Singer AP Dhillon ਦੇ ਘਰ ਅੱਗੇ ਗੋ+ਲੀਆਂ ਚਲਾਉਣ ਵਾਲਾ ਕਾਬੁੂ, ਇੱਕ ਹਾਲੇ ਵੀ ਫ਼ਰਾਰ

0
13
214 Views

ਨਵੀਂ ਦਿੱਲੀ, 1 ਨਵੰਬਰ: ਮਸਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਕਰੀਬ ਦੋ ਮਹੀਨੇ ਪਹਿਲਾਂ 2 ਸਤੰਬਰ ਨੂੰ ਹੋਈ ਫ਼ਾਈਰਿੰਗ ਦੇ ਮਾਮਲੇ ਵਿਚ ਇੱਕ ਮੁਲਜ਼ਮ ਨੂੰ ਕੈਨੇਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਦੋਂਕਿ ਇੱਕ ਮੁਲਜਮ ਹਾਲੇ ਵੀ ਫ਼ਰਾਰ ਦਸਿਆ ਜਾ ਰਿਹਾ, ਜਿਸਦੀ ਪੁਲਿਸ ਨੂੰ ਭਾਲ ਜਾਰੀ ਹੈ।ਗ੍ਰਿਫਤਾਰ ਕੀਤੇ ਮੁਲਜ਼ਮ ਦੀ ਪਹਿਚਾਣ ਅਭਿਜੀਤ ਕਿੰਗਰਾ ਵਜੋਂ ਹੋਈ ਦੱਸੀ ਜਾ ਰਹੀ ਹੈ, ਜਿਸਨੂੰ ਪੁਲਿਸ ਵੱਲੋਂ ਓਟਾਂਰੀਓ ਤੋਂ ਗ੍ਰਿਫਤਾਰ ਕੀਤਾ ਗਿਆ।

ਦੀਵਾਲੀ ਦੀ ਰਾਤ ਗੋ+ਲੀਆਂ ਮਾਰ ਕੇ ਚਾਚੇ-ਭਤੀਜੇ ਦਾ ਕ+ਤਲ, ਮਾਸੂਮ ਪੁੱਤਰ ਹੋਇਆ ਗੰਭੀਰ ਜਖ਼ਮੀ

ਦਸਣਾ ਬਣਦਾ ਹੈ ਕਿ ਗਾਇਕ ਏਪੀ ਢਿੱਲੋਂ ਦਾ ਸਲਮਾਨ ਖ਼ਾਨ ਦੇ ਨਾਲ ਇੱਕ ਗਾਣਾ ‘ਓਲਡ ਮਨੀ’ 9 ਅਗਸਤ ਨੂੰ ਰਿਲੀਜ਼ ਹੋਇਆ ਸੀ, ਜਿਸਤੋਂ ਬਾਅਦ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ’ਤੇ ਆ ਗਿਆ ਸੀ, ਕਿਉਂਕਿ ਸਲਮਾਨ ਖ਼ਾਨ ਨੂੰ ਵੀ ਇਸ ਗੈਂਗ ਵੱਲੋਂ ਮਾਰਨ ਦੀ ਧਮਕੀ ਦਿੱਤੀ ਹੋਈ ਹੈ। ਗਾਇਕ ਦੇ ਘਰ ਹੋਈ ਗੋਲੀਬਾਰੀ ਦੀ ਜਿੰਮੇਵਾਰੀ ਇਸ ਗੈਂਗ ਦੇ ਰੋਹਿਤ ਗੋਂਦਾਰਾ ਨੇ ਲਈ ਸੀ। ਘਟਨਾ ਵਾਲੀ ਰਾਤ ਗਾਇਕ ਦੇ ਘਰ ਦੇ ਗੇਟ ਅੱਗੇ ਕਰੀਬ ਦਰਜ਼ਨ ਗੋਲੀਆਂ ਚੱਲੀਆਂ ਸਨ। ਪੁਲਿਸ ਮੁਤਾਬਕ ਅਭਿਜੀਤ ਤੋਂ ਇਲਾਵਾ ਇੱਕ ਹੋਰ ਮੁਲਜਮ ਇਸ ਘਟਨਾ ਵਿਚ ਸ਼ਾਮਲ ਸੀ, ਜਿਸਦੇ ਭਾਰਤ ਭੱਜਣ ਦੀ ਸ਼ੰਕਾ ਜਤਾਈ ਜਾ ਰਹੀ ਹੈ।

 

LEAVE A REPLY

Please enter your comment!
Please enter your name here