ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹੱਕ ’ਚ ਪ੍ਰਭਾਵਸ਼ਾਲੀ ਰੋਡ ਸ਼ੋਅ

0
11

ਬਠਿੰਡਾ ਦੇ ਲੋਕ ਵਿਧਾਇਕ ਨਹੀਂ, ਮੰਤਰੀ ਚੁਣਨ: ਮੁੱਖ ਮੰਤਰੀ ਚੰਨੀ
ਸ਼ਹਿਰ ਵਾਸੀਆਂ ਦਾ ਪਿਆਰ ਸਿਰ ਮੱਥੇ ਜਿੱਤਣ ਉਪਰੰਤ ਵਿਕਾਸ ਹੋਰ ਕਰਾਂਗੇ : ਮਨਪ੍ਰੀਤ ਸਿੰਘ ਬਾਦਲ
ਸੁਖਜਿੰਦਰ ਮਾਨ
ਬਠਿੰਡਾ, 16 ਫਰਵਰੀ: ਸਥਾਨਕ ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਰੋਜ਼ ਗਾਰਡਨ ਤੋਂ ਤਿੰਨਕੋਨੀ ਅਮਰੀਕ ਸਿੰਘ ਰੋਡ, ਮਾਲ ਰੋਡ,ਫੌਜੀ ਚੌਕ, 100ਫੁੱਟੀ ਰੋਡ, ਬੀਬੀ ਵਾਲਾ ਰੋਡ, ਭਾਗੂ ਰੋਡ ਤੋਂ ਲੈ ਕੇ ਪ੍ਰਭਾਵਸ਼ਾਲੀ ਰੋਡ ਸੋਅ ਕੱਢਿਆ ਗਿਆ। ਜਿਸ ਵਿਚ ਸੈਕੜਿਆਂ ਦੀ ਤਾਦਾਦ ਵਿਚ ਨੌਜਵਾਨ ਮੋਟਰਸਾਈਕਲ ਤੇ ਗੱਡੀਆਂ ਲੈ ਕੇ ਸ਼ਾਮਲ ਹੋਏ। ਇਸ ਰੋਡ ਸੋਅ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹੋਏ ਤੇ ਉਨ੍ਹਾਂ ਵਿਤ ਮੰਤਰੀ ਦੇ ਹੱਕ ਵਿਚ ਮਾਡਲ ਟਾਊਨ ਫੇਸ-1 ਵਿਚ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰੋਡ ਸੋਅ ਮੌਕੇ ਸ਼ਹਿਰ ਵਾਸੀਆਂ ਤੇ ਵਪਾਰੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਫੁੱਲਾਂ ਦੇ ਹਾਰ ਅਤੇ ਫੁੱਲਾਂ ਨਾਲ ਵਰਖਾ ਕਰਦੇ ਹੋਏ ਪਿਆਰ ਸਤਿਕਾਰ ਦਿੱਤਾ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਦੂਸਰੀ ਵਾਰ ਦਿੱਤੇ ਜਾ ਰਹੇ ਪਿਆਰ ਨੂੰ ਉਹ ਸਿਰ ਮੱਥੇ ਮੰਨਦੇ ਹਨ ਤੇ ਇਸ ਕਰਜ਼ ਨੂੰ ਕਦੇ ਨਹੀਂ ਉਤਾਰਿਆ ਜਾ ਸਕਦਾ ਜਿੱਤਣ ਉਪਰੰਤ ਹਰ ਘਰ ਨੂੰ ਸਹੂਲਤ ਮੁਹੱਈਆ ਕਰਾਉਣ ਲਈ ਹੋਰ ਯਤਨ ਕਰਾਂਗੇ ਤੇ ਵਿਕਾਸ ਲਹਿਰ ਨੂੰ ਜਾਰੀ ਰੱਖਿਆ ਜਾਵੇਗਾ । ਉਨ੍ਹਾਂ ਅਪੀਲ ਕੀਤੀ ਕਿ ਕਾਂਗਰਸ ਦੇ ਹੱਥ ਮਜਬੂਤ ਕਰਨ ਲਈ ਦੂਸਰੀ ਵਾਰ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਨ੍ਹਾਂ ਦੀ ਜਿੱਤ ਵਿੱਚ ਯੋਗਦਾਨ ਪਾਉਣ ਤਾਂ ਜੋ ਜਿੱਤਣ ਉਪਰੰਤ ਕਾਂਗਰਸ ਸਰਕਾਰ ਹਰ ਵਰਗ ਦੀ ਭਲਾਈ ਲਈ ਕੰਮ ਕਰ ਸਕੇ। ਇਸ ਦੌਰਾਨ ਰੱਖੀ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਠਿੰਡਾ ਦੇ ਲੋਕ ਵਿਧਾਇਕ ਨਹੀਂ, ਬਲਕਿ ਇੱਕ ਪ੍ਰਭਾਵਸ਼ਾਲੀ ਮੰਤਰੀ ਚੂਣਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਖ਼ਜਾਨੇ ਨੂੰ ਪੁੂਰੀ ਤਰ੍ਹਾਂ ਸੰਭਾਲਿਆ ਹੈ, ਜਿਸਦੇ ਚੱਲਦੇ ਅਜਿਹੇ ਕਾਬਲ ਬੰਦਿਆਂ ਦਾ ਸਰਕਾਰ ਵਿਚ ਹੋਣਾ ਬਹੁਤ ਜਰੂਰੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here