ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੌ ਪ੍ਰਤੀਸ਼ਤ ਨਤੀਜੇ ਪ੍ਰਾਪਤ ਕੀਤੇ

0
12

ਸੁਖਜਿੰਦਰ ਮਾਨ

ਬਠਿੰਡਾ, 3 ਅਗਸਤ:ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਬਠਿੰਡਾ ਦੇ ਵਿਦਿਆਰਥੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀ.ਬੀ.ਐੱਸ.ਈ ਬੋਰਡ ਦੇ ਸੌ ਪ੍ਰਤੀਸ਼ਤ ਨਤੀਜੇ ਨਾਲ ਜਿੱਤ ਦਾ ਝੰਡਾ ਲਹਿਰਾਇਆ. ਅੱਜ ਸੀ.ਬੀ.ਐੱਸ.ਈ ਬੋਰਡ ਦੁਆਰਾ ਘੋਸ਼ਿਤ ਕੀਤਾ ਗਿਆ ਦਸਵੀਂ ਜਮਾਤ  ਦਾ ਨਤੀਜਾ 100 % ਹੋਣ ਦੇ ਨਾਲ-ਨਾਲ ਬਹੁਤ ਹੀ ਸ਼ਾਨਦਾਰ ਰਿਹਾ| ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ 202 ਵਿਦਿਆਰਥੀ ਪਰੀਖਿਆ ਵਿੱਚ ਬੈਠੇ I ਇਸ ਸਾਲ ਬੱਚਿਆਂ ਅਤੇ ਅਧਿਆਪਕਾਂ ਲਈ ਔਨ-ਲਾਈਨ ਪੜਾਈ ਦਾ ਨਵਾਂ ਤਜਰਬਾ ਹੋਣ ਦੇ ਬਾਵਜੂਦ ਵੀ ਬੱਚਿਆਂ ਨੇ ਨਤੀਜੇ ਵਿੱਚ ਵਧੀਆ ਪ੍ਰਦਰਸ਼ਨ ਕੀਤਾI 24 ਵਿਦਿਆਰਥੀਆਂ ਨੇ 90 % ਤੋਂ ਜਿਆਦਾ ਅੰਕ ਪ੍ਰਾਪਤ ਕੀਤੇ I 43 ਵਿਦਿਆਰਥੀਆਂ ਨੇ 85 % ਤੋਂ ਜਿਆਦਾ ਅੰਕ, ਅਤੇ ਬਾਕੀ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾI ਗੁਰਅੰਸ਼ ਸਿੰਘ ਨੇ 96.2% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋ ਪਹਿਲਾ ਸਥਾਨ, ਕਮਕਸ਼ੀ ਸ਼ਰਮਾ ਨੇ 95.2% ਅੰਕਾਂ ਨਾਲ ਦੂਜਾ ਸਥਾਨ, ਅਰਸ਼ ਬੰਸਲ ਨੇ 94.8% ਅੰਕਾਂ ਨਾਲ ਤੀਜਾ ਸਥਾਨ, ਮਨਜੋਤ ਸਿੰਘ ਖਾਲਸਾ ਤੇ ਸੁਖਮਨ ਕੌਰ ਨੇ 94.4 % ਅੰਕਾਂ ਨਾਲ ਚੌਥਾ ਸਥਾਨ ਅਤੇ ਹਰਸ਼ਦੀਪ ਸਿੰਘ ਨੇ 94.2% ਅੰਕਾਂ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾI

ਪਿਛਲੇ ਦਿਨੀ ਸੀ.ਬੀ.ਐੱਸ.ਈ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਘੋਸ਼ਿਤ ਕੀਤਾ ਗਿਆ ਨਤੀਜਾ ਵੀ ਹਰ ਸਾਲ ਦੀ ਤਰ੍ਹਾਂ 100 % ਰਿਹਾI ਜਿਸ ਵਿੱਚ ਹਰਮਨਜੋਤ ਕੌਰ ਨੇ 95.6% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ I ਅੰਮ੍ਰਿਤਪਾਲ ਕੌਰ ਨੇ 94.8% ਅੰਕਾਂ ਨਾਲ ਦੂਜਾ ਸਥਾਨ, ਸਮਦਿਸ਼ਾ ਨੇ 94.4 % ਅੰਕਾਂ ਨਾਲ ਤੀਜਾ ਸਥਾਨ, ਗੁਣਪ੍ਰੀਤ ਕੌਰ ਨੇ  91.6% ਅੰਕਾਂ ਨਾਲ ਚੌਥਾ ਸਥਾਨ ਅਤੇ ਕਪਿਲ ਬੰਸਲ ਨੇ 91.4% ਅੰਕਾਂ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾI ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਜਤਿੰਦਰ ਕੌਰ ਨੇ ਕਿਹਾ ਕੇ 10 ਵੀ ਅਤੇ 12 ਵੀ ਜਮਾਤ ਦੇ ਵਧੀਆ ਨਤੀਜੇ ਦਾ ਸਿਹਰਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਸਖ਼ਤ ਮਿਹਨਤ, ਲਗਨ ਅਤੇ ਸਹਿਯੋਗ ਨੂੰ ਜਾਂਦਾ ਹੈI ਇਸ ਖੁਸ਼ੀ ਦੇ ਮੌਕੇ ‘ਤੇ ਸਮੂਹ ਪ੍ਰਬੰਧਕ ਕਮੇਟੀ ਨੇ 10 ਵੀ ਅਤੇ 12 ਵੀ ਜਮਾਤ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਬਹੁਤ ਬਹੁਤ ਵਧਾਈ ਦਿੱਤੀ ਅਤੇ ਸੁਭ ਕਾਮਨਾਵਾਂ ਦਿੰਦੇ ਹੋਏ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ I

LEAVE A REPLY

Please enter your comment!
Please enter your name here