ਬੰਬ ਧਮਾਕੇ ’ਚ 6 ਸਾਲ ਬਾਅਦ ਵੀ ਡੇਰਾ ਸਿਰਸਾ ਨਾਲ ਸਬੰਧਿਤ ਤਿੰਨ ਦੋਸ਼ੀ ਪੁਲਿਸ ਦੀ ਗਿਫ੍ਰਤ ਤੋਂ ਬਾਹਰ
ਭੋਲਾ ਸਿੰਘ ਮਾਨ
ਮੌੜ ਮੰਡੀ, 30 ਜਨਵਰੀ:ਵਿਧਾਨ ਸਭਾ ਚੋਣਾ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੇ ਚੋਣ ਜਲਸੇ ਦੌਰਾਨ ਹੋਏ ਬੰਬ ਧਮਾਕੇ ਨੂੰ ਬੇਸ਼ੱਕ ਅੱਜ 6 ਸਾਲ ਦਾ ਸਮਾਂ ਹੋ ਚੁੱਕਾ ਹੈ ਅਤੇ ਸਰਕਾਰਾਂ ਦੀ ਇਸ ਮਾਮਲੇ ਪ੍ਰਤੀ ਵਰਤੀ ਜਾ ਰਹੀ ਢਿੱਲੀ ਕਾਰਗੁਜ਼ਾਰੀ ਕਾਰਨ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਜਿਸ ਕਾਰਨ ਹੁਣ ਬੰਬ ਪੀੜਿਤ ਪਰਿਵਾਰਾਂ ਨੂੰ ਇਨਸਾਫ ਦੀਆਂ ਆਸਾਂ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਹਨ। ਬੰਬ ਧਮਾਕੇ ’ਚ ਮਰਨ ਵਾਲਿਆਂ ਦੀ ਯਾਦ ਵਿਚ 31 ਜਨਵਰੀ ਨੂੰ ਬਾਬਾ ਵਿਸ਼ਵਕਰਮਾਂ ਭਵਨ ਮੌੜ ਵਿਖੇ ਸਹਿਜ ਪਾਠ ਦੇ ਭੋਗ ਪਾਏ ਜਾ ਰਹੇ ਹਨ।
ਦੱਸਣਾ ਬਣਦਾ ਹੈ ਕਿ ਬੰਬ ਧਮਾਕੇ ’ਚ ਵਰਤੀ ਗਈ ਮਰੂਤੀ ਕਾਰ ਡੇਰਾ ਸਿਰਸਾ ਦੀ ਵਰਕਸ਼ਾਪ ’ਚ ਤਿਆਰ ਹੋਣ ਕਾਰਨ ਇਸ ਬੰਬ ਕਾਂਡ ਦੀ ਸੂਈ ਪਹਿਲਾ ਹੀ ਡੇਰਾ ਸਿਰਸਾ ਦੇ ਦੁਆਲੇ ਘੁੰਮ ਰਹੀ ਸੀ। ਜਿਸ ਤੋਂ ਬਾਅਦ ਡੇਰੇ ਸਿਰਸਾ ਨਾਲ ਸਬੰਧਿਤ ਤਿੰਨ ਦੋਸ਼ੀਆਂ ਗੁਰਤੇਜ ਸਿੰਘ ਕਾਲਾ ਪੁੱਤਰ ਰਲੀਆ ਰਾਮ ਵਾਸੀ ਆਲੀ ਕਾ ਸਿਰਸਾ , ਅਵਤਾਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਮੈਸੀਮਾਜਰਾ ਕੂਰੂਕੇਸ਼ਤਰ ਅਤੇ ਅਵਤਾਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਭੀਖੀ ਮਾਨਸਾ ਦੇ ਮਾਨਯੋਗ ਅਦਾਲਤ ਤਲਵੰਡੀ ਸਾਬੋ ਵੱਲੋਂ ਪੋਸਟਰ ਜਾਰੀ ਕਰਕੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ। ਸਵ: ਸੋਰਵ ਸਿੰਗਲਾ ਦੇ ਪਿਤਾ ਰਕੇਸ਼ ਕੁਮਾਰ ਬਿੱਟੂ ਨੇ ਕਿਹਾ ਕਿ ਸਾਨੂੰ ਨਾ ਤਾਂ ਇਨਸਾਫ ਮਿਲਿਆ ਹੈ ਅਤੇ ਨਾ ਹੀ ਵਾਅਦੇ ਅਨੁਸਾਰ ਨੌਕਰੀ ਮਿਲੀ ਹੈ।
ਬੰਬ ਧਮਾਕੇ ’ਚ ਮਰਨ ਵਾਲੇ ਬੱਚੇ ਜਪਸਿਮਰਨ ਸਿੰਘ ਦੇ ਦਾਦਾ ਬਲਵੀਰ ਸਿੰਘ ਅਤੇ ਸਵ: ਰਿਪਨਦੀਪ ਸਿੰਘ ਦੇ ਪਿਤਾ ਨਛੱਤਰ ਸਿੰਘ ਨੇ ਸਰਕਾਰ ਪ੍ਰਤੀ ਰੋਸ ਜਾਹਰ ਕਰਦੇ ਹੋਏ ਕਿਹਾ ਕਿ ਸਾਡੇ ਬੱਚਿਆਂ ਦੀ ਜਾਨ ਲੈਣ ਵਾਲੇ ਰਾਮ ਰਹੀਮ ਨੂੰ ਸਰਕਾਰ ਵਾਰ ਵਾਰ ਪੈਰੋਲਾਂ ’ਤੇ ਭੇਜ ਕੇ ਸਾਡੇ ਜਖ਼ਮਾਂ ’ਤੇ ਲੂਣ ਛਿੜਕ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਾਨੂੰ ਇਨਸਾਫ ਦੇਣ ਲਈ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰੇ।
Share the post "ਸੌਦਾ ਸਾਧ ਨੂੰ ਵਾਰ ਵਾਰ ਪੈਰੌਲ ਦੇ ਕੇ ਸਰਕਾਰ ਮੌੜ ਬੰਬ ਧਮਾਕੇ ਦੇ ਪੀੜਿਤਾਂ ਦੇ ਜਖ਼ਮਾਂ ’ਤੇ ਲੂਣ ਛਿੜਕ ਰਹੀ ਹੈ : ਪੜਿਤ ਪਰਿਵਾਰ"