ਮੋਰਚੇ ਦੇ ਆਗੂਆਂ ਦੀ ਵਿਤ ਮੰਤਰੀ ਦੇ ਓ.ਐਸ.ਡੀ ਨਾਲ ਦਿੱਤਾ ਮੀਟਿੰਗ ਦਾ ਭਰੋਸਾ
ਸੁਖਜਿੰਦਰ ਮਾਨ
ਬਠਿੰਡਾ, 8 ਅਗਸਤ –ਪੱਕੇ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜਮ ਸੰਘਰਸ਼ ਮੋਰਜਚਾ ਦੇ ਝੰਡੇ ਹੇਠ ਸੰਘਰਸ਼ ਕਰ ਰਹੇ ਕੱਚੇ ਕਾਮਿਆਂ ਵਲੋਂ ਅੱਜ ਮੁੜ ਬਠਿੰਡਾ ਪੁੱਜੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਿਰਾਓ ਲਈ ਚਾਲੇ ਪਏ ਗਏ। ਸਥਾਨਕ ਅਨਾਜ਼ ਮੰਡੀ ਨਜਦੀਕ ਰੱਖੇ ਇੱਕ ਸਮਾਗਮ ਵੱਲ ਵਧਦੇ ਵੱਡੀ ਗਿਣਤੀ ਵਿਚ ਠੇਕਾ ਕਾਮਿਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੱਲਬਾਤ ਕਰਕੇ ਠੰਢੇ ਕੀਤਾ। ਇਸ ਮੌਕੇ ਅਧਿਕਾਰੀਆਂ ਨੇ ਮੋਰਚੇ ਦੇ ਆਗੂਆਂ ਦੀ ਭਲਕੇ ਵਿਤ ਮੰਤਰੀ ਦੇ ਓ.ਐਸ.ਡੀ ਨਾਲ ਗੱਲਬਾਤ ਕਰਨ ਦਾ ਭਰੋਸਾ ਦਿਵਾਇਆ, ਜਿਸਤੋਂ ਬਾਅਦ ਠੇਕਾ ਮੁਲਾਜਮ ਅਧਿਕਾਰੀਆਂ ਦੇ ਭਰੋਸੇ ਉਪਰ ਸ਼ਾਂਤਮਈ ਢੰਗ ਨਾਲ ਵਾਪਸ ਚਲੇ ਗਏ। ਦਸਣਾ ਬਣਦਾ ਹੈ ਕਿ ਠੇਕਾ ਮੁਲਾਜਮਾਂ ਵਲੋਂ ਲਗਾਤਾਰ ਬਠਿੰਡਾ ਪੁੱਜ ਰਹੇ ਵਿਤ ਮੰਤਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਾਲਾਂਕਿ ਪੁਲਿਸ ਦੋ ਵਾਰ ਇੰਨ੍ਹਾਂ ਉਪਰ ਸਖ਼ਤੀ ਵੀ ਕਰ ਚੁੱਕੀ ਹੈ। ਠੇਕਾ ਮੁਲਾਜਮ ਆਗੂਆਂ ਨੇ ਦਸਿਆ ਕਿ ਰੋਜ਼ ਗਾਰਡਨ ਵਿਖੇ ਇਕੱਠੇ ਹੋਣ ਤੋਂ ਬਾਅਦ ਅਨਾਜ਼ ਮੰਡੀ ਵੱਲ ਚਾਲੇ ਪਾਏ ਗਏ ਸਨ ਪ੍ਰੰਤੂ ਰਾਸਤੇ ਵਿਚ ਤਹਿਸੀਲਦਾਰ ਸੁਖਬੀਰ ਬਰਾੜ, ਡੀਐਸਪੀ ਗੁਰਜੀਤ ਸਿੰਘ ਰੌਮਾਣਾ ਨੇ ਉਨਾਂ੍ਹ ਦੀ ਮੀਟਿੰਗ ਕਰਵਾਉਣ ਦਾ ਭਰੋੋਸਾ ਦਿੱਤਾ। ਇਹ ਵੀ ਦੇਖਣ ਨੂੰ ਮਿਲਿਆ ਕਿ ਬੀਤੇ ਕੱਲ ਆਪਣੇ ਮਾਪਿਆਂ ਦੀ ਹਿਮਾਇਤ ’ਚ ਆਈ ਛੋਟੀ ਬੱਚੀ ਸੁਖਬੀਰ ਕੌਰ ਅੱਜ ਮੁੜ ਪੁੱਜੀ ਹੋਈ ਸੀ।
ਵਿਤ ਮੰਤਰੀ ਦਾ ਘਿਰਾਓ ਕਰਨ ਚੱਲੇ ਠੇਕਾ ਮੁਲਾਜਮਾਂ ਨੂੰ ਪ੍ਰਸਾਸਨ ਨੇ ਕੀਤਾ ਠੰਢਾ
16 Views