WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਹੁਣ ਹਰਿਆਣਾ ਦੇ ਮੱਛੀਪਾਲਕਾਂ ਨੂੰ ਕੇਂਦਰ ਦੀ ਸਬਸਿਡੀ ਦਾ ਨਹੀਂ ਕਰਨਾ ਹੋਵੇਗਾ ਇੰਤਜਾਰ, ਸੂਬਾ ਸਰਕਾਰ ਦਵੇਗੀ ਅੇਡਵਾਂਸ ਸਬਸਿਡੀ

ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਨੂੰ ਸਫਲ ਬਨਾਉਣ ਵਿਚ ਹਰਿਆਣਾ ਦੀ ਨਵੀਂ ਪਹਿਲ
ਸਿਰਸਾ ਜਿਲ੍ਹੇ ਵਿਚ ਮੱਛੀਪਾਲਕਾਂ ਲਈ ਕੀਤੀ ਜਾਵੇਗੀ ਟੇਸਟਿੰਗ ਲੈਬ ਸਥਾਪਿਤ
ਸਿਰਸਾ ਜਿਲ੍ਹੇ ਦੇ ਚੋਰਮਾਰ ਖੇੜਾ ਵਿਚ ਝੀਂਗਾ ਕਿਸਾਨਾਂ ਦੀ ਵਰਕਸ਼ਾਪ ਵਿਚ ਪਹੁੰਚੇ ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਸਤੰਬਰ- ਹਰਿਆਣਾ ਦੇ ਮੱਛੀ ਪਾਲਕ ਕਿਸਾਨਾਂ ਨੂੰ ਕੇਂਦਰ ਵਲੋਂ ਮਿਲਣ ਵਾਲੀ ਸਬਸਿਡੀ ਦਾ ਇੰਤਜ਼ਾਰ ਕਰਨ ਦਾ ਜਰੂਰਤ ਨਹੀਂ ਹੋਵੇਗੀ, ਬਲਕਿ ਸੂਬਾ ਸਰਕਾਰ ਮੱਛੀ ਪਾਲਣ ਦਾ ਕਿੱਤਾ ਕਰਨ ਵਾਲੇ ਕਿਸਾਨਾਂ ਨੂੰ ਐਡਵਾਂਸ ’ਚ ਸਬਸਿਡੀ ਦੇਵੇਗੀ। ਇਹ ਐਲਾਨ ਸੋਮਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਮੱਛੀ ਪਾਲਕ ਕਿਸਾਨਾਂ ਲਈ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਤੋਂ ਆਉਣ ਵਾਲੀ ਸਬਸਿਡੀ ਵਿਚ ਜੇਕਰ ਦੇਰੀ ਹੁੰਦੀ ਹੈ ਤਾਂ ਉਹ ਸਬਸਿਡੀ ਹਰਿਆਣਾ ਸਰਕਾਰ ਅੇਡਵਾਂਸ ਵਿਚ ਦਵੇਗੀ। ਇਸ ਤੋਂ ਇਲਾਵਾ,ਮੁੱਖ ਮੰਤਰੀ ਨੇ ਸਿਰਸਾ ਜਿਲ੍ਹੇ ਦੇ ਮੱਛੀ ਪਾਲਕਾਂ ਲਈ ਸਿਰਸਾ ਵਿਚ ਹੀ ਮੱਛੀਪਾਲਣ ਨਾਲ ਸਬੰਧਿਤ ਟੇਸਟਿੰਗ ਲੈਬ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਇੱਥੇ ਦੇ ਝੀਂਗਾ ਮੱਛਲੀ ਪਾਲਕਾਂ ਨੂੰ ਸਿੱਧਾ ਲਾਭ ਹੋਵੇਗਾ। ਇਸ ਤੋਂ ਪਹਿਲਾਂ ਇੱਥੇ ਦੇ ਮੱਛੀ ਪਾਲਕ ਰੋਹਤਕ ਜਾ ਕੇ ਲੈਬ ਟੇਸਟਿੰਗ ਦੀ ਸਹੂਲਤ ਲੈਣੀ ਪੈਂਦੀ ਸੀ। ਮੁੰਖ ਮੰਤਰੀ ਸੋਮਵਾਰ ਨੂੰ ਸਿਰਸਾ ਜਿਲ੍ਹੇ ਦੇ ਚੋਰਮਾਰ ਖੇੜਾ ਪਿੰਡ ਵਿਚ ਪ੍ਰਬੰਧਿਤ ਝੀਂਗਾ ਕਿਸਾਨਾਂ ਦੀ ਵਰਕਸ਼ਾਪ ਵਿਚ ਬੋਲ ਰਹੇ ਸਨ। ਇਸ ਦੇ ਨਾਲ-ਨਾਲ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੱਛੀ ਦੀ ਖਰੀਦ ਤੇ ਵਿਕਰੀ ਦੇ ਲਈ ਝੱਜਰ ਜਾਂ ਗੁਰੂਗ੍ਰਾਮ ਵਿੱਚੋਂ ਕਿਸੇ ਇਕ ਜਿਲ੍ਹੇ ਵਿਚ ਹੋਲਸੇਲ ਮੱਛੀ ਮਾਰਕਿਟ ਸਥਾਪਿਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਰਥਕ ਤਰੱਕੀ ਵਿਚ ਲਾਭ ਮਿਲੇਗਾ। ਸਰਕਾਰ ਕਿਸਾਨ ਕ੍ਰੇਡਿਟ ਕਾਰਡ ਦੀ ਤਰ੍ਹਾ ਮੱਛੀ ਪਾਲਕ ਕਿਸਾਨਾਂ ਨੁੰ ਕ੍ਰੇਡਿਟ ਕਾਰਡ ਦੀ ਸਹੂਲਤ ਉਪਲਬਧ ਕਰਵਾ ਰਹੀ ਹੈ। ਇਸੀ ਤਰ੍ਹਾ ਮੱਛੀ ਪਾਲਨ ਵਿਚ ਬੀਮਾ ਕਰਨ ਲਈ ਵੀ ਸਰਕਾਰ ਬੈਂਕ ਤੇ ਬੀਮਾ ਕੰਪਨੀਆਂ ਨਾਲ ਗਲਬਾਤ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੱਛੀ ਪਾਲਨ ਵਿਚ ਬਿਜਲੀ ਖਪਤ ਇਕ ਵੱਡਾ ਵਿਸ਼ਾ ਹੈ। ਫਿਲਹਾਲ ਸਰਕਾਰ ਜਿਨ੍ਹਾਂ ਕਿਸਾਨਾਂ ਦੀ ਖਪਤ 20 ਕਿਲੋਵਾਟ ਹੈ, ਉਨ੍ਹਾਂ ਨੂੰ 4.75 ਪ੍ਰਤੀ ਯੂਨਿਟ ਦਰ ‘ਤੇ ਬਿਜਲੀ ਉਪਲਬਧ ਕਰਵਾ ਰਹੀ ਹੈ। ਮੱਛੀ ਪਾਲਕ ਆਪਣੇ ਪਲਾਟ ‘ਤੇ ਸੋਲਰ ਪਲਾਂਟ ਵੀ ਲਗਾ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੁੰ ਪ੍ਰਤੀ ਹਾਰਸ ਪਾਵਰ 20 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਜੋ ਵੱਧ ਤੋਂ ਵੱਧ 2 ਲੱਖ ਰੁਪਏ ਤਕ ਹੋ ਸਕਦੀ ਹੈ। ਇਸ ਦੌਰਾਨ ਮੱਛੀ ਵਿਭਾਗ ਦੇ ਵਿਸ਼ੇਸ਼ ਸਕੱਤਰ ਜੈਵੀਰ ਸਿੰਘ ਆਰਿਆ, ਜਿਲ੍ਹਾ ਡਿਪਟੀ ਕਮਿਸ਼ਨਰ ਪਾਰਥ ਗੁਪਤਾ, ਪੁਲਿਸ ਸੁਪਰਡੈਂਟ ਡਾ. ਅਰਪਿਤ ਜੈਨ, ਨਿਦੇਸ਼ਕ ਧਰਮੇਂਦਰ ਸਿੰਘ, ਸੰਯੁਕਤ ਨਿਦੇਸ਼ਕ ਪਵਨ ਕੁਮਾਰ, ਇਸ਼ਵਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਭਿਵਾਨੀ ਵਿਚ ਬਣੇਗਾ ਏਕਵਾਪਾਰਕ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਿਵਾਨੀ ਜਿਲ੍ਹੇ ਦੇ ਗਰਵਾ ਪਿੰਡ ਵਿਚ 30 ਕਰੋੜ ਰੁਪਏ ਦੀ ਲਾਗਤ ਨਾਲ ਏਕਵਾਪਾਰਕ ਬਣਾਇਆ ਜਾਵੇਗਾ। ਇਹ ਏਕਵਾਪਾਰਕ 25 ਏਕੜ ਵਿਚ ਹੋਵੇਗਾ। ਇਸ ਵਿਚ ਮੱਛੀ ਪਾਲਣ ਨਾਲ ਜੁੜੇ ਨਵੇਂ-ਨਵੇਂ ਖੋਜ, ਮੱਛੀ ਪਾਲਣ ਦੀ ਨਵੀਂ ਕਿਸਮ, ਬੀਜ ‘ਤੇ ਖੋਜ ਕੀਤਾ ਜਾਵੇਗਾ। ਇਸ ਨਾਲ ਮੱਛੀ ਪਾਲਕਾਂ ਨੂੰ ਸਿੱਧਾ ਲਾਭ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਨਾਲ ਮਿਲਣ ਵਾਲਾ ਲਾਭ ਅਗਲੇ ਤਿੰਨ ਸਾਲ ਤਕ ਮਿਲੇਗਾ। ਝੀਂਗਾ ਵੱਡੀ ਗਿਣਤੀ ਵਿਚ ਏਕਸਪੋਰਟ ਕੀਤੀ ਜਾਂਦੀ ਹੈ। ਇਸ ਤੋਂ ਵਿਦੇਸ਼ੀ ਮੁਦਰਾ ਦੇਸ਼ ਵਿਚ ਆਉਂਦੀ ਹੈ ਜੋ ਭਾਰਤ ਦੀ ਆਰਥਕ ਤਰੱਕੀ ਲਈ ਮਹਤੱਵਪੂਰਣ ਹੈ। ਇਸ ਤਰ੍ਹਾ ਦੇ ਪ੍ਰੋਜੈਕਟ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 5 ਟਿ੍ਰਲਿਅਨ ਇਕੋਨਾਮੀ ਦੇ ਸਪਨੇ ਨੁੰ ਪੂਰਾ ਕਰਨ ਵਿਚ ਆਪਣਾ ਯੋਗਦਾਨ ਦਵੇਗਾ। ਭਾਰਤ ਇਸ ਦੇ ਲਈ ਮੱਛੀ ਪਾਲਣ ਨਾਲ ਜੁੜੀ ਨਵੀਂ -ਨਵੀਂ ਤਕਨੀਕ ‘ਤੇ ਕੰਮ ਕਰ ਰਿਹਾ ਹੈ।

ਝੀਂਗਾ ਉਤਪਾਦਨ ਨੁੰ 4 ਹਜਾਰ ਮੀਟਿ੍ਰਕ ਟਨ ਕਰਨ ਦਾ ਟੀਚਾ
ੁੱਖ ਮੰਤਰੀ ਨੇ ਕਿਹਾ ਕਿ ਅਸੀਂ ਹਰਿਆਣਾ ਵਿਚ ਲਗਾਤਾਰ ਸੇਮ ਤੇ ਖਾਰੇ ਪਾਣੀ ਵਾਲੀ ਜਮੀਨ ਵਿਚ ਝੀਂਗਾ ਉਤਪਾਦਨ ਨੁੰ ਪ੍ਰੋਤਸਾਹਨ ਦੇ ਰਹੇ ਹਨ। ਸਾਲ 2014-15 ਵਿਚ ਝੀਂਗਾ ਪਾਲਣ ਦਾ ਖੇਤਰ 70 ਏਕੜ ਸੀ ਅਤੇ ਕੁੱਲ ਉਤਪਾਦਨ 140 ਮੀਟਿ੍ਰਕ ਟਨ ਸੀ ਜੋ 2021-22 ਵਿਚ ਵੱਧ ਕੇ 1250 ਏਕੜ ਤੇ 2900 ਮੀਟਿ੍ਰਕ ਟਨ ਹੋ ਗਿਆ ਹੈ। ਸਰਕਾਰ ਨੇ ਇਸ ਸਾਲ ਦਾ ਟੀਚਾ 1250 ਏਕੜ ਤੋਂ ਵਧਾ ਕੇ 2500 ਏਕੜ ਕਰਨ ਅਤੇ ਉਤਪਾਦਨ 2900 ਮੀਟਿ੍ਰਕ ਟਨ ਤੋਂ 4 ਹਜਾਰ ਮੀਟਿ੍ਰਕ ਟਨ ਰਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਸਾਲ 2014 ਵਿਚ ਕੁੱਲ 43 ਹਜਾਰ ਏਕੜ ਵਿਚ 1 ਲੱਖ ਮੀਟਿ੍ਰਕ ਟਨ ਮੱਛੀ ਉਤਪਾਦਨ ਹੁੰਦਾ ਸੀ ਅਤੇ ਇਸ ਸਾਲ ਇਹ ਟੀਚਾ ਵਧਾ ਕੇ 54 ਹਜਾਰ ਏਕੜ ਅਤੇ 2 ਲੱਖ 10 ਹਜਾਰ ਮੀਟਿ੍ਰਕ ਟਨ ਰਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ 25 ਲੱਖ ਮੱਛੀ ਬੀਜ ਉਪਲਬਧ ਕਰਵਾਉਣ ਾਦ ਟੀਚਾ ਨਿਰਧਾਰਿਤ ਕੀਤਾ ਹੈ।

ਕਿਸਾਨ ਅੱਗੇ ਵੱਧਣ ਸਰਕਾਰ ਉਨ੍ਹਾਂ ਦੇ ਨਾਲ ਹੈ- ਸੁਨੀਤਾ ਦੁਗੱਲ
ਸਿਰਸਾ ਦੀ ਸਾਂਸਦ ਸ੍ਰੀਮਤੀ ਸੁਨੀਤਾ ਦੁਗੱਲ ਨੇ ਕਿਹਾ ਕਿ ਤਿੰਨ ਦਿਨ ਤੋਂ ਮੁੱਖ ਮੰਤਰੀ ਸਿਰਸਾ ਵਿਚ ਹਨ ਅਤੇ ਜਨ ਸੰਵਾਦ ਪ੍ਰੋਗ੍ਰਾਮ ਦੌਰਾਨ ਜਿੰਨ੍ਹੇ ਵੀ ਫਰਿਆਦੀ ਆਏ, ਮੁੱਖ ਮੰਤਰੀ ਨੇ ਸਾਰਿਆਂ ਦੀ ਸੁਣਵਾਈ ਕੀਤੀ ਅਤੇ ਸਮਸਿਆਵਾਂ ਦਾ ਹੱਲ ਕੀਤਾ। ਸਿਰਸਾ ਜਿਲ੍ਹੇ ਦੇ ਕਿਸਾਨਾਂ ਨੁੰ ਝੀਂਗਾ ਉਤਪਾਦਨ ਦਾ ਲਾਭ ਮਿਲਣ ਵਾਲਾ ਹੈ। ਸੇਮ ਦੀ ਭੂਮੀ ‘ਤੇ ਇਸ ਤਰ੍ਹਾ ਮੱਛੀ ਪਾਲਣ ਕਰ ਮੁਨਾਫਾ ਲੇਣਾ ਕਿਸਾਨਾਂ ਲਈ ਬਿਹਤਰ ਵਿਕਲਪ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ-ਨਾਲ ਹਰਿਆਣਾ ਸਰਕਾਰ ਵੀ ਸਹਿਯੋਗ ਕਰ ਰਹੀ ਹੈ। ਸ੍ਰੀਮਤੀ ਦੁਗੱਲ ਨੇ ਕਿਸਾਨਾਂ ਨੁੰ ਅਪੀਲ ਕੀਤੀ ਕਿ ਉਹ ਅੱਗੇ ਵੱਧਣ ਸਰਕਾਰ ਉਨ੍ਹਾਂ ਦੇ ਨਾਲ ਹੈ। ਝੀਂਗਾ ਉਤਪਾਦਨ ਨਾਲ ਸੇਮ ਦੀ ਧਰਤੀ ਹੁਣ ਸੋਨਾ ਉਗਲੇਗੀ।

ਸਿਰਸਾ ਜਿਲ੍ਹੇ ਨੇ ਦੇਸ਼ ਵਿਚ ਕ੍ਰਾਂਤੀ ਲਿਆਉਣ ਦਾ ਕੰਮ ਕੀਤਾ- ਜੇਪੀ ਦਲਾਲ
ਖੇਤੀਬਾੜੀ ਅਤੇ ਮੱਛੀ ਪਾਲਣ ਮੰਤਰੀ ਸ੍ਰੀ ਜੈਯ ਪ੍ਰਕਾਸ਼ ਦਲਾਲ ਨੇ ਕਿਹਾ ਕਿ ਸਿਰਸਾ ਜਿਲ੍ਹੇ ਦੇ ਕਿਸਾਨ ਵਧਾਈਯੋਗ ਹਨ, ਜਿਨ੍ਹਾਂ ਨੇ ਖਾਰੇ ਪਾਣੀ ਵਿਚ ਝੀਂਗਾ ਉਤਪਾਦਨ ਕਰ ਦੇਸ਼ ਵਿਚ ਨਵੀਂ ਕ੍ਰਾਂਤੀ ਲਿਆਉਣ ਦਾ ਕੰਮ ਕੀਤਾ ਹੈ। ਇੱਥੇ ਦੇ ਕਿਸਾਨਾਂ ਨੇ ਹੋਰ ਕਿਸਾਨਾਂ ਨੁੰ ਵੀ ਰਸਤਾ ਦਿਖਾਇਆ ਹੈ ਕਿ ਕਿਵੇਂ ਖਾਰੇ ਪਾਣੀ ਨੂੰ ਕੱਢ ਕੇ ਮੱਛੀ ਪਾਲਣ ਕੀਤਾ ਜਾ ਸਕਦਾ ਹੈ। ਸੂਬੇ ਵਿਚ 10 ਲੱਖ ਏਕੜ ਜਮੀਨ ਵਿਚ ਖਾਰੇ ਪਾਣੀ ਦੀ ਸਮਸਿਆ ਹੈ। ਸੂਬੇ ਦੇ ਸਾਰੇ ਕਿਸਾਨ ਇਸ ਤਰ੍ਹਾ ਲਾਗਤ ਲਗਾ ਕੇ ਝੀਂਗਾ ਉਤਪਾਦਨ ਦਾ ਜੋਖਿਮ ਨਹੀਂ ਲੈ ਸਕਦੇ ਪਰ 400 ਕਿਸਾਨਾਂ ਨੇ ਹੁਣ ਕਾਮਯਾਬੀ ਦੀ ਕਹਾਣੀ ਲਿਖੀ ਹੈ। ਸ੍ਰੀ ਦਲਾਲ ਨੇ ਕਿਹਾ ਕਿ ਅਜਿਹਾ ਕੋਈ ਕਾਰੋਬਾਰ ਨਹੀਂ ਹੈ, ਜਿਸ ਵਿਚ ਪੂੰਜੀ ਲਗਾ ਕੇ ਛੇ ਮਹੀਨੇ ਵਿਚ ਮੁਨਾਫਾ ਲਿਆ ਜਾ ਸਕਦਾ ਹੋਵੇ ਪਰ ਝੀਂਗਾ ਉਤਪਾਦਨ ਅਜਿਹਾ ਕੰਮ ਹੈ, ਜਿਸ ਵਿਚ ਛੇ ਮਹੀਨੇ ਵਿਚ ਪੂੰਜੀ ਤੇ ਲਾਗਤ ਪੂਰੀ ਹੋ ਜਾਂਦੀ ਹੈ ਅਤੇ ਅਗਲੇ ਛੇ ਮਹੀਨੇ ਵਿਚ ਮੁਨਾਫਾ ਲੈ ਸਕਦੇ ਹਨ।

Related posts

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵਿਰੁਧ ਪਰਚਾ ਦਰਜ਼, ਵਿਭਾਗ ਵੀ ਵਾਪਸ ਲਿਆ

punjabusernewssite

ਹਰਿਆਣਾ ਦੇ ਪੇਡੂ ਖੇਤਰ ’ਚ ਖੇਡ ਸਭਿਆਚਾਰ ਨੁੰ ਉਤਸ਼ਾਹਤ ਕਰਨ ਲਈ ਫਿਰ ਤੋਂ ਸੁਰੂ ਹੋਣਗੇ ਪੰਚਾਇਤ ਖੇਡ ਮੇਲੇ: ਮੁੱਖ ਮੰਤਰੀ

punjabusernewssite

ਸਿੱਖ ਗੁਰੂਆਂ ਦੀਆਂ ਪਰੰਪਰਾਵਾਂ ਤੇ ਉਨ੍ਹਾਂ ਦੀ ਯਾਦਾਂ ਨੂੰ ਸੰਭਾਲਣ ਲਈ ਪੀਪਲੀ ਵਿਚ ਬਣੇਗੀ ਸ਼ਾਨਦਾਰ ਯਾਦਗਰ

punjabusernewssite