ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਣੀ ਕਮੇਟੀ ਦੇ ਆਗੂਆਂ ਦੀ ਮੀਟਿੰਗ ਹੋਈ

Date:

spot_img

ਸੁਖਜਿੰਦਰ ਮਾਨ
ਬਠਿੰਡਾ, 30 ਜਨਵਰੀ : ਪਿਛਲੇ ਦਿਨੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਸਤਿਗੁਰੂ ਰਵਿਦਾਸ ਨਗਰ ਕੀਰਤਨ ਕਮੇਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਮੁੱਖ ਕਨਵੀਨਰ ਜਸਵੀਰ ਸਿੰਘ ਮਹਿਰਾਜ ਦੀ ਅਗਵਾਈ ਹੇਠ ਹੋਈ। ਜਾਣਕਾਰੀ ਦਿੰਦਿਆਂ ਕਮੇਟੀ ਦੇ ਕਨਵੀਨਰ ਬੁਲਾਰੇ ਦੇਸ ਰਾਜ ਛੱਤਰੀਵਾਲਾ ਨੇ ਦੱਸਿਆ ਕਿ ਸੰਤ ਮਾਰਗਦਰਸ਼ਕ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 4 ਫਰਵਰੀ ਦਿਨ ਸ਼ਨੀਵਾਰ ਨੂੰ ਸ਼੍ਰੀ ਸਤਿਗੁਰੂ ਰਵਿਦਾਸ ਨਗਰ ਕੀਰਤਨ ਕਮੇਟੀ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | ਅੰਬੇਡਕਰ ਨਗਰ ਸ਼੍ਰੀ ਗੁਰੂ ਰਵਿਦਾਸ ਮੰਦਿਰ ‘ਚ ਸਜਾਇਆ ਗਿਆ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਬਾਜ਼ਾਰਾਂ ‘ਚੋਂ ਹੁੰਦਾ ਹੋਇਆ ਸ਼੍ਰੀ ਗੁਰੂ ਰਵਿਦਾਸ ਨਗਰ (ਆਵਾ ਬਸਤੀ) ਸ਼੍ਰੀ ਗੁਰੂ ਰਵਿਦਾਸ ਮੰਦਰ ਵਿਖੇ ਸਮਾਪਤ ਹੋਵੇਗਾ। ਨਗਰ ਕੀਰਤਨ ਵਿੱਚ ਸੁੰਦਰ ਝਾਕੀਆਂ, ਗੱਤਕਾ, ਬੈਂਡ ਸਾਜ਼ ਆਦਿ ਨਗਰ ਕੀਰਤਨ ਦੀ ਸ਼ੋਭਾ ਵਿੱਚ ਵਾਧਾ ਕਰਨਗੇ। ਇਸ ਮੌਕੇ ਮੁੱਖ ਕਨਵੀਨਰ ਜਸਵੀਰ ਸਿੰਘ ਮਹਿਰਾਜ, ਕਨਵੀਨਰ ਗੌਰੀ ਸ਼ੰਕਰ, ਓਮ ਪ੍ਰਕਾਸ਼ ਡਡੀਆ, ਬਲਬੀਰ ਸਿੰਘ ਮੰਡੀਕਲਾਂ, ਨੰਦ ਲਾਲ ਸਰੋਆ, ਹਰਪਾਲ ਪਾਲਾ, ਦੁਲੀ ਚੰਦ ਕਿਲਾਨੀਆਂ , ਪਵਨ ਕੁਮਾਰ ਢੋਸੀਵਾਲ, ਪਵਨ ਸਾਰਵਾਲ , ਕੁਲਵੰਤ ਅਤੇ ਦੇਸ ਰਾਜ ਛੱਤਰੀਵਾਲਾ ਆਦਿ ਹਾਜ਼ਰ ਸਨ।

spot_img
spot_img
spot_img

Share post:

Popular

More like this
Related

Khalsa School Bathinda ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Bathinda News:  Khalsa School Bathinda ;ਖਾਲਸਾ ਸੀਨੀਅਰ ਸੈਕੇਡੰਰੀ ਸਕੂਲ...

2027 ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਸਿਆਸੀ ਦਾਅ! Madan Lal Jalalpur ਕਾਂਗਰਸ ‘ਚ ਵਾਪਸੀ

Chandigarh News : 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ...