Wednesday, May 13, 2026
spot_img
spot_img
spot_img

ਸੰਘਰਸਸੀਲ ਮੀਟਰ ਰੀਡਰਾਂ ਲਈ ਨੋਕਰੀ ਦਾ ਪ੍ਰਬੰਧ ਕਰਨ ਦੀ ਕੀਤੀ ਮੰਗ

Date:

spot_img

ਸੁਖਜਿੰਦਰ ਮਾਨ

ਬਠਿੰਡਾ, 9 ਜੂਨ: ਪੰਜਾਬ ਦੀ ਮੌਜੂਦਾ ਆਪ ਸਰਕਾਰ ’ਤੇ ਠੇਕਾ ਮੁਲਾਜਮਾਂ ਦਾ ਰੋਜਗਾਰ ਖੋਹਣ ਦਾ ਦੋਸ਼ ਲਗਾਉਂਦਿਆਂ  ਕੰਟਰੈਕਚੂਅਲ ਵਰਕਰਜ ਯੂਨੀਅਨ ਪੰਜਾਬ ਦੇ ਕਨਵੀਨਰ ਗੁਰਵਿੰਦਰ ਸਿੰਘ ਪੰਨੂ, ਕਾਰਜਕਾਰੀ ਸਕੱਤਰ ਹਰਜੀਤ ਸਿੰਘ, ਪੀਊਸ਼ ਸ਼ਰਮਾ, ਬਲਜਿੰਦਰ ਸਿੰਘ , ਦਰਸ਼ਨ ਸਿੰਘ ਸੰਗਰੂਰ, ਪਵਨ ਕੁਮਾਰ, ਦਵਿੰਦਰ ਸਿੰਘ, ਕਰਨਦੀਪ ਸਿੰਘ, ਸੁਨੀਲ ਕੁਮਾਰ, ਵਿਪਨ ਅਤੇ ਕੁਲਵੀਰ ਸਿੰਘ ਆਦਿ ਨੇ ਕਿਹਾ ਕਿ ਪਾਵਰਕੌਮ ਚ ਸਾਲਾਂ ਬੰਦੀ ਅਰਸੇ ਤੋਂ ਕੰਮ ਕਰਦੇ ਮੀਟਰ ਰੀਡਰ੍ਹਾਂ ਦਾ ਠੇਕਾ ਰੁਜਗਾਰ ਕਾਰਪੋਰੇਟ ਲੁੱਟ ਦੀ ਭੇਟ ਚੜ੍ਹ ਗਿਆ ਹੈ । ਕਿਉਂਕਿ ਸਰਕਾਰ ਵੱਲੋਂ ਕਾਰਪੋਰੇਟ ਮੁਨਾਫੇ ਦੀਆਂ ਲੋੜਾਂ ਚੋ ਬਿਜਲੀ ਚੋਰੀ ਰੋਕਣ ਅਤੇ ਕੀਮਤਾਂ ਦੀ ਅਗਾਊਂ ੳਗਰਾਹੀ ਦੇ ਦੰਭ ਹੇਠ ਸਮਾਰਟ ਮੀਟਰ ਲਾਉਣ ਦਾ ਫੈਸਲਾ ਕਰਕੇ ਬਿਜਲੀ ਖੇਤਰ ਵਿੱਚ ਮੀਟਰ ਰੀਡਰ ਬਿਲ ਵੰਡਕਾਂ ਲੈਜਰ ਕਲਰਕਾਂ ਦੀ ਲੋੜ ਹੀ ਖਤਮ ਕਰ ਦਿੱਤੀ ਹੈ। ਇਉਂ ਰੁਜਗਾਰ ਤੇ ਲੱਗੇ ਕਾਮਿਆਂ ਦੀ ਛਾਂਟੀ ਕਰਕੇ ੳਨਾ ਦੀ ਤਨਖਾਹ ਲੁਟੇਰਿਆਂ ਦੇ ਮੁਨਾਫਿਆਂ ਚ ਜੋੜ ਦਿਤੀ ਹੈ । ਇਸ ਤਰ੍ਹਾਂ ਮੌਜੂਦਾ ਪੰਜਾਬ ਸਰਕਾਰ ਨੇ ਕਾਂਗਰਸ ਸਰਕਾਰ ਦੇ ਰਾਹ ਚਲਦੇ ਹੋਏ ਮੀਟਰ ਰੀਡਰਾਂ ਦਾ ਠੇਕਾ ਰੋਜਗਾਰ ਵੀ ਖੋਹ ਲਿਆ ਹੈ। ਕੰਟਰੈਕਚੂਅਲ ਵਰਕਰਜ ਯੂਨੀਅਨ ਨੇ ਪੰਜਾਬ ਸਰਕਾਰ ਦੇ ਇਸ ਕਾਰਪੋਰੇਟ ਪੱਖੀ ਅਤੇ ਮੁਲਾਜਮ ਵਿਰੋਧੀ ਵਿਹਾਰ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਾਮਾਂ ਸੰਘਰਸ ਦਾ ਸਮਰਥਨ ਕਰਦਿਆਂ ਐਲਾਨ ਕੀਤਾ ਕਿ ਅਗਰ ਸਰਕਾਰ ਨੇ ਮੀਟਰ ਲੀਡਰਾਂ ਲਈ ਪੱਕੇ ਰੁਜਗਾਰ ਦਾ ਕੋਈ ਪ੍ਰਬੰਧ ਨਾ ਕੀਤਾ ਤਾਂ ਯੂਨੀਅਨ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।

spot_img

Share post:

spot_img

Popular

More like this
Related

किशाऊ बांध परियोजना में आए तेजी, पड़ोसी राज्यों में जल्द हो एमओयू- मुख्यमंत्री

👉केंद्रीय जल शक्ति मंत्री की अध्यक्षता में हुई बैठक,...

निकाय चुनाव में जनता ने मोदी और भाजपा की नीतियों पर लगाई मुहर- मुख्यमंत्री नायब सिंह सैनी

👉निकाय चुनाव में जीत दर्ज करने पर मुख्यमंत्री ने...

मुख्यमंत्री ने खरीफ फसलों के न्यूनतम समर्थन मूल्य बढ़ाने का किया स्वागत

👉नायब सिंह सैनी ने एमएसपी बढ़ोतरी के लिए प्रधानमंत्री...