Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਸਿੱਖ ਗੁਰੂਆਂ ਦਾ ਦਿੱਤਾ ਹਜ਼ਾਰਾਂ ਸਾਲਾਂ ਵਿਚ ਵੀ ਨਹੀਂ ਮੋੜ ਸਕਦੇ: ਅਮਿਤ ਸ਼ਾਹ

26 Views

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਪ੍ਰੋਗਰਾਮ ਵਿਚ ਕੀਤੀ ਸ਼ਮੂਲੀਅਤ
ਦਿੱਲੀ, 13 ਅਕਤੂਬਰ: ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਸਨਮਾਨ ਸਮਾਰੋਹ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸਿੱਖ ਕੌਮ ਦੀ ਸ਼ਲਾਘਾ ਕਰਦਿਆ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਵਾਸਤੇ ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਯੋਗਦਾਨ ਦੀ ਦੇਣ ਦੇਸ਼ ਹਜ਼ਾਰਾਂ ਸਾਲਾਂ ਵਿਚ ਵੀ ਨਹੀਂ ਦੇ ਸਕਦਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਵੇਂ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ ਮੁਗਲਾਂ ਖਿਲਾਫ ਲੜਾਈ ਜਾਂ ਅੰਗਰੇਜ਼ਾਂ ਖਿਲਾਫ ਲੜਾਈ ਦੇਸ਼ ਦੀ ਵੰਡ ਹੋਵੇ ਜਾਂ ਦੇਸ਼ ਵਾਸਤੇ ਸ਼ਹਾਦਤ ਦੇਣ ਦੀ ਗੱਲ ਸਿੱਖ ਕੌਮ ਹਮੇਸ਼ਾ ਨੰਬਰ ਇਕ ’ਤੇ ਰਹੀ ਹੈ।

ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਖਿਲਾਫ਼ ਸਰਕਾਰੀ ਕੰਮਕਾਜ ‘ਚ ਵਿਘਨ ਪਾਉਣ ਕਰਕੇ FIR ਦਰਜ

ਉਹਨਾਂ ਕਿਹਾ ਕਿ ਸਾਰੀ ਦੁਨੀਆਂ ਅੱਜ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚਲ ਰਹੀ ਹੈ ਜਿਹਨਾਂ ਨੇ ਉਸ ਵੇਲੇ ਲੋਕਾਂ ਨੂੰ ਰਾਹ ਵਿਖਾਇਆ ਜਦੋਂ ਸਾਰੇ ਧਰਮ ਆਪਸ ਵਿਚ ਲੜ ਰਹੇ ਸਨ।ਉਹਨਾਂ ਨੇ ਸਿੱਖ ਕੌਮ ਵੱਲੋਂ ਧਰਮ ਤੇ ਕਰਮ ਦੋਵਾਂ ਵਾਸਤੇ ਬਰਾਬਰ ਕੰਮ ਕਰਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸੀ ਏ ਏ ਤਹਿਤ ਪ੍ਰਧਾਨ ਮੰਤਰੀ ਸ੍ਰੀ ਮੋਦੀ ਉਹਨਾਂ ਸਿੱਖ ਭਰਾਵਾਂ ਨੂੰ ਨਾਗਰਿਕਤਾ ਦੇਣੀ ਚਾਹੁੰਦੇ ਸਨ ਜੋ ਅਫਗਾਨਿਸਤਾਨ, ਬੰਗਲਾਦੇਸ਼ ਜਾਂ ਪਾਕਿਸਤਾਨ ਤੋਂ ਆਏ। ਉਹਨਾਂ ਕਿਹਾ ਕਿ ਇਸ ਪੰਥ ਨੇ ਦੇਸ਼, ਸਮਾਜ ਅਤੇ ਮਨੁੱਖਤਾ ਵਾਸਤੇ ਬਹੁਤ ਕੁਝ ਕੀਤਾ। ਉਹਨਾਂ ਕਿਹਾ ਕਿ ਦੇਸ਼ ਵਾਸਤੇ ਸਿੱਖ ਗੁਰੂਆਂ ਨੇ ਜੋ ਯੋਗਦਾਨ ਪਾਇਆ, ਉਹ ਹਜ਼ਾਰਾਂ ਸਾਲਾਂ ਵਿਚ ਵੀ ਉਸਦਾ ਦੇਣ ਨਹੀਂ ਦਿੱਤਾ ਜਾ ਸਕਦਾ।ਸਮਾਗਮ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਸਮਾਜ ਦੇ ਜੱਥਿਆਂ ਨੇ ਸ੍ਰੀ ਸ਼ਾਹ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ।

ਵੱਡੀ ਖ਼ਬਰ: ਸਾਬਕਾ ਡਿਪਟੀ CM ਓ ਪੀ ਸੋਨੀ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਸ੍ਰੀ ਸ਼ਾਹ ਨੇ ਕਿਹਾ ਕਿ ਇਹ ਸਿਰਫ ਸਿੱਖ ਪੰਥ ਹੀ ਹੈ ਜਿਸਦੇ ਪਹਿਲੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਮਾਜਿਕ ਅਨਿਆਂ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਸ਼ਹਾਦਤਾਂ ਦਿੱਤੀਆਂ।ਉਹਨਾਂ ਕਿਹਾ ਕਿ ਉਹਨਾਂ ਨੇ ਦੁਨੀਆਂ ਦਾ ਇਤਿਹਾਸ ਪੜ੍ਹਿਆ ਹੈ ਤੇ ਸਿੱਖ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਦੀ ਕੋਈ ਬਰਾਬਰੀ ਨਹੀਂ ਹੈ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੋ ਸਾਹਿਬਜ਼ਾਦੇ ਵਾਰ ਦਿੱਤੇ ਤੇ ਫਿਰ ਵੀ ਆਖਿਆ ਕਿ ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹਾ ਇਸ ਵਾਸਤੇ ਕਿਹਾ ਕਿਉਂਕਿ ਉਹ ਸਾਰੀ ਮਨੁੱਖਤਾ ਨੂੰ ਆਪਣਾ ਪਰਿਵਾਰ ਮੰਨਦੇ ਸਨ।

ਖਰੜ ‘ਚ ਵਿਅਕਤੀ ਨੇ ਜਾਇਦਾਦ ਦੇ ਚੱਕਰ ‘ਚ ਆਪਣੇ ਭਰਾ, ਭਰਜਾਈ ਅਤੇ 2 ਸਾਲ ਦੇ ਭਤੀਜੇ ਦਾ ਕੀਤਾ ਕ+ਤਲ

ਸ੍ਰੀ ਸਿਰਸਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੇ ਇਕੱਠ ਨੂੰ ਦੱਸਿਆ ਕਿ ਸ੍ਰੀ ਸਿਰਸਾ ਸਿੱਖ ਕੌਮ ਦੇ ਸਭ ਤੋਂ ਚੰਗੇ ਵਕੀਲ ਹਨ ਜੋ ਆਉਂਦੇ ਸਮੇਂ ਵਿਚ ਸਿੱਖਾਂ ਦੀ ਆਵਾਜ਼ ਬਣਨ ਵਾਲੇ ਹਨ। ਉਹਨਾਂ ਨੇ ਇਸ ਮੌਕੇ ਆਪ ਸ੍ਰੀ ਸਿਰਸਾ ਦਾ ਸਨਮਾਨ ਕੀਤਾ।ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਵੇਂ ਮੋਦੀ ਸਰਕਾਰ ਤੇ ਸ੍ਰੀ ਸ਼ਾਹ ਨੇ ਸਿੱਖ ਭਾਈਚਾਰੇ ਦੀ ਬੇਹਤਰੀ ਵਾਸਤੇ ਕੰਮ ਕੀਤਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਪੰਜ ਪ੍ਰਮੁੱਖ ਸਿੱਖਾਂ ਨੂੰ ਕੇਂਦਰੀ ਯੂਨੀਵਰਸਿਟੀਆਂ ਦੇ ਚਾਂਸਲਰ ਤੇ ਵਾਈਸ ਚਾਂਸਲਰ ਨਿਯੁਕਤ ਕੀਤਾ ਤੇ ਨਾਲ ਹੀ ਨੈਸ਼ਨਲ ਵੋਕੇਸ਼ਨਲ ਟਰੇਨਿੰਗ ਸੰਸਥਾ ਦਾ ਮੁਖੀ ਨਿਯੁਕਤ ਕੀਤਾ। ਉਹਨਾਂ ਕਿਹਾ ਕਿ ਸਿੱਖ ਕੌਮ ਉਹਨਾਂ ਲਈ ਕੀਤੇ ਕਾਰਜਾਂ ਵਾਸਤੇ ਹਮੇਸ਼ਾ ਮੋਦੀ ਸਰਕਾਰ ਦੀ ਧੰਨਵਾਦੀ ਰਹੇਗੀ।

CM ਭਗਵੰਤ ਮਾਨ ਨੇ ਮੂੜ ਸਦੀ ਕੈਬਨਿਟ ਦੀ ਅਹਿਮ ਮੀਟਿੰਗ

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਐਮ ਪੀ ਤਰਲੋਚਨ ਸਿੰਘ ਨੇ ਮੋਦੀ ਸਰਕਾਰ ਵੱਲੋਂ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਤੱਕ ਪਹੁੰਚ ਦੀ ਪਹਿਲਕਦਮੀ ਕਰਨ ’ਤੇ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ ਤੇ ਦੱਸਿਆ ਕਿ ਹਰਿਆਣਾ ਵਿਚ 18 ਲੱਖ ਸਿੱਖ ਰਹਿੰਦੇ ਹਨ, ਰਾਜਸਥਾਨ ਵਿਚ 16 ਲੱਖ, ਦਿੱਲੀ ਵਿਚ 9 ਲੱਖ ਅਤੇ ਯੂ ਪੀ ਵਿਚ 5 ਲੱਖ ਸਿੱਖ ਰਹਿੰਦੇ ਹਨ।ਇਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਅਮਿਤ ਸ਼ਾਹ ਦਾ ਰਸਮੀ ਸਵਾਗਤ ਕੀਤਾ ਤੇ ਮੋਦੀ ਸਰਕਾਰ ਵੱਲੋਂ ਸਿੱਖ ਕੌਮ ਲਈ ਕੀਤੇ ਜਾ ਰਹੇ ਕਾਰਜਾਂ ਵਾਸਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ: ਸਿਰਸਾ, ਸ: ਕਾਲਕਾ, ਸ: ਕਾਹਲੋਂ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੇ ਸ੍ਰੀ ਸ਼ਾਹ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਸਨਮਾਨ ਕੀਤਾ।

ਰਾਜ ਕੁਮਾਰ ਵੇਰਕਾ ਨੇ ਭਾਜਪਾ ਨੂੰ ਕਿਹਾ ਅਲਵਿਦਾ, ਮੂੜ ਫੜਣਗੇ ਕਾਂਗਰਸ ਦਾ ਪਲ੍ਹਾਂ

ਸਮਾਗਮ ਵਿਚ ਮੰਚ ਸੰਚਾਲਨ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਬਾਖੂਬੀ ਕੀਤਾ।ਸਮਾਗਮ ਵਿਚ ਗਿਆਨੀ ਬਲਦੇਵ ਸਿੰਘ ਜੀ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ, ਭੁਪਿੰਦਰ ਸਿੰਘ ਅਸੰਧ ਪ੍ਰਧਾਨ ਹਰਿਆਣਾ ਕਮੇਟੀ, ਵਿਜੇ ਸਤਿਬੀਰ ਸਿੰਘ ਪ੍ਰਸ਼ਾਸਕ ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਪ੍ਰਬੰਧਕੀ ਬੋਰਡ, ਬਾਬਾ ਜੋਗਾ ਸਿੰਘ,ਬਾਬਾ ਸੁਰਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ, ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾ ਦਲ, ਬਾਬਾ ਰੇਸ਼ਮ ਸਿੰਘ ਜੀ ਚੱਕਪੱਖੀ ਨਰੇਲਾ, ਬਾਬਾ ਪ੍ਰੀਤਮ ਸਿੰਘ, ਬਾਬਾ ਬਲਜੀਤ ਸਿੰਘ ਦਾਦੂਵਾਲ, ਮਨਜੀਤ ਸਿੰਘ ਇੰਦੌਰ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਸ਼ੈਲੰਦਰ ਸਿੰਘ ਪ੍ਰਧਾਨ ਝਾਰਖੰਡ ਸੁਰਿੰਦਰ ਸਿੰਘ ਛਾਬੜਾ, ਹਾਕਮ ਸਿੰਘ ਗਿੱਲ ਤੇ ਕੁਲਦੀਪ ਸਿੰਘ ਬੱਗਾ, ਬਾਬਾ ਮਨਮੋਹਨ ਸਿੰਘ ਬਾਰਨ, ਬਾਬਾ ਘਾਲਾ ਸਿੰਘ ਨਾਨਕਸਰ ਨੇ ਵੀ ਸ੍ਰੀ ਸ਼ਾਹ ਦਾ ਸਨਮਾਨ ਕੀਤਾ।

Related posts

Punjabi singer Shubh ਬਣੇ UNFCCC ਦੇ ਡਿਜੀਟਲ ਕਲਾਈਮੇਟ ਦੇ ਗਲੋਬਲ ਅੰਬੈਸਡਰ

punjabusernewssite

Singer AP Dhillon ਦੇ ਘਰ ਅੱਗੇ ਗੋ+ਲੀਆਂ ਚਲਾਉਣ ਵਾਲਾ ਕਾਬੁੂ, ਇੱਕ ਹਾਲੇ ਵੀ ਫ਼ਰਾਰ

punjabusernewssite

PM ਮੋਦੀ ਦਾ ਵੱਖਰਾ ਅੰਦਾਜ਼, ਦਸਤਾਰ ਬਨ੍ਹ ਕੇ ਪਟਨਾ ਸਾਹਿਬ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ

punjabusernewssite