ਸੁਖਜਿੰਦਰ ਮਾਨ
ਬਠਿੰਡਾ, 6 ਸਤੰਬਰ : ਕਾਰਪੋਰੇਟ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਲੁਧਿਆਣਾ ਵਲੋਂ ਦੱਖਣੀ ਅਤੇ ਪੱਛਮੀ ਜੋਨ ਨਾਲ ਸਬੰਧਤ ਬਿਜਲੀ ਖਪਤਕਾਰਾਂ ਦੇ ਕੇਸਾਂ ਦੀ ਸੁਣਵਾਈ ਸਥਾਨਕ ਥਰਮਲ ਕਲੋਨੀ ਦੇ ਫੀਲਡ ਹੋਸਟਲ ਵਿਖੇ ਮੁੱਖ ਇੰਜੀਨੀਅਰ-ਕਮ- ਚੇਅਰਪਰਸਨ ਇੰਜ: ਕੁਲਦੀਪ ਸਿੰਘ ਅਤੇ ਇੰਜ:ਹਿੰਮਤ ਸਿੰਘ �ਿਢੰਲੋਂ ਇੰਡੀਪੈਡੈਂਟ ਮੈਬਰ ਅਤੇ ਸੀਏ ਬਨੀਤ ਕੁਮਾਰ ਸਿੰਗਲਾ ਮੈਂਬਰ/ਵਿੱਤ ਵਲੋਂ ਕੀਤੀ ਗਈ।ਇਸ ਸੁਣਵਾਈ ਦੌਰਾਨ ਕੁੱਲ 9 ਨੰ: ਕੇਸਾਂ ਵਿਚੋਂ 6 ਨੰ ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ, 3 ਨੰ: ਨਵੇਂ ਕੇਸ ਪ੍ਰਾਪਤ ਹੋਏ। ਚੇਅਰਪਰਸਨ ਵਲੋਂ ਦੱਸਿਆ ਗਿਆ ਕਿ ਕਾਰਪੋਰੇਟ ਫੋਰਮ ਵਿਖੇ ਪੰਜਾਬ ਦੇ ਕਿਸੇ ਵੀ ਖਪਤਕਾਰ ਦੇ ਬਿਲ ਸਬੰਧੀ ਝਗੜੇ, ਜਿਨ੍ਹਾਂ ਦੀ ਰਕਮ 5 ਲੱਖ ਰੁਪਏ ਤੋਂ ਉਪਰ ਹੋਵੇ, ਕੇਸ ਸਿੱਧੇ ਤੌਰ ਤੇ ਲਗਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਮੰਡਲ, ਹਲਕਾ ਅਤੇ ਜੋਨਲ ਪੱਧਰ ਦੇ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮਾਂ ਦੇ ਫੈਸਲਿਆਂ ਤੋਂ ਅਗਰ ਕੋਈ ਖਪਤਕਾਰ ਸੰਤੁਸ਼ਟ ਨਾ ਹੋਵੇ ਤਾਂ ਉਨ੍ਹਾਂ ਫੈਸਲਿਆਂ ਵਿਰੁੱਧ ਅਪੀਲ ਕਾਰਪੋਰੇਟ ਫੋਰਮ ਵਿੱਚ ਲਗਵਾਈ ਜਾ ਸਕਦੀ ਹੈ।ਸਧਾਰਨ ਤੌਰ ਤੇ ਸ਼ਿਕਾਇਤਾਂ ਦੀ ਸੁਣਵਾਈ, ਕਾਰਪੋਰੇਟ ਫੋਰਮ ਦੇ ਲੁਧਿਆਣਾ ਵਿਖੇ ਸਥਿੱਤ ਮੁੱਖ ਦਫਤਰ ਵਿਖੇ ਹੀ ਕੀਤੀ ਜਾਂਦੀ ਹੈ, ਪ੍ਰੰਤੂ ਦੂਰ ਦੂਰਾਡੇ ਦੇ ਬਿਜਲੀ ਖਪਤਕਾਰਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਫੋਰਮ ਵਲੋਂ ਯਥਾਸੰਭਵ ਸੁਣਵਾਈਆਂ ਪੰਜਾਬ ਦੇ ਪ੍ਰਮੁੱਖ ਸਥਾਨਾਂ ਤੇ ਕਰਨ ਦਾ ਫੈਸਲਾ ਲਿਆ ਗਿਆ ਹੈ।
ਸ਼ਿਕਾਇਤ ਨਿਵਾਰਨ ਫੋਰਮ ਵਲੋਂ ਬਿਜਲੀ ਖਪਤਕਾਰਾਂ ਦੇ ਕੇਸਾਂ ਦੀ ਕੀਤੀ ਸੁਣਵਾਈ
13 Views