ਮੁੱਖ ਸਕੱਤਰ ਨੇ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਅਹਿਮ ਮੀਟਿੰਗ ਕਰ ਮੰਡੀਆਂ ਵਿਚ ਸਮੂਚੀ ਵਿਵਸਥਾ ਕਰਨ ਦੇ ਦਿੱਤੇ ਨਿਰਦੇਸ਼
ਫਸਲਾਂ ਦੀ ਖਰੀਦ ਲਈ ਕੀਤੀ ਗਈ 100 ਤੋਂ ਵੱਧ ਮੰਡੀਆਂ ਦੀ ਵਿਵਸਥਾ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਸਤੰਬਰ – ਹਰਿਆਣਾ ਵਿਚ ਖਰੀਫ ਫਸਲਾਂ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਮੂੰਗ, ਮੂੰਗਫਲੀ, ਅਰਹਰ, ਉੜਦ ਅਤੇ ਤਿੱਲ ਦੀ ਖਰੀਦ ਹੋਵੇਗੀ। ਫਸਲਾਂ ਦੀ ਖਰੀਦ ਲਈ ਸੂਬੇ ਵਿਚ 100 ਤੋਂ ਵੱਧ ਮੰਡੀਆਂ ਦੀ ਵਿਵਸਥਾ ਕੀਤੀ ਗਈ ਹੈ। ਇਸ ਸਬੰਧ ਵਿਚ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਰਕਟਿੰਗ ਸੈਸ਼ਨ -2022-23 ਦੌਰਾਨ ਖਰੀਫ ਫਸਲਾਂ ਦੀ ਖਰੀਦ ਲਈ ਕਾਫੀ ਵਿਵਸਥਾ ਯਕੀਨੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿਚ ਕੋਈ ਪਰੇਸ਼ਾਨੀ ਨਾ ਹੋਵੇ। ਮੁੱਖ ਸਕੱਤਰ ਅੱਜ ਇੱਥੇ ਮਾਰਕਟਿੰਗ ਸੈਸ਼ਨ -2022-23 ਦੌਰਾਨ ਖਰੀਫ ਫਸਲਾਂ ਦੀ ਖਰੀਦ ਦੇ ਸਬੰਧ ਵਿਚ ਤਿਆਰੀਆਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।ਸ੍ਰੀ ਸੰਜੀਵ ਕੌਸ਼ਲ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਫਸਲਾਂ ਦੀ ਸਮੇਂਬੱਧ ਢੰਗ ਨਾਲ ਖਰੀਦ, ਊਸ ਦੀ ਸਟੋਰੇਜ ਅਤੇ ਮੰਡੀਆਂ ਵਿਚ ਗਨੀ ਬੈਗਸ ਦੀ ਵਿਵਸਥਾ ਯਕੀਨੀ ਕੀਤੀ ਜਾਵੇ ਤਾਂ ਜੋ ਖਰੀਦ ਪ੍ਰਕਿ੍ਰਆ ਦੌਰਾਨ ਕਿਸੇ ਤਰ੍ਹਾ ਦੀ ਸਮਸਿਆ ਨਾ ਆਵੇ।ਮੀਟਿੰਗ ਵਿਚ ਦਸਿਆ ਗਿਆ ਕਿ ਰਾਜ ਖਰੀਦ ਏਜੰਸੀਆਂ ਜਿਵੇਂ ਹਰਿਆਣਾ ਰਾਜ ਵੇਅਰਹਾਊਸ ਨਿਗਮ ਅਤੇ ਹੈਫੇਡ ਤੋਂ ਇਲਾਵਾ ਨੈਫੇਡ ਵੱਲੋਂ ਖਰੀਫ ਫਸਲਾਂ ਦੀ ਖਰੀਦ ਕੀਤੀ ਜਾਵੇਗੀ।ਮੀਟਿੰਗ ਵਿਚ ਦਸਿਆ ਗਿਆ ਕਿ ਖਰੀਫ ਫਸਲਾਂ ਦੀ ਬਿਨ੍ਹਾਂ ਰੁਕਾਵਟ ਖਰੀਦ ਯਕੀਨੀ ਕਰਨ ਲਈ ਕਾਫੀ ਗਿਣਤੀ ਵਿਚ ਮੰਡੀਆਂ ਦੀ ਵਿਵਸਥਾ ਕੀਤੀ ਗਈ ਹੈ। ਮੂੰਗ ਦੀ ਖਰੀਦ ਲਈ 16 ਜਿਲ੍ਹਿਆਂ ਵਿਚ 38 ਮੰਡੀਆਂ, ਅਰਹਰ ਦੀ ਖਰੀਦ ਲਈ 18 ਜਿਲ੍ਹਿਆਂ ਵਿਚ 22 ਮੰਡੀਆਂ, ਉੜਦ ਦੀ ਖਰੀਦ ਲਈ 7 ਜਿਲ੍ਹਿਆਂ ਵਿਚ 10 ਮੰਡੀਆਂ, ਮੂੰਗਫਲੀ ਦੀ ਖਰੀਦ ਲਈ 3 ਜਿਲ੍ਹਿਆਂ ਵਿਚ 7 ਮੰਡੀਆਂ ਅਤੇ ਤਿੱਲ ਦੀ ਖਰੀਦ ਲਈ 21 ਜਿਲ੍ਹਿਆਂ ਵਿਚ 27 ਮੰਡੀਆਂ ਖੋਲੀਆਂ ਗਈਆਂ ਹਨ।ਮੀਟਿੰਗ ਵਿਚ ਦਸਿਆ ਗਿਆ ਕਿ ਇਸ ਸਾਲ ਮੂੰਗ ਦੀ 41,850 ਮੀਟਿ੍ਰਕ ਟਨ ਉਤਪਾਦਨ ਦੀ ਸੰਭਾਵਨਾ ਹੈ। ਇਸੀ ਤਰ੍ਹਾ ਅਰਹਰ ਦੀ 1044 ਮੀਟਿ੍ਰਕ ਟਨ, ਉੜਦ ਦਾ 364 ਮੀਟਿ੍ਰਕ ਟਨ, ਤਿੱਲ ਦਾ 425 ਮੀਟਿ੍ਰਕ ਟਨ ਅਤੇ ਮੂੰਗਫਲੀ ਦਾ 10,011 ਮੀਟਿ੍ਰਕ ਟਨ ਉਤਪਾਦਨ ਹੋਣ ਦੀ ਸੰਭਾਵਨਾ ਹੈ।
ਹਰਿਆਣਾ ਵਿਚ ਸਾਉਣੀ ਫਸਲਾਂ ਦੀ ਖਰੀਦ 1 ਅਕਤੂਬਰ ਤੋਂ ਹੋਵੇਗੀ ਸ਼ੁਰੂ
11 Views