ਸਿਰਸਾ ਨੂੰ ਮਿਲੀ 368 ਕਰੋੜ ਰੁਪਏ ਲਾਗਤ ਦੀ 38 ਪਰਿਯੋਜਨਾਵਾਂ ਦੀ ਸੌਗਾਤ, ਮੁੱਖ ਮੰਤਰੀ ਨੇ ਕੀਤਾ ਉਦਘਾਟਨ ਤੇ ਨੀਂਹ ਪੱਥਰ
ਜਮੀਨ ਦੀ ਹੈਂਡ ਓਵਰ ਪ੍ਰਕਿ੍ਰਆ ਪੂਰੀ, ਸਿਰਸਾ ਵਿਚ ਜਲਦੀ ਹੋਵੇਗਾ ਮੈਡੀਕਲ ਕਾਲਜ ਦਾ ਨਿਰਮਾਣ
ਅਗਲੇ ਦੱਸ ਦਿਨ ਤਕ ਮੰਡੀਆਂ ਵਿਚ ਹੋਵੇਗੀ ਕਣਕ ਦੀ ਖਰੀਦ
ਬਜਟ ਦੀ ਨਹੀਂ ਕੋਈ ਕਮੀ, ਨਾਗਰਿਕ ਗ੍ਰਾਮ ਦਰਸ਼ਨ ਤੇ ਨਗਰ ਦਰਸ਼ਨ ਪੋਰਟਲ ਭੇਜਣ ਵਿਕਾਸ ਕੰਮਾਂ ਦੀ ਡਿਮਾਂਡ
ਸੁਖਜਿੰਦਰ ਮਾਨ
ਚੰਡੀਗੜ੍ਹ, 18 ਮਈ :-ਮੁੱਖ ਮੰਤਰੀ ਹਰਿਆਣਾ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਬਿਨ੍ਹਾਂ ਭੇਦਭਾਵ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਸੂਬਾ ਵਿਕਾਸ ਦੇ ਮਾਰਗ ‘ਤੇ ਲਗਾਤਾਰ ਅੱਗੇ ਵੱਧ ਰਿਹਾ ਹੈ। ਵਿਕਾਸ ਨੂ ਹੋਰ ਵੱਧ ਤੇਜੀ ਮਿਲੇ, ਇਸ ਦੇ ਲਈ ਸਰਕਾਰ ਨੇ ਪਿੰਡ ਦਰਸ਼ਨ ਤੇ ਨਗਰ ਦਰਸ਼ਨ ਪੋਰਟਲ ਬਣਾਏ ਹਨ ਜਿਨ੍ਹਾਂ ‘ਤੇ ਕੋਈ ਵੀ ਨਾਗਰਿਕ ਆਪਣੇ ਖੇਤਰ ਨਾਲ ਸਬੰਧਿਤ ਕਿਸੇ ਵੀ ਵਿਕਾਸ ਕੰਮ ਦੀ ਡਿਮਾਂਡ ਭੇਜ ਸਕਦੇ ਹਨ। ਜੋ ਵੀ ਕੰਮ ਫਿਜੀਬਲ ਹੋਦਗੇ, ਉਨ੍ਹਾਂ ਨੂੰ ਪ੍ਰਾਥਮਿਕਤਾ ਵਜੋ ਕਰਵਾਇਆ ਜਾਵੇਗਾ।
ਮੁੱਖ ਮੰਤਰੀ ਅੱਜ ਸੀਡੀਐਲਯੂ ਸਿਰਸਾ ਜਿਲ੍ਹਾ ਦੀ ਵੱਖ-ਵੱਖ ਪਰਿਯੋਜਨਾਵਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਪ੍ਰੋਗ੍ਰਾਮ ਵਿਚ ਪਹੁੰਚੇ ਸਨ। ਮੁੱਖ ਮੰਤਰੀ ਨੇ 368 ਕਰੌੜ ਰੁਪਏ ਲਾਗਤ ਦੀ 38 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ‘ਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਬਿਜਲੀ ਮੰਤਰੀ ਰਣਜੀਤ ਸਿੰਘ, ਸਾਂਸਦ ਸੁਨੀਤਾ ਦੁਗੱਲ, ਜਿਲ੍ਹਾ ਪ੍ਰਧਾਨ ਆਦਿਤਅ ਦੇਵੀਲਾਲ ਵੀ ਮੌਜੂਦ ਸਨ।
ਜਮੀਨ ਹੈਂੜ ਓਵਰ ਪ੍ਰਕਿ੍ਰਆ ਪੂਰੀ, ਜਲਦੀ ਹੋਵੇਗਾ ਮੈਡੀਕਲ ਕਾਲਜ ਦਾ ਨਿਰਮਾਣ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਸਿਰਸਾ ਵਿਚ ਜਲਦੀ ਹੀ ਮੈਡੀਕਲ ਕਾਲਜ ਦਾ ਨਿਰਮਾਣ ਕਾਰਜ ਸ਼ੁਰੂ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਮੈਡੀਕਲ ਕਾਲਜ ਦੇ ਲਈ ਡਿਪਾਰਟਮੈਂਟ ਨੂੰਜਮੀਨ ਹੈਂਡਓਵਰ ਕੀਤੀ ਜਾ ਚੁੱਕੀ ਹੈ, 988 ਕਰੋੜ ਰੁਪਏ ਦੀ ਲਾਗਤ ਨਾਲ ਸਿਰਸਾ ਵਿਚ ਮੈਡੀਕਲ ਕਾਲਜ ਬਣਾਇਆ ਜਾਵੇਗਾ। ਮੈਡੀਕਲ ਕਾਲਜ ਦੇ ਨਿਰਮਾਣ ਨਾਲ ਜਿਲ੍ਹਾ ਦੇ ਲੋਕਾਂ ਨੂੰ ਤੇ ਨੇੜੇ ਦੇ ਖੇਤਰ ਵਾਸੀਆਂ ਨੂੰ ਇਸ ਮੈਡੀਕਲ ਕਾਲਜ ਦਾ ਲਾਭ ਮਿਲੇਗਾ।
ਅਗਲੇ ਦੱਸ ਦਿਨ ਤਕ ਮੰਡੀ ਵਿਚ ਕਣਕ ਵੇਚ ਸਕਣਗੇ ਕਿਸਾਨ
ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਣਕ ਦੇ ਨਿਰਯਾਤ ‘ਤੇ ਪਾਬੰਦੀ ਦੇ ਵਿਚ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿਚ ਫੈਸਲਾ ਕੀਤਾ ਗਿਆ ਹੈ ਕਿ ਕਿਸਾਨ ਅਗਲੇ ਦੱਸ ਦਿਨ ਤਕ ਮੰਡੀਆ ਵਿਚ ਆਪਣੀ ਕਣਕ ਵੇਚ ਸਕਦਾ ਹੈ। ਸੂਬੇ ਦੀ ਮੰਡੀਆਂ ਵਿਚ ਹੁਣ ਤਕ ਐਮਐਸਪੀ ‘ਤੇ ਕਣਕ ਦੀ ਖਰੀਦ ਕੀਤੀ ਹੈ। ਕਿਸਾਨਾਂ ਨੇ ਨਿਜੀ ਏਜੰਸੀਆਂ ਨੂੰ ਹਾਈਰੇਟ ਵਿਚ ਕਣਕ ਵੇਚੀ ਹੈ, ਇਸ ਲਈ ਸਰਕਾਰ ਵੱਲੋਂ ਟੀਚੇ ਦੀ 50 ਫੀਸਦੀ ਹੀ ਹੋਈ ਹੈ। ਨਿਰਯਾਤ ਨੂੰ ਲੈ ਕੇ ਸੀਐਮ ਨੇ ਕਿਹਾ ਕਿ ਸਰਕਾਰ ਵੱਲੋਂ ਕਣਕ ਨਿਰਯਾਤ ‘ਤੇ ਰੋਕ ਲਗਾਈ ਗਈ ਸੀ, ਪਰ ਜਿਨ੍ਹਾਂ ਲੋਕਾਂ ਨੇ ਪਹਿਲਾਂ ਤੋਂ ਰਜਿਸਟ੍ਰੇਸ਼ਨ ਕਾਰਵਾਈ ਸੀ, ਉਹ ਹੁਣ ਵੀ ਨਿਰਯਾਤ ਕਰ ਸਕਦੇ ਹਨ।
ਬਜਟ ਦੀ ਨਹੀਂ ਕਮੀ, ਨਾਗਰਿਕ ਪੋਰਟਲ ‘ਤੇ ਭੇਜਣ ਡਿਮਾਂਡ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵਿਕਾਸ ਕੰਮਾਂ ਨੂੰ ਲੈ ਕੇ ਪੁੱਛੇ ਗਏ ਸੁਆਲ ‘ਤੇ ਕਿਹਾ ਕਿ ਸੂਬੇ ਵਿਚ ਪਿਛਲੇ ਸਾਢੇ ਸੱਤ ਸਾਲ ਵਿਚ ਪੂਰੇ ਸੂਬੇ ਵਿਚ ਬਿਨ੍ਹਾਂ ਕਿਸੇ ਭੇਦਭਾਵ ਸਮਾਨ ਰੂਪ ਨਾਲ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਸਰਕਾਰ ਨੇ ਵਿਕਾਸ ਦੇ ਮਾਮਲਿਆਂ ਵਿਚ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਗ੍ਰਾਮ ਦਰਸ਼ਨ ਤੇ ਨਗਰ ਦਰਸ਼ਨ ਪੋਰਟਲ ਬਣਾਏ ਹਨ, ਜਿਨ੍ਹਾਂ ‘ਤੇ ਪਿਛਲੇ ਤਿੰਨ ਮਹੀਨੇ ਤੋਂ ਨਾਗਰਿਕ ਆਪਣੇ ਖੇਤਰ ਵਿਚ ਸਬੰਧਿਤ ਵਿਕਾਸ ਕੰਮਾਂਦੀ ਡਿਮਾਂਡ ਭੇਜ ਰਹੇ ਹਨ। ਉਨ੍ਹਾ ਨੇ ਕਿਹਾ ਕਿ ਜੋ ਵੀ ਕੰਮ ਡਿਜੀਬਲ ਹੋਣਗੇ, ਉਨ੍ਹਾਂ ਨੂੰ ਪ੍ਰਾਥਮਿਕਤਾ ਨਾਲ ਪੂਰਾ ਕਰਵਾਇਆ ਜਾਵੇਗਾ, ਸਰਕਾਰ ਦੇ ਕੋਲ ਬਜਟ ਦੀ ਕੋਈ ਕਮੀ ਨਹੀਂ ਹੈ।
ਅੰਤੋਂਦੇਯ ਰਾਹੀਂ ਇਕ ਲੱਖ ਪਰਿਵਾਰਾਂ ਨੂੰ ਸਵੈਰੁਜਗਾਰ ਦੇਣਾ ਉਦੇਸ਼
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੰਤੋਂਦੇਯ ਉਥਾਨ ਯੋਜਨਾ ਦੇ ਤਹਿਤ ਸੂਬੇ ਵਿਚ ਅੰਤੋਂਦੇਯ ਮੇਲਿਆਂ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਢਾਈ ਲੱਖ ਪੱਤਰ ਪਰਿਵਾਰਾਂ ਨੂੰ ਮੰਗੇ ਗਏ ਸਨ। ਉਨ੍ਹਾਂ ਨੇ ਦਸਿਆ ਕਿ ਮੇਲਿਆਂ ਵਿਚ 88 ਹਜਾਰ ਲੋਕ ਆਏ, ਜਿਨ੍ਹਾ ਵਿੱਚੋਂ 40 ਹਜਾਰ ਤੋਂ ਵੱਧ ਪਰਿਵਾਰਾਂ ਨੇ ਸਰਕਾਰ ਦੀ ਯੋਜਨਾਵਾਂ ਦੇ ਤਹਿਤ ਬਿਨੈ ਦਿੱਤੇ ਅਤੇ ਵਿਭਾਗਾਂ ਨੇ ਮੰਜੂਰ ਕੀਤੇ। ਮੁੱਖ ਮੰਤਰੀ ਨੇ ਦਸਿਆ ਕਿ 22 ਹਜਾਰ ਤੋਂ ਵੱਧ ਪਰਿਵਾਰਾਂ ਨੂੰ ਬੈਂਕਾਂ ਵੱਲੋਂ ਲੋਨ ਦੀ ਮੰਜੂਰੀ ਮਿਲ ਚੁੱਕੀ ਹੈ ਅਤੇ ਜਿਆਦਾਤਰ ਦੇ ਖਾਤਿਆਂ ਵਿਚ ਰਕਮ ਵੀ ਆ ਚੁੱਕੀ ਹੈ। ਉਨ੍ਹਾਂ ਨੇ ਦਸਿਆ ਕਿ ਸਰਕਾਰ ਦਾ ਉਦੇਸ਼ ਇਕ ਲੱਖ ਗਬੀਬ ਪਰਿਵਾਰਾਂ ਨੂੰ ਵੱਖ-ਵੱਖ ਸਰੋਤਾਂ ਨਾਲ ਆਰਥਕ ਸਹਾਇਤਾ ਦੇ ਕੇ ਉਨ੍ਹਾਂ ਦੇ ਜੀਵਨ ਪੱਧਰ ਨੁੰ ਉੱਚਾ ਚੁੱਕਣਾ ਹੈ।
ਜੂਨ ਜਾਂ ਜੁਲਾਈ ਵਿਚ ਹੋਵੇਗੀ ਸੀਈਟੀ ਦੀ ਪ੍ਰੀਖਿਆ
ਪੱਤਰਕਾਰਾਂ ਵੱਲੋਂ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੀਈਟੀ ਪ੍ਰੀਖਿਆ ਨੂੰ ਲੈ ਕੇ ਸ਼ੈਡੀਯੂਲ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਇਸ ਦੀ ਪੋਲਿਸੀ ਵੀ ਬਣਾਈ ਜਾ ਚੁੱਕੀ ਹੈ। ਜੂਨ ਦੇ ਆਖੀਰੀ ਜਾਂ ਜੁਲਾਈ ਾਪਹਿਲੇ ਹਫਤੇ ਵਿਚ ਸੀਈਈ ਦਾ ਪ੍ਰਬੰਧ ਕੀਤਾ ਜਾਵਗਾ।
ਜਲਦੀ ਹੋਣਗੇ ਪੰਚਾਇਤ ਅਤੇ ਨਗਰ ਨਿਗਮ ਚੋਣ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਚੋਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਚੋਣ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪੇਂਡੂ ਖੇਤਰਾਂ ਵਿਚ ਵਾਰਡਬੰਦੀ ਤੇ ਰਾਖਾਂ ਦੀ ਪ੍ਰਕਿ੍ਰਆ ਵਿਚ ਦੋ ਮਹੀਨੇ ਦਾ ਸਮੇਂ ਲੱਗੇਗਾ। ਸ਼ਹਿਰੀ ਨਗਰ ਪਰਿਸ਼ਦ ਤੇ ਨਗਰ ਪਾਲਿਕਾਵਾਂ ਦੇ ਚੋਣ ਜਲਦੀ ਹੋਣਗੇ। ਸਿਰਸਾ ਜਿਲ੍ਹਾ ਵਿਚ ਨਗਰ ਪਰਿਸ਼ਦ ਡੱਬਵਾਲੀ, ਨਗਰ ਪਾਲਿਕਾ ਰਾਨਿਆ ਤੇ ਏਲਨਾਬਾਦ ਦੇ ਚੋਣ ਪਹਿਲੇ ਪੜਾਅ ਵਿਚ ਕੀਤੇ ਜਾਣਗੇ ਅਤੇ ਨਗਰ ਪਰਿਸ਼ਦ ਸਿਰਸਾ ਤੇ ਨਗਰ ਪਾਲਿਕਾ ਕਾਲਾਂਵਾਲੀ ਦਾ ਏਰਿਆ ਵਧਾਇਆ ਗਿਆ ਹੈ, ਇਸ ਲਈ ਇਸ ਵਿਚ ਕੁੱਝ ਸਮੇਂ ਹੋਰ ਲੱਗੇਗਾ।
ਨਸ਼ਾ ਨੂੰ ਲੈ ਕੇ ਚਲਾਇਆ ਜਾਵੇਗਾ ਜਾਗਰੁਕਤਾ ਮੁਹਿੰਮ
ਜਿਲ੍ਹਾ ਵਿਚ ਨਸ਼ੇ ਨੂੰ ਲੈ ਕੇ ਪੁੱਛੇ ਸੁਆਲ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨਸ਼ੇ ਦੀ ਸਮਸਿਆ ਨੂੰ ਲੈ ਕੇ ਗੰਭੀਰ ਹਨ, ਸਰਕਾਰ ਵੱਲੋਂ ਏਂਟਰੀ ਨਾਰਕੋਟਿਕਸ ਸੈਲ ਬਣਾਇਆ ਗਿਆ ਹੈ। ਇਸ ਵਿਚ ਸਮਾਜਿਕ ਸੰਸਥਾਵਾਂ ਦਾ ਵੀ ਸਹਿਯੋਗ ਕੀਤਾ ਜਾ ਰਿਹਾ ਹੈ। ਏਂਟੀ ਨਾਰਕੋਟਿਕਸ ਬਿਊਰੋ ਵੱਲੋਂ ਪੂਰੇ ਸੂਬੇ ਵਿਚ ਅਗਲੇ ਤਿੰਨ ਮਹੀਨੇ ਵਿਚ ਇਕ ਮੁਹਿੰਮ ਵੀ ਚਲਾਈ ਜਾਵੇਗੀ, ਜਿਸ ਦੇ ਤਹਿਤ ਜਿਲ੍ਹਾ, ਸਬ-ਡਿਵੀਜਨਲ ਤੇ ਪਿੰਡ ਪੱਧਰ ‘ਤੇ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜਾਗਰੁਕ ਕੀਤਾ ਜਾਵੇਗਾ। ਸਰਕਾਰ ਪੂਰੀ ਤਰ੍ਹਾ ਨਾਲ ਸਖਤ ਹਨ, ਨਸ਼ੇ ਦੀ ਸਪਲਾਈ ਚੈਨ ਨੂੰ ਤੋੜਨ ਦੇ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਕਰੋੜਾਂ ਰੁਪਏ ਦੀ ਨਸ਼ੇ ਦੀ ਸਮੱਗਰੀ ਨੂੰ ਜਬਤ ਕਰ ਕੇ ਨਸ਼ਟ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਹ ਇਕ ਅਜਿਹਾ ਵਿਸ਼ਾ ਹੈ ਜੋ ਜਨਤਾ ਦੇ ਸਹਿਯੋਗ ਦੇ ਬਿਨ੍ਹਾਂ ਨਸ਼ੇ ‘ਤੇ ਰੋਕ ਸੰਭਵ ਨਹੀਂ ਹੈ। ਇਸ ਮੌਕੇ ‘ਤੇ ਸੀਐਮ ਦੇ ਰਾਜਨੈਤਿਕ ਸਕੱਤਰ ਕਿ੍ਰਸ਼ਣ ਬੇਦੀ, ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ, ਪੁਲਿਸ ਸੁਪਰਡੈਂਟ ਡਾ. ਅਰਪਿਤ ਜੈਨ, ਏਡੀਸੀ ਸੁਸ਼ੀਲ ਕੁਮਾਰ, ਡੀਐਮਸੀ ਗਾਇਤਰੀ ਅਹਿਲਾਵਤ, ਭਾਜਪਾ ਨੇਤਾ ਗੋਵਿੰਦ ਕਾਂਡਾ ਅਤੇ ਜਗਦੀਸ਼ ਚੋਪੜਾ ਵੀ ਮੌਜੂਦ ਸਨ।