WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਪ੍ਰਧਾਨਮੰਤਰੀ ਮੋਦੀ ਮੰਗਲਵਾਰ ਨੂੰ ਜਨਤਾ ਨੂੰ ਸਮਰਪਿਤ ਕਰਣਗੇ ਅਮ੍ਰਤਾ ਹਸਪਤਾਲ

ਅਮ੍ਰਤਾ ਹਸਪਤਾਲ ਦੇ ਉਦਘਾਟਨ ਮੌਕੇ ‘ਤੇ ਮੌਜੂਦ ਰਹਿਣਗੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ
ਸੂਬੇ ਦੇ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿਚ ਹੋਵੇਗਾ ਇਜਾਫਾ – ਮੁੱਖ ਮੰਤਰੀ
ਨਾਗਰਿਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਸਰਕਾਰ ਪ੍ਰਤੀਬੱਧ
ਮੁੱਖ ਮੰਤਰੀ ਨੇ ਮਾਂ ਅਮ੍ਰਤਾ ਆਨੰਦਮਈ ਅੰਮਾ ਅਤੇ ਪ੍ਰਧਾਨ ਮੰਤਰੀ ਦਾ ਜਤਾਇਆ ਧੰਨਵਾਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਅਗਸਤ : ਫਰੀਦਾਬਾਦ ਦੇ ਸੈਕਟਰ-88 ਵਿਚ 133 ਏਕੜ ਖੇਤਰ ਵਿਚ ਬਣੇ ਅਮ੍ਰਤਾ ਹਸਪਤਾਲ ਦਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 24 ਅਗਸਤ ਨੂੰ ਉਦਘਾਟਨ ਕਰਣਗੇ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸਮੇਤ ਕਈ ਮਾਣਯੋਗ ਮੌਜੂਦ ਰਹਿਣਗੇ। ਮਾਂ ਅਮ੍ਰਤਾ ਆਨੰਦਮਈ ਅੰਮਾ ਵੱਲੋਂ ਸਥਾਪਿਤ ਕੀਤਾ ਗਿਆ ਇਹ ਹਸਪਤਾਲ ਇਸ ਖੇਤਰ ਦਾ ਸੱਭ ਤੋਂ ਵੱਡਾ ਅਤੇ ਅੱਤਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਹਸਪਤਾਲ ਦੇ ਸ਼ੁਰੂ ਹੋਣ ਨਾਲ ਸੂਬੇ ਦੇ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿਚ ਇਜਾਫਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਐਨਸੀਆਰ ਸਮੇਤ ਗੁਆਂਢੀ ਸੂਬਿਆਂ ਦੇ ਲੋਕ ਵੀ ਇਸ ਹਸਪਤਾਲ ਨਾਲ ਲਾਭ ਮਿਲੇਗਾ। ਮੁੱਖ ਮੰਤਰੀ ਨੇ ਅੰਮਾ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਹਸਪਤਾਲ ਦੇ ਨਿਰਮਾਣ ਦੇ ਲਈ ਹਰਿਆਣਾ ਨੂੰ ਚੁਣਿਆ। ਉੱਥੇ ਸ੍ਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਇਸ ਹਸਪਤਾਲ ਦੇ ਉਦਘਾਟਨ ਲਈ ਆਪਣੇ ਵਿਅਸਥ ਪ੍ਰੋਗ੍ਰਾਮ ਤੋਂ ਸਮੇਂ ਕੱਢਿਆ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਨਾਗਰਿਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਲਈ ਪ੍ਰਤੀਬੱਧ ਹੈ। ਸਰਕਾਰ ਵੱਲੋਂ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਨਾਲ ਜੋੜਿਆ ਗਿਆ ਹੈ। ਸੂਬੇ ਦੇ ਲਗਭਗ 22 ਲੱਖ ਪਰਿਵਾਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਜਰਇਏ 5 ਲੱਖ ਰੁਪਏ ਤਕ ਦੀ ਫਰੀ ਮੈਡੀਕਲ ਸਹੁਨਤ ਮਹੁਇਆ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਕਾਫੀ ਡਾਕਟਰਾਂ ਦੀ ਉਪਲਬਧਤਾ ਨੂੰ ਯਕੀਨੀ ਕਰਨ ਲਈ ਵੀ ਸਰਕਾਰ ਕਈ ਕਦਮ ਚੁੱਕ ਰਹੀ ਹੈ। ਇਸ ਦੇ ਲਈ ਹਰੇਕ ਜਿਲ੍ਹੇ ਵਿਚ ਮੈਡੀਕਲ ਕਾਲਜ ਖੋਲੇ ਜਾਣ ਦੀ ਪ੍ਰਕਿ੍ਰਆ ਜਾਰੀ ਹੈ। ਇਸ ਸਮੇਂ ਸੂਬੇ ਵਿਚ 13 ਮੈਡੀਕਲ ਕਾਲਜ ਹਨ ਅਤੇ 8 ਮੈਡੀਕਲ ਕਾਲਜ ਪ੍ਰਕਿ੍ਰਆਧੀਨ ਹਨ ਅਤੇ ਲਗਭਗ 13 ਹਜਾਰ ਡਾਕਟਰ ਹਨ। ਸਰਕਾਰ ਦਾ ਟੀਚਾ ਇੰਨ੍ਹਾਂ ਦੀ ਗਿਣਤੀ ਨੂੰ ਵਧਾ ਕੇ 28 ਹਜਾਰ ਕਰਨ ਦਾ ਹੈ, ਇਸ ਦੇ ਲਈ ਹਰ ਸਾਲ 2650 ਡਾਕਟਰਸ ਤਿਆਰ ਕੀਤੇ ਜਾਣਗੇ। ਵਰਨਣਯੋਗ ਹੈ ਕਿ ਪੂਰਣ ਰੂਪ ਨਾਲ ਤਿਆਰ ਹੋਣ ਬਾਅਦ ਫਰੀਦਾਬਾਦ ਦੇ ਅਮ੍ਰਤਾ ਹਸਪਤਾਲ ਵਿਚ 2600 ਬੈਡ ਹੋਣਗੇ, ਜਿਨ੍ਹਾਂ ਵਿਚ 534 ਕਿ੍ਰਟਿਕਲ ਕੇਅਰ ਬੈਡ ਸ਼ਾਮਿਲ ਹਨ। ਹਸਪਤਾਲ ਵਿਚ 64 ਮਾਡੀਯੂਲਰ ਆਪ੍ਰੇਸ਼ਨ ਥਇਏਟਰ ਹੋਣਗੇ। ਹਸਪਤਾਲ ਵਿਚ ਇਕ ਪੂਰੀ ਮੰਜਿਲ ਮਾਂ ਅਤੇ ਬੁੱਚਿਆਂ ਦੀ ਦੇਖਭਾਲ ਲਈ ਸਪਰਪਿਤ ਹੋਵੇਗੀ। ਹਸਪਤਾਲ ਵਿਚ 800 ਡਾਕਟਰ ਸਮੇਤ 2500 ਪੈਰਾ ਮੈਡੀਕਲ ਸਟਾਫ ਕੰਮ ਕਰੇਗਾ। ਪੂਰੀ ਤਰ੍ਹਾਂ ਤਿਆਰ ਹੋਣ ਬਾਅਦ ਇਸ ਹਸਪਤਾਲ ਦਾ ਕੁੱਲ ਨਿਰਮਾਣਤ ਖੇਤਰ 1 ਕਰੋੜ ਵਰਗ ਫੁੱਟ ਹੋਵੇਗਾ। ਇਸ ਹਸਪਤਾਲ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਵਿਚ 6 ਹਜਾਰ ਕਰੋੜ ਰੁਪਏ ਦਾ ਖਰਚ ਆਵੇਗਾ।

Related posts

ਹਰਿਆਣਾ ਨੂੰ ਵੱਡੀ ਸੌਗਾਤ – ਪੰਚਕੂਲਾ ਵਿਚ ਕੌਮੀ ਫੈਸ਼ਨ ਤਕਨਾਲੋਜੀ ਸੰਸਥਾਨ ਦਾ ਉਦਘਾਟਨ

punjabusernewssite

ਜਨਤਾ ਨੂੰ ਸਰਕਾਰੀ ਸੇਵਾਵਾਂ ਸਮੇਂ ‘ਤੇ ਮਿਲਣ ਇਹ ਸਰਕਾਰ ਅਤੇ ਕਰਮਚਾਰੀ ਦੋਵਾਂ ਦੀ ਪ੍ਰਾਥਮਿਕ ਜਿਮੇਵਾਰੀ – ਮੁੱਖ ਮੰਤਰੀ

punjabusernewssite

ਮੁੱਖ ਮੰਤਰੀ ਨੇ ਚੰਡੀਗੜ੍ਹ ਵਿਚ ਸੀਐਮ ਡੈਸ਼ਬੋਰਡ ਅਤੇ ਸੀਐਮ ਉਪਹਾਰ ਪੋਰਟਲ ਕੀਤਾ ਲਾਂਚ

punjabusernewssite