ਬਠਿੰਡਾ , 20 ਅਕਤੂਬਰ : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਹਾਈ ਸਮਰਾਟ ਸਕੂਲ ਬੱਲੋ ਵਿਖੇ ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਵਲੋਂ ਤ੍ਰਿਤਿਆ ਸੋਪਾਨ ਟੈਸਟਿੰਗ ਚਾਰ ਰੋਜ਼ਾ ਕੈਂਪ ਲਗਾਇਆ ਗਿਆ।
ਅਖੀਰਲੇ ਦਿਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਸੁਰਿੰਦਰ ਕੌਰ ਡੀ.ਟੀ.ਸੀ ਦੀ ਅਗਵਾਈ ਵਿੱਚ ਉਹਨਾਂ ਦੇ ਟੀਮ ਮੈਂਬਰ ਹਰਪ੍ਰੀਤ ਸਿੰਘ ਜਟਾਣਾਂ ਪ੍ਰੀਤ,ਅਨੰਦ ਸਿੰਘ ਬਾਲਿਆਂਵਾਲੀ, ਅਮਰਜੀਤ ਸਿੰਘ, ਮੈਡਮ ਸੋਨਪ੍ਰੀਤ ਨੇ ਕੈਂਪ ਵਿੱਚ ਸ਼ਾਮਿਲ ਬੱਚਿਆਂ ਨੂੰ ਸਮਾਜ ਵਿੱਚ ਵਿਚਰਦਿਆਂ ਵਾਤਾਵਰਨ ਦੀ ਸਾਂਭ ਸੰਭਾਲ, ਕੁਦਰਤ ਦੀ ਸਾਂਭ ਸੰਭਾਲ, ਦੂਸਰਿਆਂ ਦਾ ਭਲਾ ਕਰਨਾ, ਬਿਪਤਾ ਸਮੇਂ ਸਮੱਸਿਆ ਸਮੇਂ ਸਮੱਸਿਆ ਨਾਲ ਕਿਵੇਂ ਨਜਿੱਠਣਾ ਅਤੇ ਮੁਢਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਅੰਤਿਮ ਦਿਨ ਬੱਚਿਆਂ ਵਲੋਂ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਤੇ ਖੇਡਾਂ ਸੰਬੰਧੀ ਮੁਕਾਬਲੇ ਕਰਵਾਏ ਗਏ।
ਇਸ ਕੈਂਪ ਵਿੱਚ 6 ਸਕੂਲਾਂ ਦੇ ਤਕਰੀਬਨ 80 ਬੱਚਿਆਂ ਨੇ ਭਾਗ ਲਿਆ।
ਇਸ ਮੋਕੇ ਹੋਰਨਾਂ ਤੋ ਇਲਾਵਾ ਅਮ੍ਰਿਤਪਾਲ ਸਿੰਘ ਬਰਾੜ ਡੀ.ਓ.ਸੀ, ਪ੍ਰਿੰਸੀਪਲ ਚਮਕੋਰ ਸਿੰਘ,ਮੁੱਖ ਅਧਿਆਪਕ ਜੋਤੀ ਗਰਗ,ਸੋਹਨ ਸਿੰਘ,ਸੰਜੀਵ ਨਾਗਪਾਲ, ਸਮੂਹ ਸਟਾਫ਼ ਅਤੇ ਬਚਨ ਸਿੰਘ ਸੇਵਾ ਸੁਸਾਇਟੀ ਮੈਂਬਰ ਹਾਜ਼ਰ ਸਨ।
ਸਰਕਾਰੀ ਹਾਈ ਸਕੂਲ ਬੱਲੋ ਵਿਖੇ ਲੱਗਿਆ ਸਕਾਊਟ ਤੇ ਗਾਈਡਜ਼ ਕੈਂਪ
12 Views