ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਅਕਤੂਬਰ – ਸੂਬੇ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਸੂਬੇ ਦੀ 100 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਦੇ ਲਾਗੂ ਕਰਨ ਵਿਚ ਤੇਜੀ ਲਿਆਉਣ ਦੇ ਉਦੇਸ਼ ਨਾਲ ਅੱਜ ਵੱਖ-ਵੱਖ ਵਿਭਾਗਾਂ ਦੇ ਨੋਡਲ ਅਧਿਕਾਰੀ ਨਿਯੁਕਤ ਕੀਤੇ। ਸ੍ਰੀ ਕੌਸ਼ਲ ਅੱਜ ਇੱਥੇ 100 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਦੀ ਨਿਗਰਾਨੀ ਲਈ ਸਮਰੱਥਾ ਨਿਰਮਾਣ ਨੂੰ ਲੈ ਕੇ ਪ੍ਰਬੰਧਿਤ ਵਰਕਸ਼ਾਪ ਤੋਂ ਪਹਿਲਾਂ ਹੋਈ ਸਾਰੇ ਨੋਡਲ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।ਸ੍ਰੀ ਕੌਸ਼ਲ ਨੇ ਕਿਹਾ ਕਿ ਹਰ ਵਿਭਾਗ ਵੱਲੋਂ ਲਾਗੂ ਕੀਤੀ ਜਾ ਰਹੀ 100 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵ ‘ਤੇ ਨਿਯੁਕਤ ਕੀਤੇ ਗਏ ਇਹ ਨੋਡਲ ਅਧਿਕਾਰੀ ਉਸ ਪਰਿਯੋਜਨਾ ਲਈ ਏਕਲ ਸੰਪਰਕ ਅਧਿਕਾਰੀ ਵਜੋ ਕੰਮ ਕਰਣਗੇ ਜੋ ਕਿ ਕਿਸੇ ਵੀ ਤਰ੍ਹਾ ਦੇ ਕੰਮਿਯੂਨੀਕੇਸ਼ਨ ਲਈ ਜਿਮੇਵਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹਰ ਪਰਿਯੋਜਨਾ ਵਿਚ ਨੋਡਲ ਅਧਿਕਾਰੀ ਇਕ ਮਹਤੱਵਪੂਰਣ ਭੂਮਿਕਾ ਨਿਭਾਉਂਦਾ ਹੈ ਇਸ ਲਈ ਉਹ ਆਪਣਾ ਕੰਮ ਸਮੇਂ ‘ਤੇ ਕਰਨਾ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਆਪਸੀ ਤਾਲਮੇਲ ਨਾਲ ਹਰ ਪਰਿਯੋਜਨਾ ਤੇਜ ਗਤੀ ਨਾਲ ਪੂਰੀ ਕੀਤੀ ਜਾ ਸਕਦੀ ਹੈ ਅੰਤ ਜੇਕਰ ਕਿਸੇ ਵੀ ਵਿਭਾਗ ਵਿਚ ਇਥ ਤੋਂ ਵੱਧ ਨੋਡਲ ਅਧਿਕਾਰੀ ਹਨ ਤਾਂ ਉਹ ਆਪਸੀ ਤਾਲਮੇਲ ਨਾਲ ਕੰਮ ਕਰਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਮੇਂਬੱਧ ਢੰਗ ਨਾਲ ਚੰਗੀ ਤਰ੍ਹਾ ਯੋਜਨਾ ਰਿਪੋਰਟ ਭੇਜਣ ਦੇ ਵੀ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਨੋਡਲ ਅਧਿਕਾਰੀਆਂ ਨੂੰ ਸਮੇਂ ਨਾਲ ਸਾਰੀ ਜਾਣਕਾਰੀਆਂ ਉਪਲਬਧ ਕਰਵਾਉਣ ਦੇ ਲਈ ਥਇ ਵਾਟਸ ਏਪ ਗਰੁੱਪ ਬਨਾਉਣ ਲਈ ਵੀ ਕਿਹਾ ਤਾਂ ਜੋ ਭਵਿੱਖ ਵਿਚ ਕਿਸੇ ਵੀ ਤਰ੍ਹਾ ਦੀ ਦੇਰੀ ਦੀ ਸਥਿਤੀ ਤੋਂ ਬਚਿਆ ਜਾ ਸਕੇ ਅਤੇ ਸਾਰੇ ਨੋਡਲ ਜਵਾਬਦੇਹੀ ਯਕੀਨੀ ਹੋ ਸਕੇ। ਮੀਟਿੰਗ ਵਿਚ ਪਸ਼ੂਪਾਲਣ ਅਤੇ ਡੇਅਰੀ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੰਕਜ ਯਾਦਵ ਅਤੇ ਬਿਜਲੀ ਵਿਭਾਗ ਦੇ ਸਕੱਤਰ ਮੋਹਮਦ ਸ਼ਾਇਨ ਤੋਂ ਇਲਾਵਾ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ, ਬਿਜਲੀ ਵਿਭਾਗ, ਜਨ ਸਿਹਤ ਅਤੇ ਇੰਜੀਨੀਅਰਿੰਗ ਸਿਵਲ ਏਵੀਏਸ਼ਨ, ਲੋਕ ਨਿਰਮਾਣ (ਬੀ ਐਂਡ ਆਰ), ਗ੍ਰਹਿ, ਸਹਿਕਾਰਤਾ, ਟਾਉਨ ਐਂਡ ਕੰਟਰੀ ਪਲਾਨਿੰਗ, ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿਖਿਆ ਅਤੇ ਖੋਜ, ਟ੍ਰਾਂਸਪੋਰਟ, ਤਕਨੀਕੀ ਸਿਖਿਆ, ਖੇਤੀਬਾੜੀ ਅਤੇ ਕਿਸਾਨ ਭਲਾਈ, ਉਦਯੋਗ ਅਤੇ ਵਪਾਰ, ਖੇਡ ਅਤੇ ਯੁਵਾ ਮਾਮਲੇ, ਪਸ਼ੂਪਾਲਣ ਅਤੇ ਡੇਅਰੀ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
Share the post "ਮੁੱਖ ਸਕੱਤਰ ਨੇ ਸੂਬੇ ਦੀਆਂ ਪਰਿਯੋਜਨਾਵਾਂ ਦੇ ਲਾਗੂ ਕਰਨ ਵਿਚ ਤੇਜੀ ਲਿਆਉਣ ਲਈ ਨਿਯੁਕਤ ਕੀਤੇ ਨੋਡਲ ਅਧਿਕਾਰੀ"