WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਹਰਿਆਣਾ ਦੇ ਵਨ ਡਿਸਟਰਿਕਟ ਵਨ ਪੋ੍ਰਡਕਟ ਨੂੰ ਕੇਂਦਰ ਦੀ ਮਿਲੀ ਮੰਜੂਰੀ – ਡਿਪਟੀ ਸੀਐਮ

ਖੇਤੀਬਾੜੀਬਾਗਬਾਨੀਦੁੱਧਪੋਲਟਰੀ ਖੇਤਰ ਨਾਲ ਜੁੜੇ ਵੱਖ-ਵੱਖ ਉਤਪਾਦਾਂ ਨੂੰ ਮਿਲੇਗਾ ਪੋ੍ਰਤਸਾਹਨ – ਦੁਸ਼ਯੰਤ ਚੌਟਾਲਾ

ਕਿਸਾਨਾਂ ਤੇ ਸੂਖਮ ਉਦਮਾਂ ਨੂੰ ਮਿਲੇਗਾ ਲਾਭਜਲਦੀ ਵਨ ਬਲਾਕ -ਵਨ ਪੋ੍ਰਡਕਟ ਯੋਜਨਾ ਵੀ ਹੋਵੇਗੀ ਲਾਗੂ – ਡਿਪਟੀ ਮੁੱਖ ਮੰਤਰੀ

ਪੰਜਾਬ ਖ਼ਬਰਸਾਰ ਬਿਊਰੋ

ਚੰਡੀਗੜ੍ਹ, 5 ਅਕਤੂਬਰ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਹੈ ਕਿ ਸੂਬੇ ਦੇ ਸਾਰੇ 22 ਜਿਲ੍ਹਿਆਂ ਨੁੰ ਵਨ ਡਿਸਟਰਿਕ ਵਨ ਪੋ੍ਰਡਕਟ ਯੋਜਨਾ ਦੇ ਲਈ ਕੇਂਦਰੀ ਖੁਰਾਕ ਪੋ੍ਰਸੈਂਸਿੰਗ ਉਦਯੋਗ ਮੰਤਰਾਲੇ ਵੱਲੋਂ ਮੰਜੂਰੀ ਮਿਲ ਗਈ ਹੈ। ਉਨ੍ਹਾਂ ਨੇ ਦਸਿਆ ਕਿ ਸਾਰੇ 22 ਜਿਲ੍ਹਿਆਂ ਦਾ ਖੇਤੀਬਾੜੀਬਾਗਬਾਨੀਦੁੱਧਪੋਲਟਰੀ ਆਦਿ ਖੇਤਰ ਨਾਲ ਸਬੰਧਿਤ ਆਪਣਾ ਉਤਪਾਦ ਸ਼ਾਮਿਲ ਕੀਤਾ ਗਿਆ ਹੈਜਿਸ ਨੂੰ ਸਰਕਾਰ ਵੱਲੋਂ ਇਸ ਯੋਜਨਾ ਦੇ ਤਹਿਤ ਆਰਥਕ ਅਤੇ ਤਕਨੀਕੀ ਸਹਾਇਤਾ ਕਰ ਕੇ ਪੋ੍ਰਤਸਾਹਨ ਦਿੱਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਸਾਰੇ ਜਿਲ੍ਹਿਆਂ ਵਿਚ ਇਹ ਹੋਣ ਵਾਲੀ ਫਸਲਾਂਖੇਤੀਬਾੜੀ ਆਦਿ ਦੇ ਆਧਾਰ ਤੇ  ਉਤਪਾਦਾਂ ਦਾ ਚੋਣ ਕੀਤਾ ਹੈ ਤਾਂ ਜੋ ਕਿਸਾਨਾਂਸੂਖਮ ਉਦਮੀਆਂ ਨੂੰ ਪੂਰਾ ਲਾਭ ਮਿਲੇ ਅਤੇ ਸੂਬੇ ਵਿਚ ਖੇਤੀਬਾੜੀ ਨਿਰਯਾਤ ਵੀ ਵਧੇ।

            ਡਿਪਟੀ ਸੀਐਮ ਨੇ ਕੇਂਦਰ ਵੱਲੋਂ ਸਾਰੇ 22 ਜਿਲ੍ਹਿਆਂ ਵਿਚ ਮੰਜੂਰ ਕੀਤੇ ਗਏ ਉਤਪਾਦਾਂ ਦੇ ਬਾਰੇ ਵਿਚ ਦਸਿਆ ਕਿ ਅੰਬਾਲਾਜਿਲ੍ਹੇ ਵਿਚ ਪਿਆਜਭਿਵਾਨੀ -ਫਤਿਹਾਬਾਦ -ਮਹੇਂਦਰਗੜ੍ਹ ਵਿਚ ਮੌਸਮੀਨੀਬੂਸੰਤਰਾਆਦਿ ਖੱਟੇ ਫੱਲਦਾਦਰੀ-ਰੋਹਤਕ-ਫਰੀਦਾਬਾਦ ਵਿਚ ਖੀਰਾਕਕੜੀਖਰਬੂਜਾਕੱਦੂਤਰਬੂਜ ਆਦਿ ਕੁਕੁਰਬਿਟਸ ਨਾਲ ਸਬੰਧਿਤ ਉਤਪਾਦਾਂ ਨੂੰ ਪੋ੍ਰਤਸਾਹਨ ਦਿੱਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਗੁਰੂਗ੍ਰਾਮ ਜਿਲ੍ਹੇ ਵਿਚ ਆਂਵਲਾਝੱਜਰ ਵਿਚ ਅਮਰੂਦਜੀਂਦ ਵਿਚ ਮੁਰਗੀਪਾਲਣਕਰਨਾਲ ਵਿਚ ਹਰੀ ਪੱਤੇਦਾਰ ਸਬਜੀਆਂਕੁਰੂਕਸ਼ੇਤਰ ਵਿਚ ਆਲੂਨੁੰਹ-ਪਲਵਲ ਵਿਚ ਟਮਾਟਰਪੰਚਕੂਲਾ ਵਿਚ ਅਦਰਕਹਿਸਾਰ-ਕੈਥਲ ਵਿਚ ਦੁੱਧ ਉਤਪਾਦਾਂ ਦੀ ਬ੍ਰਾਂਡਿੰਗ ਕੀਤੀ ਜਾਵੇਗੀ। ਇਸੀ ਤਰ੍ਹਾਸਰਕਾਰ ਵੱਲੋਂ ਪਾਣੀਪਤ ਜਿਲ੍ਹੇ ਵਿਚ ਗਾਜਰਰਿਵਾੜੀ ਵਿਚ ਸਰੋਂਸਿਰਸਾ ਵਿਚ ਕਿੰਨੂਸੋਨੀਪਤ ਵਿਚ ਮਟਰ ਅਤੇ ਯਮੁਨਾਨਗਰ ਵਿਚ ਅੰਬ ਨਾਲ ਸਬੰਧਿਤ ਉਤਪਾਦਾਂ ਨੂੰ ਨਵੀਂ ਪਹਿਚਾਣ ਦਿਵਾਈ ਜਾਵੇਗੀ।

            ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਆਤਮਨਿਰਭਰ ਭਾਰਤ ਦੇ ਲਈ ਇਕ ਜਿਲ੍ਹਾ ਇਕ ਉਤਪਾਦ ਯੋਜਨਾ ਵੱਡਾ ਕਦਮ ਹੈ। ਉਨ੍ਹਾਂ ਨੇ ਨੇ ਇਹ ਵੀ ਦਸਿਆ ਕਿ ਰਾਜ ਸਰਕਾਰ ਇਸ ਤਰ੍ਹਾ ਦੀ ਲਾਭਕਾਰੀ ਯੋਜਨਾ ਨੂੰ ਸਿਰਫ ਜਿਲ੍ਹਿਆਂ ਤਕ ਸੀਮਤ ਨਹੀਂ ਰੱਖੇਗੀ ਅਤੇ ਸਰਕਾਰ ਇਕ ਕਦਮ ਅਤੇ ਅੱਗੇ ਵਧਾਉਂਦੇ ਹੋਏ ਇਸ ਸਾਰੇ ਬਲਾਕ ਪੱਧਰ ਤਕ ਲੈ ਕੇ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਗ੍ਰਾਮੀਣ ਖੇਤਰ ਵਿਚ ਛੋਟੇ ਉਦਯੋਗਾਂ ਨੂੰ ਵੱਧ ਤੋਂ ਵੱਧ ਪੋ੍ਰਤਸਾਹਨ ਮਿਲੇਇਸ ਦੇ ਲਹੀ ਸਰਕਾਰ ਹਰ ਬਲਾਕ ਨੁੰ ਉਸ ਦੇ ਆਪਣੇ ਉਤਪਾਦ ਦੇ ਨਾਲ ਇਕ ਉਦਯੋਗਿਕ ਵਿਜਨ ਨਾਲ ਜੋੜੇਗੀ। ਦੁਸ਼ਯੰਤ ਚੌਟਾਲਾ ਨੈ ਦਸਿਆ ਕਿ ਇਸ ਦੇ ਲਈ ਸਰਕਾਰ ਵਨ ਬਲਾਕ ਵਨ ਪੋ੍ਰਡਕਟ ਦੀ ਯੋਜਨਾ ਤੇ ਬਹੁਤ ਤੇਜੀ ਨਾਲ ਕਾਰਜ ਕਰ ਰਹੀ ਹੈ ਅਤੇ ਜਲਦੀ ਵਨ ਡਿਸਟਰਿਕ ਵਨ ਪੋ੍ਰਡਕਟ ਦੀ ਤਰ੍ਹਾ ਸਾਰੇ ਬਲਾਕਾਂ ਵਿਚ ਵੀ ਵੱਖ-ਵੱਖ ਉਤਪਾਦਾਂ ਦੇ ਉਦਯੋਗਾਂ ਨੂੰ ਪੋ੍ਰਤਸਾਹਨ ਦੇਵੇਗੀ।

Related posts

ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ ‘ਤੇ ਪੂਰੇ ਦੇਸ਼ ਨੂੰ ਮਾਣ: ਮੁੱਖ ਮੰਤਰੀ

punjabusernewssite

ਸਵੱਛ ਹਰਿਆਣਾ-ਸਵੱਛ ਭਾਰਤ ਥੀਮ ਨੂੰ ਸਮਰਪਿਤ ਹੋਈ ਫਰੀਦਾਬਾਦ ਦੀ ਹਾਫ ਮੈਰਾਥਨ

punjabusernewssite

ਬੇਨਿਯਮੀਆਂ ਕਰਨ ਵਾਲਿਆਂ ਨੂੰੂ ਨਹੀਂ ਬਖਸਿਆ ਜਾਵੇਗਾ: ਦੁਸਯੰਤ ਚੌਟਾਲਾ

punjabusernewssite