24 Views
♦️ਹਰ ਵਹੀਕਲ ਦੇ ਟੈਕਸ ਦੀ ਵੈਰੀਫਕੇਸ਼ਨ ਬਦਲੇ ਲੈਂਦੇ ਸਨ 100 ਰੁਪਏ
♦️ਏਜੈਂਟ ਨੇ ਹੀ ਕਰਵਾਇਆ ਦੋਨ੍ਹਾਂ ਨੂੰ ਕਾਬੂ,ਦਸ ਫਾਇਲਾਂ ਦੇ ਟੈਕਸ ਅਦਾ ਕਰਨ ਦਾ ਕੋਡ ਲਗਾਉਣ ਬਦਲੇ ਲੈ ਰਹੇ ਸਨ ਇੱਕ ਹਜ਼ਾਰ ਰੁਪਇਆ
ਸੁਖਜਿੰਦਰ ਮਾਨ
ਬਠਿੰਡਾ, 9 ਮਈ: ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਮੰਗਲਵਾਰ ਦੁਪਹਿਰ ਬਠਿੰਡਾ ਆਰਟੀਏ ਦਫਤਰ ‘ਚ ਤੈਨਾਤ ਅਕਾਊਂਟੈਂਟ ਤੇ ਉਸਦਾ ਪ੍ਰਾਈਵੇਟ ਸਹਾਇਕ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਬੂ ਕੀਤੇ ਕਥਿਤ ਮੁਜਰਮਾਂ ਦੀ ਪਹਿਚਾਣ ਦਿਨੇਸ਼ ਕੁਮਾਰ ਅਤੇ ਪ੍ਰਾਈਵੇਟ ਸਹਾਇਕ ਰਾਜਵੀਰ ਉਰਫ ਰਾਜੂ ਵਜੋਂ ਹੋਈ ਹੈ। ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਹਰ ਵਹੀਕਲ ਦੇ ਟੈਕਸ ਦੀ ਵੈਰੀਫਕੇਸ਼ਨ ਬਦਲੇ 100 ਰੁਪਏ ਫਾਇਲ ਦੇ ਹਿਸਾਬ ਨਾਲ ਲੈਂਦੇ ਸਨ। ਇੰਨਾਂ ਨੂੰ ਅੱਜ ਆਰਟੀਏ ਦਫਤਰ ਦਾ ਕੰਮਕਾਜ ਕਰਵਾਉਣ ਵਾਲੇ ਇਕ ਏਜੰਟ ਵੱਲੋਂ ਹੀ ਵਿਜੀਲੈਂਸ ਵੱਲੋਂ ਵਿਛਾਏ ਜਾਲ ਵਿੱਚ ਫਸਾਇਆ ਗਿਆ। ਵਿਜੀਲੈਂਸ ਵੱਲੋਂ ਕਾਬੂ ਕਰਨ ਸਮੇਂ ਪ੍ਰਾਈਵੇਟ ਸਹਾਇਕ ਰਾਜੂ ਦਿਨੇਸ਼ ਦੇ ਆਧਾਰ ਉੱਤੇ ਦਸ ਫਾਇਲਾਂ ਦੇ ਟੈਕਸ ਅਦਾ ਕਰਨ ਦਾ ਕੋਡ ਲਗਾਉਣ ਬਦਲੇ ਸ਼ਿਕਾਇਤ ਕਰਤਾ ਹਰਪਰੀਤ ਸਿੰਘ ਵਾਸੀ ਬੀੜ ਕੋਲੋ ਇੱਕ ਹਜ਼ਾਰ ਰੁਪਇਆ ਲੈ ਰਿਹਾ ਸੀ। ਦੱਸਣਾ ਬਣਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਭ੍ਰਿਸ਼ਟਾਚਾਰ ਨੂੰ ਲੈ ਕੇ ਆਰਟੀਏ ਦਫਤਰ ਚਰਚਾ ਵਿਚ ਚਲਿਆ ਆ ਰਿਹਾ ਸੀ। ਸਰਕਾਰ ਬਦਲਣ ਦੇ ਬਾਵਜੂਦ ਆਮ ਲੋਕਾਂ ਵੱਲੋਂ ਇਸ ਦਫ਼ਤਰ ਵਿੱਚ ਕੰਮਕਾਜ਼ ਨਾ ਹੋਣ ਦੇ ਦੋਸ਼ ਲਗਾਏ ਜਾ ਰਹੇ ਸਨ। ਜਿਸਦੇ ਚੱਲਦੇ ਅੱਜ ਵਿਜੀਲੈਂਸ ਦਫਤਰ ਨੂੰ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਵੱਲੋਂ ਇਹ ਸ਼ਿਕਾਇਤ ਦੇਣ ‘ਤੇ ਕਿ ਆਰਟੀਓ ਦਫਤਰ ਵਿੱਚ ਤੈਨਾਤ ਮੁਲਾਜ਼ਮਾਂ ਵੱਲੋਂ ਉਸ ਤੋਂ ਫਾਇਲਾਂ ਪਾਸ ਕਰਨ ਬਦਲੇ ਰਿਸ਼ਵਤ ਮੰਗੀ ਜਾ ਰਹੀ ਹੈ ਤਾਂ ਵਿਜੀਲੈਂਸ ਅਧਿਕਾਰੀਆਂ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ । ਅਧਿਕਾਰੀਆਂ ਮੁਤਾਬਕ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਨ੍ਹਾਂ ਵੱਲੋਂ ਪੈਸੇ ਮੰਗਣ ਦੀ ਆਡੀਓ ਵੀ ਰਿਕਾਰਡ ਕੀਤੀ ਗਈ। ਜਿਸ ਤੋਂ ਬਾਅਦ ਅੱਜ ਡੀਐਸਪੀ ਵਿਜੀਲੈਂਸ ਸੰਦੀਪ ਸਿੰਘ ਅਤੇ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਸਵੇਰ ਸਮੇਂ ਹੀ ਸਥਾਨਕ ਮਿੰਨੀ ਸਕੱਤਰੇਤ ਦੀ ਦੂਜੀ ਮੰਜ਼ਲ ‘ਤੇ ਸਥਿਤ ਆਰਟੀਏ ਦਫਤਰ ਵਿੱਚ ਬੈਠੇ ਹੋਏ ਲੇਖਾਕਾਰ ਦਿਨੇਸ਼ ਅਤੇ ਉਸ ਦੇ ਪ੍ਰਾਈਵੇਟ ਸਹਾਇਕ ਰਾਜੂ ਨੂੰ ਇਕ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕਰ ਲਿਆ ਗਿਆ। ਪਤਾ ਲੱਗਿਆ ਹੈ ਕਿ ਦਿਨੇਸ਼ ਟਰਾਂਸਪੋਰਟ ਵਿਭਾਗ ਵਿੱਚ ਇਕ ਕੰਪਨੀ ਦੇ ਰਾਹੀਂ ਭਰਤੀ ਹੋਇਆ ਸੀ ਤੇ ਕੁੱਝ ਮਹੀਨੇ ਪਹਿਲਾਂ ਹੀ ਲੁਧਿਆਣਾ ਤੋਂ ਬਦਲ ਕੇ ਬਠਿੰਡਾ ਆਇਆ ਸੀ। ਉਧਰ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਪਿਛਲੇ ਕੁਝ ਸਮੇਂ ਤੋਂ ਆਰਟੀਏ ਦਫਤਰ ਵਿਚ ਫੈਲੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਸ ਦੇ ਅਧਾਰ ਤੇ ਸ਼ਿਕਾਇਤ ਕਰਤਾ ਹਰਪਰੀਤ ਸਿੰਘ ਅੱਜ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦਿਨੇਸ਼ ਕੁਮਾਰ ਅਤੇ ਰਾਜੂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਿਸੇ ਹੋਰ ਅਧਿਕਾਰੀ ਦੀ ਭੂਮਿਕਾ ਨਿਭਾਈ ਕੀਤੀ ਜਾਵੇਗੀ।
ਬਾਕਸ
ਹਰ ਮਹੀਨੇ ਕਰਦੇ ਸਨ ਲੱਖਾਂ ਦੀ ਕਮਾਈ!
ਬਠਿੰਡਾ: ਮਾਮਲੇ ਦੀ ਕੀਤੀ ਗਈ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਸੌ ਰੁਪਏ ਤੋਂ ਸ਼ੁਰੂ ਹੋਇਆ ਇਹ ਰਿਸ਼ਵਤ ਦਾ ਖੇਲ ਮਹੀਨੇ ‘ਚ ਲੱਖਾਂ ਤੱਕ ਪੁੱਜ ਜਾਂਦਾ ਸੀ। ਸੂਤਰਾਂ ਮੁਤਾਬਕ ਟੈਕਸ ਕਲੀਅਰ ਦਾ ਕੋਡ ਲਗਾਉਣ ਲਈ ਹਰ ਰੋਜ ਕਰੀਬ ਢਾਈ ਤੋਂ ਤਿੰਨ ਸੌ ਤੱਕ ਫਾਈਲਾਂ ਆਰਟੀਏ ਦਫਤਰ ਵਿੱਚ ਕਥਿਤ ਮੁਜਰਮਾਂ ਦੇ ਹੱਥਾਂ ਵਿੱਚੋਂ ਲੰਘਦੀਆਂ ਸਨ। ਇੰਨਾਂ ਵਲੋਂ ਹਰ ਫਾਇਲ ਨੂੰ ਪਾਸ ਕਰਨ ਲਈ ਸੋ ਰੁਪਏ ਆਪਣੀ ਫੀਸ ਰੱਖੀ ਹੋਈ ਸੀ ਜਦਕਿ ਇਸ ਕੰਮ ਦੀ ਅਲੱਗ ਤੋਂ ਕੋਈ ਸਰਕਾਰੀ ਫੀਸ ਨਹੀਂ ਲੱਗਦੀ ਹੈ। ਜਿਸ ਦੇ ਚਲਦੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੋਰ ਵੀ ਗੰਭੀਰਤਾ ਨਾਲ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿ ਲੱਖਾਂ ਰੁਪਏ ਦੀ ਇਹ ਰਿਸ਼ਵਤ ਦਾ ਇਹ ਖੇਲ ਟਰਾਂਸਪੋਰਟ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਹਾਲੇ ਤੱਕ ਕਿਉਂ ਨਹੀਂ ਆਇਆ?

Share the post "ਵਿਜੀਲੈਂਸ ਵੱਲੋਂ ਬਠਿੰਡਾ ਆਰਟੀਏ ਦਫਤਰ ‘ਚ ਤੈਨਾਤ ਅਕਾਊਂਟੈਂਟ ਤੇ ਉਸਦਾ ਪ੍ਰਾਈਵੇਟ ਸਹਾਇਕ ਰਿਸ਼ਵਤ ਲੈਂਦੇ ਹੋਏ ਕਾਬੂ"