ਸੁਖਜਿੰਦਰ ਮਾਨ
ਬਠਿੰਡਾ, 25 ਸਤੰਬਰ: ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਦੇ ਪਿਤਾ ਕਾਮਰੇਡ ਅਰਜਨ ਸਿੰਘ ਦੀ 44ਵੀ ਬਰਸ਼ੀ ਐਤਵਾਰ ਨੂੰ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਬਠਿੰਡਾ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਈ ਗਈ। ਇਸ ਮੌਕੇ ਹੋਏ ਸਾਦੇ ਪਰ ਇੱਕ ਪ੍ਰਭਾਵਸ਼ਾਲੀ ਸ੍ਰਧਾਜ਼ਲੀ ਸਮਾਗਮ ਦੌਰਾਨ ਪੰਜਾਬ ਭਰ ਤੋਂ ਵੱਖ-ਵੱਖ ਰਾਜੀਨੀਤਿਕ, ਸਮਾਜਿਕ, ਪੰਥਕ ਸਖਸ਼ੀਅਤਾਂ ਤੋਂ ਇਲਾਵਾ ਹਰ ਵਰਗ ਅਤੇ ਜੱਥੇਬੰਦੀਆਂ ਨਾਲ ਸੰਬੰਧਤ ਜਿੱਥੇ ਲੀਡਰ ਸਹਿਬਾਨ ਹਾਜ਼ਰ ਹੋਏ ਉੱਥੇ ਵਿਧਾਨ ਸਭਾ ਹਲਕਾ ਭੁਚੋ ਮੰਡੀ ਅਤੇ ਮਲੋਟ ਦੇ ਵਰਕਰ ਸਹਿਬਾਨ ਨੇ ਵੀ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ। ਇਸ ਦੌਰਾਨ ਸਟੇਜ ਸਕੱਤਰ ਦੀ ਸੇਵਾ ਡਾ. ਸਤਨਾਮ ਸਿੰਘ ਨੇ ਬਾਖੂਬੀ ਨਿਭਾਈ। ਜਦੋਂਕਿ ਸਮਾਗਮ ਵਿੱਚ ਪਹੰੁਚਣ ਵਾਲੀਆਂ ਉਘੀਆ ਸਖ਼ਸੀਅਤਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪਰਨੀਤ ਕੌਰ ਮੈਂਬਰ ਲੋਕ ਸਭਾ, ਸ੍ਰੀ ਮੁਹੰਮਦ ਸਦੀਕ ਮੈਂਬਰ ਲੋਕ ਸਭਾ, ਸ੍ਰ.ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ ਵਿਧਾਨ ਸਭਾ ਅਤੇ ਡਿਪਟੀ ਸਪੀਕਰ ਲੋਕ ਸਭਾ, ਸ੍ਰੀ ਚਿਰੰਜੀ ਲਾਲ ਗਰਗ ਸਾਬਕਾ ਮੰਤਰੀ, ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਮੰਤਰੀ, ਸ੍ਰ.ਮਨਜੀਤ ਸਿੰਘ ਐਮ.ਐਲ.ਏ. ਨਿਹਾਲ ਸਿੰਘ ਵਾਲਾ, ਸ੍ਰ. ਸੁਖਵਿੰਦਰ ਸਿੰਘ ਔਲਖ, ਸ੍ਰ. ਗੁਰਜੰਟ ਸਿੰਘ ਕੁੱਤੀਵਾਲ, ਸ੍ਰ. ਗੁਰਾ ਸਿੰਘ ਤੂੰਗਵਾਲੀ ਕ੍ਰਮਵਾਰ ਸਾਬਕਾ ਐਮ.ਐਲ.ਏ., ਸ੍ਰ੍ਰ.ਬਿਕਰਮਜੀਤ ਸਿੰਘ ਬਿੱਕਾ ਸਾਬਕਾ ਚੇਅਰਮੈਂਨ ਜਿਲ੍ਹਾਪ੍ਰੀਸ਼ਦ, ਹਰਿੰਦਰ ਸਿੰਘ ਜੌੜਕੀਆਂ, ਭੁਪਿੰਦਰ ਸਿੰਘ ਖੁੱਡੀਆ, ਟ੍ਰਾਂਸਪੋਟਰ ਪਿ੍ਰਥੀਪਾਲ ਸਿੰਘ ਜਲਾਲ,ਚੇਅਰਮੈਨ ਨਵਦੀਪ ਜੀਦਾ, ਕਿਰਨਜੀਤ ਸਿੰਘ ਗਹਿਰੀ, ਚੇਅਰਮੈਨ ਲਖਵਿੰਦਰ ਲੱਖਾ ਆਦਿ ਨੇ ਹਾਜਰ ਹੋ ਕੇ ਕਾਮਰੇਡ ਅਰਜਨ ਸਿੰਘ ਵੱਲੋਂ ਕੀਤੇ ਕੰਮਾਂ ਦੀ ਪ੍ਰਸੰਸਾਂ ਕੀਤੀ।ਹਾਜਰ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਸ੍ਰ.ਅਜਾਇਬ ਸਿੰਘ ਭੱਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੈ ਕਿਰਤ ਕਰੋ, ਵੰਡ ਛੱਕੋ ਅਤੇ ਨਾਮ ਜਪੋ ’ਤੇ ਅਮਲ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਆਈਆ ਸੰਗਤਾ ਵਾਸਤੇ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ।