ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,13 ਅਕਤੂਬਰ : ਸ/ਡ ਨਥਾਣਾ ਵਿਖੇ ਪੀ ਐਸ ਪੀ ਸੀ ਐਲ ਅਤੇ ਪੀ ਐਸ ਟੀ ਸੀ ਐਲ ਕੰਟਰੈਕਚੂਅਲ ਵਰਕਰ ਯੂਨੀਅਨ ਪੰਜਾਬ ਦੇ ਬੈਨਰ ਹੇਠ ਪ੍ਰਧਾਨ ਗਗਨਦੀਪ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਧਾਨ ਗਗਨਦੀਪ ਸਿੰਘ ਤੇ ਜਰਨਲ ਸਕੱਤਰ ਗੁਰਜੀਤ ਸਿੰਘ ਨੇ ਦਸਿਆ ਕਿ ਸੈਂਟਰਲ ਸਟੋਰ ਭਗਤਾ ਭਾਈਕਾ ਵਲੋਂ ਹਲਕੇ ਦੇ ਆਮ ਪਾਰਟੀ ਦੈ ਵਿਧਾਇਕ ਦੇ ਇਸ਼ਾਰਿਆਂ ’ਤੇ ਸਟੋਰ ਵਿੱਚ ਸਾਲਾਂ ਵਧੀ ਅਰਸੇ ਤੋਂ ਕੰਮ ਕਰਦੇ ਸੱਤ ਨਿਰਦੋਸ਼ ਮੁਲਾਜਮਾਂ ਦੀ ਛਾਂਟੀ ਕਰਕੇ ਉਨ੍ਹਾਂ ਦੀ ਅਪਣੇ ਚਹੇਤਿਆਂ ਦੀ ਭਰਤੀ ਕੀਤੀ ਜਾ ਰਹੀ ਹੈ। ਜਿਸਦੇ ਚੱਲਦੇ ਛਾਂਟੀ ਕੀਤੇ ਕਾਮਿਆਂ ਦੀ ਬਹਾਲੀ ਲਈ ਪਹਿਲਾਂ ਤੋਂ ਜਾਰੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਤਿਆਰੀ ਵਜੋਂ 13/ ਤੋਂ 14 ਤੱਕ ਇੱਕ ਮੁਹਿੰਮ ਚਲਾਕੇ ਸਮੂਹ ਸਟੋਰ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚ ਕਰਕੇ ਅਧਿਕਾਰੀਆਂ ਦੀਆਂ ਵਧੀਕੀਆਂ ਵਿਰੁੱਧ ਸੁਚੇਤ ਕਰਕੇ ਇਸ ਸੰਘਰਸ਼ ਵਿੱਚ ਸਮੂਲੀਅਤ ਲਈ ਲਾਮਬੰਦ ਕੀਤਾ ਜਾਵੇਗਾ। ਭਰਾਤਰੀ ਜੱਥੇਬੰਦੀਆਂ ਤੱਕ ਸੰਘਰਸ਼ ਵਿੱਚ ਸਹਿਯੋਗ ਦੀ ਅਪੀਲ ਕੀਤੀ ਜਾਵੇਗੀ! 18/ ਅਕਤੂਬਰ ਵਾਲੇ ਦਿਨ ਇਸ ਅਧਿਕਾਰੀ ਦੇ ਦਫਤਰ ਮੂਹਰੇ ਇੱਕ ਸਾਝਾਂ ਆਤੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਪਾਵਰਕਾਮ ਚ ਕੰਮ ਕਰਦੀਆਂ ਜਥੇਬੰਦੀਆਂ ਟੈਕਨੀਕਲ ਸਰਵਿਸਿਜ ਯੂਨੀਅਨ ਭੰਗਲ,, ਜੀ ਐਚ ਟੀ ਪੀ ਠੇਕਾ ਮੁਲਾਜਮ ਪਾਵਰਕਾਮ ਅਤੇ ਟਰਾਸਕੋ ਠੇਕਾ ਮੁਲਾਜਮ ਯੂਨੀਅਨ ਤੋ ਇਲਾਵਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ।
Share the post "ਸਰਕਾਰੀ ਸ਼ਹਿ ’ਤੇ ਸੱਤ ਨਿਰਦੋਸ਼ ਠੇਕਾ ਮੁਲਾਜਮਾਂ ਦੀ ਛਾਂਟੀ ਵਿਰੁੱਧ ਅਗਲੇ ਸੰਘਰਸ਼ ਦਾ ਐਲਾਨ : ਗੁਰਜੀਤ ਸਿੰਘ"