ਦਸਤੇ ਵਿਚ ਡੀਆਈਜੀ ਤੇ ਐਸਪੀ ਰੈਂਕ ਦੇ ਅਧਿਕਾਰੀਆਂ ਦੀ ਹੋਵੇਗੀ ਨਿਯੁਕਤੀ – ਅਨਿਲ ਵਿਜ
ਸੁਖਜਿੰਦਰ ਮਾਨ
ਚੰਡੀਗੜ੍ਹ, 11 ਮਈ : ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿਚ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਏਂਟੀ ਟੈਰਰਿਸਟ ਸਕੁਆਡ ਦਾ ਗਠਨ ਕੀਤਾ ਜਾਵੇਗਾ ਜਿਸ ਵਿਚ ਡੀਆਈਜੀ ਤੇ ਐਸਪੀ ਰੈਂਕ ਦੇ ਅਧਿਕਾਰੀਆਂ ਦੀ ਨਿਯੁਕਤੀ ਵੀ ਹੋਵੇਗੀ ਜੋ ਇਸ ਦਸਤੇ ਦਾ ਸੰਚਾਲਨ ਕਰਣਗੇ। ਸ੍ਰੀ ਵਿਜ ਅੱਜ ਇੱਥੇ ਗ੍ਰਹਿ ਵਿਭਾਗ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਸੁਰੱਖਿਆ ਨਾਲ ਸਬੰਧਿਤ ਇਕ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਤੇ ਪੁਲਿਸ ਮਹਾਨਿਦੇਸ਼ਕ ਪੀਕੇ ਅਗਰਵਾਲ ਵੀ ਮੌਜੂਦ ਸਨ।
ਅੱਤਵਾਦੀਆਂ ਤੇ ਅਸਮਾਜਿਕ ਤੱਤਾਂ ਦੀ ਗਤੀਵਿਧੀਆਂ ਦੀ ਹੋੇਗੀ ਛਾਨਬੀਨ -ਵਿਜ
ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਅਕਿਹਾ ਕਿ ਹੁਣ ਹਾਲ ਹੀ ਵਿਚ ਕਰਨਾਲ ਤੇ ਪੰਜਾਬ ਦੇ ਮੋਹਾਲੀ ਵਿਚ ਇੰਟੈਲੀਜੈਂਸ ਵਿਭਾਗ ਦੇ ਮੁੱਖ ਦਫਤਰ ‘ਤੇ ਇਕ ਰਾਕੇਟ ਨਾਲ ਹਮਲਾ ਹੋਇਆ ਸੀ ਉਸ ਨੂੰ ਮੱਦੇਨਜਰ ਰੱਖਦੇ ਹੋਏ ਹਰਿਆਣਾ ਵਿਚ ਸੁਰੱਖਿਆ ਨੂੰ ਲੈ ਕੇ ਚੌਕਸੀ ਵਧਾਉਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅੱਤਵਾਦੀਆਂ ਤੇ ਅਸਮਾਜਿਕ ਤੱਤਾਂ ਦੀ ਗਤੀਵਿਧੀਆਂ ‘ਤੇ ਲਗਾਤਾਰ ਨਜਰ ਰੱਖਦੇ ਹੋਏ ਇੰਨ੍ਹਾ ਦੇ ਸਲੀਕਰ ਸੈਲ ਆਦਿ ਦੀ ਛਾਨਬੀਨ ਕਰਨੀ ਹੋਵੇਗੀ ਅਤੇ ਇੰਨ੍ਹਾ ਦੀ ਕਾਰਜ-ਪ੍ਰਣਾਲੀ ‘ਤੇ ਧਿਆਨ ਦੇਣਾ ਹੋਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਅਸੀਂ ਕੋਈ ਰਿਸਕ ਨਹੀਂ ਲੈ ਸਕਦੇ ਹਨ ਅਤੇ ਸਾਨੂੰ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਇੰਨ੍ਹਾ ਦੇ ਨੈਟਵਰਕ ਨੂੰ ਨੇਸਤਨਾਬੂਦ ਕਰਨਾ ਹੋਵੇਗਾ।
ਸੋਸ਼ਲ ਮੀਡੀਆ ‘ਤੇ ਦੇਸ਼ਵਿਰੋਧ ਨੈਟਵਰਕ ਨੂੰ ਤੋੜਿਆ ਜਾਵੇਗਾ – ਵਿਜ
ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਅਜਿਹੇ ਦੇਸ਼ਵਿਰੋਧੀ ਲੋਕਾਂ ‘ਤੇ ਲਗਾਮ ਲਗਾਉਣ ਲਈ ਸਾਨੂੰ ਸੋਸ਼ਲ ਮੀਡੀਆ ‘ਤੇ ਵੀ ਦੇਸ਼ਵਿਰੋਧੀ ਵੀਡੀਓ ਸੰਦੇਸ਼ਾਂ ਦੇ ਮੂਲ ਤੱਕ ਪਹੁੰਚਣਾ ਹੋਵੇਗਾ ਅਤੇ ਇਸ ਤਰ੍ਹਾ ਦੇ ਨੈਟਵਰਕ ਨੂੰ ਤੋੜਨ ਦਾ ਕੰਮ ਕਰਨਾ ਹੋਵੇਗਾ।
ਨਾਇਟਵਿਜਨ ਸੀਸੀਟੀਵ ਕੈਮਰੇ ਲਗਾਏ ਜਾਣਗੇ – ਵਿਜ
ਗ੍ਰਹਿ ਮੰਤਰੀ ਨੇ ਸੁਰੱਖਿਆ ਦੇ ਸਬੰਧ ਵਿਚ ਅਧਿਕਾਰੀਆਂ ਨੂੰ ਕਿਹਾ ਕਿ ਊਹ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿਚ ਵਿਸ਼ੇਸ਼ਕਰ ਭੀੜਭਾੜ ਵਾਲੇ ਖੇਤਰਾਂ, ਜਿੱਥੇ ਅਪਰਾਧ ਤੇ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ, ਉਨ੍ਹਾਂ ਖੇਤਰਾਂ ਵਿਚ ਨਾਇਟਵਿਜਨ ਸੀਸੀਟੀਵੀ ਕੈਮਰੇ ਲਗਾਏ ਜਾਣ ਅਤੇ ਇਸ ਕਵਾਇਦ ਦੇ ਤਹਿਤ ਵੱਖ-ਵੱਖ ਸਮਾਜਿਕ ਸੰਗਠਨਾਂ ਤੇ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਇਸ ਤੋਂ ਇਲਾਵਾ, ਪੂਰੇ ਹਰਿਆਣਾ ਦੇ ਸਰਕਾਰੀ ਦਫਤਰਾਂ ਤੇ ਭਵਨਾਂ ਦੀ ਸੁਰੱਖਿਆ ਨੂੰ ਚਾਕ-ਚੌਬੰਧ ਰੱਖਣ ਲਈ ਵੀ ਸੀਸੀਟੀਵੀ ਕੈਮਰਿਆਂ ਨੂੰ ਦਰੁਸਤ ਕਰਨ ਤੇ ਲਗਾਉਣ ਦਾ ਕਾਰਜ ਜਲਦੀ ਤੋਂ ਜਲਦੀ ਪੂਰਾ ਕਰ ਲਿਆ ਜਾਵੇ।
ਕਿਰਾਏਦਾਰਾਂ ਦੀ ਜਾਂਚ ਤੇ ਨਿਰੀਖਣ ਲਈ ਚੱਲੇਗੀ ਮੁਹਿੰਮ – ਵਿਜ
ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪੂਰੇ ਹਰਿਆਣਾ ਵਿਚ ਕਿਰਾਏਦਾਰਾਂ ਦੀ ਜਾਂਚ ਤੇ ਨਿਰੀਖਣ ਨੂੰ ਪੁਖਤਾ ਕਰਨ ਲਈ ਇਕ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ ਕੋਈ ਅੰਜਾਨ ਤੇ ਅਮਸਜਿਕ ਵਿਅਕਤੀ ਕਿਸੇ ਦੇ ਘਰ ਵਿਚ ਦੂਜੇ ਨਾਂਅ ਜਾਂ ਹੋਰ ਦੂਜੇ ਕਾਰਨ ਦੱਸ ਕੇ ਨਾ ਰਹਿ ਰਿਹਾ ਹੋਵੇ।
ਰਾਜ ਦੇ ਸਾਰੇ ਪੁਲਿਸ ਦਫਤਰਾਂ ਤੇ ਸਰਕਾਰੀ ਭਵਨਾਂ ਦਾ ਹੋਵੇਗਾ ਸੁਰੱਖਿਆ ਆਡਿਟ – ਏਸੀਐਸ
ਇਸ ਤੋਂ ਇਲਾਵਾ, ਮੀਟਿੰਗ ਵਿਚ ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਦਸਿਆ ਕਿ ਰਾਜ ਦੇ ਸਾਰੇ ਪੁਲਿਸ ਦਫਤਰਾਂ ਤੇ ਸਰਕਾਰੀ ਭਵਨਾਂ ਦਾ ਸੁਰੱਖਿਆ ਆਡਿਟ ਕਰਾਇਆ ਜਾਵੇਗਾ ਤਾਂ ਜੋ ਕੋਈ ਵੀ ਅਣਹੋਨੀ ਘਟਨਾ ਨੂੰ ਅੰਜਾਮ ਨਾ ਦੇ ਸਕਣ। ਇਸ ਤੋਂ ਇਲਾਵਾ, ਵੀਆਈਪੀ ਵਿਅਕਤੀਆਂ ਦੀ ਸੁਰੱਖਿਆ ਨੂੰ ਵੀ ਚਾਕ-ਚੌਬੰਧ ਰੱਖਣਾ ਹੋਵੇਗਾ ਅਤੇ ਬੱਸ ਅੱਡਿਆਂ, ਰੇਲਵੇ ਸਟੇਸ਼ਨ, ਮਾਲ, ਸਿਨੇਮਾ ਘਰ ਤੇ ਭੀੜਭਾੜ ਵਾਲੇ ਖੇਤਰਾਂ ਵਿਚ ਸਖਤ ਨਿਗਰਾਨੀ ਨੂੰ ਹੋਰ ਪੁਖਤਾ ਕਰਨ ‘ਤੇ ਜੋਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਹਸਪਤਾਲ, ਹੋਟਲਾਂ, ਧਰਮਸ਼ਾਲਾਂ ਆਦਿ ਥਾਵਾਂ ‘ਤੇ ਸਬੰਧਿਤ ਖੇਤਰ ਦੇ ਐਸਐਚਓ ਦੀੀ ਮਾਰਫਤ ਜਾਂਚ ਤੇ ਨਿਗਰਾਨੀ ਦੇ ਪੱਧਰ ‘ਤੇ ਵਧਾਉਣ ਦਾ ਕੰਮ ਹੋਵੇਗਾ। ਅਜਿਹੇ ਹੀ, ਵਿਸ਼ੇਸ਼ ਸਥਾਨਾਂ ‘ਤੇ ਨਾਕਾਬੰਦੀ ਤੇ ਨਿਰੀਖਣ ਨੂੰ ਵਧਾਉਂਦੇ ਹੋਏ ਮੈਟਲ ਡਿਟੈਕਟਰ ਚੈਕਿੰਗ ਨੂੰ ਪੁਖਤਾ ਕਰਨ ‘ਤੇ ਜੋਰ ਦਿੱਤਾ ਜਾਵੇਗਾ।
ਲਵਾਰਿਸ ਤੇ ਅੰਜਾਨ ਚੀਜਾਂ ਦੇ ਸਬੰਧ ਵਿਚ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੁਕ, ਚੱਲੇਗੀ ਮੁਹਿੰਮ – ਪੁਲਿਸ ਮਹਾਨਿਦੇਸ਼ਕ
ਹਰਿਆਣਾ ਪੁਲਿਸ ਮਹਾਨਿਦੇਸ਼ਕ ਪੀਕੇ ਅਗਰਵਾਲ ਨੇ ਮੀਟਿੰਗ ਵਿਚ ਦਸਿਆ ਕਿ ਲਵਾਰਿਸ ਤੇ ਅੰਜਾਨ ਚੀਜਾਂ ਦੇ ਸਬੰਧ ਵਿਚ ਲੋਕਾਂ ਨੂੰ ਜਾਗਰੁਕ ਕਰਨ ਦੇ ਬਾਰੇ ਵਿਚ ਇਕ ਮੁਹਿੰਮ ਚਲਾਈ ਜਾਵੇਗੀ। ਅਜਿਹੇ ਹੀ, ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੀ ਬੱਸਾਂ ਤੇ ਰੇਲਗੱਡੀਾਂ ਦੀ ਚੈਕਿੰਗ ‘ਤੇ ਜੋਰ ਦੇਣ ਦਾ ਕੰਮ ਵੀ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਵੱਖ-ਵੱਖ ਸੀਮਾਵਰਤੀ ਸੂਬਿਆਂ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਸੀਮਾ ਮੀਟਿੰਗਾਂ ਦਾ ਪ੍ਰਬੰਧਨ ਹੋਵੇਗਾ ਅਤੇ ਇੰਟੈਲੀਜੈਂਸ ਜਾਣਕਾਰੀ ਨੂੰ ਸਾਝੀ ਕੀਤਾ ਜਾਵੇਗਾ ਤਾਂ ਜੋ ਸੁਰੱਖਿਆ ਨੂੰ ਪੁਖਤਾ ਕੀਤਾ ਜਾ ਸਕੇ।
ਨਕਲੀ ਸਿਮ ਕਾਰਡ ਪ੍ਰੀ-ਏਕਟੀਵੇਟਿਡ ਸਿਮ ਦੀ ਵਿਕਰੀ ‘ਤੇ ਲੱਗੇਗੀ ਰੋਕ
ਉਨ੍ਹਾਂ ਨੇ ਮੀਟਿੰਗ ਦੌਰਾਨ ਪੁਲਿਸ ਅਧਿਕਾਰੀ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਨਕਲੀ ਸਿਮ ਕਾਰਡ ਤੇ ਪ੍ਰੀ-ਏਕਟੀਵੇਟਿਡ ਸਿਮ ਦੀ ਵਿਕਰੀ ‘ਤੇ ਰੋਕ ਲਗਾਈ ਜਾਵੇ। ਇਸ ‘ਤੇ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣ-ਆਪਣੇ ਅਧਿਕਾਰ ਖੇਤਰ ਤੇ ਜਿਲ੍ਹਿਆਂ ਵਿਚ ਮੋਬਾਇਲ ਸੇਵਾ ਦੇਣ ਵਾਲੇ ਸਾਰੇ ਡਿਸਟ੍ਰੀਬਿਊਟਰਾਂ, ਰਿਟੇਲਰਾਂ ਦੀ ਜਾਣਕਾਰੀ ਇਕੱਠਾ ਕਰਨ ਅਤੇ ਉਸ ਦੀ ਇਕ ਡਾਇਰੇਕਟਰੀ ਬਨਾਉਣ।ਇਸੀ ਤੋਂ ਇਲਾਵਾ, ਉਨ੍ਹਾਂ ਨੇ ਪੁਲਿਸ ਸੁਰੱਖਿਆ ਨਾਲ ਸਬੰਧਿਤ ਹੋਰ ਜਾਣਕਾਰੀ ਵੀ ਗ੍ਰਹਿ ਮੰਤਰੀ, ਗ੍ਰਹਿ ਸਕੱਤਰ ਤੇ ਪੁਲਿਸ ਅਧਿਕਾਰੀਆਂ ਨਾਲ ਸਾਂਝੀ ਕੀਤੀ।
Share the post "ਹਰਿਆਣਾ ਵਿਚ ਏਂਟੀ ਟੈਰਰਿਸਟ ਸਕਵਾਡ (ਅੱਤਵਾਦ ਵਿਰੋਧ ਦਸਤਾ) ਦਾ ਗਠਨ ਹੋਵੇਗਾ – ਗ੍ਰਹਿ ਮੰਤਰੀ"