ਸੁਖਜਿੰਦਰ ਮਾਨ
ਬਠਿੰਡਾ, 18 ਨਵੰਬਰ: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿਲਵਰ ਓਕਸ ਸਕੂਲ ਬੀਬੀਵਾਲਾ ਰੋਡ ਵਲੋਂ ਆਪਣਾ 21ਵਾਂ ਸਥਾਪਨਾ ਦਿਵਸ ਬੜੀ ਧੂਮ–ਧਾਮ ਨਾਲ ਮਨਾਇਆ। ਦੋ ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਦਾ ਅਗਾਜ਼ 17 ਨਵੰਬਰ ਨੂੰ ਹੋਇਆ। ਇਸ ਮੌਕੇ ਦੇ ਮੁੱਖ ਮਹਿਮਾਨ ਮੈਡਮ ਪ੍ਰੇਰਨਾ ਮਨਚੰਦਾ ਤੁਲੀ ਸਨ ਜੋ ਕਿ ਭਾਵਪੂਰਤ ਕਲਾ ਥੈਰੇਪਿਸਟ ਹਨ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਨੇ ਸ਼ਮਾ ਜਗਾ ਕੇ ਕੀਤੀ। ਇਸ ਖਾਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਸਕੂਲ ਦੇ ਚੇਅਰਮੈਨ ਇੰਦਰਜੀਤ ਬਰਾੜ ਵੀ ਮੌਜੂਦ ਸਨ। ਇਸ ਵਾਰ ਦਾ ਪ੍ਰੋਗਰਾਮ ਥੀਮ ਜਿੰਦਗੀ ਦੇ ਰੰਗ ‘ਤੇ ਅਧਾਰਤ ਸੀ।
ਮਨਪ੍ਰੀਤ ਪਲਾਟ ਕੇਸ ’ਚ ਨਾਮਜਦ ਜੁਗਨੂੰ ਠੇਕੇਦਾਰ ਤੇ ਸੀਏ ਸੰਜੀਵ ਨੂੰ ਮਿਲੀ ਅੰਤਰਿਮ ਜਮਾਨਤ
ਇਸ ਪ੍ਰੋਗਰਾਮ ਵਿੱਚ ਐੱਲ ਕੇ ਜੀ ਤੋਂ ਲੈ ਕੇ ਦੂਜੀ ਜਮਾਤ ਦੇ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ। ਸਭ ਤੋਂ ਪਹਿਲਾਂ ਛੋਟੇ –ਛੋਟੇ ਬੱਚਿਆਂ ਵੱਲੋਂ ਪਾਰਵਤੀ ਨੰਦਨ ਵੰਦਨਾ ਪੇਸ਼ ਕੀਤੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਜਿੰਨ੍ਹਾਂ ਵਿੱਚ ਸਕਿੱਟ, ਨਾਚ ਕੋਰੀਓਗ੍ਰਾਫੀ, ਮਾਈਮ ਅਤੇ ਮਨੁੱਖ ਦੀਆਂ ਵੱਖ-ਵੱਖ ਸਟੇਜ਼ਾਂ ਨੂੰ ਦਰਸਾਉਂਦੀ ਕੋਰੀਓਗ੍ਰਾਫੀ ਪੇਸ਼ ਕੀਤੀੇ ਗਈ। ਸਕੂਲ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਸਕੂਲ ਰਿਪੋਰਟ ਪੇਸ਼ ਕੀਤੀ ਗਈ।
Breking News: ਮਨਪ੍ਰੀਤ ਖੇਮੇ ਨੂੰ ਵੱਡਾ ਝਟਕਾ: ਰਮਨ ਗੋਇਲ ਤੋਂ ਮੇਅਰ ਦੀਆਂ ‘ਪਾਵਰਾਂ’ ਵਾਪਸ ਲਈਆਂ
ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ, ਸਕੂਲ ਦੇ ਡਾਇਰੈਕਟਰ ਮੈਡਮ ਮਾਲਵਿੰਦਰ ਕੌਰ ਸਿੱਧੂ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਲਮ ਵਰਮਾ ਵੱਲੋਂ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਅੰਤਲੀ ਪੇਸ਼ਕਸ਼ ਸ਼ਾਨ ਮੁਟਿਆਰਾਂ ਦੀ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ।