ਤੁਰੰਤ ਕਾਰਵਾਈ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਨੁੰ ਦਿੱਤੀ ਜਾਵੇਗੀ ਸਿਖਲਾਈ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਅਗਸਤ:- ਹਰਿਆਣਾ ਵਿਚ ਨਸ਼ੀਲੇ ਪਦਾਰਥਾਂ ਦੀ ਆਵਾਜਾਈ ‘ਤੇ ਨਿਗਰਾਨੀ ਰੱਖਣ ਅਤੇ ਦਰਜ ਮਾਮਲਿਆਂ ਵਿਚ ਹਰ ਪੱਧਰ ‘ਤੇ ਤੁਰੰਤ ਕਾਰਵਾਈ ਕਰਨ ਤਹਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨ ਲਈ ਵਿਸ਼ੇਸ਼ ਸੇਮੀਨਾਰ ਦਾ ਪ੍ਰਬੰਧ ਕੀਤਾ ਜਾਵੇਗਾ। ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਅੱਜ ਇੱਥੇ ਹਰਿਆਣਾ ਸਟੇਟ ਨਾਕਕੋਟਿਕਸ ਕੰਟਰੋਲ ਬਿਊਰੋ ਦੀ ਮੀਟਿੰਗ ਵਿਚ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਪ੍ਰਬੰਧਿਤ ਕੀਤੇ ਜਾਣ ਵਾਲੇ ਇਸ ਸੇਮੀਨਾਰ ਵਿਚ ਪੁਲਿਸ, ਸਿਹਤ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦਾ ਵੀ ਸਹਿਯੋਗ ਕੀਤਾ ਜਾਵੇ, ਤਾਂ ਜੋ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਆਪਣੀ ਜਿਮੇਵਾਰੀਆਂ ਨਿਭਾਉਣਾ ਯਕੀਨੀ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਫਾਰੇਂਸਿਕ ਸਾਇੰਸ ਲੈਬੋਰੇਟਰੀ (ਐਫਐਸਐਲ) ਦਾ ਆਧੁਨਿਕਰੀਕਰਣ ਕੀਤਾ ਜਾਵੇ ਤਾਂ ਜੋ ਐਫਐਸਐਲ ਵਿਚ ਜਾਂਚ ਪ੍ਰਕਿ੍ਰਆ ਵਿਚ ਹੋਰ ਤੇਜੀ ਲਿਆਈ ਜਾ ਸਕੇ।
ਸਟੇਟ ਡਰੱਗ ਕੰਟਰੋਲ ਦਵਾਈਆਂ ਬਨਾਉਣ ਦੇ ਲਈ ਇਸਤੇਮਾਲ ਕੈਮੀਕਲਸ ਅਤੇ ਤਿਆਰ ਦਵਾਈਆਂ ਦੀ ਸਪਲਾਈ ਤੇ ਉਸ ਦੀ ਵਰਤੋ ‘ਤੇ ਰੱਖਣ ਨਿਗਰਾਨੀ
ਸ੍ਰੀ ਕੌਸ਼ਲ ਨੇ ਕਿਹਾ ਕਿ ਸਟੇਟ ਡਰੱਗ ਕੰਟਰੋਲਰ ਸੂਬੇ ਵਿਚ ਦਵਾਈਆਂ ਬਨਾਉਣ ਲਈ ਇਸਤੇਮਾਲ ਹੋਣ ਵਾਲੇ ਕੈਮੀਕਲਸ ਅਤੇ ਹੋਰ ਤਿਆਰ ਦਵਾਈਆਂ ਦੀ ਸਪਲਾਈ ਤੇ ਉਸ ਦੀ ਵਰਤੋ ‘ਤੇ ਨਿਗਰਾਨੀ ਰੱਖਣ। ਇਸ ਦੇ ਲਈ ਵੱਖ ਤੋਂ ਨਿਗਰਾਨੀ ਕਮੇਟੀਆਂ ਦਾ ਵੀ ਗਠਨ ਕੀਤਾ ਜਾਵੇ। ਇਸ ਤੋਂ ਇਲਾਵਾ, ਇਕ ਪੋਰਟਲ ਵੀ ਤਿਆਰ ਕੀਤਾ ਜਾਵੇ, ਜਿਸ ‘ਤੇ ਨਿਗਰਾਨੀ ਕਮੇਟੀਆਂ ਵੱਲੋਂ ਆਪਣੀ ਰਿਪੋਰਟ ਅਪਲੋਡ ਕੀਤੀ ਜਾ ਸਕੇ।
ਜਿਲ੍ਹਿਆਂ ਵਿਚ ਬਣੇ ਨਸ਼ਾ ਮੁਕਤੀ ਕੇਂਦਰਾਂ ਵਿਚ ਐਸਡੀਐਮ ਪ੍ਰਤੀ ਮਹੀਨੇ ਕਰਨ ਦੌਰਾ
ਮੁੱਖ ਸਕੱਤਰ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਿਲ੍ਹਾ ਡਿਪਟੀ ਕਮਿਸ਼ਨਰ ਜਿਲ੍ਹਾ ਪੱਧਰੀ ਕਮੇਟੀ ਦੀ ਮਹੀਨਾਵਾਰ ਮੀਟਿੰਗ ਕਰ ਸਮੀਖਿਆ ਕਰਨ। ਨਾਲ ਹੀ, ਮੀਟਿੰਗਾਂ ਦੀ ਜਾਣਕਾਰੀ ਅਤੇ ਫੈਸਲਿਆਂ ਨੂੰ ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਪੋਰਟਲ ‘ਤੇ ਅਪਡੇਟ ਕਰਨਾ ਯਕੀਨੀ ਕਰਨ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਜਿਲ੍ਹਿਆਂ ਵਿਚ ਬਣੇ ਨਸ਼ਾ ਮੁਕਤੀ ਕੇਂਦਰਾਂ ਵਿਚ ਐਸਡੀਐਮ ਪ੍ਰਤੀ ਮਹੀਨੇ ਇਕ ਵਾਰ ਦੌਰਾ ਕਰ ਉੱਥੇ ਚਲਾਈ ਜਾ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਲੈਣ ਅਤੇ ਜਿਲ੍ਹਾ ਪੱਧਰ ‘ਤੇ ਹੋਣ ਵਾਲੀ ਮਹੀਨਾਵਾਰ ਮੀਟਿੰਗ ਵਿਚ ਰਿਪੋਰਟ ਪੇਸ਼ ਕਰੇਗਾ। ਇਸ ਤੋਂ ਇਲਾਵਾ, ਪ੍ਰਯਾਸ (ਯਤਨ) ਏਪਲੀਕੇਸ਼ਨ ‘ਤੇ ਵੀ ਆਪਣੇ ਦੌਰੇ ਦੀ ਜਾਣਕਾਰੀ ਅੱਪਡੇਟ ਕਰਣਗੇ।
ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਗਲਤ ਨਤੀਜਿਆਂ ਦੇ ਪ੍ਰਤੀ ਜਾਗਰੁਕ ਕਰਨ ਲਈ ਧਾਕੜ ਪ੍ਰੋਗ੍ਰਾਮ ਵਿਚ ਤੇਜੀ ਲਿਆਉਣ
ਸ੍ਰੀ ਕੌਸ਼ਲ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਨਸ਼ੀਲੇ ਪਦਾਰਥਾਂ ਦੀ ਵਰਤੋ ਦੇ ਘਾਤਕ ਨਤੀਜਿਆਂ ਦੇ ਪ੍ਰਤੀ ਨੌਜੁਆਨਾਂ ਨੂੰ ਜਾਗਰੁਕ ਕਰਨ ਲਈ ਚਲਾਏ ਜਾ ਰਹੇ ਧਾਕੜ ਪ੍ਰੋਗ੍ਰਾਮ ਨੂੰ ਵੀ ਵਿਆਪਕ ਪੱਧਰ ‘ਤੇ ਸੰਚਾਲਿਤ ਕੀਤਾ ਜਾਵੇ। ਇਸ ਨਾਲ ਸਬੰਧਿਤ ਜਾਰੀਆਂ ਜਾਣਕੀਆਂ ਅਤੇ ਸਾਕਾਰਤਮਕ ਨਤੀਜਿਆਂ ਤੋਂ ਜਾਣੂੰ ਕਰਵਾਉਣ ਲਈ ਸਕੂਲ ਤੇ ਕਾਲਜਾਂ ਵਿਚ ਵੀ ਸੇਮੀਨਾਰ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਧਾਕੜ ਪ੍ਰੋਗ੍ਰਾਮ ਦੇ ਲਾਗੂ ਕਰਨ ਵਿਚ ਤੇਜੀ ਲਿਆਈ ਜਾ ਸਕੇ। ਇਸ ਤੋਂ ਇਲਾਵਾ, ਵਿਦਿਅਕ ਸੰਸਥਾਨਾਂ ਵਿਚ ਧਾਕੜ ਟੀਮਾਂ ਦਾ ਵੀ ਗਠਨ ਕੀਤਾ ਜਾਵੇ, ਜੋ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਘਾਤਕ ਨਤੀਜਿਆਂ ਦੇ ਪ੍ਰਤੀ ਜਾਗਰੁਕ ਕਰੇਗੀ। ਉਨ੍ਹਾਂ ਨੇ ਕਿਹਾ ਕਿ ਡਰੋਨ ਵਰਤੋ ਦੇ ਸਬੰਧ ਵਿਚ ਵੀ ਸਾਰੇ ਹਿੱਤਧਾਰਕਾਂ ਨੂੰ ਨਿਯਮ ਅਤੇ ਕਾਨੂੰਨ ਨਾਲ ਜਾਣੂੰ ਕਰਵਾਉਣ ਲਈ ਵੀ ਸਮੇਂ-ਸਮੇਂ ‘ਤੇ ਸੇਮੀਨਾਰ ਪ੍ਰਬੰਧਿਤ ਕੀਤਾ ਜਾਵੇ।
ਆਮਜਨ ਟੋਲ ਫਰੀ ਨੰਬਰ 9050891508 ‘ਤੇ ਦੇ ਸਕਦੇ ਹਨ ਨਸ਼ੀਲੇ ਪਦਾਰਥ ਅਦੀ ਤਸਕਰੀ ਜਾਂ ਉਸ ਦੇ ਵਰਤੋ ਸੰਬਧੀ ਜਾਣਕੀਆਂ
ਮੁੱਖ ਸਕੱਤਰ ਨੇ ਨਿਰਦੇਸ਼ ਦਿੱਤੇ ਕਿ ਸਾਰੇ ਸਰਕਾਰੀ ਦਫਤਰਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਪਬਲਿਕ ਸਥਾਨਾਂ ‘ਤੇ ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਜਾਰੀ ਟੋਲ ਫਰੀ ਨੰਬਰ 9050891508 ਨੂੰ ਪ੍ਰਦਰਸ਼ਿਤ. ਕੀਤਾ ਜਾਵੇ, ਤਾਂ ਜੋ ਆਮਜਨਤਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਉਸ ਦੀ ਵਰਤੋ ਸਬੰਧੀ ਜਾਣਕਾਰੀਆਂ ਤੁਰੰਤ ਬਿਊਰੋ ਨੂੰ ਸੂਚਿਤ ਕਰ ਸਕਣ। ਮੀਟਿੰਗ ਵਿਚ ਦਸਿਆ ਗਿਆ ਕਿ ਐਨਡੀਪੀਐਸ ਨਾਲ ਸਬੰਧਿਤ ਵੱਡੇ ਅਪਰਾਧਾਂ ਨੂੰ ਚੋਣ ਕਮਾਇਮ ਦੀ ਸ਼੍ਰੇਣੀ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਨਿਗਰਾਨੀ ਪੁਲਿਸ ਸੁਪਰਡੈਂਟ ਜਾਂ ਇਸ ਤੋਂ ਉੱਚ ਰੈਂਕ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਅਜਿਹੇ ਮਾਮਲਿਆਂ ਲਈ ਵਿਸ਼ੇਸ਼ ਸਕਰੂਟਨੀ ਸੈਲ ਵੀ ਸਥਾਪਿਤ ਕੀਤਾ ਜਾਵੇਗਾ।ਮੀਟਿੰਗ ਵਿਚ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਪੁਲਿਸ ਮਹਾਨਿਦੇਸ਼ਕ ਪੀ ਕੇ ਅਗਰਵਾਲ, ਏਡੀਜੀਪੀ ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ, ਸ਼੍ਰੀਕਾਂਤ ਜਾਧਵ, ਪਰਸੋਨਲ ਵਿਭਾਗ ਦੇ ਸਕੱਤਰ ਅਸ਼ੋਕ ਕੁਮਾਰ ਮੀਣਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
Share the post "ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਪ੍ਰਬੰਧਿਤ ਕੀਤਾ ਜਾਵੇਗਾ ਵਿਸ਼ੇਸ਼ ਸੇਮੀਨਾਰ"