈ ਵਿਭਾਗ ਦਾ ਕੀਤਾ ਗਠਨ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਨੁੰ ਆਪਣੇ ਸ਼ਹੀਦਾਂ ਦੇ ਬਲਿਦਾਨਾਂ ਦਾ ਕਰਜ ਤਾਂ ਨਹੀਂ ਚੁਕਾ ਸਕਦੇ, ਪਰ ਉਨ੍ਹਾਂ ਦੇ ਪਰਿਜਨਾਂ ਦੀ ਦੇਖਭਾਲ ਕਰ ਕੇ ਉਨ੍ਹਾਂ ਦੇ ਪ੍ਰਤੀ ਆਪਣੀ ਜਿਮੇਵਾਰੀ ਜਰੂਰ ਜਤਾ ਸਕਦੇ ਹਨ। ਇਸ ਦਿਸ਼ਾ ਵਿਚ ਅਸੀਂ ਸਾਬਕਾ ਫੌਜੀ ਤੇ ਨੀਮ ਫੌਜੀ ਫੋਰਸਾਂ ਦੀ ਭਲਾਈ ਲਈ ਫੌਜੀ ਤੇ ਨੀਮ ਫੌਜੀ ਭਲਾਈ ਵਿਭਾਗ ਦਾ ਗਠਨ ਕੀਤਾ ਹੈ। ਯੁੱਧ ਦੌਰਾਨ ਸ਼ਹੀਦ ਹੋਏ ਸੇਨਾ ਤੇ ਨੀਮ ਫੌਜੀ ਫੋਰਸਾਂ ਦੇ ਜਵਾਲਾਂ ਦੀ ਐਕਸ਼-ਗ੍ਰੇਸ਼ਿਆ ਰਕਮ ਵਧਾ ਕੇ 50 ਲੱਖ ਰੁਪਏ ਦੀ ਕੀਤੀ ਹੈ। ਆਈਈਡੀ, ਬਲਾਸਟ ਦੌਰਾਨ ਸ਼ਹੀਦ ਹੋਣ ‘ਤੇ ਵੀ ਐਕਸ-ਗ੍ਰੇਸ਼ਿਆ ਰਕਮ ਵਧਾ ਕੇ 50 ਲੱਖ ਰੁਪਏ ਤਕ ਕੀਤੀ ਗਈ ਹੈ। ਸ਼ਹੀਦ ਫੌਜੀ ਤੇ ਲੀਮ ਫੌਜੀ ਫੋਰਸਾਂ ਦੇ 347 ਆਸ਼ਰਿਤਾਂ ਨੂੰ ਹਮਦਰਦੀ ਦੇ ਆਧਾਰ ‘ਤੇ ਨੋਕਰੀ ਪ੍ਰਦਾਨ ਕੀਤੀ ਗਈ ਹੈ।
ਦੇਸ਼ ਦੀ ਅਰਥਵਿਵਸਥਾ ਵਿਚ ਹਰਿਆਣਾ ਦਾ ਮਹਤੱਵਪੂਰਣ ਯੋਗਦਾਲ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸੂਬਾ ਆਜਾਦੀ ਦੇ 19 ਸਾਲ ਬਾਅਦ ਮੌਜੂਦਾ ਵਿਚ ਆਇਆ। ਫਿਰ ਵੀ ਹਰਿਆਣਾ ਦੇਸ਼ ਦੇ ਮੋਹਰੀ ਸੂਬਿਆਂ ਵਿੱਚੋਂ ਇਕ ਹੈ। ਹਰਿਆਣਾ ਖੇਤਰਫਲ ਤੇ ਆਬਾਦੀ ਦੀ ਦਿ੍ਰਸ਼ਟੀ ਨਾਲ ਦੇਸ਼ ਦਾ ਬਹੁਤ ਵੱਡਾ ਸੂਬਾ ਨਹੀਂ ਹੈ ਪਰ ਦੇਸ਼ ਦੀ ਅਰਥਵਿਵਸਥਾ ਵਿਚ ਸਾਡ ਮਹਤੱਵਪੂਰਣ ਯੋਗਦਾਲ ਹੈ। ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮ੍ਰੋਦੀ ਦੇ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਵਿਸ਼ਵਾਸ-ਸੱਭਕਾ ਪ੍ਰਯਾਸ ਦੇ ਵਿਜਨ ਨੂੰ ਸਾਕਾਰ ਕਰਦੇ ਹੋਏ ਪਿਛਲੇ ਪੌਣੇ ਅੱਠ ਸਾਲਾਂ ਵਿਚ ਹਰਿਆਣਾ ਏਕ-ਹਰਿਆਣਵੀਂ ਏਕ ਦੇ ਭਾਵ ਨਾਲ ਹਰ ਖੇਤਰ ਅਤੇ ਹਰ ਵਰਗ ਦਾ ਵਿਕਾਸ ਕੀਤਾ ਹੈ। ਅਸੀਂ ਵਿਵਸਥਾ ਬਦਲਣ ਤੋਂ ਸੁਸਾਸ਼ਨ ਅਤੇ ਸੁਸਾਸ਼ਨ ਤੋਂ ਸੇਵਾ ਦੇ ਆਪਣੀ ਮੁਹਿੰਮ ਨੁੰ ਹੁਣ ਸੱਭ ਤੋਂ ਪਹਿਲਾਂ ਸੱਭਤੋ ਗਰੀਬ ਦੇ ਉਥਾਨ ‘ਤੇ ਕੇਂਦਿ੍ਰਤ ਕਰ ਦਿੱਤਾ ਹੈ। ਇਸ ਦੇ ਲਈ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਦੇ ਤਹਿਤ ਲਗਭਗ 30 ਹਜਾਰ ਪਰਿਵਾਰਾਂ ਨੂੰ ਰੁਜਗਾਰ ਲਈ ਕਰਜਾ ਤੇ ਹੋਰ ਸਹਾਇਤਾ ਦਿੱਤੀਆਂ ਹਨ। ਅਸੀਂ ਈ-ਗਵਰਨੈਂਸ ਦੇ ਜਰਇਏ ਸਰਾਕਰੀ ਸੇਵਾਵਾਂ ਅਤੇ ਯੋਜਨਾਵਾਂ ਦਾ ਲਾਭ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਤਕ ਪਹੁੰਚਾਉਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਸੀ, ਊਹ ਪਰਿਵਾਰ ਪਹਿਚਾਣ ਪੱਤਰ ਤਕ ਪਹੁੰਚ ਚੁੱਕੀ ਹੈ। ਇਸ ਦੇ ਤਹਿਤ ਸਾਰੇ ਪਰਿਵਾਰਾਂ ਦੇ ਪਰਿਵਾਰ ਪਹਿਚਾਣ ਪੱਤਰ ਬਣਾਏ ਜਾ ਰਹੇ ਹਨ। ਇਸ ਇਕਲੌਤੇ ਦਸਤਾਵੇਜ ਨਾਲ ਸਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਹੁਣ ਯੋਗ ਵਿਅਕਤੀ ਨੂੰ ਘਰ ਬੈਠੇ ਅਹੀ ਮਿਲਣ ਲਗਿਆ ਹੈ।
ਹਰਿਆਣਾ ਵਿਚ ਸੁਸ਼ਾਸਨ ਤੋਂ ਸੇਵਾ ਦੇ ਸੰਕਲਪ ਨੂੰ ਲਗਾਤਾਰ ਮਜਬੂਤੀ ਮਿਲੀ
ਹਰਿਆਣਾ ਵਿਚ ਗਰੀਬ ਪਰਿਵਾਰਾਂ ਨੂੰ ਮੁੱਖ ਮੰਤਰੀ ਪਰਿਵਾਰ ਸਮਰਿੱਧ ਯੋਜਨਾ ਦੇ ਤਹਿਤ 6 ਹਜਾਰ ਰੁਪਏ ਸਾਲਾਨਾ ਸਹਾਇਤਾ ਦਿੱਤੀ ਰਹੀ ਹੈ। ਸੂਬੇ ਵਿਚ ਸਾਰੀ ਤਰ੍ਹਾ ਦੀਆਂ ਸਮਾਜਿਕ ਸੁਰੱਖਿਆ ਪੈਂਸ਼ਨ ਵਧਾ ਕੇ 2500 ਰੁਪਏ ਮਹੀਨਾ ਕੀਤੀ ਗਈ ਹੈ। ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ 27 ਲੱਖ ਗਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਤਕ ਦਾ ਸਾਲਾਨਾ ਮੁਫਤ ਇਲਾਜ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ। ਏਕਲ ਰਜਿਸਟ੍ਰੇਸ਼ਣ ਤੇ ਕਾਮਨ ਯੋਗਤਾ ਪ੍ਰੀਖਿਆ, ਕੌਸ਼ਲ ਰੁਜਗਾਰ ਨਿਗਮ, ਨਿਜੀ ਖੇਤਰ ਵਿਚ ਰੁਜਗਾਰ ਲਈ 75 ਫੀਸਦੀ ਰਾਖਵਾਂ, ਨਵੀਂ ਸਿਖਿਆ ਨੀਤੀ-2020, ਸਮਰਪਣ ਤੇ ਸਰੰਖਣ ਯੋਜਲਾ, ਵਿਵਾਦਾਂ ਤੋਂ ਹੱਲ ਹਰਿਆਣਾ ਹੈਲਪਲਾਇਨ ਸੇਵਾ-112 ਅਤੇ ਆਟੋ ਅਪੀਲ ਸਾਫਟਵੇਅਰ ਵਰਗੀ ਮਿਸਾਲੀ ਪਹਿਲਾਂ ਲਾਲ ਸੁਸਾਸ਼ਨ ਤੋਂ ਸੇਵਾ ਦੇ ਸੰਕਲਪ ਨੂੰ ਲਗਾਤਾਰ ਮਜਬੂਤੀ ਮਿਲੀ ਹੈ। ਅਸੀਂ ਭਿ੍ਰਸ਼ਟਾਚਾਰ ‘ਤੇ ਸੱਟ ਕਰਦੇ ਹੋਏ ਲਗਭਗ 87 ਹਜਾਰ ਨੌਜੁਆਨਾਂ ਨੂੰ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੋਕਰੀਆਂ ਦਿੱਤੀਆਂ ਹਨ। ਅਸੀਂ ਸਕੂਲ ਤੋਂ ਲੈਕੇ ਯੂਨੀਵਰਸਿਟੀਆਂ ਤਕ ਦੀ ਸਿਖਿਆ ਨੂੰ ਕੌਸ਼ਲ ਨਾਲ ਜੋੜਿਆ ਹੈ। ਕਲਸਟਰ ਏਪ੍ਰੋਚ ਦੇ ਤਹਿਤ ਸਾਰੇ ਖੇਤਰਾਂ ਵਿਚ ਕਾਫੀ ਗਿਣਤੀ ਵਿਚ ਸਕੂਲ ਅਤੇ 20 ਕਿਲੋਮੀਟਰ ਦੇ ਘੇਰੇ ਵਿਚ ਇਕ ਕਾਲਜ ਖੋਲਿਆ ਗਿਆ ਹੈ। ਸਰਕਾਰੀ ਸਕੂਲਾਂ ਵਿਚ ਪੜਨ ਵਾਲੇ 10ਵੀਂ ਤੋਂ 12ਵੀਂ ਕਲਾਸ ਤਕ ਦੇ ਸਾਰੇ ਵਿਦਿਆਰਥੀਆਂ ਲਈ ਆਲਲਾਇਨ ਸਿਖਿਆ ਤਹਿਤ 5 ਲੱਖ ਵਿਦਿਆਰਥੀਆਂ ਨੂੰ ਮੁਫਤ ਟੈਬਲੇਟ ਦਿੱਤੇ।
ਖੇਤੀਬਾੜੀ ਖੇਤਰ ਵਿਚ ਬਾਗਬਾਨੀ, ਪਸ਼ੂਪਾਲਣ ਅਤੇ ਮੱਛੀ ਪਾਲਣ ਦਾ ਸ਼ੇਅਰ ਵਧਿਆ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਪ੍ਰਧਾਲ ਸੂਬਾ ਹੈ ਅਤੇ ਕੇਂਦਰੀ ਅਨਾਜ ਪੂਲ ਵਿਚ ਸਾਡਾ ਲਗਭਗ 15 ਫੀਸਦੀ ਯੋਗਦਾਨ ਦਿੰਦਾ ਹੈ। ਸੂਬੇ ਵਿਚ ਫਸਲ ਵਿਵਿਧੀਕਰਣ ਨੂੰ ਪ੍ਰੋਤਸਾਹਨ ਦੇਣ ਨਾਲ ਖੇਤੀਬਾੜੀ ਖੇਤਰ ਵਿਚ ਬਾਗਬਾਨੀ, ਪਸ਼ੂਪਾਲਣ ਅਤੇ ਮੱਛੀ ਪਾਲਣ ਦਾ ਸ਼ੇਅਰ ਵਧ ਰਿਹਾ ਹੈ। ਅਸੀਂ ਬਾਜਾਰ ਦੀ ਮੰਗ ਅਨੁਸਾਰ ਵਿਵਿਧੀਕਰਣ ਕਰ ਕੇ ਕਿਸਾਨਾਂ ਦੀ ਵੱਧ ਤੋਂ ਵੱਧ ਆਮਦਨ ਯਕੀਨੀ ਕਰਨ ਦੀ ਦਿਸ਼ਾ ਵਿਚ ਪਹਿਲ ਕਰ ਰਹੇ ਹਨ।
ਹਰ ਖੇਤਰ ਦੀ ਆਰਥਕ ਸਥਿਤੀ ਨੂੰ ਮਜਬੂਤ ਕਰਨ ਦਾ ਕੰਮ ਜਾਰੀ
ਰਾਜ ਵਿਚ ਬਹੁਤ ਹੀ ਉੱਤਮ ਤੇ ਆਧੁਨਿਕ ਬੁਨਿਆਦੀ ਸਹੂਲਤਾਂ ਵਿਕਸਿਤ ਕੀਤੀਆਂ ਗਈਆਂ ਹਨ। ਸੂਬੇ ਵਿਚ 17 ਨਵੇਂ ਕੌਮੀ ਰਾਜਮਾਰਗ ਐਲਾਨ ਕੀਤੇ ਗਏ ਹਨ। ਇੰਨ੍ਹਾਂ ਵਿੱਚੋਂ 7 ਦਾ ਕੰਮ ਪੂਰਾ ਹੋ ਚੁੱਕਾ ਹੈ। ਇੰਨ੍ਹਾਂ ਸੱਭ ਰਾਜਮਾਰਗਾਂ ਦੇ ਬਣ ਜਾਣ ਬਾਅਦ ਸੂਬੇ ਦਾ ਹਰ ਜਿਲ੍ਹਾ ਕੌਮੀ ਰਾਜਮਾਰਗ ਨਾਲ ਜੁੜ ਜਾਵੇਗਾ। ਪਲਵਲ ਤੋਂ ਸੋਨੀਪਤ ਵਾਇਆ ਸੋਹਨਾ-ਮਾਨੇਸਰ-ਖਰਖੌਦਾ-ਕੁੰਡਲੀ ਤਕ 6 ਹਜਾਰ ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਹਰਿਆਣਾ ਆਰਬਿਟਲ ਰੇਲ ਕਾਰੀਡੋਰ ‘ਤੇ ਕਾਰਜ ਸ਼ੁਰੂ ਹੋ ਚੁੱਕਾ ਹੈ। ਪੰਚਗ੍ਰਾਮ ਵਿਜਲ ਦੇ ਤਹਿਤ ਦੇ ਐਮਪੀ ਕਾਰੀਡੋਰ ਦੇ ਨਾਲ 5 ਨਵੇਂ ਸ਼ਹਿਰ ਵਿਕਸਿਤ ਕਰਨ ਦੀ ਯੋਜਨਾ ‘ਤੇ ਕੰਮ ਚੱਲ ਰਿਹਾ ਹੈ ਖਰਖੌਦਾ ਦੇ ਨੇੜੇ ਅੱਤਆਧੁਲਿਕ ਅਤੇ ਵਪਾਰਕ ਟਾਉਨਸ਼ਿਪ ਅਤੇ ਸੋਹਨਾ ਵਿਚ ਆਈਐਮਟੀ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਸਮਾਨ ਵਿਕਾਸ ਦੀ ਦਿਸ਼ਾ ਵਿਚ ਹਰ ਜਿਲ੍ਹੇ ਵਿਚ ਮੈਡੀਕਲ ਕਾਲਜ, ਹਰ ਜਿਲ੍ਹੇ ਵਿਚ 200 ਬੈਡ ਦਾ ਹਸਪਤਾਲ ਅਤੇ ਘੱਟ ਤੋਂ ਘੱਟ ਇਕ ਯੂਨੀਵਰਸਿਟੀ ਖੋਲਣਾ ਸਾਡਾ ਟੀਚਾ ਹੈ। ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿਚ 72 ਕਰੋੜ ਰੁਪਏ ਦੀ ਲਾਗਤ ਨਾਲ ਟਰਸ਼ਰੀ ਕੈਂਸਰ ਕੇਅਰ ਸੈਂਅਰ ਦੀ ਅਸਥਾਪਨਾ ਕੀਤੀ ਗਈ ਹੈ। ਹਰ ਖੇਤਰ ਦੀ ਆਰਥਕ ਸਥਿਤੀ ਨੂੰ ਮਜਬੂਤ ਕਰਨ ਦੇ ਲਈ ਬਲਾਕ ਪੱਧਰ ‘ਤੇ ਛੋਟੇ ਤੇ ਮੱਧਮ ਉਦਯੋਗਾਂ ਦੇ ਕਲਸਟਰ ਸਥਾਪਿਤ ਕੀਤੇ ਜਾ ਰਹੇ ਹਨ। ਹਰ ਬਲਾਕ ਵਿਚ ਇਕ ਅਜਿਹਾ ਉਤਪਾਦ ਤਿਆਰ ਕੀਤਾ ਜਾਵੇਗਾ ਜਿਸ ਦਾ ਨਿਰਯਾਤ ਕੀਤਾ ਜਾ ਸਕੇ। ਸਟਾਰਟਅੱਪ ਇੰਡੀਆ ਵਿਚ ਵੀ ਹਰਿਆਣਾ ਦੇਸ਼ ਦੇ ਮੋਹਰੀ ਸੂਬਿਆਂ ਵਿਚ ਸ਼ਾਮਿਲ ਹੈ।
ਮੈਡਲ ਜੇਤੂਆਂ ਖਿਡਾਰੀਆਂ ਨੂੰ ਸੱਭ ਤੋਂ ਵੱਧ ਮੈਡਲ ਪੁਰਸਕਾਰ ਰਕਮ
ਮੁੱਖ ਮੰਤਰੀ ਅਨੇ ਕਿਹਾ ਕਿ ਖੇਡਾਂ ਵਿਚ ਸਾਡੇ ਨੌਜੁਆਨਾਂ ਦੀ ਉਪਲਬਧੀਆਂ ਦਾ ਜਿਕਰ ਹੁੰਦਾ ਹੀ ਸਾਡਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਸਾਡੇ ਖਿਡਾਰੀਆਂ ਨੇ ਓਲੰਪਿਕ ਤੇ ਹੋਰ ਕੌਮਾਂਤਰੀ ਮੁਕਾਬਲਿਆਂ ਵਿਚ ਮੈਡਲ ਜਿੱਤ ਕੇ ਦੇਸ਼ ਤੇ ਸੂਬੇ ਦਾ ਨਾਂਅ ਰੋਸ਼ਨ ਕੀਤਾ ਹੈ। ਹਾਲ ਹੀ ਵਿਚ ਬਰਮਿੰਘਮ ਵਿਚ ਸਪੰਨ ਹੋਏ ਕਾਮਨਵੈਲਥ ਗੇਮਸ ਵਿਚ ਭਾਰਤ ਨੁੰ ਮਿਲੇ 61 ਮੈਡਲਾਂ ਵਿਚ ਹਰਿਆਣਾ ਦੇ ਖਿਡਾਰੀਆਂ ਦਾ ਬਹੁਤ ਯੋਗਦਾਨ ਹੈ। ਇਸ ਤੋਂ ਪਹਿਲਾਂ ਖੇਲੋ ਇੰਡੀਆ ਯੁਥ ਗੇਮਸ-2021 ਵਿਚ ਸਾਡੇ ਖਿਡਾਰੀਆਂ ਨੇ 137 ਮੈਡਲ ਜਿੱਤ ਕੇ ਦੇਸ਼ ਵਿਚ ਪਹਿਲਾਂ ਸਥਾਨ ਪ੍ਰਾਪਤ ਕਹੀਤਾ । ਹਰਿਆਣਾ ਦੇਸ਼ ਦਾ ਪਹਿਲਾ ਸਬਾ ਹੈ, ਜੋ ਮੈਡਲ ਜੇਤੂ ਖਿਡਾਰੀਆਂ ਨੂੰ ਸੱਭ ਤੋਂ ਵੱਧ ਨਗਦ ਪੁਰਸਕਾਰ ਰਕਮ ਦਿੰਦਾ ਹੈ। ਕਾਮਨਵੈਲਥ ਗੇਮਸ ਦੇ ਖਿਡਾਰੀਆਂ ਨੂੰ 16 ਅਗਸਤ ਨੂੰ ਨਗਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਸਟੇਡੀਅਮ ਵਿਚ ਇਹ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਜਾ ਰਿਹਾ ਹੈ ਉੱਥੇ ਦੀ ਕਮੀਆਂ ਨੂੰ ਦੂਰ ਕੀਤਾ ਜਾਵੇਗਾ ਤਾਂ ਜੋ ਖਿਡਾਰੀਆਂ ਨੂੰ ਚੰਗੀ ਸਹੂਲਤਾਂ ਮਿਲ ਸਕਣ।
ਮਹਿਲਾਵਾਂ ਨੂੰ ਆਰਥਕ ਤੇ ਸਮਾਜਿਕ ਰੂਪ ਨਾਲ ਮਜਬੂਤ ਬਣਾਇਆ ਜਾ ਰਿਹਾ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਸੀਂ ਮਹਿਲਾਵਾਂ ਨੂੰ ਸੁਰੱਖਿਅਤ ਪਰਿਵੇਸ਼ ਮਹੁਇਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਰਥਕ ਤੇ ਸਮਾਜਿਕ ਰੂਪ ਨਾਲ ਵੀ ਮਜਬੂਤ ਕਰਨ ਦੇ ਲਈ ਪ੍ਰਤੀਬੱਧ ਹੈ। ਅਸੀਂ ਪੰਚਾਇਤੀ ਰਾਜ ਸੰਸਥਾਵਾਂ ਵਿਚ ਮਹਿਲਾਵਾਂ ਨੂੰ 50 ਫੀਸਦੀ ਪ੍ਰਤੀਨਿਧੀਤਵ ਦਿੱਤਾ ਹੈ। ਮਹਿਲਾਵਾਂ ਨੂੰ ਮਜਬੂਤ ਬਨਾਉਣ ਲਈ 51 ਹਜਾਰ ਤੋਂ ਵੱਧ ਸਵੈਂ ਸਹਾਇਤਾ ਸਮੂਹਾਂ ਦਾ ਗਠਲ ਕੀਤਾ ਹੈ। 151 ਵੀਟਾ ਵਿਕਰੀ ਕੇਂਦਰਾਂ ਦਾ ਸੰਚਾਲਨ ਮਹਿਲਾਵਾਂ ਦੇ ਹੱਥਾਂ ਵਿਚ ਦਿੱਤਾ ਹੈ। ਇਕ ਬਲਾਕ ਇਕ ਕੈਂਟੀਨ ਯੋਜਨਾ ਦੇ ਤਹਿਤ 100 ਕੈਂਟੀਨ ਸਵੈਂ ਸਹਾਇਤਾ ਸਮੂਹਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ। ਕੰਪਿਊਟਰ ਦੀ ਸਿਖਲਾਈ ਪ੍ਰਾਪਤ ਕਰ ਲਗਭਗ 2 ਹਜਾਰ ਮਹਿਲਾਵਾਂ ਬੈਂਕ ਸਹੂਲਤਾ ਪ੍ਰਦਾਤਾ ਵਜੋ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਮਹਿਲਾਵਾਂ ਲਗਪਗ 892 ਕੰਮਿਊਨਿਟੀ ਸੇਵਾ ਕੇਂਦਰ ਚਲਾ ਰਹੀਆਂ ਹਨ। ਭਵਿੱਖ ਵਿਚ ਜਿੰਨ੍ਹੇ ਵੀ ਰਾਸ਼ਨ ਡਿਪੋ ਅਲਾਟ ਹੋਣਗੇ, ਉਨ੍ਹਾਂ ਵਿਚ 33 ਫੀਸਦੀ ਕੋਟਾ ਮਹਿਲਾਵਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਲਿੰਗਨੁਪਾਤ ਵਿਚ ਵੀ ਕਾਫੀ ਸੁਧਾਰ ਹੋਇਆ ਹੈ।
ਜਾਤੀਵਾਦ, ਖੇਤਰਵਾਦ ਅਤੇ ਭਾਈ-ਭਤੀਜਵਾਦ ਤੋਂ ਉੱਪਰ ਉੱਠਕੇ ਕੀਤਾ ਕੰਮ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਵਿਕਾਸ ਦਾ ਮਾਰਗ ਪਿੰਡਾਂ ਦੀ ਗਲੀਆਂ ਤੋਂ ਹੋ ਲੰਘਦਾ ਹੈ। ਇਸ ਲਈ ਪਿੰਡਾਂ ਦਾ ਵਿਕਾਸ ਸਾਡੀ ਸਰਬੋਤਮ ਪ੍ਰਾਥਮਿਕਤਾ ਹੈ। ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ਵਿਚ ਨਲ ਨਾਲ ਜਲ ਪਹੁੰਚਾਉਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਵੱਡਾ ਸੂਬਾ ਹੈ। ਸੂਬੇ ਦੇ ਲਗਭਗ 80 ਫੀਸਦੀ ਪਿੰਡਾਂ ਨੂੰ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਅੱਜ ਵੀ ਇਸ ਯੋਜਨਾ ਵਿਚ ਨਵੇਂ ਪਿੰਡ ਜੋੜੇ ਗਏ ਹਨ। ਹੁਣ 5600 ਤੋਂ ਵੱਧ ਪਿੰਡਾਂ ਵਿਚ 24 ਘੰਟੇ ਬਿਜਲੀ ਮਿਲ ਰਹੀ ਹੈ। ਆਜਾਦੀ ਦੇ 75 ਸਾਲਾਂ ਦੇ ਬਾਅਦ ਪਿੰਡਾਂ ਨੂੰ ਲਾਲ ਡੋਰਾ ਮੁਕਤ ਕਰਲ ਤੋਂ ਪਹਿਲੀ ਵਾਰ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਦਾ ਮਾਲਿਕਾਨਾ ਹੱਕ ਮਿਲਿਆ ਹੈ। ਅਸੀਂ ਪਿਛਲੇ ਪੌਨੇ 8 ਸਾਲਾਂ ਵਿਚ ਜਾਤੀਵਾਦ, ਖੇਤਰਵਾਦ ਅਤੇ ਭਾਈ-ਭਤੀਜਵਾਦ ਤੋਂ ਉੱਪਰ ਉੱਠ ਕੇ ਕੰਮ ਕੀਤਾ ਹੈ। ਅਸੀਂ ਸੂਬੇ ਵਿਚ ਨਵੀਂ ਵਿਵਸਥਾ ਸਥਾਪਿਤ ਕਰ ਕੇ ਸੂਬਾਵਾਸੀਆਂ ਵਿਚ ਨਵੀਂ ਉਮੀਂਦ ਜਗਾਉਣ ਦਾ ਕੰਮ ਕੀਤਾ ਹੈ।
Share the post "ਮੁੱਖ ਮੰਤਰੀ ਮਨੋਹਰ ਲਾਲ ਨੇ ਸਮਾਲਖਾ ਵਿਚ ਝੰਡਾ ਲਹਿਰਾਇਆ, ਦੇਸ਼ ਅਤੇ ਸੂਬਾਵਾਸੀਆਂ ਨੂੰ ਦਿੱਤੀ ਵਧਾਈ"