ਬਠਿੰਡਾ, 18 ਨੰਵਬਰ: ਪੀ ਐਸ ਐਮ ਐਸ ਯੂ ਪੰਜਾਬ ਦੇ ਸੱਦੇ ’ਤੇ ਸਮੂਹ ਸਿਹਤ ਸੰਸਥਾਵਾ ਅਤੇ ਹੋਰ ਦਫਤਰਾਂ ਦੇ ਕਲੈਰੀਕਲ ਕਾਮਿਆ ਵੱਲੋਂ ਮੁਕੰਮਲ ਹੜਤਾਲ ਕਰਕੇ ਕਲਮ ਛੋੜ, ਕੰਪਿਉਟਰ ਬੰਦ ਅਤੇ ਆਨ ਲਾਇਨ ਕੰਮ ਬੰਦ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਮਨੀਸਟਰੀਅਲ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਮਿਤ ਕੁਮਾਰ ਟਾਂਕ, ਚੈਅਰਮੈਨ ਬਲਜੀਤ ਸਿੰਘ ਜੈਤੋ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਚਦੇਵਾ ਨੇ ਦੱਸਿਆ ਕਿ ਇਹ ਹੜਤਾਲ ਦੌਰਾਨ ਪੰਜਾਬ ਸਰਕਾਰ ਦੇ ਮੁਲਾਜਮਾਂ ਦੀਆਂ ਜਾਇਜ਼ ਤੇ ਹੱਕੀ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ।
Breking News: ਮਨਪ੍ਰੀਤ ਖੇਮੇ ਨੂੰ ਵੱਡਾ ਝਟਕਾ: ਰਮਨ ਗੋਇਲ ਤੋਂ ਮੇਅਰ ਦੀਆਂ ‘ਪਾਵਰਾਂ’ ਵਾਪਸ ਲਈਆਂ
ਇਸ ਮੌਕੇ ਸਿਵਲ ਹਸਪਤਾਲ ਬਠਿੰਡਾ ਵਿੱਚ ਸਮੂਹ ਮਨੀਸਟਰੀਅਲ ਕਾਮਿਆ ਵੱਲੋਂ ਰੋਸ਼ ਧਰਨਾ ਵੀ ਲਗਾਇਆ ਗਿਆ ਅਤੇ ਸਰਕਾਰ ਦਾ ਪਿੱਠ ਸਿਆਪਾ ਕੀਤਾ ਗਿਆ। ਇਸ ਮੌਕੇ ਕਾਨੂੰਨੀ ਸਲਾਹਾਕਾਰ ਹਰਪਾਲ ਰਾਏ ਅਤੇ ਮੀਤ ਪ੍ਰਧਾਨ ਹੇਮੰਤ ਨੇ ਕਿਹਾ ਕਿ ਜੇਕਰ ਸਰਕਾਰ ਮੁਲਾਜਮਾਂ ਦੀਆਂ ਜਰੂਰੀ ਮੰਗਾਂ ਲਾਗੂ ਨਹੀਂ ਕਰਦੀ ਤਾਂ ਇਹ ਹੜਤਾਲ ਇਸੇ ਤਰਾਂ ਲੰਬੀ ਖਿੱਚੀ ਜਾਵੇਗੀ ਅਤੇ ਮੁਲਾਜਮ ਜਥੇਬੰਦੀਆਂ ਨੂੰ ਹੋਰ ਠੋਸ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਮਨਪ੍ਰੀਤ ਪਲਾਟ ਕੇਸ ’ਚ ਨਾਮਜਦ ਜੁਗਨੂੰ ਠੇਕੇਦਾਰ ਤੇ ਸੀਏ ਸੰਜੀਵ ਨੂੰ ਮਿਲੀ ਅੰਤਰਿਮ ਜਮਾਨਤ
ਇਸ ਧਰਨੇ ਦੌਰਾਨ ਸੁਖਮੰਦਰ ਸਿੰਘ, ਲਲੀਤ ਕੁਮਾਰ, ਸੰਦੀਪ ਸਿੰਘ, ਦੀਪਕ ਕੁਮਾਰ, ਪ੍ਰਦੀਪ ਸ਼ਰਮਾਂ, ਨੀਰਜ ਬਾਂਸਲ, ਕਮਲਦੀਪ ਸਿੰਘ, ਰਾਜਿਵ ਕੁਮਾਰ, ਨਰੇਸ਼ ਕੁਮਾਰ, ਕੁਲਵੀਰ ਸਿੰਘ, ਬਲਜੀਤ ਸਿੰਘ, ਮੁਕੇਸ਼, ਲੋਕੇਸ ਕੁਮਾਰ, ਸਰਿੰਦਰ ਕੁਮਾਰ, ਜਗਦੇਵ ਸਿੰਘ, ਮਨਪ੍ਰੀਤ ਸਿੰਘ, ਬਲਤੇਜ਼ ਸਿੰਘ, ਸੁਮਿਤ ਸਿੰਘ, ਪ੍ਰਭਜੋਤ ਕੌਰ, ਕਿਰਨ ਕੌਰ, ਵੀਰਪਾਲ ਕੌਰ, ਪ੍ਰਿਤਪਾਲ ਕੌਰ, ਸੰਦੀਪ ਕੌਰ, ਪੂਜਾ ਰਾਣੀ, ਮੇਘਨਾ ਸਿੰਗਲਾ, ਗੁਰਸ਼ਰਨ ਕੌਰ, ਅਮਨਦੀਪ ਕੌਰ, ਸ਼ੀਨਮ ਸਿੰਗਲਾ, ਮਨਦੀਪ ਕੌਰ, ਕੁਲਦੀਪ ਕੌਰ, ਗੁਰਪ੍ਰੀਤ ਸਿੰਘ, ਰਾਜ ਸਿੰਘ, ਰਵਿੰਦਰ ਸਿੰਘ, ਅਨੀਲ ਕੁਮਾਰ, ਆਦਿ ਸਾਥੀ ਹਾਜ਼ਰ ਸਨ।