ਪੰਜਾਬ ਦੇ ਵਿਕਾਸ ਅਤੇ ਵਪਾਰੀਆਂ ਦੀ ਤਰੱਕੀ ਲਈ ਕਰਾਂਗੇ ਹਰ ਯਤਨ :ਸੁਖਬੀਰ ਬਾਦਲ
ਸੁਖਜਿੰਦਰ ਮਾਨ
ਬਠਿੰਡਾ, 8 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੀ ਸ਼ਾਮ ਪਾਰਟੀ ਦੇ ਮੈਂਬਰ ਪੀ ਏ ਸੀ, ਜਨਰਲ ਸਕੱਤਰ ਅਤੇ ਸਪੋਕਸਮੈਨ ਮੋਹਿਤ ਗੁਪਤਾ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉਨਾਂ ਦਾ ਹਾਲ ਚਾਲ ਜਾਣਿਆ। ਜ਼ਿਕਰਯੋਗ ਹੈ ਕਿ ਮੋਹਿਤ ਗੁਪਤਾ ਪਿਛਲੇ ਦਿਨੀਂ ਅਚਨਚੇਤ ਬੀਮਾਰ ਹੋ ਗਏ ਸਨ ਜੋ ਸਥਾਨਕ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਰਹੇ ਤੇ ਹੁਣ ਤੰਦਰੁਸਤ ਹੋ ਕੇ ਦੁਬਾਰਾ ਪਾਰਟੀ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗੇ ਹਨ। ਇਸ ਮੌਕੇ ਪਾਰਟੀ ਪ੍ਰਧਾਨ ਵੱਲੋਂ ਮੋਹਿਤ ਗੁਪਤਾ ਪਰਿਵਾਰ ਦੀ ਚੜਦੀ ਕਲਾ ਦੀ ਅਰਦਾਸ ਕਰਦਿਆਂ ਉਨਾਂ ਦੇ ਨਾਲ ਪੰਜਾਬ ਦੀ ਤਰੱਕੀ ਖੁਸ਼ਹਾਲੀ, ਸਿਆਸੀ ਹਾਲਾਤ ਅਤੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰ ਦੇ ਮੌਜੂਦਾ ਹਾਲਾਤਾਂ ਬਾਰੇ ਲੰਬੀਆਂ ਵਿਚਾਰਾਂ ਹੋਈਆਂ। ਮੋਹਿਤ ਗੁਪਤਾ ਪਰਿਵਾਰ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਨਾਲ ਹੀ ਲੀਡਰਸ਼ਿਪ ਦਾ ਗ੍ਰਹਿ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ ।ਮੋਹਿਤ ਗੁਪਤਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਪੰਜਾਬ ਦੀ ਤਰੱਕੀ ਅਤੇ ਹਰ ਵਰਗ ਦੀ ਖੁਸ਼ਹਾਲੀ ਲਈ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦਾ ਵਿਕਾਸ ਜੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਉਸੇ ਤਰਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ ਸ਼ੁਰੂ ਕਰਵਾਇਆ ਜਾਵੇਗਾ ਤੇ ਹਰ ਵਰਗ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾਵੇਗਾ । ਮੋਹਿਤ ਗੁਪਤਾ ਨੇ ਕਿਹਾ ਕਿ ਅੱਜ ਲੋੜ ਹੈ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਵਰਕਰਾਂ ਨੂੰ ਜਾਣੂ ਕਰਵਾਉਣ ਅਤੇ ਪੰਜਾਬ ਵਾਸੀਆਂ ਨੂੰ ਲਾਮਬੰਦ ਕਰਨ ਦੀ ਕਿਉਂਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਪੰਜਾਬ ਨੂੰ ਆਰਥਿਕਤਾ ਦੀ ਲੀਹ ਤੋਂ ਬਹੁਤ ਪਿੱਛੇ ਕਰ ਦਿੱਤਾ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮਜਬੂਤੀ ਦੀ ਰਾਹ ਤੇ ਤੋਰਿਆ ਸੀ। ਇਸ ਮੌਕੇ ਉਨਾਂ ਦੇ ਨਾਲ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ, ਵਿਕਰਮ ਲੱਕੀ ਜੁਆਇੰਟ ਸਕੱਤਰ ਪੰਜਾਬ, ਨਰਾਇਣ ਗਰਗ, ਮੁਨੀਸ਼ ਕਾਂਸਲ, ਮਨੋਜ ਗਰਗ, ਰਮੇਸ਼ ਗੁਪਤਾ, ਡਾ ਵਿਨੈ ਮਿੱਤਲ, ਜਤਿਨ ਗਰਗ, ਰਾਕੇਸ਼ ਕਿੱਟੀ, ਵਿਨੋਦ ਸਿੰਗਲਾ , ਸੁਰਿੰਦਰ ਗਰਗ,ਸੁਮਿਤ ਬਾਂਸਲ ਪੰਕਜ ਗੋਇਲ, ਸੁਸ਼ੀਲ ਗਰਗ ਵਕੀਲ , ਕੁਸ਼ਲਦੀਪ ਗਰਗ ਵਕੀਲ , ਸਤੀਸ਼ ਸਿੰਗਲਾ, ਰਾਜੇਸ਼ ਗਰਗ ਸਮੇਤ ਸ਼ਹਿਰ ਦੇ ਵਪਾਰੀ ਉਦਯੋਗਪਤੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ ।
ਸੁਖਬੀਰ ਬਾਦਲ ਪਹੁੰਚੇ ਮੋਹਿਤ ਗੁਪਤਾ ਦੇ ਘਰ,ਜਾਣਿਆ ਹਾਲ ਚਾਲ
10 Views