spot_img
spot_img
spot_img

‘ਕੁੜੀ’ ਦੇ ਮਾਮਲੇ ਨੂੰ ਲੈ ਕੇ ਅਕਾਲੀ ਆਗੂ ਦੇ ਪੁੱਤਰ ਦੇ ਘਰ ਅੱਗੇ ਚੱਲੀਆਂ ਸਨ ਗੋਲੀਆਂ, ਇੱਕ ਕਾਬੂ

Date:

spot_img

ਬਠਿੰਡਾ, 25 ਨਵੰਬਰ: ਬੀਤੇ ਕੱਲ ਤੋਂ ਇੱਕ ਅਕਾਲੀ ਆਗੂ ਦੇ ਘਰ ਅੱਗੇ ਰਾਤ ਨੂੰ ਗੋਲੀਆਂ ਚੱਲਣ ਦਾ ਮਾਮਲਾ ਪੂਰੇ ਬਠਿੰਡਾ ਇਲਾਕੇ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਹਾਲਾਂਕਿ ਸ਼ੁਰੂਆਤ ਵਿਚ ਇਸ ਫ਼ਾਈਰਿੰਗ ਦੇ ਮਾਮਲੇ ਨੂੰ ਇਸ ਘਰ ਦੇ ਮਾਲਕ ‘ਸਿਆਸੀ ਆਗੂਆਂ’ ਨਾਲ ਜੋੜਿਆ ਜਾ ਰਿਹਾ ਸੀ ਪ੍ਰੰਤੂ ਪੁਲਿਸ ਵੱਲੋਂ ਕੀਤੀ ਡੂੰਘਾਈ ਨਾਲ ਪੜਤਾਲ ਦੌਰਾਨ ਇਹ ਗੱਲ ਸਪੱਸ਼ਟ ਹੋਈ ਹੈਕਿ ਇਹ ਘਟਨਾ ਅਕਾਲੀ ਆਗੂ ਦੇ ਪੁੱਤਰ ਦੇ ਆਪਣੇ ਪੁਰਾਣੇ ਦੋਸਤਾਂ ਨਾਲ ਇੱਕ ‘ਕੁੜੀ’ ਨੂੰ ਲੈ ਕੇ ਹੋਏ ਵਿਵਾਦ ਕਾਰਨ ਵਾਪਰੀ ਸੀ।

ਇਹ ਵੀ ਪੜ੍ਹੋ ਝੋਨੇ ਦੀਆਂ 14 ਗੱਡੀਆਂ ਖ਼ੁਰਦ-ਬੁਰਦ ਕਰਨ ਵਾਲੇ ਸ਼ੈਲਰ ਮਾਲਕਾਂ ਵਿਰੁਧ ਵਿਜੀਲੈਂਸ ਵੱਲੋਂ ਪਰਚਾ ਦਰਜ਼

ਥਾਣਾ ਥਰਮਲ ਦੀ ਪੁਲਿਸ ਨੇ ਰਾਤ ਸਮੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੋਲੀਆਂ ਚਲਾਉਣ ਵਾਲੇ ਤਿੰਨ ਮੁਲਜਮਾਂ ਵਿਚੋਂ ਇੱਕ ਨੂੰ ਕਾਬੂ ਕਰ ਲਿਆ ਹੈ ਜਦ ਕਿ ਦੋ ਦੀ ਭਾਲ ਜਾਰੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸਰਬਜੀਤ ਸਿੰਘ ਬਰਾੜ ਨੇ ਦਸਿਆ ਕਿ ‘‘ ਮੁਢਲੀ ਪੜਤਾਲ ਦੌਰਾਨ ਇਹ ਗੱਲ ਸਾਫ਼ ਹੋ ਗਈ ਸੀ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ ਅਤੇ ਇਸਦੇ ਵਿਚ ਫ਼ਿਰੌਤੀ ਜਾਂ ਸਿਆਸੀ ਮਾਮਲਿਆਂ ਦਾ ਕੁੱਝ ਲੈਣਾ-ਦੇਣਾ ਨਹੀਂ। ’’ ਉਨ੍ਹਾਂ ਦਸਿਆ ਕਿ ਮੁਲਜਮ ਸੰਦੀਪ ਤੇ ਹਰਦੀਪ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਅਤੇ ਮੰਨਾ ਰਾਜਾ ਵਾਸੀ ਹਨੂੰਮਾਨਗੜ੍ਹ ਅਤੇ

ਇਹ ਵੀ ਪੜ੍ਹੋ Faridkot News: ਤੇਜ ਰਫ਼ਤਾਰ ਕਾਰ ਟਰਾਲੀ ਹੇਠ ਵੜੀ, ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌ+ਤ

ਮੁਦਈ ਅਕਾਸ਼ਦੀਪ ਸਿੰਘ ਪੁੱਤਰ ਜਗਦੀਪ ਸਿੰਘ ਗਹਿਰੀ ਵਾਸੀ ਬੱਲਾ ਰਾਮ ਨਗਰ ਆਪਸ ਵਿਚ ਗੂੜੇ ਦੋਸਤ ਸਨ ਪ੍ਰੰਤੂ ਇੱਕ ਸਾਂਝੀ ਦੋਸਤ ਕੁੜੀ ਨੂੰ ਲੈ ਕੇ ਇੰਨਾਂ ਵਿਚ ਵਿਵਾਦ ਹੋ ਗਿਆ ਸੀ। ਇਸੇ ਵਿਵਾਦ ਦੇ ਚੱਲਦੇ ਉਕਤ ਮੁਲਜਮਾਂ ਨੇ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਅਕਾਸ ਦੇ ਘਰ ਅੱਗੇ ਗੇਟ ਵਿਚ ਗੋਲੀਆਂ ਮਾਰੀਆਂ ਸਨ। ਡੀਐਸਪੀ ਨੇ ਅੱਗੇ ਦਸਿਆ ਕਿ ਮੰਨਾ ਰਾਜਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਜਲਦੀ ਹੀ ਬਾਕੀ ਦੋਨੋਂ ਮੁਲਜਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਮੋਟਰਸਾਈਕਲ ਤੇ ਪਿਸਤੌਲ ਵੀ ਬਰਾਮਦ ਕੀਤਾ ਜਾਵੇਗਾ।

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਨਗਰ ਕੌਂਸਲ ਚੋਣਾਂ ਲਈ AAP ਦਾ ਵੱਡਾ ਦਾਅ! ਚਾਰ ਨਗਰ ਕੌਂਸਲਾਂ ਦੇ ਐਲਾਨੇ ਉਮੀਦਵਾਰ

Punjab News : ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਨੂੰ...

Punjab News : AAP ਦਾ ਵੱਡਾ ਫੈਸਲਾ, ਰੌਬੀ ਕੰਗ ਨੂੰ ਮਿਲੀ ਨਵੀਂ ਜ਼ਿੰਮੇਵਾਰੀ

Punjab News : ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ...

प्रधानमंत्री के स्वच्छ भारत विजन को साकार करने में जुटें अधिकारी: मनोहर लाल

👉हरियाणा के शहरों को स्वच्छ, सुंदर और आधुनिक बनाने...

Punjab News ; ਅਕਾਲੀ ਦਲ ਨੂੰ ਵੱਡਾ ਝਟਕਾ!ਅਮਰਿੰਦਰ ਸਿੰਘ ਲਿਬੜਾ ਨੇ ਦਿੱਤਾ ਅਸਤੀਫਾ

Punjab News ; ਅਕਾਲੀ ਦਲ ਪੁਨਰ ਸੁਰਜੀਤ ਨੂੰ ਉਸ...