Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਖੇਡ ਜਗਤ

ਸੂਬਾ ਪੱਧਰੀ ਸਕੂਲੀ ਹੈਂਡਬਾਲ ਖੇਡਾਂ ਵਿੱਚ ਲੁਧਿਆਣਾ ਦੀਆਂ ਕੁੜੀਆਂ ਨੇ ਗੱਡੇ ਝੰਡੇ

15 Views

ਬਰਾਬਰਤਾ ਤੇ ਨਿਰਪੱਖਤਾ ਦਾ ਸੁਨੇਹਾ ਦਿੰਦੀਆਂ ਹਨ ਖੇਡਾਂ: ਇਕਬਾਲ ਸਿੰਘ ਬੁੱਟਰ
ਬਠਿੰਡਾ, 9 ਨਵੰਬਰ : ਬਠਿੰਡਾ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀਆਂ 67 ਵੀਆ ਸੂਬਾ ਪੱਧਰੀ ਸਕੂਲੀ ਖੇਡਾਂ ਹੈਂਡਬਾਲ ਅੰਡਰ 19 ਕੁੜੀਆਂ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਈਆ ਹਨ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਵਲੋਂ ਕੀਤੀ ਗਈ।ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਨੂੰ ਹਾਰਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਸ਼ਕਤੀ ਅਤੇ ਢੰਗ-ਤਰੀਕੇ ਸਿਖਾ ਕੇ ਜਿੱਤ-ਹਾਰ ਵਿੱਚ ਬਰਾਬਰੀ ਦੀ ਸਿੱਖਿਆ ਦਿੰਦੀਆਂ ਹਨ।

ਮਾਨਸਾ ’ਚ ਸਟੇਟ ਪੱਧਰੀ ਮੁਕੇਬਾਜ਼ੀ ਦੇ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਖਤਮ

ਅੱਜ ਹੋਏ ਇਹਨਾਂ ਖੇਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਸੈਮੀਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ 15-7 ਨਾਲ, ਮਾਨਸਾ ਨੇ ਪਟਿਆਲਾ ਨੂੰ 13-6 ਨਾਲ ਹਰਾਇਆ। ਸ੍ਰੀ ਫਤਿਹਗੜ੍ਹ ਸਾਹਿਬ ਨੇ ਪਟਿਆਲਾ ਨੂੰ 12-6 ਤੇ ਹਰਾ ਕੇ ਤੀਜਾ, ਅਤੇ ਫਾਈਨਲ ਮੈਚ ਵਿੱਚ ਲੁਧਿਆਣਾ ਨੇ ਮਾਨਸਾ ਨੂੰ 13-7 ਨਾਲ ਹਰਾ ਕੇ ਚੈਂਪੀਅਨ ਬਣੀ। ਇਹਨਾ ਸੂਬਾ ਪੱਧਰੀ ਖੇਡਾਂ ਵਿੱਚ ਲੁਧਿਆਣਾ ਨੇ ਪਹਿਲਾਂ, ਮਾਨਸਾ ਨੇ ਦੂਜਾ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਖਪਤਕਾਰ ਕਮਿਸ਼ਨ ਨੇ ਬਠਿੰਡਾ ਦੇ ਇੱਕ ਈ.ਓ. ਨੂੰ 1000 ਰੁਪਏ ਅਦਾ ਕਰਨ ਦੇ ਦਿੱਤੇ ਹੁਕਮ

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮੀਨਾ ਰਾਣੀ, ਪ੍ਰਿੰਸੀਪਲ ਜਗਤਾਰ ਸਿੰਘ ਬਰਾੜ, ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਮੁੱਖ ਅਧਿਆਪਕ ਗਗਨਦੀਪ ਕੌਰ, ਮੁੱਖ ਅਧਿਆਪਕ ਗੁਰਪ੍ਰੀਤ ਕੌਰ ਸਿੱਧੂ, ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਰਮਨਦੀਪ ਸਿੰਘ, ਲੈਕਚਰਾਰ ਇਕਬਾਲ ਸਿੰਘ,ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਸੁਖਜਿੰਦਰ ਪਾਲ ਸਿੰਘ,ਲੈਕਚਰਾਰ ਅਜੀਤਪਾਲ ਸਿੰਘ ਝੁਨੀਰ, ਭੁਪਿੰਦਰ ਸਿੰਘ ਤੱਗੜ,ਪਵਿੱਤਰ ਸਿੰਘ, ਜਸਵਿੰਦਰ ਸਿੰਘ, ਬਲਜੀਤ ਸਿੰਘ, ਗੁਰਿੰਦਰ ਸਿੰਘ, ਰਾਜਪਾਲ ਸਿੰਘ ਸ਼ੇਰਗਿੱਲ, ਠਾਕੁਰ ਸਿੰਘ, ਗੁਰਮੀਤ ਸਿੰਘ ਮਾਨ, ਰੇਸ਼ਮ ਸਿੰਘ, ਹਰਭਗਵਾਨ ਦਾਸ, ਗੁਰਜੀਤ ਸਿੰਘ ਝੱਬਰ ਹਾਜ਼ਰ ਸਨ।

 

Related posts

ਮੌੜ ਜੋਨ ਦੀਆਂ 68 ਵੀਆਂ ਸਰਦ ਰੁੱਤ ਖੇਡਾਂ ਐਥਲੈਟਿਕਸ ਦਾ ਅਗਾਜ਼

punjabusernewssite

67 ਵੀਆ ਸੂਬਾ ਪੱਧਰੀ ਸਕੂਲੀ ਖੇਡਾਂ ਕਬੱਡੀ ਅੰਡਰ 19 ਉਪਰ ਤਰਨਤਾਰਨ ਦਾ ਕਬਜ਼ਾ

punjabusernewssite

ਅੰਤਰ ਰਾਸ਼ਟਰੀ ਖਿਡਾਰੀ ਜਸਵੀਰ ਨੇ ਵਧਾਇਆ ਦੇਸ਼ ਦਾ ਮਾਣ : ਰੁਪਿੰਦਰ ਸਿੰਘ ਬਰਾੜ

punjabusernewssite