ਅਗਲੇ 3 ਮਹੀਨਿਆਂ ਵਿਚ ਸਰਵੇ ਬਾਅਦ ਜੇਲਾਂ ਵਿਚ ਸ਼ੁਰੂ ਹੋਵੇਗਾ ਫਾਇਰ ਸੇਫਟੀ ਦਾ ਕੰਮ
ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਜੇਲਾਂ ਵਿਚ ਫਾਇਰ ਸੇਫਟੀ ਆਡਿਟ ਨੂੰ ਲੈ ਕੇ ਕੀਤੀ ਮੀਟਿੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਜੂਨ – ਹਰਿਆਣਾ ਦੀਆਂ ਜੇਲਾਂ ਨੂੰ ਅੱਗੇ ਦੀ ਘਟਨਾਵਾਂ ਤੋਂ ਸੁਰੱਖਿਅਤ ਕਰਨ ਲਈ ਨੈਸ਼ਨਲ ਬਿਲਡਿੰਗ ਕੋਡ ਦੇ ਅਨੁਰੂਪ ਫਾਇਰ ਫਾਈਟਿੰਗ ਸਕੀਮ ਬਣਾਈ ਜਾਵੇਗੀ। ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਜੇਲ ਅਧਿਕਾਰੀਆਂ ਨੂੰ ਅਗਲੇ 3 ਮਹੀਨਿਆਂ ਵਿਚ ਜੇਲਾਂ ਵਿਚ ਫਾਇਰ ਸੇਫਟੀ ਮਾਨਦੰਡਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।ਮੁੱਖ ਸਕੱਤਰ ਅੱਜ ਇੱਥੇ ਜੇਲਾਂ ਵਿਚ ਫਾਇਰ ਸੇਫਟੀ ਆਡਿਟ ਨੂੰ ਲੈ ਕੇ ਮੀਟਿੰਗ ਕਰ ਰਹੇ ਸਨ।
ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਸਾਰੇ ਸਰਕਾਰੀ ਭਵਨਾਂ ਜਿਵੇਂ ਮਿਨੀ ਸਕੱਤਰੇਤ ਭਵਨਾਂ, ਸਿਵਲ ਹਸਪਤਾਲਾਂ, ਮੈਡੀਕਲ ਕਾਲਜਾਂ, ਨਗਰ ਨਿਗਮਾਂ ਅਤੇ ਜੇਲ ਭਵਨਾਂ ਵਿਚ ਅੱਗੇ ਤੋਂ ਬਚਾਅ ਦੀ ਘਟਨਾਵਾਂ ਦੇ ਸਾਰੇ ਪ੍ਰਬੰਧ ਹੋਣੇ ਚਾਹੀਦੇ ਹਨ। ਸ੍ਰੀ ਕੌਸ਼ਲ ਨੇ ਜੇਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਲ੍ਹਾ ਜੇਲਾਂ ਵਿਚ ਜੋ ਵੀ ਜਰੂਰੀ ਬਦਲਾਅ ਕੀਤੇ ਜਾਣੇ ਹਨ, ਉਨ੍ਹਾਂ ਦੀ ਵਿਸਤਾਰ ਸੂਚੀ ਤਿਆਰ ਕੀਤੀ ਜਾਵੇ ਅਤੇ ਜਲਦੀ ਹੀ ਸਬੰਧਿਤ ਵਿਭਾਗਾਂ ਦੇ ਨਾਲ ਮੀਟਿੰਗ ਕਰ ਕਾਰਜ ਯੋਜਨਾ ਬਣਾਈ ਜਾਵੇ।
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਵਿਚ ਸਾਰੇ ਸਰਕਾਰੀ ਭਵਨਾਂ ਵਿਚ ਅੱਗ ਦੀਆਂ ਘਟਨਾਵਾਂ ਤੋਂ ਬਚਾਅ ਲਈ ਫਾਇਰ ਸੇਫਟੀ ਦੇ ਪ੍ਰਬੰਧਾਂ ਨੂੰ ਲੈ ਕੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਸ ਲਈ ਜੇਲਾਂ ਨੂੰ ਵੀ ਜਲਦੀ ਤੋਂ ਜਲਦੀ ਫਾਇਰ ਸੇਫਟੀ ਸਮੱਗਰੀਆਂ ਨਾਲ ਲੈਸ ਕੀਤਾ ਜਾਵੇ, ਤਾਂ ਜੋ ਅੱਗ ਦੀ ਘਟਨਾਵਾਂ ‘ਤੇ ਰੋਕ ਲੱਗ ਸਕੇ ਅਤੇ ਕਿਸੇ ਵੀ ਤਰ੍ਹਾ ਦੀ ਜਾਨ-ਮਾਨ ਦੀ ਹਾਨੀ ਨਾ ਹੋਵੇ। ਇਸ ਅਨੁਸਾਰ ਸਰਵੇ ਕਰਵਾ ਕੇ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਰਾਹੀਂ 3 ਮਹੀਨੇ ਦੇ ਅੰਦਰ-ਅੰਦਰ ਸਾਰੇ ਜਿਲ੍ਹਿਆਂ ਵਿਚ ਫਾਇਰ ਸੇਫਟੀ ਦੇ ਮਾਨਦੰਡ ਪੂਰੇ ਕਰ ਲਏ ਜਾਣਗੇ।ਮੀਟਿੰਗ ਵਿਚ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮਹਾਨਿਦੇਸ਼ਕ ਫਾਇਰ ਸੇਫਟੀ ਸੇਵਾਵਾਂ, ਹਰਿਆਣਾ ਅਸ਼ੋਕ ਕੁਮਾਰ ਮੀਣਾ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਰਹੇ।
ਹਰਿਆਣਾ ਦੀਆਂ ਜੇਲਾਂ ਦਾ ਹੋਵੇਗਾ ਬਦਲਾਅ
12 Views