ਸੁਖਜਿੰਦਰ ਮਾਨ
ਚੰਡੀਗੜ੍ਹ, 23 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਕੋਵਿਡ ਮਹਾਮਾਰੀ ਦੇ ਦੌਰਾਨ ਹਰਿਆਣਾ ਸਰਕਾਰ ਨੇ ਸੂਬੇ ਵਿਚ ਕਾਫੀ ਆਕਸੀਜਨ ਦੀ ਸਪਲਾਈ ਯਕੀਨੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੌਰਾਨ ਵਿਵਸਥਾ ਵਿਚ ਲਾਪ੍ਰਵਾਹੀ ਕਰਨ ਵਾਲਿਆਂ ਦੇ ਖਿਲਾਫ ਜਾਂਚ ਦੇ ਲਈ ਕਮੇਟੀ ਬਣਾਈ ਜਾਵੇਗੀ, ਜਿੱਥੇ੍ਰਜਿੱਥੇ ਲਾਪ੍ਰਵਾਹੀ ਪਾਈ ਜਾਵੇਗੀ, ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸੈਂਸ਼ਨ ਦੌਰਾਨ ਸ਼ੂਨਅਕਾਲ ਵਿਚ ਵਿਰੋਧੀ ਪੱਖ ਵੱਲੋਂ ਚੁੱਕੇ ਗਏ ਮਸਲੇ ਤੇ ਇਹ ਗਲ ਕਹੀ।
ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਦੇ ਹਸਪਤਾਲਾਂ ਵਿਚ ਲਗਭਗ 1300 ਲੋਕਾਂ ਦੀ ਕੋਵਿਡ ਦੇ ਕਾਰਨ ਮੌਤ ਹੋਈ। ਇੰਨ੍ਹਾਂ ਵਿੱਚੋਂ ਲਗਭਗ 9500 ਹਰਿਆਣਾ ਦੇ ਰਹਿਣ ਵਾਲੇ ਸਨ, ਜਦੋਂ ਕਿ ਲਗਭਗ 3500 ਹਰਿਆਣਾ ਦੇ ਬਾਹਰ ਦੇ ਕੋਵਿਡ ਮਰੀਜਾਂ ਦੀ ਮੌਤ ਹੋਈ। ਹਰਿਆਣਾ ਵਿਚ ਲਗਭਗ 4000 ਨਿਜੀ ਹਸਪਤਾਲ ਹਨ। ਸਾਰੇ ਥਾਂਵਾਂ ਹਰ ਸ਼ਹਿਰ ਵਿਚ ਏਜੰਸੀਆਂ ਰਾਹੀਂ ਆਕਸੀਜਨ ਦੀ ਸਪਲਾਈ ਕੀਤੀ ਗਈ। ਜਰੂਰਤ ਪੈਣ ਤੇ ਕੋਲ ਦੇ ਸ਼ਹਿਰ ਤੋਂ ਵੀ ਆਕਸੀਜਨ ਦੀ ਸਪਲਾਈ ਕਰਾਈ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਹਿਸਾਰ, ਰਿਵਾੜੀ ਅਤੇ ਗੁਰੂਗ੍ਰਾਮ ਵਿਚ ਕੁੱਝ ਹਸਪਤਾਲਾਂ ਵਿਚ ਲਾਪ੍ਰਵਾਹੀ ਦੀ ਗਲ ਸਾਹਮਣੇ ਆਈ ਸੀ। ਇੰਨ੍ਹਾਂ ਤਿੰਨਾਂ ਸਥਾਨਾਂ ਤੇ ਲਾਪ੍ਰਵਾਹੀ ਦੇ ਮਾਮਲਿਆਂ ਦੀ ਮੈਜੀਸਟ੍ਰੇਟ ਜਾਂਚ ਕਰਾਈ ਗਈ ਹੈ। ਦੋ ਸਥਾਨਾਂ ਦੀ ਰਿਪੋਰਟ ਵਿਚ ਸਪਸ਼ਟ ਲਿਖਿਆ ਗਿਆ ਹੈ ਕਿ ਅਜਿਹਾ ਕੋਈ ਮਾਮਲਾ ਨਹੀ ਹੈ, ਜਿੱਥੇ ਆਕਸੀਜਨ ਦੀ ਕਮੀ ਦੇ ਕਾਰਨ ਕੋਈ ਮੌਤ ਹੋਈ ਹੈ। ਹਿਸਾਰ ਦੇ ਮਾਮਲੇ ਦੀ ਜਾਂਚ ਰਿਪੋਰਟ ਵਿਚ ਹਿਸਾਰ ਦੇ ਸੋਨੀ ਹਸਪਤਾਲ ਦੀ ਲਾਪ੍ਰਵਾਹੀ ਦੀ ਗਲ ਸਾਹਮਣੇ ਆਈ ਹੈ। ਉਕਤ ਰਿਪੋਰਟ ਐਸਪੀ ਨੂੰ ਪ੍ਰੇਸ਼ਿਤ ਕਰ ਦਿੱਤੀ ਗਈ ਹੈ ਜੋ ਵੀ ਜਰੂਰੀ ਕਾਰਵਾਈ ਹੋਵੇਗੀ, ਕੀਤੀ ਜਾਵੇਗੀ।ਉਨ੍ਹਾਂ ਨੇ ਦਸਿਆ ਕਿ ਮਹਾਮਾਰੀ ਦੀ ਦੂਜੀ ਲਹਿਰ ਦੇ ਚਰਮ ਤੇ ਇਕ ਗਲ ਧਿਆਨ ਵਿਚ ਆਈ ਕਿ ਕੁੱਝ ਹਸਪਤਾਲਾਂ ਨੇ ਆਪਣੀ ਸਮਰੱਥਾ ਤੋਂ ਵੱਧ ਮਰੀਜਾਂ ਨੂੰ ਭਰਤੀ ਕੀਤਾ।ਹਿਸਾਰ ਦੇ ਜਿਸ ਸੋਨੀ ਹਸਪਤਾਲ ਦੀ ਲਾਪ੍ਰਵਾਹੀ ਦੀ ਗਲ ਸਾਹਮਣੇ ਆਈ ਉੱਥੇ ਖਪਤ ਰੋਜਾਨਾ 80 ਸਿਲੇਂਡਰ ਤਕ ਪਹੁੰਚ ਗਈ ਸੀ ਜਦੋਂ ਹਸਪਤਾਲ ਦੇ ਕੋਲ ਉਪਲਬਧ ਸਿਲੇਂਡਰ ਦੀ ਗਿਣਤੀ 20 ਸੀ।