ਸ਼੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ’ਚ ਵਕੀਲਾਂ ਵਲੋਂ ਕੰਮ ਠੱਪ
ਸ਼੍ਰੀ ਮੁਕਤਸਰ ਸਾਹਿਬ, 26 ਸਤੰਬਰ: ਸੀਆਈਏ ਵਿੰਗ ’ਚ ਲਿਜਾ ਕੇ ਇੱਕ ਵਕੀਲ ਤੇ ਉਸਦੇ ਸਾਥੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਹੁਣ ਆਖ਼ਰਕਾਰ ਥਾਣਾ ਸਦਰ ਦੀ ਪੁਲਿਸ ਨੇ ਇੱਕ ਐਸ.ਪੀ ਸਹਿਤ ਅੱਧੀ ਦਰਜ਼ਨ ਪੁਲਸੀਆਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰ ਲਿਆ ਹੈ। ਜਦੋਂ ਕਿ ਦੂਜੇ ਪਾਸੇ ਸ਼੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਹਰਮਨਵੀਰ ਸਿੰਘ ਗਿੱਲ ਨੂੰ ਇਸ ਮਾਮਲੇ ਵਿਚ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਵਕੀਲਾਂ ਨੇ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਿਸਦੇ ਚੱਲਦੇ ਸੂਬੇ ਵਿਚ ਮਾਮਲਾ ਪੁਲਿਸ ਬਨਾਮ ਵਕੀਲ ਭਾਈਚਾਰਾ ਬਣਦਾ ਜਾ ਰਿਹਾ ਹੈ।
ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੇ ਖਿਲਾਫ਼ ਲੁੱਕ ਆਫ਼ ਸਰਕੂਲਰ (ਐਲ.ਓ.ਸੀ) ਜਾਰੀ
ਇਸ ਸਬੰਧ ਵਿਚ ਪੀੜਤ ਵਕੀਲ ਵਰਿੰਦਰ ਸਿੰਘ ਵਲੋਂ ਅਦਾਲਤ ਵਿਚ ਪੁਲਿਸ ਉਪਰ ਅਣਮਨੁੱਖੀ ਤਸਦੱਦ ਦਾ ਦੋਸ਼ ਲਗਾਇਆ ਸੀ ਜਦ ਉਹ ਅਪਣੇ ਇੱਕ ਦੋਸਤ ਨਾਲ ਥਾਣਾ ਸਦਰ ਵਿਖੇ ਗਿਆ ਸੀ ਤਾਂ ਸੀਆਈਏ ਮੁਖੀ ਇੰਸਪੈਕਟਰ ਰਮਨ ਕੁਮਾਰ ਤੇ ਉਸਦੇ ਸਾਥੀਆਂ ਨੇ ਜਬਰੀ ਚੁੱਕ ਕੇ ਉਨ੍ਹਾਂ ਨੂੰ ਅਪਣੀ ਗੱਡੀ ਵਿਚ ਸੁੱਟ ਲਿਆ ਤੇ ਸੀਆਈਏ ਸਟਾਫ਼ ਲਿਜਾ ਕੇ ਭਾਰੀ ਕੁੱਟਮਾਰ ਕੀਤੀ। ਇਸਤੋਂ ਬਾਅਦ ਉਸਦੇ ਵਿਰੁਧ ਪਰਚਾ ਦਰਜ ਕਰਕੇ ਜੂਡੀਸੀਅਲ ਰਿਮਾਂਡ ਤਹਿਤ ਜੇਲ੍ਹ ਭੇਜ ਦਿੱਤਾ ਪ੍ਰੰਤੂ ਭਾਰੀ ਕੁੱਟਮਾਰ ਹੋਣ ਕਾਰਨ ਜਿਆਦਾ ਤਕਲੀਫ਼ ਹੋਣ ਕਾਰਨ ਜਦ ਅਦਾਲਤ ਦੇ ਹੁਕਮਾਂ ‘ਤੇ ਉਸਦਾ ਮੈਡੀਕਲ ਕਰਵਾਇਆ ਗਿਆ ਤਾਂ ਕਾਫ਼ੀ ਸੱਟਾਂ ਲੱਗੀਆਂ ਆਈਆਂ।
ਵਿੱਤ ਮੰਤਰੀ ਚੀਮਾ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਦੁਆਰਾ ਕਰਜ਼ੇ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਦਾ ਕਰੜਾ ਜਵਾਬ
ਇਸ ਮਾਮਲੇ ਵਿਚ ਚੀਫ਼ ਜੂਡੀਸੀਅਲ ਮੈਜਿਸਟਰੇਟ ਸ਼੍ਰੀ ਰਾਜਪਾਲ ਰਾਵਲ ਵਲੋਂ ਐਸ.ਪੀ ਰਮਨਦੀਪ ਸਿੰਘ ਭੁੱਲਰ, ਸੀਆਈਏ ਇੰਚਾਰਜ਼ ਇੰਸਪੈਕਟਰ ਰਮਨ ਕੰਬੋਜ, ਸੀਨੀਅਰ ਸਿਪਾਹੀ ਹਰਬੰਸ ਸਿੰਘ ਤੇ ਭੁਪਿੰਦਰ ਸਿੰਘ ਤੋਂ ਇਲਾਵਾ ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਹੋਮਗਾਰਡ ਜਵਾਨ ਦਾਰਾ ਸਿੰਘ ਵਿਰੁਧ ਪਰਚਾ ਦਰਜ਼ ਕਰਨ ਦੇ ਹੁਕਮ ਦਿੱਤੇ ਸਨ। ਅਦਾਲਤ ਦੇ ਹੁਕਮ ਤੋਂ ਬਾਅਦ ਥਾਣਾ ਸਦਰ ਮੁਕਤਸਰ ਵਿਖੇ ਉਕਤ ਪੁਲਿਸ ਮੁਲਾਜਮਾਂ ਵਿਰੁਧ ਆਈ.ਪੀ.ਸੀ ਦੀ ਧਾਰਾ 377, 342,323,149,506 ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ।
ਸੁਖਬੀਰ ਬਾਦਲ ਨੇ ਅਗਲੀ ਸਰਕਾਰ ਬਣਾਉਣ ਲਈ ਖੇਤਰੀ ਪਾਰਟੀਆਂ ਨੂੰ ਇਕ ਸਾਂਝੇ ਮੰਚ ’ਤੇ ਇਕਜੁੱਟ ਹੋਣ ਦਾ ਦਿੱਤਾ ਸੱਦਾ
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੇ ਪੱਤਰ ਵਿਚ ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀਬੀਐਸ ਢਿੱਲੋਂ ਅਤੇ ਸਕੱਤਰ ਜਸਮੀਤ ਭਾਟੀਆ ਨੇ ਕਿਹਾ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਨੂੰ ਮੁਅੱਤਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਜਿਸਦੇ ਵਿਰੋਧ ਵਿੱਚ ਪੰਜਾਬ-ਹਰਿਆਣਾ ਬਾਰ ਕੌਂਸਲ ਨੇ ਅਣਮਿੱਥੇ ਸਮੇਂ ਲਈ ਕੰਮ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।
Share the post "ਵਕੀਲ ਦੀ ਕੁੱਟਮਾਰ ਕਰਨ ਵਾਲੇ ਐਸ.ਪੀ. ਸਹਿਤ ਅੱਧੀ ਦਰਜ਼ਨ ਪੁਲਸੀਆਂ ’ਤੇ ਅਦਾਲਤ ਦੇ ਆਦੇਸ਼ਾਂ ਬਾਅਦ ਪਰਚਾ ਦਰਜ਼"