ਚੰਡੀਗੜ੍ਹ, 21 ਨਵੰਬਰ: ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਪਣੇ ਸੰਗਠਨ ਨੂੰ ਮਜਬੂਤ ਕਰਦਿਆਂ ਆਮ ਆਦਮੀ ਪਾਰਟੀ ਨੇ ਹੁਣ ਬਲਾਕ ਪ੍ਰਧਾਨਾਂ ਦੇ ਨਾਲ-ਨਾਲ ਬਲਾਕ ਇੰਚਾਰਜ਼ਾਂ ਦੀ ਵੀ ਨਿਯੁਕਤੀ ਕੀਤੀ ਹੈ। ਮੰਗਲਵਾਰ ਨੂੰ ਪਾਰਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਸੰਦੀਪ ਪਾਠਕ , ਮੁੱਖ ਮੰਤਰੀ ਭਗਵੰਤ ਮਾਨ ਜੋਕਿ ਪੰਜਾਬ ਆਪ ਦੇ ਪ੍ਰਧਾਨ ਵੀ ਹਨ, ਤੋਂ ਇਲਾਵਾ ਕਾਰਜਕਾਰੀ ਪ੍ਰਧਾਨ ਵਿਧਾਇਕ ਬੁੱਧ ਰਾਮ ਦੇ ਦਸਤਖ਼ਤਾਂ ਹੇਠ ਇਹ ਲਿਸਟ ਜਾਰੀ ਕੀਤੀ ਗਈ ਹੈ।
ਕਲਮ ਛੋੜ ਹੜਤਾਲ ਵਿੱਚ 28 ਤੱਕ ਹੋਇਆ ਵਾਧਾ, ਸਮੂਹ ਦਫਤਰਾਂ ਦਾ ਕੰਮਕਾਜ਼ ਰਹੇਗਾ ਠੱਪ
ਜਾਰੀ ਇਸ ਸੂਚੀ ਵਿਚ 412 ਆਗੂਆਂ ਨੂੰ ਬਲਾਕ ਇੰਚਾਰਜ਼ ਬਣਾਇਆ ਗਿਆ ਹੈ। ਨਵੇਂ ਬਣਾਏ ਬਲਾਕ ਇੰਚਾਰਜ਼ਾਂ ਵਿਚ ਪੰਜਾਬ ਸਰਕਾਰ ਦੇ ਚੇਅਰਮੈਨ ਤੇ ਜ਼ਿਲ੍ਹਾ ਪੱਧਰ ਦੇ ਆਗੂ ਵੀ ਸ਼ਾਮਲ ਹਨ। ਇਸ ਸਬੰਧ ਵਿਚ ਪਾਰਟੀ ਨੇ ਕਿਹਾ ਹੈ ਕਿ ਆਪ ਅਹੁੱਦੇਦਾਰਾਂ ਨੂੰ ਇਹ ਵਾਧੂ ਜਿੰਮੇਵਾਰੀਆਂ ਸੌਪੀਆਂ ਗਈਆਂ ਹਨ, ਜਿਸਦੇ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ।
ਪੰਜਾਬ ਪੁਲਿਸ ’ਚ ਵੱਡਾ ਫ਼ੇਰਬਦਲ: ਕਈ ਏਡੀਜੀਪੀ ਤੇ ਆਈ.ਜੀ ਸਹਿਤ 9 ਜ਼ਿਲ੍ਹਿਆਂ ਦੇ ਐਸਐਸਪੀ ਬਦਲੇ
ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਥੋਕ ਵਿਚ ਆਪ ਵਲੋਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਸੀ। ਹੁਣ ਇੱਕ-ਇੱਕ ਵਿਧਾਨ ਸਭਾ ਹਲਕੇ ਵਿਚ ਅੱਧੀ ਦਰਜ਼ਨ ਤੋਂ ਲੈ ਕੇ ਇੱਕ ਦਰਜ਼ਨ ਤੱਕ ਬਲਾਕ ਪ੍ਰਧਾਨ ਬਣਾਏ ਗਏ ਹਨ ਜਦੋ ਕਿ ਸਰਕਲ ਪ੍ਰਧਾਨਾਂ ਦਾ ਕੰਮ ਖ਼ਤਮ ਕਰ ਦਿੱਤਾ ਗਿਆ ਹੈ।
Share the post "ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪ ਨੇ ਹੁਣ ਬਲਾਕ ਪ੍ਰਧਾਨਾਂ ਦੇ ਨਾਲ ਬਲਾਕ ਇੰਚਾਰਜ਼ ਵੀ ਕੀਤੇ ਨਿਯੁਕਤ"