ਨਰਮੇ ਖਰਾਬੇ ਦਾ ਮੁਆਵਜਾ ਮਜਦੂਰ ਖਾਤਿਆਂ ਵਿੱਚ ਪੈਣ ਦੀ ਸ਼ੁਰੂਆਤ ਸੰਘਰਸ ਦੀ ਜਿੱਤ- ਨਸਰਾਲੀ

Date:

spot_img

18 ਅਕਤੂਬਰ ਨੂੰ ਮੁੱਖ ਮੰਤਰੀ ਦੇ ਸਖਤ ਵਿਰੋਧ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ,13 ਅਕਤੂਬਰ : ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਜਿਲਾ ਬਠਿੰਡਾ ਦਾ ਵਫਦ ਡਿਪਟੀ ਕਮਿਸਨਰ ਨੂੰ ਮਿਲਿਆ ਜਿਸ ਵਿੱਚ ਗੁਲਾਬੀ ਸੁੰਡੀ ਕਾਰਨ ਨੁਕਸਾਨੇ ਨਰਮੇ ਕਾਰਨ ਮਜਦੂਰਾਂ ਦੇ ਹੋਏ ਰੁਜਗਾਰ ਉਜਾੜੇ ਦਾ ਮੁਆਵਜਾ ਮਜਦੂਰਾਂ ਨੂੰ ਦੇਣ ਸਬੰਧੀ ਗੱਲਬਾਤ ਕੀਤੀ ਗਈ । ਮਜਦੂਰਾਂ ਦੇ ਵਫਦ ਨੂੰ ਡਿਪਟੀ ਕਮਿਸਨਰ ਨੇ ਦੱਸਿਆ ਕਿ ਸਾਰੇ ਜਿਲੇ ਦੇ ਮੁਆਵਜੇ ਦੀ ਰਾਸ਼ੀ ਸਾਰੇ ਐਸ ਡੀ ਐਮਾਂ ਨੂੰ ਭੇਜ ਦਿੱਤੀ ਹੈ । ਉਨਾਂ ਦੱਸਿਆ ਕਿ ਪ੍ਰਤੀ ਪਰਿਵਾਰ 3830 ਰੁਪਏ ਮੁਆਵਜਾ ਵੰਡਿਆ ਜਾ ਰਿਹਾ ਹੈ । ਇਹ ਮੁਆਵਜਾ ਇੱਕ ਹਫਤੇ ਵਿੱਚ ਮਜਦੂਰਾਂ ਦੇ ਖਾਤਿਆਂ ਵਿੱਚ ਪੈ ਜਾਵੇਗਾ । ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਮੁਆਵਜਾ ਮਿਲਣ ਦੀ ਹੋਈ ਸੁਰੂਆਤ ਨੂੰ ਮਜਦੂਰ ਸੰਘਰਸ ਦੀ ਜਿੱਤ ਕਰਾਰ ਦਿੱਤਾ ਹੈ। ਉਨਾਂ ਕਿਹਾ ਕਿ ਜੇਕਰ ਨਰਮਾ ਚੁਗਣ ਵਾਲੇ ਪਰਿਵਾਰਾਂ ਨੂੰ ਮੁਆਵਜਾ ਦੇਣ ਵਿੱਚ ਵਿਤਕਰੇਬਾਜੀ ਸਾਹਮਣੇ ਆਈ ਤਾਂ ਜੱਥੇਬੰਦੀ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ ਕਰੇਗੀ । ਸੂਬਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ ਮਜਦੂਰਾਂ ਦੇ ਰੁਜਗਾਰ ਦਾ ਪੱਕਾ ਪ੍ਰਬੰਧ ਕਰਨ, ਮਨਰੇਗਾ ਦਿਹਾੜੀ 700 ਰੁਪਏ ਕਰਨ , ਮਜਦੂਰਾਂ ਦੇ ਸਮੁੱਚੇ ਕਰਜੇ ਖਤਮ ਕਰਨ , ਔਰਤਾਂ ਨੂੰ 1000 ਰੁਪਏ ਦੇਣ , ਵਿਧਵਾ ਬੁਢਾਪਾ ਪੈਨਸਨ 5000 ਰੁਪਏ ਕਰਨ ਤੇ ਉਮਰ ਦੀ ਹੱਦ ਘੱਟ ਕਰਨ ਅਤੇ ਜਮੀਨੀ ਸੁਧਾਰ ਕਰਕੇ ਫਾਲਤੂ ਨਿਕਲਦੀਆਂ ਜਮੀਨਾਂ ਦੀ ਵੰਡ ਮਜਦੂਰਾਂ ਤੇ ਬੇਜਮੀਨੇ ਕਿਸਾਨਾਂ ਵਿੱਚ ਕਰਨ ਆਦਿ ਮੰਗਾਂ ਦੇ ਸਾਰਥਕ ਹੱਲ ਲਈ ਮੀਟਿੰਗ ਕਰਨ ਤੋਂ ਲਗਾਤਾਰ ਟਾਲਾ ਵੱਟਕੇ ਸਮਾਂ ਲੰਘਾਉਣ ਦੀ ਨੀਤੀ ‘ਤੇ ਚੱਲ ਰਿਹਾ ਹੈ । ਸਰਕਾਰ ਦੀ ਇਸ ਨੀਤੀ ਵਿਰੁੱਧ ਤਿੱਖਾ ਸੰਘਰਸ ਕੀਤਾ ਜਾਵੇਗਾ । ਉਨਾਂ ਐਲਾਨ ਕੀਤਾ ਕਿ 18 ਅਕਤੂਬਰ ਨੂੰ ਲਹਿਰਾਗਾਗਾ ਦੇ ਨੇੜਲੇ ਪਿੰਡ ਕਾਲਵਣਜਾਰਾ ਵਿੱਚ ਭਗਵੰਤ ਮਾਨ ਦੀ ਆਮਦ ਮੌਕੇ ਕਰੜਾ ਵਿਰੋਧ ਕੀਤਾ ਜਾਵੇਗਾ । ਅੱਜ ਦੇ ਡੈਪੁਟੇਸ਼ਨ ਵਿੱਚ ਮਨਦੀਪ ਸਿੰਘ ਤੇ ਕੁਲਦੀਪ ਸਿੰਘ ਸਿਵੀਆਂ , ਗੁਰਤੇਜ ਸਿੰਘ ਫੌਜੀ ਤੇ ਕੁਲਵੰਤ ਸਿੰਘ ਮਾੜੀ , ਕਾਕਾ ਸਿੰਘ ਜੀਦਾ , ਬਲਵਿੰਦਰ ਸਿੰਘ ਮਾਲੀ ਤੇ ਯਾਦਵਿੰਦਰ ਸਿੰਘ ਕੋਠਾ ਗੁਰੂ ਅਤੇ ਦਰਸਨ ਸਿੰਘ ਅਕਲੀਆ ਆਦਿ ਆਗੂ ਸ਼ਾਮਲ ਸਨ ।

spot_img
spot_img
spot_img

Share post:

Popular

More like this
Related

Punjab Govt ਵੱਲੋਂ ਨਗਰ ਨਿਗਮ/ਨਗਰ ਪਾਲਿਕਾ ਦੀਆਂ ਮੁੜ ਚੋਣਾਂ ਲਈ ਸਬੰਧਤ ਖੇਤਰਾਂ ਵਿੱਚ 28 ਨਵੰਬਰ ਨੂੰ ਜਨਤਕ ਛੁੱਟੀ ਦਾ ਐਲਾਨ

Chandigarh News:ਮਿਉਂਸਪਲ ਇਕਾਈਆਂ ਦੀਆਂ ਆਮ/ਉਪ-ਚੋਣਾਂ, 2026, ਨਗਰ ਨਿਗਮ ਪਟਿਆਲਾ...

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸ਼ੋਭਾ ਯਾਤਰਾ 1 ਦਸੰਬਰ ਨੂੰ ਬਠਿੰਡਾ ਤੋਂ ਹੋਵੇਗੀ ਰਵਾਨਾ : ਡਿਪਟੀ ਕਮਿਸ਼ਨਰ

👉ਡੀ.ਸੀ., ਐੱਸ.ਐੱਸ.ਪੀ. ਨੇ ਕੀਤੀ ਪ੍ਰਬੰਧਾਂ ਦੀ ਸਮੀਖਿਆ 👉ਯਾਤਰਾ ਦੇ ਪ੍ਰਬੰਧਾਂ...

Punjab Govt ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਹਰ ਜਾਇਜ਼ ਮੰਗ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰੇਗੀ: ਡਾ. ਬਲਜੀਤ ਕੌਰ

👉ਆਂਗਣਵਾੜੀ ਯੂਨੀਅਨਾਂ ਨਾਲ ਸਕਰਾਤਮਕ ਸੰਵਾਦ ਨੇ ਮਾਨ ਸਰਕਾਰ ਦੀ...