ਖੇਤੀਬਾੜੀ, ਬਾਗਬਾਨੀ, ਦੁੱਧ, ਪੋਲਟਰੀ ਖੇਤਰ ਨਾਲ ਜੁੜੇ ਵੱਖ-ਵੱਖ ਉਤਪਾਦਾਂ ਨੂੰ ਮਿਲੇਗਾ ਪੋ੍ਰਤਸਾਹਨ – ਦੁਸ਼ਯੰਤ ਚੌਟਾਲਾ
ਕਿਸਾਨਾਂ ਤੇ ਸੂਖਮ ਉਦਮਾਂ ਨੂੰ ਮਿਲੇਗਾ ਲਾਭ, ਜਲਦੀ ਵਨ ਬਲਾਕ -ਵਨ ਪੋ੍ਰਡਕਟ ਯੋਜਨਾ ਵੀ ਹੋਵੇਗੀ ਲਾਗੂ – ਡਿਪਟੀ ਮੁੱਖ ਮੰਤਰੀ
ਪੰਜਾਬ ਖ਼ਬਰਸਾਰ ਬਿਊਰੋ
ਚੰਡੀਗੜ੍ਹ, 5 ਅਕਤੂਬਰ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਹੈ ਕਿ ਸੂਬੇ ਦੇ ਸਾਰੇ 22 ਜਿਲ੍ਹਿਆਂ ਨੁੰ ਵਨ ਡਿਸਟਰਿਕ ਵਨ ਪੋ੍ਰਡਕਟ ਯੋਜਨਾ ਦੇ ਲਈ ਕੇਂਦਰੀ ਖੁਰਾਕ ਪੋ੍ਰਸੈਂਸਿੰਗ ਉਦਯੋਗ ਮੰਤਰਾਲੇ ਵੱਲੋਂ ਮੰਜੂਰੀ ਮਿਲ ਗਈ ਹੈ। ਉਨ੍ਹਾਂ ਨੇ ਦਸਿਆ ਕਿ ਸਾਰੇ 22 ਜਿਲ੍ਹਿਆਂ ਦਾ ਖੇਤੀਬਾੜੀ, ਬਾਗਬਾਨੀ, ਦੁੱਧ, ਪੋਲਟਰੀ ਆਦਿ ਖੇਤਰ ਨਾਲ ਸਬੰਧਿਤ ਆਪਣਾ ਉਤਪਾਦ ਸ਼ਾਮਿਲ ਕੀਤਾ ਗਿਆ ਹੈ, ਜਿਸ ਨੂੰ ਸਰਕਾਰ ਵੱਲੋਂ ਇਸ ਯੋਜਨਾ ਦੇ ਤਹਿਤ ਆਰਥਕ ਅਤੇ ਤਕਨੀਕੀ ਸਹਾਇਤਾ ਕਰ ਕੇ ਪੋ੍ਰਤਸਾਹਨ ਦਿੱਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਸਾਰੇ ਜਿਲ੍ਹਿਆਂ ਵਿਚ ਇਹ ਹੋਣ ਵਾਲੀ ਫਸਲਾਂ, ਖੇਤੀਬਾੜੀ ਆਦਿ ਦੇ ਆਧਾਰ ‘ਤੇ ਉਤਪਾਦਾਂ ਦਾ ਚੋਣ ਕੀਤਾ ਹੈ ਤਾਂ ਜੋ ਕਿਸਾਨਾਂ, ਸੂਖਮ ਉਦਮੀਆਂ ਨੂੰ ਪੂਰਾ ਲਾਭ ਮਿਲੇ ਅਤੇ ਸੂਬੇ ਵਿਚ ਖੇਤੀਬਾੜੀ ਨਿਰਯਾਤ ਵੀ ਵਧੇ।
ਡਿਪਟੀ ਸੀਐਮ ਨੇ ਕੇਂਦਰ ਵੱਲੋਂ ਸਾਰੇ 22 ਜਿਲ੍ਹਿਆਂ ਵਿਚ ਮੰਜੂਰ ਕੀਤੇ ਗਏ ਉਤਪਾਦਾਂ ਦੇ ਬਾਰੇ ਵਿਚ ਦਸਿਆ ਕਿ ਅੰਬਾਲਾਜਿਲ੍ਹੇ ਵਿਚ ਪਿਆਜ, ਭਿਵਾਨੀ -ਫਤਿਹਾਬਾਦ -ਮਹੇਂਦਰਗੜ੍ਹ ਵਿਚ ਮੌਸਮੀ, ਨੀਬੂ, ਸੰਤਰਾ, ਆਦਿ ਖੱਟੇ ਫੱਲ, ਦਾਦਰੀ-ਰੋਹਤਕ-ਫਰੀਦਾਬਾਦ ਵਿਚ ਖੀਰਾ, ਕਕੜੀ, ਖਰਬੂਜਾ, ਕੱਦੂ, ਤਰਬੂਜ ਆਦਿ ਕੁਕੁਰਬਿਟਸ ਨਾਲ ਸਬੰਧਿਤ ਉਤਪਾਦਾਂ ਨੂੰ ਪੋ੍ਰਤਸਾਹਨ ਦਿੱਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਗੁਰੂਗ੍ਰਾਮ ਜਿਲ੍ਹੇ ਵਿਚ ਆਂਵਲਾ, ਝੱਜਰ ਵਿਚ ਅਮਰੂਦ, ਜੀਂਦ ਵਿਚ ਮੁਰਗੀਪਾਲਣ, ਕਰਨਾਲ ਵਿਚ ਹਰੀ ਪੱਤੇਦਾਰ ਸਬਜੀਆਂ, ਕੁਰੂਕਸ਼ੇਤਰ ਵਿਚ ਆਲੂ, ਨੁੰਹ-ਪਲਵਲ ਵਿਚ ਟਮਾਟਰ, ਪੰਚਕੂਲਾ ਵਿਚ ਅਦਰਕ, ਹਿਸਾਰ-ਕੈਥਲ ਵਿਚ ਦੁੱਧ ਉਤਪਾਦਾਂ ਦੀ ਬ੍ਰਾਂਡਿੰਗ ਕੀਤੀ ਜਾਵੇਗੀ। ਇਸੀ ਤਰ੍ਹਾ, ਸਰਕਾਰ ਵੱਲੋਂ ਪਾਣੀਪਤ ਜਿਲ੍ਹੇ ਵਿਚ ਗਾਜਰ, ਰਿਵਾੜੀ ਵਿਚ ਸਰੋਂ, ਸਿਰਸਾ ਵਿਚ ਕਿੰਨੂ, ਸੋਨੀਪਤ ਵਿਚ ਮਟਰ ਅਤੇ ਯਮੁਨਾਨਗਰ ਵਿਚ ਅੰਬ ਨਾਲ ਸਬੰਧਿਤ ਉਤਪਾਦਾਂ ਨੂੰ ਨਵੀਂ ਪਹਿਚਾਣ ਦਿਵਾਈ ਜਾਵੇਗੀ।
ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਆਤਮਨਿਰਭਰ ਭਾਰਤ ਦੇ ਲਈ ਇਕ ਜਿਲ੍ਹਾ ਇਕ ਉਤਪਾਦ ਯੋਜਨਾ ਵੱਡਾ ਕਦਮ ਹੈ। ਉਨ੍ਹਾਂ ਨੇ ਨੇ ਇਹ ਵੀ ਦਸਿਆ ਕਿ ਰਾਜ ਸਰਕਾਰ ਇਸ ਤਰ੍ਹਾ ਦੀ ਲਾਭਕਾਰੀ ਯੋਜਨਾ ਨੂੰ ਸਿਰਫ ਜਿਲ੍ਹਿਆਂ ਤਕ ਸੀਮਤ ਨਹੀਂ ਰੱਖੇਗੀ ਅਤੇ ਸਰਕਾਰ ਇਕ ਕਦਮ ਅਤੇ ਅੱਗੇ ਵਧਾਉਂਦੇ ਹੋਏ ਇਸ ਸਾਰੇ ਬਲਾਕ ਪੱਧਰ ਤਕ ਲੈ ਕੇ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਗ੍ਰਾਮੀਣ ਖੇਤਰ ਵਿਚ ਛੋਟੇ ਉਦਯੋਗਾਂ ਨੂੰ ਵੱਧ ਤੋਂ ਵੱਧ ਪੋ੍ਰਤਸਾਹਨ ਮਿਲੇ, ਇਸ ਦੇ ਲਹੀ ਸਰਕਾਰ ਹਰ ਬਲਾਕ ਨੁੰ ਉਸ ਦੇ ਆਪਣੇ ਉਤਪਾਦ ਦੇ ਨਾਲ ਇਕ ਉਦਯੋਗਿਕ ਵਿਜਨ ਨਾਲ ਜੋੜੇਗੀ। ਦੁਸ਼ਯੰਤ ਚੌਟਾਲਾ ਨੈ ਦਸਿਆ ਕਿ ਇਸ ਦੇ ਲਈ ਸਰਕਾਰ ਵਨ ਬਲਾਕ ਵਨ ਪੋ੍ਰਡਕਟ ਦੀ ਯੋਜਨਾ ‘ਤੇ ਬਹੁਤ ਤੇਜੀ ਨਾਲ ਕਾਰਜ ਕਰ ਰਹੀ ਹੈ ਅਤੇ ਜਲਦੀ ਵਨ ਡਿਸਟਰਿਕ ਵਨ ਪੋ੍ਰਡਕਟ ਦੀ ਤਰ੍ਹਾ ਸਾਰੇ ਬਲਾਕਾਂ ਵਿਚ ਵੀ ਵੱਖ-ਵੱਖ ਉਤਪਾਦਾਂ ਦੇ ਉਦਯੋਗਾਂ ਨੂੰ ਪੋ੍ਰਤਸਾਹਨ ਦੇਵੇਗੀ।
Share the post "ਹਰਿਆਣਾ ਦੇ ਵਨ ਡਿਸਟਰਿਕਟ ਵਨ ਪੋ੍ਰਡਕਟ ਨੂੰ ਕੇਂਦਰ ਦੀ ਮਿਲੀ ਮੰਜੂਰੀ – ਡਿਪਟੀ ਸੀਐਮ"