ਪੰਜਾਬ ਦੇ ਬਰਨਾਲਾ ਦਾ ਚੰਦਨ ਬੀਮਾਰੀ ਕਾਰਨ ਸੀ ਯੂਕਰੇਨ ਦੇ ਹਸਪਤਾਲ ਵਿਚ ਦਾਖ਼ਲ
ਸੁਖਜਿੰਦਰ ਮਾਨ
ਬਰਨਾਲਾ, 2 ਮਾਰਚ: ਯੂਕਰੇਨ-ਰੂਸ ਦਰਮਿਆਨ ਚੱਲ ਰਹੇ ਯੁੱਧ ਦੌਰਾਨ ਅੱਜ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਸੂਚਨਾ ਮੁਤਾਬਕ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਚੰਦਨ ਜਿੰਦਲ ਬੀਮਾਰੀ ਕਾਰਨ ਪਿਛਲੇ ਇੱਕ ਮਹੀਨੇ ਤੋਂ ਯੂਕਰੇਨ ਦੇ ਇੱਕ ਹਸਪਤਾਲ ਵਿਚ ਦਾਖ਼ਲ ਸੀ, ਜਿੱਥੇ ਅੱਜ ਉਸਨੇ ਦਮ ਤੋੜ ਦਿੱਤਾ। ਮਿ੍ਰਤਕ ਚੰਦਨ ਪਿਛਲੇ 4 ਸਾਲਾਂ ਤੋਂ ਯੂਕਰੇਨ ਦੇ ਵਿਨੀਸੀਆ ਸਟੇਟ ਵਿੱਚ ਐਮਬੀਬੀਐਸ ਦੀ ਪੜਾਈ ਕਰ ਰਿਹਾ ਸੀ ਤੇ ਇਹ ਉਸਦਾ ਆਖ਼ਰੀ ਸਾਲ ਸੀ। ਮਿ੍ਰਤਕ ਦਾ ਪਿਤਾ ਸ਼ੀਸ਼ਨ ਕੁਮਾਰ ਤੇ ਤਾਇਆ �ਿਸ਼ਨ ਕੁਮਾਰ ਪਿਛਲੇ ਕੁੱਝ ਦਿਨਾਂ ਤੋਂ ਅਪਣੇ ਬੇਟੇ ਦੀ ਸਾਂਭ-ਸੰਭਾਲ ਲਈ ਯੂਕਰੇਨ ਗਏ ਹੋਏ ਸਨ ਤੇ ਕਿ੍ਰਸ਼ਨ ਕੁਮਾਰ ਦੋ ਦਿਨ ਪਹਿਲਾਂ ਹੀ ਵਾਪਸ ਆਇਆ ਹੈ। ਪ੍ਰਵਾਰ ਵਲੋਂ ਹੁਣ ਅਪਣੇ ਜਵਾਨ ਪੁੱਤਰ ਦੀ ਮਿ੍ਰਤਕ ਦੇਹ ਵਾਪਸ ਲਿਆਉਣ ਲਈ ਜਦੋ-ਜਹਿਦ ਕੀਤੀ ਜਾ ਰਹੀ ਹੈ। ਮਿ੍ਰਤਕ ਨੌਜਵਾਨਾਂ ਦੇ ਪ੍ਰਵਾਰ ਮੈਂਬਰਾਂ ਮੁਤਾਬਕ ਫ਼ਰਵਰੀ ਦੇ ਸ਼ੁਰੂ ਵਿਚ ਚੰਦਨ ਦੇ ਦਿਮਾਗ ਵਿਚ ਖੂਨ ਦੇ ਥੱਕੇ ਜੰਮਣ ਕਾਰਨ ਉਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਜਿਸਤੋਂ ਬਾਅਦ ਉਸਦਾ ਆਪਰੇਸ਼ਨ ਵੀ ਕੀਤਾ ਗਿਆ ਸੀ। ਇਸ ਦੌਰਾਨ ਪਿਊ ਤੇ ਤਾਇਆ ਦੋਨੇਂ ਹੀ ਅਪਣੇ ਬੱਚੇ ਦੀ ਸੰਭਾਲ ਲਈ ਯੂਕਰੇਨ ਪੁੱਜ ਗਏ ਸਨ। ਪ੍ਰੰਤੂ ਇਸ ਵਿਚਕਾਰ ਹੀ ਰੂਸ ਤੇ ਯੂਕਰੇਨ ਵਿਚਕਾਰ ਲੜਾਈ ਲੱਗ ਗਈ। ਜਿਸ ਕਾਰਨ ਉਸਦੀ ਹਾਲਾਤ ਹੋਰ ਵੀ ਗੰਭੀਰ ਹੋ ਗਈ। ਪ੍ਰਵਾਰ ਵਲੋਂ ਤਿੰਨ ਦਿਨ ਪਹਿਲਾਂ ਅਪਣੇ ਬੱਚੇ ਨੂੰ ਵਧੀਆਂ ਇਲਾਜ ਲਈ ਭਾਰਤ ਵਾਪਸ ਲਿਆਉਣ ਵਾਸਤੇ ਸਰਕਾਰ ਤੋਂ ਮੱਦਦ ਮੰਗੀ ਸੀ।